ਕਵਿਤਾਵਾਂ

  •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
  •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
  •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
  •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
  •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
  •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
  •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
  •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
  •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
  •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
  •    ਲੋਕ ਤੱਥ / ਸੁੱਖਾ ਭੂੰਦੜ (ਗੀਤ )
  • ਸਭ ਰੰਗ

  •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
  •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
  •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
  •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
  •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
  •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਗਜੀਤ ਬਾਵਰਾ ਜੀ ਨਾਲ ਮੁਲਾਕਾਤ (ਵੀਡੀਉ) / ਜਸਵੀਰ ਸੋਨੀ (ਮੁਲਾਕਾਤ )
  • ਅਹਿਮ ਰਿਸ਼ਤਾ (ਮਿੰਨੀ ਕਹਾਣੀ)

    ਕੰਵਲਜੀਤ ਭੋਲਾ ਲੰਡੇ   

    Email: sharmakanwaljit@gmail.com
    Cell: +91 94172 18378
    Address: ਪਿੰਡ ਲੰਡੇ, ਜ਼ਿਲ੍ਹਾ ਮੋਗਾ
    Village Lande, Moga India
    ਕੰਵਲਜੀਤ ਭੋਲਾ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਕੀਕਤ ਸਿੰਘ ਅਤੇ ਨਿਸ਼ਾਨ ਸਿੰਘ ਬੇਸੱਕ ਵੱਖੋ ਵੱਖਰੇ ਪਿੰਡਾਂ ਦੇ ਰਹਿਣ ਵਾਲੇ ਸੰਨ ਪਰ ਉਨ੍ਹਾਂ ਤੀਜੇ ਵੱਡੇ ਪਿੰਡ ਦੇ ਸਕੂਲ ਵਿੱਚ ਪਹਿਲਾਂ ਦਸਵੀਂ ਅਤੇ ਫੇਰ ਕਾਲਿਜ ਵਿੱਚੋ ਬੀ,ਏ ਦੀ ਪੜ੍ਹਾਈ ਇਕੱਠਿਆ ਪੂਰੀ ਕੀਤੀ।ਜਦ ਕਦੇ ਕਦੇ ਨਿਸ਼ਾਨ ਸਿੰਘ ਹਕੀਕਤ ਸਿੰਘ ਨੂੰ ਆਪਣੇ ਘਰ ਲੈ ਆਉਦਾਂ ਤਾਂ ਹਕੀਕਤ ਸਿੰਘ ਨਿਸ਼ਾਨ ਸਿੰਘ ਦੀ ਛੋਟੀ ਭੈਣ ਦਲਵੀਰ ਕੌਰ ਵੱਲ ਮਾੜੀਆਂ ਨਜਰਾਂ ਨਾਲ ਵੇਖਦਾ ਪਰ ਦਲਵੀਰ ਕੌਰ ਹਕੀਕਤ ਸਿੰਘ ਨੂੰ ਨਿਸ਼ਾਨ ਸਿੰਘ ਵਾਂਗ ਹੀ ਆਪਣਾ ਵੀਰ ਸਮਝਦੀ ਅਤੇ ਉਸ ਦੀਆਂ ਮਾੜੀਆ ਚਾਲਾਂ ਤੋ ਅਨਜਾਣ ਸੀ।ਨਿਸ਼ਾਨ ਸਿੰਘ ਫੌਜ ਵਿੱਚ ਭਰਤੀ ਹੋ ਗਿਆ ਅਤੇ ਹਕੀਕਤ ਸਿੰਘ ਬੀ.ਐਡ ਕਰ ਲਾਗਲੇ ਪਿੰਡ ਸਕੂਲ ਵਿੱਚ ਅਧਿਆਪਕ ਲੱਗ ਗਿਆ ਜਦ ਉਸ ਨੂੰ ਸਮਾ ਮਿਲਦਾ ਹਕੀਕਤ ਸਿੰਘ ਨਿਸ਼ਾਨ ਸਿੰਘ ਦੇ ਘਰ ਮਾਪਿਆਂ  ਦਾ ਪਤਾ ਲੈਣ ਦੇ ਬਹਾਨੇ ਦਲਵੀਰ ਕੌਰ ਨੂੰ ਵੇਖਣ  ਅਤੇ ਗੱਲਾਂ ਕਰਨ ਦਾ ਮਾਰਾ ਆ ਜਾਦਾਂ।ਦੋ ਸਾਲ ਹੀ ਬੀਤੇ ਸਨ ਕਿ ਬਾਰਡਰ ਤੇ ਹੋਈ ਅੱਤਵਾਦੀਆਂ ਨਾਲ ਲੜਾਈ ਵਿੱਚ ਨਿਸ਼ਾਨ ਸਿੰਘ ਸ਼ਹੀਦ ਹੋ ਗਿਆ।ਜਦ ਇਸ ਘਟਣਾਂ ਬਾਰੇ ਹਕੀਕਤ ਸਿੰਘ ਨੂੰ ਪਤਾ ਲੱਗਾ ਤਾਂ ਝੱਟ ਨਿਸ਼ਾਨ ਸਿੰਘ ਦੇ ਘਰ ਵੱਲ ਆਇਆ ਜਦ ਦਲਵੀਰ ਕੌਰ ਨੇ ਹਕੀਕਤ ਸਿੰਘ ਨੂੰ ਬੂਹੇ ਤੋਂ ਆਉਦਾਂ ਵੇਖਿਆ ਤਾਂ ਉਹ ਭੱਜ ਕੇ ਜਿਸ ਤਰਾਂ ਆਪਣੇ ਵੀਰ ਨਿਸ਼ਾਨ ਸਿੰਘ ਦੇ ਛੁੱਟੀ ਆਉਣ ਤੇ ਗਲ ਲਗਦੀ ਸੀ ਉਸੇ ਤਰਾਂ ਹੁਣ ਆਪਣੇ ਵੀਰ ਦੀ ਮੌਤ ਦਾ ਸਦਮਾ ਨਾ ਸਹਾਰਦੀ ਹੋਈ ਹਕੀਕਤ ਸਿੰਘ ਦੇ ਗਲ ਲੱਗ ਧਾਹਾਂ ਮਾਰਣ ਲੱਗ ਪਈ।ਪਰ ਹਕੀਕਤ ਸਿੰਘ ਆਪਣੇ ਦੋਸਤ ਨਿਸ਼ਾਨ ਸਿੰਘ ਦੀ ਮੌਤ ਦੇ ਅਫਸੋਸ ਤੋਂ ਪਰੇ ਇੱਕ ਭੈਣ ਦੇ ਵਿਰਲਾਪ ਨੂੰ ਨਾਂ ਭਾਂਪਦੇ ਹੋਏ ਦਲਵੀਰ ਕੌਰ ਨੂੰ ਹੋਰ ਜਿਆਦਾ ਘੁੱਟ ਕੇ ਆਪਣੇ ਸਰੀਰ ਨਾਲ ਲਾ ਰਿਹਾ ਸੀ ਜਿਸ ਤਰਾਂ ਉਸ ਦੀ ਸਦੀਆਂ ਪੁਰਾਣੀ ਰੀਝ ਪੂਰੀ ਹੋ ਗਈ ਹੋਏ ਤੇ ਦਲਵੀਰ ਕੌਰ ਦੀਆਂ ਅੱਖਾਂ ਦੇ ਹੰਝੂ ਲਗਾਤਾਰ ਹਕੀਕਤ ਸਿੰਘ ਦੀ ਸ਼ਰਟ ਉਪਰੋਂ ਪਿਛਲੇ ਪਾਸੇ ਨਦੀ ਵਾਂਗ ਵਹਿ ਰਹੇ ਸੰਨ ਪਰ ਹਕੀਕਤ ਸਿੰਘ ਦੀਆਂ ਅੱਖਾਂ ਵਿੱਚ ਅਜੀਬ ਚਮਕ ਸੀ  ਦੋਸਤੀ ਦੇ ਅਹਿਮ ਰਿਸਤੇ ਦਾ ਅਹਿਸਾਸ ਨਹੀ ਸੀ।