ਖ਼ਬਰਸਾਰ

 •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
 •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
 •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
 •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
 •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
 •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
 • ਤੇਰਾ ਭਾਣਾ ਮੀਠਾ ਲਾਗੇ (ਕਵਿਤਾ)

  ਸੁਰਜੀਤ ਸਿੰਘ ਕਾਉਂਕੇ   

  Email: sskaonke@gmail.com
  Cell: +1301528 6269
  Address:
  ਮੈਰੀਲੈਂਡ United States
  ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕਿਹੜੇ ਹਿਰਦੇ ਨਾਲ ਕਿਹਾ ਤੂੰ ?
  ਕਿਹੜੇ ਜਿਗਰੇ ਨਾਲ ਸਿਹਾ ਤੂੰ ?
  ਤੇਰਾ ਭਾਣਾ ਮੀਠਾ ਲਾਗੇ
  ਹਰਿ ਨਾਮ ਪਦਾਰਥ ਨਾਨਕ ਮਾਂਗੇ।
  ਮੇਰੇ ਦਾਤਾ ਦੱਸ ਕੇ ਜਾਈਂ
  ਤੂੰ ਕਿਹੜੇ ਰਾਹ ਨੂੰ ਅਪਣਾਇਆ ?
  ਏਨੀ ਸ਼ਾਂਤ ਤੇ ਸਹਿਜ ਅਵਸਥਾ
  ਤੂੰ ਕਿਹੜੇ ਯੁਗ ਨੂੰ ਪਲਟਾਇਆ?
  ਕਿੰਨੀ ਵੱਡੀ ਇਹ ਕੁਰਬਾਨੀ
  ਸੀਅ ਨਾ ਕੀਤੀ ਕਿੰਝ ਵਰੋਸਾਇਆ ?
  ਤੇਰੇ ਅੰਦਰ ਸਦੀਆਂ ਤੋਂ ਹੀ 
  ਕਿਸ ਤਰਾਂ• ਕਿਸ ਸੁਪਨੇ ਸਾਜੇ ?
  ਕਿਹੜੇ ਮੁੱਖ ਤੋਂ ਸੁਰ ਇਹ ਨਿਕਲੀ ?
  ਤੇਰਾ ਭਾਣਾ ਮੀਠਾ ਲਾਗੇ।
  ਥੋੜ•ੀ ਜਿਹੀ ਤਪਸ਼ ਜੇ ਹੋਵੇ
  ਚੀਕ ਚਿਹਾੜਾ ਪਾ ਦਿੰਦੇ ਹਾਂ
  ਕਿਧਰੇ ਪੱਖੇ ਕਿਧਰੇ ਕੂਲਰ 
  ਕਿਧਰੇ ਏ ਸੀ ਲਾ ਦਿੰਦੇ ਹਾਂ
  ਤਪਦੀ ਧੁੱਪ ਤੇ ਲੂੰਹਦੀ ਲੋਅ ਵਿਚ
  ਤਰਲੋ ਮੱਛੀ ਹੋ ਜਾਂਦੇ ਹਾਂ
  ਤੱਤੀ ਤਵੀ ਤੇ ਬੈਠ ਕੇ ਸਤਿਗੁਰ
  ਕਿਵੇਂ ਤੂੰ ਬੈਠਾ ਅੱਗ ਦੇ ਲਾਗੇ ?
  ਕਿਹੜੇ ਮੁੱਖ ਤੋਂ ਸੁਰ ਇਹ ਨਿਕਲੀ ?
  ਤੇਰਾ ਭਾਣਾ ਮੀਠਾ ਲਾਗੇ।
  ਸੀਸ ਤੇ ਤੱਤੀ ਰੇਤ ਪੁਆਕੇ
  ਮੇਰੇ ਦਾਤਾ ਸੀਅ ਨਾ ਕੀਤੀ
  ਤੂੰ ਜਾਣੇ ਜਾਂ ਰੰਬ ਜਾਣੇ
  ਤੇਰੇ ਨਾਲ ਕਿਵੇਂ ਸੀ ਬੀਤੀ
  ਤੱਤੀ ਤਵੀ ਤੇ ਆਸਣ ਸੀ ਪਰ
  ਲੱਗੀ ਸੀ ਰੱਬ ਨਾਲ ਪਰੀਤੀ
  ਕਿੰਨਾ ਵੱਡਾ ਸਿਦਕ ਸੀ ਤੇਰਾ
  ਪਰ ਤੇਰੇ ਸਿੱਖ ਅਜੇ ਨਾ ਜਾਗੇ ।
  ਕਿਹੜੇ ਮੁਖ  ਤੋਂ ਸੁਰ ਇਹ ਨਿਕਲੀ ?
  ਤੇਰਾ ਭਾਣਾ ਮੀਠਾ ਲਾਗੇ।
  ਸ਼ੁਕਰ ਹੈ ਦੇ ਗਿਐਂ ਰੱਬੀ ਬਾਣੀ 
  ਪੜ•ਦੇ ਹਾਂ ਤੇ ਸੀਸ ਝੁਕਾਉਂਦੇ
  ਤੇਰੀ ਮਿਹਰ ਹੈ ਮੇਰੇ ਸਤਿਗੁਰ 
  ਅੰਤਰ ਧਿਆਨ ਹੋ ਅਸੀਂ ਧਿਆਉਂਦੇ 
  ਉਤੋਂ ਉਤੋਂ ਨਿਮਰ ਬੜੇ ਹਾਂ
  ਅੰਦਰੋਂ ਹਉਮੈਂ ਨਹੀ ਗੁਆਉਂਦੇ
  ਦੇ ਜਾਹ ਕੋਈ ਸੁਮੱਤ ਗੁਰ ਅਰਜਨ
  ਤੇਰੇ ਰਾਹ ਸਾਨੂੰ ਕੋਈ ਪਾ ਜੇ।
  ਕਿਹੜੇ ਮੁੱਖ ਤੋਂ ਸੁਰ ਇਹ ਨਿਕਲੀ?
  ਤੇਰਾ ਭਾਣਾ ਮੀਠਾ ਲਾਗੇ।
  ਹਰਿ ਨਾਮ ਪਦਾਰਥ ਨਾਨਕ ਮਾਂਗੇ।