ਖ਼ਬਰਸਾਰ

 •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
 •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
 •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
 •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
 •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
 •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
 • ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ (ਖ਼ਬਰਸਾਰ)


  abortion pill kit

  abortion pill online blog.keylink.rs purchase abortion pill online
  ਸਮਾਲਸਰ --  ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਹਿੱਤ ਬਣੀ ਸਾਹਿਤ ਸਭਾ ਮੁੱਦਕੀ (ਰਜਿ:) ਵਲੋਂ ਸਾਹਿਤ ਸਭਾ ਮੁੱਦਕੀ (ਫ਼ਿਰੋਜ਼ਪੁਰ) ਦੇ ਪ੍ਰਧਾਨ ਸੁਖਦੀਪ ਸਿੰਘ ਗਿੱਲ (ਰੰਮੀ ਗਿੱਲ) ਦੀ ਅਗਵਾਈ ਵਿਚ ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟ ਦੇ ਜਨਰਲ ਸਕੱਤਰ ਡਾ. ਰੋਹਿਨ ਸਚਦੇਵਾ ਦੇ ਵਿਸ਼ੇਸ਼ ਸਹਿਯੋਗ ਨਾਲ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਮੁੱਦਕੀ ਵਿਖੇ ਦੂਜੇ, ਸਲਾਨਾ ਵਿਸ਼ਾਲ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ।  ਜੋ ਬੇਹੱਦ ਪ੍ਰਭਾਵਸ਼ਾਲੀ ਅਤੇ ਵਿਲੱਖਣ ਕਿਸਮ ਦਾ ਸਾਹਿਤਕ ਸਮਾਗਮ ਹੋ ਨਿਬੜਿ•ਆ । ਪੰਜਾਬ ਪੱਧਰ ਦੇ ਹੋਏ ਇਸ ਸਾਹਿਤਕ ਸਮਾਗਮ ਵਿਚ ਪ੍ਰਸਿੱਧ ਸ਼ਾਇਰ ਸ. ਅਮਰਦੀਪ ਸਿੰਘ ਗਿੱਲ, ਪ੍ਰਸਿੱਧ ਸ਼ਾਇਰ ਸ਼੍ਰੀ ਵਿਜੇ ਵਿਵੇਕ,  ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸ. ਸੁਰਿੰਦਰਪ੍ਰੀਤ ਘਣੀਆਂ, ਡਾ. ਦੇਵਿੰਦਰ ਸੈਫ਼ੀ,  ਹਰਮਿੰਦਰ  ਕੋਹਾਰਵਾਲਾ ਅਤੇ ਰੰਮੀ ਗਿੱਲ ਪ੍ਰਧਾਨ ਸਾਹਿਤ ਸਭਾ ਮੁੱਦਕੀ ਪ੍ਰਧਾਨਗੀ ਮੰਡਲ ਵਿਚ ਸ਼ਸ਼ੋਬਿਤ ਹੋਏ । ਇਸ ਮੌਕੇ ਅਮਰਜੀਤ ਜੀਤ ਪ੍ਰਧਾਨ ਸਾਹਿਤ ਸਭਾ ਬਠਿੰਡਾ ਤੇ ਕਹਾਣੀਕਾਰ ਅਮਨਦੀਪ ਢਿੱਲੋਂ ਫਰੀਦਕੋਟ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ । ਇਸ ਵਿਸ਼ਾਲ ਸਾਹਿਤਕ ਸਮਾਗਮ ਦਾ ਉਦਘਾਟਨ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਤੇ ਸਾਹਿਤ ਪ੍ਰੇਮੀ  ਗੁਰਮੀਤ ਸਿੰਘ ਬਰਾੜ ਅਤੇ ਮਾਰਕੀਟ ਕਮੇਟੀ ਤਲਵੰਡੀ ਭਾਈ ਦੇ ਚੇਅਰਮੈਨ ਤੇ ਸਾਹਿਤ ਪ੍ਰੇਮੀ ਸੁਖਵਿੰਦਰ ਸਿੰਘ ਕਾਕਾ ਬਰਾੜ ਨੇ ਕੀਤਾ ।  ਉਨ•ਾਂ ਨਾਲ ਜ਼ਿਲ•ਾ ਜਥੇਬੰਦਕ ਸਕੱਤਰ ਮਨਜੀਤ ਸਿੰਘ ਭੁਚੋਕਾ, ਸ਼ਹਿਰੀ ਸਰਕਲ ਪ੍ਰਧਾਨ ਮੁੱਦਕੀ ਮਹਿੰਦਰ ਸਿੰਘ ਸਿੱਧੂ, ਨਗਰ ਪੰਚਾਇਤ ਮੁੱਦਕੀ ਦੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਗਿੱਲ, ਐ¤ਮ. ਸੀ. ਪਤੀ ਜਤਿੰਦਰ ਸਿੰਘ ਘਾਲ•ੀ, ਜਗਮੋਹਨ ਸਿੰਘ ਭੁੱਲਰ, ਬੋਹੜ ਸਿੰਘ ਭੈਲ ਆਦਿ ਪਤਵੰਤੇ ਹਾਜ਼ਰ ਸਨ । ਸਾਹਿਤਕ ਸਮਾਗਮ ਦੀ ਸ਼ੁਰੂਆਤ, ਪ੍ਰਧਾਨਗੀ ਮੰਡਲ ਵਿਚ ਸ਼ਸ਼ੋਬਿਤ ਸ਼ਾਇਰ ਮਹਿਮਾਨਾਂ, ਸ਼ਾਇਰ ਅਮਰਦੀਪ ਸਿੰਘ ਗਿੱਲ, ਸ਼ਾਇਰ ਵਿਜੇ ਵਿਵੇਕ, ਸ਼ਾਇਰ ਸੁਰਿੰਦਰਪ੍ਰੀਤ ਘਣੀਆਂ, ਸਭਾ ਦੇ ਪ੍ਰਧਾਨ ਰੰਮੀ ਗਿੱਲ ਅਤੇ ਸਕੱਤਰ ਰਾਜਵੀਰ ਭਲੂਰੀਆ ਵਲੋਂ ਸਾਂਝੇ ਤੌਰ ਤੇ ਸ਼ਮਾ ਰੌਸ਼ਨ ਕਰਕੇ ਕੀਤੀ ਗਈ ।  ਇਸੇ ਦੌਰਾਨ ਪੰਜਾਬੀ ਮਾਂ ਬੋਲੀ ਦੇ ਮਾਣ ਅਤੇ ਸਨਮਾਨ ਦੀ ਬਹਾਲੀ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਤਹਿਤ ਹਾਜ਼ਰ ਸਾਹਿਤਕਾਰਾਂ ਵਲੋਂ ਅਹਿਮ ਵਿਚਾਰਾਂ ਕੀਤੀਆਂ ਗਈਆਂ । ਇਸ ਮੌਕੇ ਅਮਰਦੀਪ ਸਿੰਘ ਗਿੱਲ ਨੇ ਸਾਹਿਤਕਾਰਾਂ ਅਤੇ ਪਤਵੰਤਿਆਂ ਨੂੰ ਲੱਚਰ ਗੀਤ ਅਤੇ ਲੱਚਰ ਸਾਹਿਤ ਲਿਖਣ ਵਾਲੇ ਗੀਤਕਾਰਾਂ ਅਤੇ ਲੇਖਕਾਂ ਦੇ ਵਿਰੁੱਧ ਬਾਈਕਾਟ ਕਰਨ ਦਾ ਸੱਦਾ ਦਿੱਤਾ । ਉਨ•ਾਂ ਨੇ  ਲੇਖਕਾਂ ਨੂੰ ਚੰਗਾ, ਸਿਹਤਮੰਦ ਅਤੇ ਸਿੱਖਿਆ ਦਾਇਕ ਸਾਹਿਤ ਲਿਖਣ ਲਈ ਪ੍ਰੇਰਿਤ ਕੀਤਾ । ਹਾਜ਼ਰੀਨ ਨੂੰ ਸਬੋਧਨ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਂ ਬੋਲੀ ਪੰਜਾਬੀ  ਦਾ ਪੂਰੀ ਤਰ•ਾਂ ਸਤਿਕਾਰ ਕਰਨਾ ਚਾਹੀਦਾ ਹੈ । ਸ. ਘਣੀਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਆਪੋ-ਆਪਣੇ ਬੱਚਿਆਂ ਨੂੰ ਭਾਵੇਂ ਹੋਰ ਭਾਸ਼ਾਵਾਂ ਦਾ ਗਿਆਨ ਜਰੂਰ ਦਿਵਾਉਂਣ ਪੰ੍ਰਤੂ ਇਸਦੇ ਨਾਲ – ਨਾਲ ਉਹ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਵੀ  ਜਰੂਰ ਕਰਨ  । ਉਨ•ਾਂ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਪੂਰੀ ਤਰ•ਾਂ ਯਤਨਸ਼ੀਲ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਅਦਾਲਤਾਂ ਅਤੇ ਸਰਕਾਰੀ ਦਫਤਰਾਂ ਵਿਚ ਪੂਰੀ ਤਰ•ਾਂ ਲਾਗੂ ਕਰਵਾਇਆ ਜਾ ਸਕੇ ।


    ਇਸੇ ਦੌਰਾਨ ਪ੍ਰਸਿੱਧ ਸ਼ਾਇਰ ਸ਼੍ਰੀ ਵਿਜੇ ਵਿਵੇਕ ਨੇ ਆਪਣੀਆਂ ਗਜ਼ਲਾਂ ਪੇਸ਼ ਕਰਕੇ ਹਾਜ਼ਰੀਨ ਨੂੰ ਮੰਤਰ ਮੁਗਧ ਕਰ ਦਿੱਤਾ ।  ਫੱਕਰ ਸ਼ਾਇਰ ਵਿਜੇ ਵਿਵੇਕ ਨੇ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ ਦਾ ਸੱਦਾ ਦਿੰਦਿਆਂ  ਪੰਜਾਬੀ ਮਾਂ ਬੋਲੀ ਨੂੰ ਪੜ•ਨ ਅਤੇ ਪੜਾਉਂਣ ’ਤੇ ਜੋਰ ਦਿੱਤਾ । ਇਸ ਮੌਕੇ ਰਣਜੀਤ ਸਿੰਘ ਕੋਠਾ (ਰਾਜਸਥਾਨ) ਨੇ ਆਪਣੀ ਦੋਗਾਣਾ  ਗਾਇਕੀ ਰਾਹੀਂ  ਪ੍ਰਸਿੱਧ ਗਾਇਕ ਜੋੜੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ,  ਨੂਰ ਜਹਾਂ , ਲਤਾ ਮੰਗੇਸ਼ਕਰ ਆਦਿ ਹੋਰ ਪ੍ਰਿਸੱਧ ਗਾਇਕਾਂ ਦੀਆਂ ਅਵਾਜ਼ਾਂ ਸੁਣਾਂ ਕੇ ਵਿਦਵਾਨਾਂ ਅਤੇ ਸਰੋਤਿਆਂ ਦੀ ਵਾਹ-ਵਾਹ ਖੱਟੀ । ਉਪਰੰਤ ਡਾ. ਦੇਵਿੰਦਰ ਸੈਫ਼ੀ, ਹਰਿਮੰਦਰ ਕੋਹਾਰਵਾਲਾ, ਕੰਵਲਜੀਤ ਭੋਲਾ ਲੰਡੇ ਸਾ. ਪ੍ਰਧਾਨ ਬਾਘਾਪੁਰਾਣਾ,  ਰਾਜਵੀਰ ਭਲੂਰੀਆ, ਸ਼ਮਿੰਦਰ ਸਿੱਧੂ ਜੀਵਨਵਾਲਾ ਨੇ ਰਚਨਾਵਾਂ ਅਤੇ ਗਾਇਕ ਸੱਤਪਾਲ ਕਿੰਗਰਾ ਅਤੇ ਗਾਇਕਾ ਕੁਲਬੀਰ ਗੋਗੀ ਨੇ ਧਾਰਮਿਕ ਗੀਤ ਪੇਸ਼ ਕੀਤੇ । ਸਾਹਿਤ ਸਭਾ ਮੁੱਦਕੀ ਦੇ ਪ੍ਰਧਾਨ ਰੰਮੀ ਗਿੱਲ ਦੀ ਅਗਵਾਈ  ਵਿਚ ਜਨਰਲ ਸਕੱਤਰ ਜਗਤਾਰ ਸਿੰਘ ਸੋਖੀ, ਸ਼ਾਇਰ ਡਾ. ਉਮਾਸ਼ੰਕਰ ਪਾਲ, ਬਲਦੇਵ ਸਿੰਘ ਗਿੱਲ, ਲੈਕ: ਨਵੀਨ ਖਾਨ, ਅਮਰਜੀਤ ਨਿੱਕਾ ਜੰਡਵਾਲਾ, ਸੁਖਪ੍ਰੀਤ ਸਿੰਘ ਬਰਾੜ, ਸੋਨੂੰ ਚੰਦਬਾਜਾ, ਦਵਿੰਦਰ ਲਾਡੀ ਮੰਡਵਾਲਾ, ਜੁਗਰਾਜ ਸਿੰਘ ਕੈਂਥ, ਭਿੰਦਰ ਗਿੱਲ, ਪ੍ਰਦੀਪ ਕੁਮਾਰ ਗੇਜੀ, ਬਲਵਿੰਦਰ ਸਿੰਘ ਫਿੱਡੇ (ਫਰੀਦਕੋਟ), ਗੁਰਮੇਲ ਸਿੰਘ ਗਿੱਲ,  ਬੂਟਾ ਸਿੰਘ ਖੋਸਾ, ਲੱਕੀ ਸ਼ਾਹ ਕੱਬਰਵੱਛਾ  ਆਦਿ ਸਾਹਿਤ ਸਭਾ ਦੇ ਮੈਂਬਰਾਂ ਨੇ ਸ. ਸੁਰਿੰਦਰਪ੍ਰੀਤ ਘਣੀਆਂ ਨੂੰ ਗਿਆਨੀ ਡਾ. ਅਮਰ ਸਿੰਘ ਗਿੱਲ ਦੂਜਾ ਯਾਦਗਾਰੀ (ਸਮਾਜ ਸੇਵੀ ਅਤੇ ਸਾਹਿਤਕਾਰ) ਐਵਾਰਡ ਦੇ ਕੇ ਸਨਮਾਨਿਤ ਕੀਤਾ । ਇਸੇ ਦੌਰਾਨ  ਪ੍ਰਬੰਧਕਾਂ ਵਲੋਂ ਪ੍ਰਸਿੱਧ ਸ਼ਾਇਰ ਸ. ਅਮਰਦੀਪ ਸਿੰਘ ਗਿੱਲ ਅਤੇ ਪ੍ਰਸਿੱਧ ਸ਼ਾਇਰ ਸ਼੍ਰੀ ਵਿਜੇ ਵਿਵੇਕ ਜੀ ਦਾ  ਸਨਮਾਨ ਕੀਤਾ ਗਿਆ । ਸਾਹਿਤ ਸਭਾ ਮੁੱਦਕੀ ਦੇ ਸਰਪ੍ਰਸਤ ਅਤੇ ਐ¤ਨ. ਆਰ. ਆਈ. ਵਿੰਗ ਨਿਊਜ਼ੀਲੈਂਡ ਦੇ ਪ੍ਰਧਾਨ ਸ. ਜਗਜੀਤ ਸਿੰਘ ਬੌਬੀ ਬਰਾੜ  ਦੇ ਵਿਸ਼ੇਸ਼ ਸਹਿਯੋਗ ਨਾਲ ਅਤੇ ਬਾਬੇ ਕੇ ਕਾਲਜ ਮੁੱਦਕੀ ਦੇ ਬੀ. ਐ¤ਡ.  ਦੇ ਸਮਾਜ ਸੇਵੀ  ਨੌਜਵਾਨਾਂ ਬਿਕਰਮਜੀਤ ਸਿੰਘ, ਦਲੇਰ ਸਿੰਘ, ਲਵਪ੍ਰੀਤ ਸਿੰਘ, ਗੁਰਜੀਤ ਸਿੰਘ ਸਿੱਧੂ ਅਤੇ ਕੁਲਵੀਰ ਸਿੰਘ ਬਰਾੜ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਨੇਪਰੇ ਚੜਿਆ ।  ਸਾਹਿਤਕ ਸਮਾਗਮ ਵਿਚ ਸਾਹਿਤ ਸਭਾ ਬਾਘਾਪੁਰਾਣਾਂ ਦੇ ਸਾਬਕਾ ਪ੍ਰਧਾਨ ਸਰਵਨ ਸਿੰਘ ਪਤੰਗ ਦੀ ਪੁਸਤਕ ਠ ਰੂੜੀਆਂ ਤੇ ਸੁੱਤੇ ਸ਼ੇਰ ੂ ਰਿਲੀਜ਼ ਕੀਤੀ ਗਈ । ਇਸ ਮੌਕੇ ਸੰਧੂ ਬ੍ਰਦਰਜ਼ ਬਰਨਾਲਾ ਵਲੋਂ ਇੱਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਥੇ ਸਾਹਿਤਕਾਰਾਂ ਨੇ ਵੱਡੀ ਗਿਣਤੀ ਵਿਚ ਪੁਸਤਕਾਂ ਖਰੀਦੀਆਂ । ਮੰਚ ਸੰਚਾਲਨ ਦੀ ਭੂਮਿਕਾ ਲੱਕੀ ਸ਼ਾਹ ਕੱਬਰਵੱਛਾ, ਜਗਤਾਰ ਸਿੰਘ ਸੋਖੀ ਅਤੇ ਰਾਜਵੀਰ ਭਲੁਰੀਆ ਨੇ ਬਾਖੂਬੀ ਨਿਭਾਈ ।  ਇਸ ਸਮਾਗਮ ਵਿਚ ਡਾ. ਸੁਰਜੀਤ ਸਿੰਘ ਗਿੱਲ, ਕੁਲਜਿੰਦਰ ਸਿੰਘ ਗਿੱਲ ਪ੍ਰਧਾਨ ਪ੍ਰੈ¤ਸ ਕਲੱਬ ਤਲਵੰਡੀ ਭਾਈ,  ਸੁੰਦੀਪ ਖੁੱਲਰ,  ਦਰਸ਼ਨ ਸਿੰਘ ਗਿੱਲ (ਕਲਕੱਤੇ ਵਾਲੇ), ਕੇਵਲ ਸਿੰਘ ਗਿੱਲ, ਹਰਪ੍ਰੀਤ ਸਿੰਘ ਕੈਂਥ, ਪਵਨ ਪਲਤਾ ਵੱਡਾ ਘਰ,  ਬਲਜਿੰਦਰ ਸਿੰਘ, ਗੁਰਨਾਮ ਸਿੰਘ, ਪਰਮਜੀਤਪਾਲ ਸਿੰਘ ਬਰਾੜ, ਡਾ. ਕੁਲਦੀਪ ਸਿੰਘ ਕੈਲਾਸ਼, ਵਿਜੇ ਵਿਵੇਕ ਕੋਟ ਈਸੇਖਾਂ, ਪਿੰ੍ਰ : ਬਨਾਰਸੀ ਦਾਸ ਪ੍ਰਧਾਨ ਸਾਹਿਤ ਸਭਾ ਫਰੀਦਕੋਟ, ਬਿੱਕਰ ਸਿੰਘ ਹਾਂਗਕਾਂਗ, ਬਲੌਰ ਸਿੰਘ ਬਾਜ ਪ੍ਰਧਾਨ ਸਾਹਿਤ ਸਭਾ ਭਲੂਰ, ਜਰਨੇਲ ਸਿੰਘ ਦੁਬਈ, ਜੋਗਿੰਦਰਪਾਲ, ਹਰਦੇਵ ਸ਼ਕੂਰ, ਬਲਵੀਰ ਸਿੰਘ, ਗੁਰਮੇਲ ਸਿੰਘ, ਸੰਦੀਪ ਬਾਂਸਲ,  ਜਸਪਾਲ ਜੱਸਾ, ਬਲਜੀਤ ਸਾਗਰ, ਪ੍ਰੀਤ ਮਨਚੰਦਾ ਆਦਿ ਪਤਵੰਤੇ ਹਾਜ਼ਰ ਸਨ ।

  ਕੰਵਲਜੀਤ ਭੋਲਾ