ਖ਼ਬਰਸਾਰ

 •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
 •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
 •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
 •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
 •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
 •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
 • ਕਾਲੇ ਦਿਨ - 1984 ਤੋਂ ਬਾਅਦ ਸਿੱਖ (ਪੁਸਤਕ ਪੜਚੋਲ )

  ਦਲਵੀਰ ਸਿੰਘ ਲੁਧਿਆਣਵੀ   

  Email: dalvirsinghludhianvi@yahoo.com
  Cell: +91 94170 01983
  Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
  ਲੁਧਿਆਣਾ India 141013
  ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕਾਲੇ ਦਿਨ: 1984ਤੋਂ ਬਾਅਦ ਸਿੱਖ
  ਲੇਖਕ :  ਹਰਬੀਰ ਸਿੰੰਘ ਭੰਵਰ
  ਪ੍ਰਕਾਸ਼ਕ: ਲਾਹੌਰ ਬੁਕਸ, ਲੁਧਿਆਣਾ
  ਸਫ਼ੇ: 192 ਮੁੱਲ: 225 ਰੁਪਏ


  ਹੱਥਲੀ ਪੁਸਤਕ "ਕਾਲੇ ਦਿਨ: ੧੯੮੪ ਤੋਂ ਬਾਅਦ ਸਿੱਖ" ਪੰਜਾਬ ਦੇ ਦੁਖਾਂਤ ਨਾਲ ਜੁੜੀ ਹੋਈ ਹੈ, ਪੱਤਰਕਾਰੀ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਹਰਬੀਰ ਸਿੰਘ ਭੰਵਰ ਦੁਆਰਾ ਲਿਖੀ ਗਈ ਹੈ, ਵਾਰਤਿਕ ਦੀ ਵਿਲੱਖਣ ਪੁਸਤਕ ਹੈ। ਬਲਿਊ ਸਟਾਰ ਤੋਂ ਬਾਅਦ ਸਿੱਖਾਂ 'ਤੇ ਹੋਏ ਜ਼ੁਲਮ-ਤਸ਼ੱਦਦ, ਬਾਬਾ ਸੰਤਾ ਸਿੰਘ ਵੱਲੋਂ ਅਖੌਤੀ ਕਾਰ ਸੇਵਾ ਕਰਨ ਦੇ ਮਨਸੂਬੇ ਘੜਨਾ, ਸਿੰਘ ਸਾਹਿਬਾਨ ਤੇ ਖਾੜਕੂਆਂ ਵੱਲੋ ਆਯੋਜਿਤ ਸਰਬਤ ਖਾਲਸਾ ਸਮਾਗਮ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਨਵ-ਨਿਰਮਾਣ, ਪੰਜਾਬ ਵਿਚ ਖਾੜਕੂਆਂ ਤੇ ਸੁਰੱਖਿਆਂ ਫੋਰਸਾਂ ਵਲੋਂ ਹੱਤਿਆਵਾਂ ਦਾ ਦੌਰ, ਦੇਸ਼ ਵਿਚ ਸਭ ਤੋਂ ਲੰਬੇ ਗਵਰਨਰੀ ਰਾਜ ਦੌਰਾਨ ਵਧੀਕੀਆ ਤੇ ਮਨੁੱਖੀ ਅਧਿਕਾਰਾਂ ਦਾ ਘਾਣ, ਤੇ ਆਖਿਰ ਖਾੜਕੂ ਲਹਿਰ ਦੇ ਪੱਤਨ ਬਾਰੇ ਬਾਖ਼ੂਬੀ ਚਾਨਣਾ ਪਾeਆਿ ਗਿਆ ਹੈ। ਇਹ ਸਾਰੀ ਪੁਸਤਕ ਹੀ ੧੯੮੦ ਤੋਂ ੧੯੯੦ ਤੀਕ  ਚਸ਼ਮ-ਦੀਦ ਗਵਾਹ ਹੋਣ ਦੀ ਹਾਮੀ ਭਰਦੀ ਹੈ।
  ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਮੈਂਬਰ ਰਾਜ ਸਭਾ ਸ੍ਰੀ ਤਰਲੋਚਨ ਸਿੰਘ ਨੇ 'ਮੁੱਖ ਬੰਦ' ਵਿਚ ਲਿਖਿਆ ਹੈ ਕਿ ਇਤਿਹਾਸ ਨੂੰ ਸਹੀ ਰੂਪ ਵਿਚ ਪੁਸ਼ਤਾਂ ਤਕ ਪੁਜਦਾ ਕਰਨ ਦੀ ਸ਼ਕਤੀ ਭੰਵਰ ਜੀ ਕੋਲ ਹੈ; ਇਸ ਨੂੰ ਪੀ.ਐਚ.ਡੀ. ਦੇ ਥੀਸਿਸ ਵਾਂਗ ਲਿਖਣਾ ਚਾਹੀਦਾ ਹੈ ਕਿਉਂਕਿ ਉਹ ਇਸ ਖ਼ੂਨੀ ਸਾਕੇ ਬਾਰੇ ਹੋਰ ਵੀ ਬਹੁਤ ਕੁਝ ਜਾਣਦੇ ਹਨ। ਇਸ ਪੁਸਤਕ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਬਹੁਤ ਹੀ ਘੱਟ ਅੱਖਰਾਂ ਵਿਚ ਵੱਡੇ-ਵੱਡੇ ਮਸਲਿਆਂ ਬਾਰੇ ਵਰਨਣ ਕੀਤਾ ਗਿਆ ਹੈ, ਜੋ ਕਾਬਿਲ-ਏ-ਤਰੀਫ਼ ਹੈ।
  ਚਾਲੀ-ਪੰਜਤਾਲੀ ਸਾਲਾਂ ਦੀ ਪੱਤਰਕਾਰੀ ਦਾ ਸਿੱਟਾ ਹੈ ਕਿ ਭੰਵਰ ਸਾਹਿਬ ਨੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿੱਤਾ। ਬਹੁਤ ਸਾਰੀਆਂ ਹਿਰਦੇਵੇਦਕ ਘਟਨਾਵਾਂ ਨੂੰ ਨੇੜਿਉਂ ਤੱਕਿਆ, ਅਖ਼ਬਾਰਾਂ ਲਈ ਰਿਪੋਰਟਿੰਗ ਕੀਤੀ। ਲੰਮੇ ਸਮੇਂ ਤੀਕਰ ਅੰਮ੍ਰਿਤਸਰ ਵਿਖੇ ਰਹਿੰਦੇ ਹੋਏ ਵੱਖ-ਵੱਖ ਅੰਗਰੇਜ਼ੀ ਅਖ਼ਬਾਰਾਂ, ਖ਼ਬਰ ਏਜੰਸੀਆਂ, ਬੀ.ਬੀ.ਸੀ. (ਲੰਦਨ) ਆਦਿ ਲਈ ਕੰਮ ਕਰਦੇ ਰਹੇ। 
  ਅਖ਼ਬਾਰਾਂ, ਮੈਗਜ਼ੀਨਾਂ ਵਿਚ ਲਿਖਣ ਦੇ ਇਲਾਵਾ ੬ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਦਾ ਖ਼ਜਾਨਾ ਭਰਪੂਰ ਕੀਤਾ ਹੈ। ਪੁਸਤਕ "ਡਾਇਰੀ ਦੇ ਪੰਨੇ" ਜੋ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਬਾਰੇ ਬਹੁਤ ਮਕਬੂਲ ਹੋਈ ਹੈ, ੮ ਐਡੀਸ਼ਨਾਂ ਛਪ ਚੁਕੀਆਂ ਹਨ। ਹੱਥਲੀ ਪੁਸਤਕ ਵੀ ਧੜਾ-ਧੜ ਵਿਕੇਗੀ। ਲੇਖਕ ਨੂੰ ਲੱਖ ਮੁਬਾਰਕ!