ਉਹ ਵੀ ਸੀ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁਝ ਲਾਈਨਾਂ ਲਿੱਖ ਕੇ ਚੱਲਾ ਗਿਆ
ਵਿੱਚ  ਖਾਲੀ ਥਾਂ  ਵੀ ਛਡ  ਗਿਆ
ਢੁਕਵੇਂ ਅੱਖਰ ਲਭ  ਲਵੀਂ
ਖਾਲੀ ਥਾਂ ਤੂੰ ਭਰ ਲਵੀਂ
ਜਾਂਦੀ ਵਾਰੀ ਕਹਿ ਗਿਆ ।
 
ਕੁਝ ਸਫਰ ਉਹ ਪੂਰਾ ਕਰ ਗਿਆ
ਕੁਝ ਸਫਰ ਵੀ ਬਾਕੀ ਛਡ ਗਿਆ
ਤੂੰ ਚਲਦਾ ਰਵੀੰ ਕਹਿ ਗਿਆ
ਰਸਤਾ ਪੂਰਾ ਕਰ ਲਵੀਂ
ਜੋ ਰਸਤਾ ਬਾਕੀ ਰਹਿ ਗਿਆ ।
 
ਗਗਨਾਂ ਵਲ ਉਸਦੀ  ਨੀਝ ਸੀ
ਉਹ ਤਾਰਿਆਂ ਦਾ ਸ਼ੌਕੀਨ  ਸੀ
ਇੱਕ  ਤਾਰਾ ਟੁਟਦਾ ਦੇਖ ਕੇ
  ਖੁਦ ਵੀ ਕਿਦਰੇ  ਟੁੱਟ  ਗਿਆ
ਉਹ ਵਗਦਾ ਪਾਣੀ ਵਹਿ ਗਿਆ ।
 
ਜਿੰਦਗੀ ਵਿੱਚ  ਪੂਰਾ ਮਗਨ ਸੀ 
ਸਾਹਾਂ ਨਾਲ ਪੂਰੀ ਲਗਨ ਸੀ 
ਉਹ ਧੁੱਪਾਂ ਦੇ ਵਿੱਚ ਘੁੱਲ  ਗਿਆ 
ਚੜਦੇ ਵੱਲੋਂ ਚੜ ਕੇ 
ਲਹਿੰਦੇ ਪਾਸੇ ਲਹਿ  ਗਿਆ ।
 
 ਫੁੱਲਾਂ ਦੀ ਖੇਤੀ ਕਰ ਗਿਆ 
ਮਹਿਕਾਂ   ਦਾ ਵਣਜ ਕਰ ਗਿਆ 
ਇੱਕ ਬੁਲ੍ਹਾ ਗਰਮ ਹਵਾ ਦਾ 
ਦੁਸ਼ਮਣ ਬਣ ਕੇ ਆ ਗਿਆ 
ਅਤੇ  ਫੁੱਲਾਂ ਦਾ ਘਰ ਢਹਿ ਗਿਆ ।