ਖ਼ਬਰਸਾਰ

 •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
 •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
 •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
 •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
 •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
 •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
 • ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ (ਖ਼ਬਰਸਾਰ)


  ਬੁਆਣੀ-ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਵਿਖੇ ਲੇਖਕ ਮੰਚ ਕਰਮਸਰ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਸ਼ਹੀਦ ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਪ੍ਰਿੰ. ਮਹਿੰਦਰ ਕੌਰ ਰਵੀ, ਮਿੱਤਰ ਸੈਨ ਮੀਤ ਅਤੇ ਅੰਬੈਸਡਰ ਬਾਲ ਆਨੰਦ ਸਮੇਤ ਸ. ਸੁਵਰਨ ਸਿੰਘ ਵਿਰਕ, ਪ੍ਰੋ. ਨਿਰਮਲ ਸਿੰਘ, ਪ੍ਰੀਤਮ ਸਿੰਘ ਪੰਧੇਰ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਪ੍ਰਧਾਨ ਲੇਖਕ ਮੰਚ ਕਰਮਸਰ ਸ਼ਾਮਲ ਹੋਏ। ਸਮਾਗਮ ਨੂੰ ਵਿਧੀਵਤ ਰੂਪ ਵਿਚ ਸ਼ੁਰੂ ਕਰਦਿਆਂ ਪ੍ਰੋ. ਨਿਰਮਲ ਸਿੰਘ ਖੜਗ ਨੇ ਸਮਾਗਮ ਦੀ ਰੂਪ ਰੇਖਾ ਦੱਸੀ ਅਤੇ ਡਾ. ਰਵੀ ਹੋਰਾਂ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਤਿੰਨ ਪੁਰਸਕਾਰ ਦਿੱਤੇ ਗਏ। ਡਾ ਰਵਿੰਦਰ ਰਵੀ ਪੁਰਸਕਾਰ ਡਾ. ਸੁਖਦੇਵ ਸਿੰਘ ਸਿਰਸਾ (ਪ੍ਰਧਾਨ ਸਾਹਿਤ ਅਕੈਡਮੀ ਲੁਧਿ.) ਨੂੰ, ਸ਼ਹੀਦ ਬੇਲਾ ਸਿੰਘ ਨਾਮਧਾਰੀ ਸਿਆੜ• ਯਾਦਗਾਰੀ ਪੁਰਸਕਾਰ ਡਾ. ਐਸ. ਤਰਸੇਮ (ਸਾਬਕਾ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ) ਨੂੰ ਅਤੇ ਮਾਈ ਖੇਮ ਕੌਰ ਸਿਆੜ ਯਾਦਗਾਰੀ ਪੁਰਸਕਾਰ ਉੱਘੇ ਕਹਾਣੀਕਾਰ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ ਪ੍ਰਦਾਨ ਕੀਤੇ ਗਏ। ਸਨਮਾਨਤ ਸ਼ਖ਼ਸੀਅਤਾਂ ਬਾਰੇ ਸ਼ੋਭਾ ਪੱਤਰ ਸੁਰਿੰਦਰ ਕੈਲੇ, ਸੁਰਿੰਦਰ ਰਾਮਪੁਰੀ ਅਤੇ ਜਸਵੀਰ ਝੱਜ ਨੇ ਪੇਸ਼ ਕੀਤੇ। ਸ੍ਰੀ ਬਾਲ ਆਨੰਦ ਜੀ ਨੇ ਡਾ. ਰਵਿੰਦਰ ਰਵੀ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸੰਕਟ ਦੇ ਕਾਲੇ ਦਿਨਾਂ ਨੇ ਸਾਡੇ ਪਾਸੋਂ ਡਾ. ਰਵੀ ਵਰਗੀਆਂ ਰੌਸ਼ਨ ਦਿਮਾਗ ਸ਼ਖ਼ਸੀਅਤਾਂ ਨੂੰ ਖੋਹਿਆ ਹੈ। ਸ੍ਰੀ ਮਿੱਤਰ ਸੈਨ ਮੀਤ ਨੇ ਯਾਦ ਕੀਤਾ ਕਿ ਡਾ. ਰਵੀ ਵੱਲੋਂ ਪ੍ਰਗਤੀਵਾਦੀ ਸਾਹਿਤ ਬਾਰੇ ਆਯੋਜਿਤ ਕੀਤਾ ਬਰਨਾਲਾ ਵਿਖੇ ਕੌਮੀ ਸੈਮੀਨਾਰ ਸਾਡੇ ਲਈ ਅਭੁੱਲ ਯਾਦ ਬਣਿਆ ਹੋਇਆ ਹੈ। ਸੁਵਰਨ ਸਿੰਘ ਵਿਰਕ (ਸਿਰਸਾ) ਨੇ ਡਾ. ਰਵਿੰਦਰ ਰਵੀ ਜੀ ਦੀ ਸ਼ਹੀਦੀ ਅਤੇ ਨਾਮਧਾਰੀ ਇਤਿਹਾਸ ਦੀਆਂ ਦੰਦ ਜੋੜ ਦੇਣ ਵਾਲੀਆਂ ਕੁਰਬਾਨੀਆਂ ਦਾ ਜ਼ਿਕਰ ਬੜੇ ਰੌਚਕ ਅੰਦਾਜ਼ ਵਿਚ ਕੀਤਾ। ਪ੍ਰਿੰ. ਮਹਿੰਦਰ ਕੌਰ ਰਵੀ ਨੇ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਇਹੋ ਜਿਹੇ ਯਾਦਗਾਰੀ ਸਮਾਗਮ 26 ਸਾਲ ਬਾਅਦ ਵੀ ਹੋਰ ਜ਼ਿਆਦਾ ਸਰਗਰਮੀ ਨਾਲ ਮਨਾਏ ਜਾ ਰਹੇ ਹਨ। ਅਜਿਹੇ ਸਮਾਗਮ ਜਿਥੇ ਪੰਜਾਬ ਦੇ ਲੋਕਾਂ ਨੂੰ ਸੇਧ ਦਿੰਦੇ ਹਨ ਉਥੇ ਪਰਿਵਾਰਕ ਤੌਰ 'ਤੇ ਮੇਰੀ ਇਕੱਲਤਾ ਅਤੇ ਸੰਕਟ ਨੂੰ ਘਟਾਉਣ ਵਿਚ ਮੱਦਦ ਕਰਦੇ ਹਨ। ਡਾ. ਐਸ. ਤਰਸੇਮ ਨੇ ਕਿਹਾ ਕਿ ਡਾ. ਰਵੀ ਜਿਨ•ਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਅਤੇ ਸਮੁੱਚੀ ਵਿਦਿਆ ਦਾ ਪੱਧਰ ਇਸ ਕਦਰ Àੁੱਚਾ ਚੁੱਕ ਦਿੱਤਾ ਸੀ ਕਿ ਇਨ•ਾਂ ਨਾਲ ਸਬੰਧਤ ਸੰਸਥਾਵਾਂ ਦੀ ਇਸ ਦੌਰ ਵਿਚ ਵਿਸ਼ੇਸ਼ ਪਹਿਚਾਨ ਬਣੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਰਵਿੰਦਰ ਰਵੀ ਲਗਾਤਾਰ ਪੜ•ਦੇ ਰਹਿੰਦੇ ਸਨ ਤੇ ਨਾਲ਼-ਨਾਲ਼ ਨਵੇਂ ਤੱਥਾਂ ਨਾਲ ਹੋਰ ਗਹਿਰਾਈ ਦੀ ਥਾ ਪਾਉਂਦਿਆਂ ਆਪਣੀਆਂ ਅਤੇ ਪੂਰਵ ਧਾਰਨਾਵਾਂ ਨੂੰ ਬਦਲਦੇ ਰਹਿੰਦੇ ਸਨ। ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਡਾ. ਰਵੀ ਦੀ ਆਲੋਚਨਾ ਨਵੀਆਂ ਲੀਹਾਂ ਪਾਉਣ ਵਾਲੀ ਹੈ। ਇਸੇ ਸਮੇਂ ਬੋਲਦਿਆਂ ਸੰਤ ਹਰਪਾਲ ਸਿੰਘ ਨਾਮਧਾਰੀ ਨੇ ਕਿਹਾ ਕਿ ਡਾ. ਰਵਿੰਦਰ ਰਵੀ ਅਤੇ ਨਾਮਧਾਰੀ ਸ਼ਹੀਦਾਂ ਦੀ ਕੁਰਬਾਨੀ ਸਮਾਜ ਵਿਚ ਨਿਰੰਤਰ ਤਰੀਕੇ ਨਾਲ ਮਨੁੱਖੀ ਭਲਾਈ ਲਈ ਕੀਤੇ ਉਤਮ ਕਾਰਜ ਹਨ। ਡਾ. ਰਵਿੰਦਰ ਰਵੀ ਹੋਰਾਂ ਬਾਰੇ ਵਿਸ਼ੇਸ਼ ਤੋਰ 'ਤੇ ਉਨ•ਾਂ ਦੀ ਆਲੋਚਨਾ ਦ੍ਰਿਸ਼ਟੀ ਬਾਰੇ ਗੱਲ ਕਰਨ ਲਈ ਡਾ. ਸੁਰਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਸਰਬਜੀਤ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ• ਆਏ। ਉਨ•ਾਂ ਆਖਿਆ ਕਿ ਡਾ. ਰਵੀ ਜੀ ਨਾਲ ਮੱਤ ਭੇਦਾਂ ਨੂੰ ਵੀ ਮਾਣਿਆ ਜਾ ਸਕਦਾ ਸੀ। ਇਹ ਉਨ•ਾਂ ਦੀ ਚੁੰਬਕੀ ਸ਼ਖ਼ਸੀਅਤ ਸੀ ਜਿਹੜੀ ਵਿਰੋਧੀ ਵਿਚਾਰਾਂ ਵਾਲ਼ਿਆਂ ਨੂੰ ਵੀ ਮੋਹ ਲੈਂਦੀ ਸੀ। ਕਾਮਰੇਡ ਕਰਤਾਰ ਸਿੰਘ ਬੁਆਣੀ, ਜ਼ਿਲ•ਾ ਸਕੱਤਰ ਭਾਰਤੀ ਕਮਿਊÎਨਸਟ ਪਾਰਟੀ, ਜ਼ਿਲ•ਾ ਲੁਧਿਆਣਾ ਨੇ ਆਖਿਆ ਕਿ ਡਾ. ਰਵੀ ਅਤੇ ਪੰਜਾਬ ਸੰਕਟ ਦੇ ਸਮੁੱਚੇ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਅੱਜ ਜਿਉਂਦੇ ਹਾਂ। ਉਨ•ਾਂ ਦੇ ਚਿੰਤਨ ਅਤੇ ਕੁਰਬਾਨੀ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਸ. ਪ੍ਰੀਤਮ ਸਿੰਘ ਪੰਧੇਰ, ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੇ ਕਿਹਾ ਕਿ ਸਮੁੱਚੀਆਂ ਸਨਮਾਨਤ ਸ਼ਖਸ਼ੀਅਤਾਂ ਨੂੰ ਜਿਨ•ਾਂ ਦੇ ਨਾਵਾਂ 'ਤੇ ਸਨਮਾਨਿਆ ਗਿਆ ਹੈ ਤੋਂ ਸਮੁੱਚੀ ਲੋਕਾਈ ਪ੍ਰੇਰਤ ਹੋ ਸਕਦੀ ਹੈ। ਗੁਰਨਾਮ ਕੰਵਰ (ਚੰਡੀਗੜ•), ਬਸੰਤ ਕੁਮਾਰ ਰਤਨ, ਕਰਮਜੀਤ ਸਿੰਘ ਔਜਲਾ, ਦੇਵਿੰਦਰ ਸੇਖਾ, ਦਲਬੀਰ ਸਿੰਘ ਲੁਧਿਆਣਵੀ, ਕਾਮਰੇਡ ਰਮੇਸ਼, ਰਤਨ ਸਕੱਤਰ ਲੁਧਿ. ਸੀ.ਪੀ.ਆਈ.(ਸ਼ਹਿਰੀ), ਕਾਮਰੇਡ ਗੁਲਜ਼ਾਰ ਗੋਰੀਆ ਸਕੱਤਰ ਪੰਜਾਬ ਖੇਤ ਮਜਦੂਰ ਸਭਾ, ਇੰਦਰਜੀਤਪਾਲ ਕੌਰ ਭਿੰਡਰ ਅਤੇ ਪ੍ਰੋ. ਇੰਦਰਪਾਲ ਸਿੰਘ ਆਦਿ ਨੇ ਚਰਚਾ ਵਿੱਚ ਭਾਗ ਲਿਆ। ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿਚ ਡਾ. ਗੁਰਚਰਨ ਕੌਰ ਕੋਚਰ, ਭਗਵਾਨ ਢਿੱਲੋਂ, ਹਰਬੰਸ ਮਾਲਵਾ, ਅਮਰਜੀਤ ਸੋਮਲ, ਚਰਨਜੀਤ ਕੌਰ ਘਣਗਸ, ਨਵਕਿਰਨ ਪ੍ਰੀਤ ਕੌਰ ਖਹਿਰਾ, ਅੰਮਿਤਵੀਰ ਕੌਰ, ਜਗਦੀਪ ਦੀਪ, ਮਨਜੀਤ ਘਣਗਸ, ਤਰਲੋਚਨ ਝਾਂਡੇ, ਪੰਮੀ ਹਬੀਬ, ਡਾ. ਪ੍ਰੀਤਮ ਸਿੰਘ, ਅਮਰਜੀਤ ਸ਼ੇਰਪੁਰੀ, ਇੰਜ. ਸੁਰਜਣ ਸਿੰਘ ਆਦਿ ਸ਼ਾਮਲ ਹੋਏ।

  ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਸਮੇਂ ਡਾ. ਸਿਰਸਾ, ਡਾ. ਐਸ. ਤਰਸੇਮ ਅਤੇ ਡਾ. ਨਿਰਾਲਾ ਦਾ ਸਨਮਾਨ ਕਰਦੇ ਹੋਏ, ਮਿੱਤਰ ਸੈਨ ਮੀਤ, ਕੈਲੇ, ਝੱਜ, ਪਿੰ੍ਰ. ਰਵੀ, ਪੰਧੇਰ, ਵਿਰਕ, ਡਾ. ਸਰਬਜੀਤ, ਡਾ. ਸੁਰਜੀਤ, ਲੁਧਿਆਣਵੀ, ਰਾਮਪੁਰੀ ਅਤੇ ਪ੍ਰੋ. ਖੜਗ ਆਦਿ।