ਖ਼ਬਰਸਾਰ

 •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
 •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
 •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
 •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
 •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
 •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
 • ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ (ਖ਼ਬਰਸਾਰ)


  buy prednisolone 5mg

  prednisolone pharmacy westshoreprimarycare.com prednisolone pharmacy
  ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਅਤੇ ਅਦਾਰਾ ‘ਸਰੋਕਾਰ` ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਖੁੱਲ੍ਹੇ ਵਿਹੜੇ ਵਿਚ ਪਰਵਾਸੀ ਪੰਜਾਬੀ ਲੇਖਕ ਸੁਖਿੰਦਰ (ਕੈਨੇਡਾ) ਦੀਆਂ ਦੋ ਪੁਸਤਕਾਂ ‘ਮੇਰੀ ਪਾਕਿਸਤਾਨੀ ਸਫ਼ਰਨਾਮਾ` (ਸਫ਼ਰਨਾਮਾ) ਅਤੇ ‘ਆਮ ਆਦਮੀ ਦਾ ਇਨਕਲਾਬ` (ਕਾਵਿ ਸੰਗ੍ਰਹਿ) ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਰੋਜ਼ਾਨਾ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਅਤੇ ਸਾਹਿਤਕ ਰਸਾਲੇ ‘ਸੰਖ` ਦੇ ਸੰਪਾਦਕ ਸਿੱਧੂ ਦਮਦਮੀ, ਅਦਾਰਾ ‘ਸਰੋਕਾਰ` ਦੇ ਪ੍ਰਬੰਧਕ ਡਾ. ਭੀਮਇੰਦਰ ਸਿੰਘ, ਰੰਗਕਰਮੀ ਪ੍ਰਾਣ ਸੱਭਰਵਾਲ ਅਤੇ ਗੀਤਕਾਰ ਗਿੱਲ ਸੁਰਜੀਤ ਸ਼ਾਮਲ ਸਨ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ‘ਆਸ਼ਟ` ਨੇ ਮੁੱਖ ਪ੍ਰਾਹੁਣੇ ਸੁਖਿੰਦਰ ਦੇ ਜੀਵਨ ਅਤੇ ਰਚਨਾ-ਸੰਸਾਰ ਬਾਰੇ ਹਾਜ਼ਰ ਸਰੋਤਿਆਂ ਨੂੰ ਭਰਵੀਂ ਵਾਕਫ਼ੀਅਤ ਕਰਵਾਉਂਦੇ ਹੋਏ ਚਾਨਣਾ ਪਾਇਆ। ਉਹਨਾਂ ਕਿਹਾ ਕਿ ਪੰਜਾਬੀ ਸਾਹਿਤ ਅਤੇ ਚਿੰਤਨ ਦੇ ਪ੍ਰਸਿੱਧ ਵਿਦਵਾਨ ਡਾ. ਸੁਤਿੰਦਰ ਸਿੰਘ ਨੂਰ ਅਤੇ ਡਾ. ਗੁਰਭਗਤ ਸਿੰਘ ਦੇ ਭਰਾਤਾ ਸੁਖਿੰਦਰ ਹੋਰਾਂ ਨੇ ਕੈਨੇਡਾ ਵਿਚ ਜਾ ਕੇ ਆਪਣੀ ਮਾਂ ਬੋਲੀ ਦੇ ਵਿਕਾਸ ਵਿਚ ਪੰਜਾਬੀ ਕਵਿਤਾ, ਆਲੋਚਨਾ, ਵਾਰਤਕ, ਨਾਵਲਨਿਗਾਰੀ, ਸੰਪਾਦਨਾ ਅਤੇ ਵਿਗਿਆਨਕ ਸਾਹਿਤ ਦੀ ਰਚਨਾ ਨਾਲ ਨਿਰੰਤਰ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੁਆਰਾ ਸੰਪਾਦਿਤ ਕੀਤਾ ਜਾ ਰਿਹਾ ਸਾਹਿਤਕ ਰਸਾਲਾ ‘ਸੰਵਾਦ` ਅੱਜ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਪਛਾਣ ਰੱਖਦਾ ਹੈ। ਸ੍ਰੀ ਸਿੱਧੂ ਦਮਦਮੀ ਨੇ ਸੁਖਿੰਦਰ ਦੀ ਕਵਿਤਾ ਅਤੇ ਵਾਰਤਕ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਕਵੀ ਵੱਲੋਂ ਲਿਖਿਆ ਗਿਆ ਸਫ਼ਰਨਾਮਾ ਲੰਬੀ ਕਵਿਤਾ ਹੁੰਦਾ ਹੈ। ਇਹ ਸੁਖਿੰਦਰ ਦੇ ਸਫ਼ਰਨਾਮੇ ਬਾਰੇ ਸੱਚ ਹੈ। ਉਸਦੀ ਕਲਮ ਸਮਾਜ ਨੂੰ ਜਿਹੋ ਜਿਹਾ ਵੇਖਦੀ ਹੈ, ਹੂ ਬ ਹੂ ਉਸ ਦਾ ਯਥਾਰਥਕ ਚਿੱਤ੍ਰਣ ਕਰ ਦਿੰਦੀ ਹੈ।ਡਾ. ਭੀਮਇੰਦਰ ਸਿੰਘ ਦਾ ਕਹਿਣਾ ਸੀ ਕਿ ਸੁਖਿੰਦਰ ਪਰਵਾਸ ਹੰਢਾਉਂਦਾ ਹੋਇਆ ਵੀ ਆਪਣੀ ਜੰਮਣ ਭੋਇੰ, ਮਿੱਟੀ ਅਤੇ ਪੰਜਾਬੀ ਸਮਾਜ ਨੂੰ ਚਿੱਤ੍ਰਦਾ ਹੈ।ਇਸ ਮੌਕੇ ਤੇ ਸੁਖਿੰਦਰ ਨੇ ਆਪਣੀ ਤਾਜ਼ਾ ਲੋਕ ਅਰਪਿਤ ਪੁਸਤਕ ‘ਆਮ ਆਦਮੀ ਦਾ ਇਨਕਲਾਬ` ਵਿਚੋਂ ਔਰਤ ਦੀ ਦਵੰਦਾਤਮਕ ਅਤੇ ਤਰਸਯੋਗ ਹਾਲਤ ਦੇ ਨਾਲ ਨਾਲ ਉਸ ਦੀ ਖੁੱਦਾਰੀ ਨੂੰ ਬੁਲੰਦ ਕਰਦੀਆਂ ਕਵਿਤਾਵਾਂ ਤੋਂ ਇਲਾਵਾ ਵਰਤਮਾਨ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਨਜ਼ਮਾਂ ਸੁਣਾ ਕੇ ਵਾਹ ਵਾਹ ਖੱਟੀ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਜੁੜੇ ਲੇਖਕਾਂ ਵਿਚੋਂ ਰੰਗਕਰਮੀ ਪ੍ਰਾਣ ਸੱਭਰਵਾਲ, ਇੰਜੀਨੀਅਰ ਹਰਭਜਨ ਸਿੰਘ, ਨਵਦੀਪ ਸਿੰਘ ਮੁੰਡੀ, ਸੁਖਦੇਵ ਸਿੰਘ ਚਹਿਲ, ਦਵਿੰਦਰ ਪਟਿਆਲਵੀ, ਡਾ. ਅਰਵਿੰਦਰ ਕੌਰ, ਯੂ.ਐਸ.ਆਤਿਸ਼, ਬਲਵਿੰਦਰ ਸਿੰਘ ਭੱਟੀ ਨੇ ਸੁਖਿੰਦਰ ਹੋਰਾਂ ਦੀ ਸਾਹਿਤ ਰਚਨਾ ਬਾਰੇ ਆਪਣੇ ਵਿਚਾਰ ਪ੍ਰਗਟਾਏ।ਕਵਿੰਦਰ ਚਾਂਦ, ਗੀਤਕਾਰ ਗਿੱਲ ਸੁਰਜੀਤ,  ਅੰਮ੍ਰਿਤਪਾਲ ਸਿੰਘ ਸ਼ੈਦਾ ਅਤੇ ਐਸ.ਐਸ.ਭੱਲਾ ਆਦਿ ਕਵੀਆਂ ਨੇ ਵੀ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਸਮਾਗਮ ਵਿਚ ਸੁਖਿੰਦਰ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈਟ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿਚ  ਭਾਸ਼ਾ ਵਿਭਾਗ ਦੇ ਖੋਜ਼ ਅਫਸਰ ਡਾ. ਢੋਟ, ਪ੍ਰੀਤਮਹਿੰਦਰ ਸੇਖੋਂ, ਰਮਿੰਦਰ ਸਿੰਘ, ਡਾ. ਲੱਛਮੀ ਨਾਰਾਇਣ ਭੀਖੀ, ਡਾ. ਸੰਤੋਖ ਸਿੰਘ ਸੁਖੀ,ਐਮ.ਐਸ.ਜੱਗੀ ਅਤੇ ਪੰਜਾਬੀ ਸਾਹਿਤ ਦੇ ਖੋਜਾਰਥੀ ਅਤੇ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ। ਅੰਤ ਵਿਚ ਡਾ. ਭੀਮਇੰਦਰ ਸਿੰਘ ਨੇ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ।    ਦਵਿੰਦਰ ਪਟਿਆਲਵੀ