ਖ਼ਬਰਸਾਰ

 •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
 •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
 •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
 •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
 •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
 •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
 • ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ (ਪੁਸਤਕ ਪੜਚੋਲ )

  ਉਜਾਗਰ ਸਿੰਘ   

  Email: ujagarsingh48@yahoo.com
  Cell: +91 94178 13072
  Address:
  India
  ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਛੋਟੇ ਲੋਕ ਮਿੰਨੀ ਕਹਾਣੀ ਸੰਗ੍ਰਹਿ ਵੱਡੇ ਵਿਚਾਰਾਂ ਦਾ ਸੰਗ੍ਰਹਿ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਕਹਾਣੀ ਸੰਗ੍ਰਹਿ ਦੇ ਵਿਸ਼ੇ ਬੜੇ ਉਚੇ ਸੁਚੇ ਤੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਵਿਅੰਗਾਤਮਿਕ ਚੋਭਾਂ ਮਾਰਕੇ ਮਾਨਵਤਾ ਦੇ ਭਲੇ ਲਈ ਵਿਚਰਨ ਦੀ ਪ੍ਰੇਰਨਾ ਦਿੰਦੇ ਹਨ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਸਮਾਜ ਵਿਚ ਵਿਚਰਦਿਆਂ ਇਨਸਾਨ ਨੂੰ ਕਿਹੜੀਆਂ ਸਮੱਸਿਆਵਾਂ ਨਾਲ ਦੋ ਹੱਥ ਹੋਣਾ ਪੈ ਰਿਹਾ ਹੈ ਅਤੇ ਸਮਾਜ ਆਮ ਲੋਕਾਂ ਪ੍ਰਤੀ ਕਿਤਨਾ ਸੰਜੀਦਾ ਹੈ, ਬਾਰੇ ਜਾਣਕਾਰੀ ਸਾਹਿਤਕਾਰ ਹੀ ਸਾਹਿਤ ਦੇ ਵੱਖ ਵੱਖ ਰੂਪਾਂ ਰਾਹੀਂ ਦੇਣ ਦੀ ਕੋਸ਼ਿਸ਼ ਕਰਦੇ ਹਨ। ਅੱਜ ਕਲ• ਦੇ ਤੇਜ਼ੀ ਅਤੇ ਆਧੁਨਿਕਤਾ ਦੇ ਸਮੇਂ ਵਿਚ ਲੋਕਾਂ ਕੋਲ ਲੰਬੀਆਂ ਸਾਹਿਤਕ ਵਿਧਾਵਾਂ ਨੂੰ ਪੜ•ਨ ਦਾ ਸਮਾਂ ਹੀ ਨਹੀਂ ਹੈ। ਘੱਟ ਸ਼ਬਦਾਂ ਵਿਚ ਵੱਡੀ ਗੱਲ ਕਹਿਕੇ ਆਮ ਜਨਤਾ ਨੂੰ ਸਹੀ ਮਾਰਗ ਦਰਸ਼ਨ ਕਰਨ ਲਈ ਹਾਇਕੂ ਅਤੇ ਮਿੰਨੀ ਕਹਾਣੀ ਦੋ ਹੀ ਸਾਹਿਤ ਦੇ ਰੂਪ ਹਨ, ਜਿਹੜੇ ਹਰਮਨ ਪਿਆਰੇ ਹੋ ਰਹੇ ਹਨ। ਇਹ ਦੋਵੇਂ  ਸਾਹਿਤ ਦੇ ਨਵੇਂ ਰੂਪ ਹਨ ਪ੍ਰੰਤੂ ਫਿਰ ਵੀ ਆਮ ਲੋਕਾਂ ਵਿਚ ਹਰਮਨ ਪਿਆਰੇ ਹੋ ਰੇ ਹਨ। ਦਵਿੰਦਰ ਪਟਿਆਲਵੀ ਨੇ ਆਪਣੇ ਪਰਿਵਾਰਿਕ ਵਿਰਸੇ ਵਿਚੋਂ ਹੀ ਸਾਹਿਤ ਦੇ ਪ੍ਰੇਮ ਦੀ ਗੁੜ•ਤੀ ਲਈ ਹੈ। ਉਹ ਬਚਪਨ ਤੋਂ ਹੀ ਸਾਹਿਤ ਨਾਲ ਗੜੁਚ ਰਿਹਾ ਹੈ। ਉਸਨੇ ਆਪਣੀ ਪ੍ਰਾਈਵੇਟ ਅਤੇ ਸਰਕਾਰੀ ਨੌਕਰੀ ਦੇ ਜ਼ਿੰਦਗੀ ਦੇ ਤਜ਼ਰਬੇ ਤੇ ਅਧਾਰਿਤ ਜੋ ਉਸਨੇ ਆਪਣੀ ਅੱਖੀਂ ਵੇਖਿਆ ਉਸਨੂੰ ਹੀ ਕਹਾਣੀਆਂ ਵਿਚ ਚਿਤਰਿਆ ਹੈ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਮਾਜ ਵਿਚ ਗ਼ਰੀਬ, ਅੰਗਹੀਣ, ਪਛੜੀਆਂ ਜਾਤਾਂ, ਇਸਤਰੀਆਂ ਅਤੇ ਘੱਟ ਗਿਣਤੀ ਦੇ ਲੋਕਾਂ ਨਾਲ ਚੰਗਾ ਵਿਵਹਾਰ ਨਹੀਂ ਕਰਦਾ। ਸਮਾਜ ਦੀਆਂ ਇਹ ਹਰਕਤਾਂ ਉਸਨੂੰ ਰੜਕਦੀਆਂ ਹਨ। ਲੋਕ ਆਰਥਿਕ ਅਤੇ ਸਮਾਜਿਕ ਸਟੇਟਸ ਨੂੰ ਮੁਖ ਰੱਖਕੇ ਹੀ ਇਨਸਾਨ ਦੀ ਪਰਖ ਕਰਦੇ ਹਨ। ਮਨੁਖ ਸਮਾਜਿਕ ਨਾਲੋਂ ਜਾਤੀ ਹਿੱਤਾਂ ਨੂੰ ਤਰਜ਼ੀਹ ਦਿੰਦਾ ਹੈ ਭਾਵੇਂ ਉਸ ਦੀ ਕਾਰਵਾਈ ਨਾਲ ਕਿਸੇ ਦੂਜੇ ਵਿਅਕਤੀ ਦੇ ਹਿੱਤਾਂ ਨੂੰ ਨੁਕਸਾਨ ਹੀ ਪਹੁੰਚਦਾ ਹੋਵੇ। ਮਾਨਵਤਾ ਦੀ ਕਦਰ ਨਹੀਂ ਕੀਤੀ ਜਾਂਦੀ। ਇਹੀ ਦਵਿੰਦਰ ਪਟਿਆਲਵੀ ਦੀਆਂ ਕਹਾਣੀਆਂ ਦਰਸਾ ਰਹੀਆਂ ਹਨ। ਇਸ ਕਹਾਣੀ ਸੰਗ੍ਰਹਿ ਵਿਚ 54 ਮਿੰਨੀ ਕਹਾਣੀਆਂ ਹਨ, ਜਿਹੜੀਆਂ ਮਨੁਖਤਾ ਵਿਚ ਡਿਗ ਰਹੀਆਂ ਸਮਾਜਿਕ ਕਦਰਾਂ ਕੀਮਤਾਂ ਦੇ ਦੁਖਾਂਤ ਦਾ ਪ੍ਰਗਟਾਵਾ ਕਰਦੀਆਂ ਹਨ। ਹਓਮੈ, ਖ਼ੁਦਗਰਜ਼ੀ, ਮਜ਼ਬੂਰੀਆਂ, ਬੇਈਮਾਨੀ, ਰਿਸ਼ਵਤਖ਼ੋਰੀ, ਸਿਆਸਤ ਵਿਚ ਗਿਰਾਵਟ, ਭਰਾਵਾਂ ਭਰਾਵਾਂ ਵਿਚ ਫ਼ਰਕ, ਗੁਰੂ ਚੇਲੇ ਸੰਬੰਧਾਂ, ਚਾਪਲੁਸੀ,  ਮਤਲਬਪ੍ਰਸਤੀ ਅਤੇ ਵਿਧਵਾਵਾਂ ਦੀ ਦੁਰਦਸ਼ਾ ਦਾ ਪਰਦਾ ਫ਼ਾਸ਼ ਕਰਦੀਆਂ ਹਨ। ਖਾਸ ਤੌਰ ਤੇ ਦਫਤਰਾਂ ਵਿਚ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵਿਵਹਾਰ ਦਾ ਵੀ ਉਹ ਪਾਜ ਉਘੇੜਦਾ ਹੈ। ਸਮਾਜਿਕ ਊਣਤਾਈਆਂ ਬਾਰੇ ਦਲੇਰੀ ਨਾਲ ਲਿਖਣਾ ਵੀ ਉਸਦੇ ਵਿਅਕਤੀਤਿਵ ਵਿਚ ਨਿਖ਼ਾਰ ਪੈਦਾ ਕਰਦਾ ਹੈ, ਜਿਸ ਦੀ ਅੱਜ ਦੇ ਚਾਪਲੂਸੀ ਦੇ ਜ਼ਮਾਨੇ ਵਿਚ ਅਤਿਅੰਤ ਲੋੜ ਹੈ। ਦਵਿੰਦਰ ਪਟਿਆਲਵੀ ਦੀਆਂ ਕੁਝ ਕਹਾਣੀਆਂ ਤਾਂ ਮਾਅਰਕੇ ਦੀਆਂ ਹਨ ਪ੍ਰੰਤੂ ਪਹਿਲੀ ਪੁਸਤਕ ਹੋਣ ਕਰਕੇ ਪਰਪੱਕਤਾ ਦੀ ਘਾਟ ਮਹਿਸੂਸ ਹੋ ਰਹੀ ਹੈ। ਸਾਹਿਤ ਦਾ ਮੁਖ ਮੰਤਵ ਤਾਂ ਸਮਾਜ ਦਾ ਰਾਹ ਦਸੇਰਾ ਹੀ ਹੁੰਦਾ ਹੈ ਪ੍ਰੰਤੂ ਲੇਖਕ ਆਪਣਾ ਸੰਦੇਸ਼ ਆਪਣੀ ਸਾਹਿਤਕ ਕਲਾ ਵਿਚ ਗਲੇਫ ਕੇ ਦਿੰਦਾ ਹੈ। ਦਵਿੰਦਰ ਦੀਆਂ ਕੁਝ ਕੁ ਕਹਾਣੀਆਂ ਤਾਂ ਪ੍ਰਚਾਰ ਲਗਦੀਆਂ ਹਨ। ਉਸਦੇ ਵਿਸ਼ਿਆਂ ਦੀ ਵਿਲੱਖਣ ਚੋਣ ਤੋਂ ਲੱਗਦਾ ਹੈ ਕਿ ਉਹ ਸਮਾਜ ਦੀ ਉਧੜ ਬੁਣਤ ਦੀ ਸਥਿਤੀ ਨੂੰ ਸਮਝਦਾ ਹੈ। ਇਸ ਲਈ ਲਈ ਨੇੜ ਭਵਿਖ ਵਿਚ ਉਸਤੋਂ ਚੰਗੀਆਂ ਕਹਾਣੀਆਂ ਦੀ ਆਸ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਉਸਦੀ ਪਲੇਠੀ ਪੁਸਤਕ ਹੈ।