ਕਵਿਤਾਵਾਂ

 •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
 •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
 •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
 •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
 •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
 •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
 •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
 •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
 •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
 •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
 •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
 •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
 •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
 •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
 •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
 •    ਲੋਕ ਤੱਥ / ਸੁੱਖਾ ਭੂੰਦੜ (ਗੀਤ )
 • ਸਭ ਰੰਗ

 •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
 •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
 •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
 •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
 •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
 •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
 •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
 •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
 •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
 •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
 •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਗਜੀਤ ਬਾਵਰਾ ਜੀ ਨਾਲ ਮੁਲਾਕਾਤ (ਵੀਡੀਉ) / ਜਸਵੀਰ ਸੋਨੀ (ਮੁਲਾਕਾਤ )
 • ਰੱਬ ਦਾ ਰੂਪ (ਕਹਾਣੀ)

  ਨਵਦੀਪ    

  Email: no@punjabimaa.com
  Cell: +1 416 835 0620
  Address:
  Toronto Ontario Canada
  ਨਵਦੀਪ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਉਹ ਆਪਣੀ ਮਾਂ ਦਾ ਕੱਲਾ-ਕਹਿਰਾ ਪੁੱਤ ਸੀ। ਰੱਬ ਨੇ ਮਸਾਂ ਪੰਜਾਂ ਸਾਲਾਂ ਪਿੱਛੋਂ ਇੱਕ ਪੁੱਤਰ ਦੀ ਦਾਤ ਬਖਸ਼ੀ ਸੀ। ਮਾਂ ਨੇ ਬੜੇ ਚਾਵਾਂ ਤੇ ਲਾਡ-ਪਿਆਰ ਨਾਲ ਉਸਨੂੰ ਪਾਲਿਆ ਪੋਸਿਆ ਸੀ। ਤਦ ਉਹ ਸਿਰਫ ਡੇਢ ਸਾਲ ਕੁ ਦਾ ਸੀ ਜਦ ਉਹਦੇ ਪਿਉ ਦੀ ਬਿਜਲੀ ਨਾਲ ਲੱਗ ਕੇ ਮੌਤ ਹੋ ਗਈ ਸੀ। ਉਦੋਂ ਤੋਂ ਹੀ ਮਾਂ ਹੀ ਉਹਦੀ ਮਮਤਾ ਤੇ ਸਿਰ ਦਾ ਸਾਇਆ ਬਣੀ ਸੀ। ਉਹ ਹਮੇਸ਼ਾ ਮਾਂ ਦੀ ਗੋਦ ਵਿੱਚ ਹੀ ਪਲਿਆ ਸੀ। ਮਾਂ ਨੇ ਕਦੇ ਵੀ ਉਸਨੂੰ ਇਕੱਲਾ ਨਾ ਛੱਡਣਾ, ਹਮੇਸ਼ਾ ਆਪਣੇ ਕਲੇਜੇ ਨਾਲ ਲਾਈ ਰੱਖਣਾ। ਰੱਬ ਨੇ ਚਾਹੇ ਉਹਦੇ ਪਿਉ ਨੂੰ ਉਨ੍ਹਾਂ ਤੋਂ ਵੱਖ ਕਰ ਦਿੱਤਾ ਸੀ ਪਰ ਉਹ ਆਪ ਵੀ ਤਾਂ ਉਸ ਘਰ ਖੁਸ਼ੀਆਂ ਦੀ ਸੌਗਾਤ ਲੈ ਕੇ ਆਇਆ ਸੀ।
        ਜਦ ਉਹ ਥੋੜਾ ਵੱਡਾ ਹੋਇਆ ਤਾਂ ਮਾਂ ਨੂੰ ਉਹਦਾ ਸੁੱਖ ਹੋ ਗਿਆ। ਹੁਣ ਮਾਂ ਨੂੰ ਘਰ ਦਾ ਕੰਮ ਕਰਨ 'ਚ ਸੁਖਾਈ ਹੋ ਜਾਂਦੀ। ਪਿਉ ਦੇ ਚਲੇ ਜਾਣ ਤੋਂ ਬਾਅਦ ਉਹਦੀ ਮਾਂ ਨੂੰ ਹੀ ਰੋਟੀ ਟੁੱਕ ਦਾ ਪ੍ਰਬੰਧ ਕਰਨਾ ਪਿਆ ਸੀ। ਹੱਥਾਂ ਦੀ ਸਚਿਆਰੀ ਹੋਣ ਕਰਕੇ ਉਹ ਲੋਕਾਂ ਤੇ ਲੀੜੇ-ਕੱਪੜੇ ਸਿਉਂ ਕੇ ਗੁਜ਼ਾਰਾ ਕਰਦੀ। ਜਦ ਮਾਂ ਕਮਰੇ ਅੰਦਰ ਝਾੜੂ-ਪੋਚਾ ਲਾਉਂਦੀ ਤਾਂ ਉਹ ਬਾਹਰੋਂ ਮਿੱਟੀ 'ਚ ਖੇਡਦਾ ਹੋਇਆ ਭੱਜਿਆ – ਭੱਜਿਆ  ਕਮਰੇ ਅੰਦਰ ਵੜ ਜਾਂਦਾ ਤੇ ਆਪਣੇ ਪੈਰਾਂ ਨਾਲ ਲਿਆਂਦੀ ਮਿੱਟੀ ਨਾਲ ਸਾਫ ਕੀਤੇ ਕਮਰੇ 'ਚ ਪੈੜਾਂ ਕਰ ਜਾਂਦਾ। ਜਿਸਤੇ ਮਾਂ ਉਹਨੂੰ ਡਾਂਟਦੀ ਵੀ ਹੁੰਦੀ। ਪਰ ਮਾਂ ਦੀ ਡਾਂਟ ਉਹਨੂੰ ਇੰਨ੍ਹੀ ਮਿੱਠੀ ਤੇ ਪਿਆਰੀ ਲੱਗਦੀ ਕਿ ਨਿੱਤ ਇੰਝ ਹੀ ਕਰਦਾ ਤੇ ਮਾਂ ਉਹਨੂੰ ਰੋਜ਼ ਡਾਂਟਦੀ ਤੇ ਏਸੇ ਵਿੱਚੋਂ ਹੀ ਉਹ ਲੁਤਫ ਲੈਂਦਾ ਰਹਿੰਦਾ। ਰੰਗ-ਰੂਪ ਵੀ ਉਹਦਾ ਚੜ੍ਹਦੇ ਸੂਰਜ ਦੀ ਲਾਲੀ ਦੀ ਤਰ੍ਹਾਂ ਸੀ ਤੇ ਅੱਖਾਂ ਨਸ਼ੀਲੀਆਂ, ਜਿਹਨੂੰ ਵੇਖ ਕੇ ਹਰ ਕੋਈ ਨਸ਼ਿਆ ਜਾਂਦਾ।ਆਂਢੀ-ਗੁਆਂਢੀ ਵੀ ਉਹਦੀਆਂ ਤਾਰੀਫਾਂ ਕਰਦੇ ਨਹੀਂ ਸਨ ਥੱਕਦੇ। ਮਾਂ ਵੀ ਉਹਨੂੰ ਰੋਜ਼ ਲਿਸ਼ਕਾ ਕੇ ਰੱਖਦੀ। ਮਾਂ ਨੇ ਉਹਦੇ ਲਈ ਆਪਣੀਆਂ ਟੂੰਮਾਂ ਚੋਂ ਚਾਂਦੀ ਦਾ ਕੜਾ ਵੀ ਬਣਵਾਇਆ ਸੀ ਜੋ ਉਹਦੇ ਪਾਇਆਂ ਤੋਂ ਚੰਦ ਵਾਂਗ ਲਿਸ਼ਕਦਾ ਰਹਿੰਦਾ।ਜਦ ਮਾਂ ਨੇ ਉਹਨੂੰ ਨਹਾਉਣ ਲੱਗਣਾ ਤਾਂ ਉਹਨੇ ਸੌ ਬਹਾਨੇ ਘੜਨੇ। ਕਈ ਵਾਰ ਹੁੰਦਾ ਕਿ ਉਹ ਕਿਤੇ ਲੁਕ ਜਾਂਦਾ ਤੇ ਮਾਂ ਸਾਰਾ ਘਰ ਛਾਣ ਮਾਰਦੀ, ਉਹ ਕਿਤੋਂ ਨਾ ਲੱਭਦਾ, ਪਤਾ ਨਹੀਂ ਕਿਹੜੀ ਖੁੱਡ 'ਚ ਜਾ ਕੇ ਲੁਕ ਜਾਂਦਾ। ਜ਼ਿਆਦਾ ਵਾਰੀ ਕੀ ਹੁੰਦਾ ਕਿ ਉਹ ਆਪਣੀਆਂ ਅੱਖਾਂ ਹੀ ਮੀਟ ਲੈਂਦਾ। ਉਹਨੂੰ ਲੱਗਣਾ ਕਿ ਹੁਣ ਉਸਦੀਆਂ ਅੱਖਾਂ ਸਾਹਮਣੇ ਹਨ੍ਹੇਰ ਆ ਗਿਆ ਹੈ ਤੇ ਉਹਨੂੰ ਕੁਝ ਨਹੀਂ ਦਿਸ ਰਿਹਾ ਭਾਵ ਕਿ ਉਹਦੀ ਮਾਂ ਨੂੰ ਵੀ ਕੁਝ ਨਹੀਂ ਦਿਸ ਰਿਹਾ। ਮਾਂ ਨੂੰ ਉਹਦੀ ਇਹ ਨਿਆਣੀ ਮੱਤ ਦੇਖ ਕੇ ਹਾਸਾ ਵੀ ਆਉਂਦਾ ਤੇ ਤਰਸ ਵੀ। ਉਹਦਾ ਹਾਸਾ ਪੂਰੇ ਘਰ 'ਚ ਗੂੰਜਦਾ ਰਹਿੰਦਾ। ਉਹ ਕੋਈ ਅੰਬਰੋਂ ਉਤਰਿਆ ਹੋਇਆ ਰੱਬ ਦਾ ਰੂਪ ਸੀ ਜਿਸਨੇ ਆਪਣੀ ਮਾਂ ਦੇ ਤਪਦੇ ਕਲੇਜੇ ਵਿੱਚ ਠੰਡ ਪਾਈ ਸੀ। ਮਾਂ ਹਰ ਵਖਤ ਉਹਦੀ ਸਲਾਮਤੀ ਤੇ ਲੰਬੀ ਉਮਰ ਦੀਆਂ ਅਰਦਾਸਾਂ ਕਰਦੀ ਰਹਿੰਦੀ।
      ਇੱਕ ਵਾਰ ਉਹਨਾਂ ਦੀ ਗਾਂ ਨੇ ਇੱਕ ਵੱਛੇ ਨੂੰ ਜਨਮ ਦਿੱਤਾ। ਵੱਛਾ ਉਹ ਵੀ ਲਾਲੀ ਵਾਂਗ ਲਿਸ਼ਕਦਾ ਸੀ। ਉਸੇ ਦਿਨ ਤੋਂ ਹੀ ਉਹਦੀ ਸਾਂਝ ਵੱਛੇ ਨਾਲ ਪੈ ਗਈ। ਉਹ ਹਰ ਵਖਤ ਵੱਛੇ ਨਾਲ ਹੀ ਖੇਡਦਾ ਰਹਿੰਦਾ। ਜਦ ਵੱਛਾ ਆਪਣੀ ਮਾਂ ਕੋਲ ਦੁੱਧ ਚੁੰਘਣ ਜਾਂਦਾ ਤਾਂ ਉਹ ਵੀ ਵੱਛੇ ਦੇ ਨਾਲ ਗਾਂ ਦੇ ਇੱਕ ਥਣ ਨੂੰ ਮੂੰਹ ਲਗਾ ਦੁੱਧ ਚੁੰਘਣ ਲੱਗ ਜਾਂਦਾ। ਗਾਂ ਵੀ ਉਸ ਨਾਲ ਆਪਣੀ ਮਮਤਾ ਜਤਾਉਂਦੀ।
          ਉਹ ਰੋਜ਼ ਆਪਣੇ ਕੋਮਲ ਤੇ ਨਿੱਕੇ ਜਿਹੇ ਹੱਥਾਂ ਨਾਲ ਵੱਛੇ ਨੂੰ ਨਹਾਉਂਦਾ। ਕਈ ਵਾਰ ਇੰਝ ਹੁੰਦਾ ਕਿ ਉਹ ਵੱਛੇ ਨਾਲ ਹੀ ਢੂਈ ਲਗਾ ਕੇ ਸੌਂ ਜਾਂਦਾ ਤੇ ਫਿਰ ਮਾਂ ਉਹਨੂੰ ਚੁੱਕ ਮੰਜੇ ਤੇ ਸਵਾਉਂਦੀ। ਰਾਤ ਨੂੰ ਮਾਂ ਉਹਨੂੰ ਚਿੜੀ ਤੇ ਉਹਦਿਆਂ ਬੱਚਿਆਂ ਦੀਆਂ ਬਾਤਾਂ ਸੁਣਾਉਂਦੀ। 
     ਹੁਣ ਘਰ ਵਿੱਚ ਦੋ ਮਾਵਾਂ ਸਨ ਇੱਕ ਉਸਦੀ ਮਾਂ ਤੇ ਦੂਸਰੀ ਗਾਂ। ਦੋਵਾਂ ਕੋਲ ਆਪਣੇ ਰੱਬ ਦੇ ਰੂਪ ਹਮੇਸ਼ਾ ਅੱਖਾਂ ਸਾਹਮਣੇ ਰਹਿੰਦੇ। ਗਾਂ ਵੀ ਆਪਣੇ ਵੱਛੇ ਨੂੰ ਵੇਖੇ ਬਗੈਰ ਦੁੱਧ ਨਹੀਂ ਸੀ ਉਤਾਰਦੀ।
    ਇੱਕ ਦਿਨ ਮੌਸਮ ਬੜ੍ਹਾ ਖਰਾਬ ਹੋ ਗਿਆ। ਕਾਫੀ ਵਰਖਾ ਹੋਈ ਤੇ ਉਪਰੋਂ ਸਿਆਲ ਹੋਣ ਕਰਕੇ ਵੱਛੇ ਨੂੰ ਠੰਢ ਲੱਗ ਗਈ ਤੇ ਉਹ ਬਿਮਾਰ ਪੈ ਗਿਆ। ਵੱਛੇ ਦੀ ਹਾਲਤ ਇੰਨ੍ਹੀ ਨਾਜ਼ੁਕ ਹੋ ਗਈ ਕਿ ਅੰਤ ਵਿੱਚ ਆਪਣੇ ਸਾਹ ਛੱਡ ਗਿਆ ਤੇ ਚੱਲ ਵਸਿਆ। 
          ਉਸ ਦਿਨ ਉਹ ਬਹੁਤ ਰੋਇਆ।ਉਹ ਪੂਰਾ ਦਿਨ ਆਪਣੀ ਮਾਂ ਦੀ ਬੁੱਕਲ 'ਚ ਬੈਠ ਆਪਣੇ ਹੰਝੂ ਕੇਰਦਾ ਰਿਹਾ। ਵਿਚਾਰੀ ਗਾਂ ਵੀ ਅੰਦਰੋਂ-ਅੰਦਰੀਂ ਆਪਣੇ ਪੁੱਤਰ ਦੇ ਚਲੇ ਜਾਣ ਦਾ ਸੋਗ ਮਨਾ ਰਹੀ ਸੀ। ਵੱਛੇ ਦੇ ਦੂਰ ਹੋਣ ਦਾ ਗਮ ਉਸ ਨਿੱਕੀ ਜਾਨ ਨੂੰ ਲੈ ਬੈਠਾ। ਉਹਦੀ ਸਿਹਤ ਵੀ ਦਿਨੋ-ਦਿਨ ਖਰਾਬ ਹੁੰਦੀ ਗਈ। ਵਿਚਾਰੀ ਮਾਂ ਉਹਨੂੰ ਦਰ-ਦਰ ਲੈ ਕੇ ਭਟਕਦੀ ਰਹੀ। ਉਹਦੀ ਸਵੇਰ ਤੋਂ ਸ਼ਾਮ ਤੱਕ ਦੇਖਭਾਲ ਕਰਦੀ ਰਹਿੰਦੀ। ਹੁਣ ਉਹ ਖਾਂਦਾ ਪੀਂਦਾ ਵੀ ਬਹੁਤ ਘੱਟ ਸੀ। ਜੋ ਕੁਝ ਵੀ ਖਾਂਦਾ, ਸਭ ਬਾਹਰ ਆ ਜਾਂਦਾ। ਪਰ ਜੋ ਰੱਬ ਨੂੰ ਮਨਜ਼ੂਰ ਏ, ਉਹਨੂੰ ਭਲਾ ਕੋਈ ਕਿੰਝ ਟਾਲ ਸਕਦਾ ਏ। ਆਖਿਰ ਉਹ ਆਪਣੀ ਮਾਂ ਨੂੰ ਕੱਲੀ ਛੱਡ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਅਤੇ ਉਹ ਹਮੇਸ਼ਾਂ ਲਈ ਆਪਣੀ ਮਾਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ। ਪਰ ਅਜੇ ਉਮਰ ਈ ਕੀ ਸੀ ਉਹਦੀ…? ਕਿੰਨੇ ਚਾਅ ਰਚਾਏ ਸਨ ਉਹਦੇ ਲਈ ਮਾਂ ਨੇ।
     ਹੁਣ ਉਸ ਘਰ ਵਿਚਲੀਆ ਦੋਵੇਂ ਮਾਵਾਂ ਲਈ ਆਪਣੇ ਰੱਬ ਦੇ ਰੂਪ ਅੱਖੋਂ ਉਹਲੇ ਹੋ ਸਨ। ਮਾਂ ਅਜੇ ਵੀ ਘਰ ਚੋਂ ਆਪਣੇ ਪੁੱਤਰ ਦੀਆਂ ਪੈੜਾਂ ਲੱਭ ਰਹੀ ਸੀ।