ਕਵਿਤਾਵਾਂ

 •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
 •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
 •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
 •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
 •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
 •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
 •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
 •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
 •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
 •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
 •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
 •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
 •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
 •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
 •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
 •    ਲੋਕ ਤੱਥ / ਸੁੱਖਾ ਭੂੰਦੜ (ਗੀਤ )
 • ਸਭ ਰੰਗ

 •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
 •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
 •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
 •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
 •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
 •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
 •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
 •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
 •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
 •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
 •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਗਜੀਤ ਬਾਵਰਾ ਜੀ ਨਾਲ ਮੁਲਾਕਾਤ (ਵੀਡੀਉ) / ਜਸਵੀਰ ਸੋਨੀ (ਮੁਲਾਕਾਤ )
 • ਦੋ ਮਿੰਨੀ ਵਿਅੰਗ (ਵਿਅੰਗ )

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  name of abortion pill in uk

  abortion pill redirect order abortion pill online uk

  ਫੁੱਲ ਗਰੰਟੀ
  ਬਾਬਾ ਜੀ ਆਹ ਚੱਕੋ ਆਵਦਾ ਤਵੀਤ… ਤੁਸੀਂ ਤਾਂ ਤਵੀਤ ਦੇਣ ਸਮੇਂ 'ਫੁੱਲ ਗਰੰਟੀ' ਦਿੱਤੀ ਸੀ। ਕਿ ਭਾਈ ਤੇਰੇ ਪਤੀ ਦਾ ਵਾਲ ਵਿੰਗਾ ਵੀ ਹੋ ਜਾਵੇ, ਤਾਂ ਮੇਰੀ ਫੁੱਲ ਗਰੰਟੀ ਐ… ਪ੍ਰੰਤੂ ਬਾਬਾ ਜੀ ਮੈਂ ਜਿਉਂ ਹੀ ਥੋਡੇ ਕੋਲੋਂ ਤਵੀਤ ਲਿਜਾ ਕੇ ਆਪਣੇ ਬਿਮਾਰ ਪਏ ਪਤੀ ਪ੍ਰਮੇਸ਼ਰ ਦੇ ਗਲ 'ਚ ਪਾਇਆ ਸੀ। ਉਹ ਤਾਂ ਵਿਚਾਰਾ ਉਸੇ ਰਾਤ ਹੀ ਪ੍ਰਲੋਕ ਸਿਧਾਰ ਗਿਆ ਸੈਂ, ਲਿਆਓ ਮੋੜੋ ਮੇਰਾ ਪੰਜ ਸੌ…।
     ਭਾਈ ਬੀਬਿਆ ਮੈਂ ਥੋਨੂੰ ਗਰੰਟੀ ਇਹ ਕਹਿਕੇ ਦਿੱਤੀ ਸੀ। ਕਿ ਤੇਰੇ ਪਤੀ ਦਾ ਕੋਈ ਵਾਲ ਵੀ ਵਿੰਗਾ ਹੋ ਜਾਵੇ ਤਾਂ ਫੁੱਲ ਗਰੰਟੀ ਐ…।
      ਪਰ ਬਾਬਾ ਜੀ… ਕਿੱਧਰ ਗਈ ਫਿਰ ਥੋਡੀ ਫੁੱਲ ਗਰੰਟੀ…?
              ਭਾਈ ਬੀਬਿਆ ਮੇਰੀ ਗੱਲ ਵੱਲ ਜ਼ਰਾ ਧਿਆਨ ਦੇ…ਕਿ ਮੌਤ ਸਮੇਂ ਜਾਂ ਮੌਤ ਉਪਰੰਤ ਤੇਰੇ ਪਤੀ ਦੀਆਂ ਮੁੱਛਾਂ-ਦਾੜ੍ਹੀ, ਭਰਵੱਟੇ ਜਾਂ ਸਿਰ ਦਾ ਜੇਕਰ ਕੋਈ ਵਾਲ ਵਿੰਗਾ ਹੋਇਆ ਸੀ। ਤਾਂ ਦੱਸ…ਮੌਤ ਤਾਂ ਇੱਕ ਅਟੱਲ ਸੱਚਾਈ ਐ… ਨਾਲੇ ਬਾਬਿਆਂ ਦੀ ਵਾਲ ਵਿੰਗਾ ਹੋਣ ਦੀ ਅੱਜ ਵੀ ਫੁੱਲ ਗਰੰਟੀ ਐ…
  ਬਾਬਾ ਜੀ…ਹੈਂ…?
  --------------------------------

  ਇਕੱਤੀ  ਮਾਰਚ
  ਇਕੱਤੀ ਮਾਰਚ ਵਾਲੇ ਦਿਨ 'ਤਾਇਆ ਨਰੈਂਣਾ' ਸ਼ਰਾਬ ਦਾ ਅਧੀਆ ਡਕਾਰ ਕੇ ਜਿਉਂ ਹੀ ਸਵੇਰੇ ੧੦ ਕੁ ਵਜੇ ਘਰੋਂ ਬਾਹਰ ਜਾਣ ਉਪਰੰਤ ਅੱਧੇ ਕੁ ਘੰਟੇ ਬਾਅਦ ਘਰ ਵਾਪਿਸ ਪਰਤਿਆ, ਤਾਂ ਉਸਨੇ ਘਰ ਦੀ ਇੱਕ ਨੁੱਕਰ 'ਚ ਬੈਠ ਕੇ ਉੱਚੀ-ਉੱਚੀ ਰੋਣਾ-ਕੁਰਲਾਉਣਾ ਸ਼ੁਰੂ ਕਰ ਦਿੱਤਾ,  ਤਾਏ ਨੂੰ ਦੇਖ ਕੇ ਟੱਬਰ ਦੇ ਬਾਕੀ ਜੀਅ ਵੀ ਏਸ ਗੱਲ ਨੂੰ ਸਮਝਦਿਆਂ ਅੱਡੋ-ਅੱਡੀ ਕਮਰਿਆਂ 'ਚ ਬੈਠ ਕੇ ਰੋਣ ਲੱਗ ਪਏ, ਕਿ ਜ਼ਰੂਰ ਪ੍ਰੀਵਾਰਕ ਮੈਂਬਰ 'ਗੱਗੂ', ਜੋ ਨੌਵੀਂ ਜਮਾਤ ਦਾ ਵਿਦਿਆਰਥੀ ਹੈ, ਅੱਜ ਇਕੱਤੀ ਮਾਰਚ ਨੂੰ ਨਤੀਜਾ ਆਉਣ 'ਤੇ ਫੇਲ੍ਹ ਹੋ ਗਿਆ ਹੋਵੇਗਾ, ਜਿਸਦਾ ਤਾਏ ਨੂੰ ਪਤਾ ਲੱਗ ਜਾਣ ਕਾਰਨ ਘਰ ਦਾ ਮਾਹੌਲ ਚਿੰਤਾਜਨਕ ਬਣ ਗਿਆ ਹੈ। ਅਜੇ ਸਾਰੇ ਟੱਬਰ 'ਚ ਰੋਣ-ਧੋਣ ਦਾ ਸਿਲਸਿਲਾ ਜਾਰੀ ਸੀ। ਕਿ ਏਨੇ ਨੂੰ ਸਕੂਲੋਂ ਵਾਪਿਸ ਪਰਤਿਆ ਗੱਗੂ ਚੜਚੋਲਾਂ ਪਾਉਂਦਾ ਹੋਇਆ ਘਰ ਅੰਦਰ ਦਾਖਲ ਹੋ ਕੇ ਨੱਚਣ ਕੁੱਦਣ ਲੱਗ ਪਿਆ। ਜਿਉਂ ਹੀ ਗੱਗੂ ਦਾ ਪਾਸ ਹੋਣਾ ਘਰ ਦੇ ਬਾਕੀ ਮੈਂਬਰਾਂ ਨੂੰ ਪਤਾ ਚੱਲਿਆ, ਤਾਂ 'ਤਾਈ ਨਿਹਾਲੀ' ਨੇ ਤਾਏ ਨਰੈਂਣੇ ਨੂੰ ਭਰੋਸਾ ਦਿੰਦਿਆਂ ਦੱਸਿਆ, ਕਿ ਨਰੈਂਣਿਆਂ ਸੁੱਖ ਨਾਲ ਆਪਣਾ ਪੋਤਰਾ ਤਾਂ ਚੰਗੇ ਨੰਬਰ ਲੈ ਕੇ ਪਾਸ ਹੋਇਆ ਐ, ਤੈਨੂੰ ਕਿਸੇ ਨੇ ਐਵੇਂ ਝੂਠ ਬੋਲ ਦਿੱਤਾ ਐ, ਕਿ ਗੱਗੂ ਫੇਲ੍ਹ ਐ, ਤੂੰ ਐਵੇਂ ਮਨ ਖਰਾਬ ਨਾ ਕਰ…।
            ਉਏ ਕਮਲੀਏ ਨਿਹਾਲੀਏ, ਸਿਧਰੀਏ ਕਿਸੇ ਥਾਂ ਦੀਏ… ਮੈਂ ਗੱਗੂ ਦੇ ਪਾਸ-ਫੇਲ੍ਹ ਨੂੰ ਲੈ ਕੇ ਨਈਂ੍ਹ ਰੋਂਦਾ ਪਿੱਟਦਾ… ਮੈਂ ਤਾਂ ਅੱਜ ਜਿਉਂ ਹੀ ਇਕੱਤੀ ਮਾਰਚ ਸਮੇਂ ਸਸਤੀ ਸ਼ਰਾਬ ਨੂੰ ਮੁੱਖ ਰੱਖ ਠੇਕੇ ਤੇ ਪਹੁੰਚਿਆ ਸਾਂ, ਤੇ ਉੱਥੇ ਮੈਨੂੰ ਪਤਾ ਚੱਲਿਆ, ਕਿ  ਏਸ ਵਾਰ ਤਾਂ ਇਕੱਤੀ ਮਾਰਚ ਵੀ ਬੱਤੀ ਮਾਰਚ ਹੀ ਬਣ ਗਈ ਹੈ ਕਿਉਂਕਿ ਦਾਰੂ ਦੀ ਬੋਤਲ ਦੀ ਕੀਮਤ ਤਾਂ ਇਕੱਤੀ ਮਾਰਚ ਨੂੰ ਘਟੀ ਹੀ ਨਹੀਂ, ਸਗੋਂ ਵਧ ਗਈ ਹੈ। ਤੇ ਅਗਾਂਹ ਨੂੰ ਵੀ ਕੀਮਤ ਡੇਢੀ ਹੋ ਗਈ ਹੈ ।