ਖ਼ਬਰਸਾਰ

 •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
 •    ਪ੍ਰਗਤੀਸ਼ੀਲ ਲੇਖਕ ਸੰਘ ਦਾ ਜਥੇਬੰਦਕ ਸਮਾਗਮ / ਪ੍ਰਗਤੀਸ਼ੀਲ ਲੇਖਕ ਸੰਘ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
 •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
 •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
 •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
 • ਸਮਕਾਲ ਵਿੱਚ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਪ੍ਰਸੰਗ ਵਿੱਚ ਇੰਟਰਨੈਟ ਦੀ ਭੂਮਿਕਾ (ਲੇਖ )

  ਨਰਿੰਦਰ ਸਿੰਘ   

  Email: narindersangrur@gmail.com
  Cell: +91 94178 35658
  Address: ਗੋਬਿੰਦ ਪੁਰਾ ਬਸਤੀ, ਨੇੜੇ ਰੇਲਵੇ ਸਟੇਸ਼ਨ
  ਸੰਗਰੂਰ India
  ਨਰਿੰਦਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ। ਕੋਈ ਵੀ ਅਜਿਹਾ ਖੇਤਰ ਨਹੀਂ ਜਿੱਥੇ ਕੰਪਿਊਟਰ ਦੀ ਵਰਤੋਂ ਨਾ ਕੀਤੀ ਜਾ ਰਹੀ ਹੋਵੇ। ਅਸੀਂ ਚਾਹੇ ਬੈਂਕ ਵਿੱਚ ਚਲੇ ਜਾਈਏ ਚਾਹੇ ਡਾਕਘਰ, ਚਾਹੇ ਹਸਪਤਾਲ ਵਿਚ ਸਾਨੂੰ ਕੰਪਿਊਟਰ ਹੀ ਕੰਪਿਊਟਰ ਨਜ਼ਰ ਆਉਂਦੇ ਹਨ। ਘਰ ਤੋਂ ਲੈ ਕੇ ਸਰਕਾਰੀ ਅਤੇ ਗੈਰ-ਸਰਕਾਰੀ ਦਫ਼ਤਰਾਂ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਸ਼ਹਿਰਾਂ ਵਿੱਚ ਪਾਣੀ, ਬਿਜਲੀ ਅਤੇ ਟੈਲੀਫ਼ੋਨ ਦੇ ਬਿਲ ਕੰਪਿਊਟਰ ਰਾਹੀਂ ਤਿਆਰ ਕੀਤੇ ਜਾਂਦੇ ਹਨ। ਅਜਿਹਾ ਕੋਈ ਖੇਤਰ ਨਹੀਂ ਜਿਥੇ ਕੰਪਿਊਟਰ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਾਡੇ ਜੀਵਨ ਨੂੰ ਪ੍ਰਭਾਵਿਤ ਨਾ ਕੀਤਾ ਹੋਵੇ। ਅਜੋਕੇ ਸਮੇਂ ਵਿਚ ਕੰਪਿਊਟਰ ਆਮ ਵਿਅਕਤੀਆਂ ਤੋਂ ਲੈ ਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਾਇੰਸਦਾਨਾਂ ਦੀ ਲੋੜ ਬਣ ਗਿਆ ਹੈ।

   ਮਨੁੱਖ ਦੇ ਨਿੱਤ ਦੇ ਕੰਮ-ਕਾਜ ਨੂੰ ਏਨਾ ਸਰਲ ਬਣਾਉਣ ਵਾਲੇ ਇਸ ਯੰਤਰ ਤੋਂ ਬਗ਼ੈਰ ਮਨੁੱਖੀ ਜ਼ਿੰਦਗੀ ਦੇ ਭਵਿੱਖ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਸ ਯੰਤਰ ਤੋਂ ਭਾਸ਼ਾ, ਸਾਹਿਤ ਤੇ ਸਭਿਆਚਾਰ ਵੀ ਅਭਿੱਜ ਨਹੀਂ ਰਹਿ ਸਕਦਾ। ਵਰਤਮਾਨ ਸਮੇਂ ਵਿਚ ਜਦੋਂ ਖਤਮ ਹੋ ਚੁੱਕੀਆਂ ਭਾਸ਼ਾਵਾਂ ਅਤੇ ਆਉਣ ਵਾਲੇ ਸਮੇਂ ਵਿਚ ਖਤਮ ਹੋਣ ਵਾਲੀਆਂ ਭਾਸ਼ਾਵਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ ਤਾਂ ਅਜਿਹੇ ਸਮੇਂ ਕੰਪਿਊਟਰੀ ਪ੍ਰਣਾਲੀ ਨੂੰ ਭਾਸ਼ਾਵਾਂ ਦੇ ਜ਼ਿਆਦਾ ਤੋਂ ਜ਼ਿਆਦਾ ਅਨਕੂਲ ਬਣਾ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ।

  ਪੰਜਾਬੀ ਬੋਲੀ ਦੁਨੀਆਂ ਦੀਆਂ ਪ੍ਰਮੁਖ ਭਾਸ਼ਾਵਾਂ ਵਿਚੋਂ ਇਕ ਹੈ। ਇਸਦਾ ਇਤਿਹਾਸ ਲਗਪਗ ਹਜ਼ਾਰ ਸਾਲ ਪੁਰਾਣਾ ਹੈ। ਕੰਪਿਊਟਰ ਤੇ ਪੰਜਾਬੀ ਭਾਸ਼ਾ ਸੰਬੰਧੀ ਹੋਏ ਕਾਰਜਾਂ ਦਾ ਇਤਿਹਾਸ ੨੮ ਪੁਰਾਣਾ ਹੈ। ਕੰਪਿਊਟਰ ਤੇ ਪੰਜਾਬੀ ਭਾਸ਼ਾ ਸੰਬੰਧੀ ਹੋਏ ਪਹਿਲੇ ਯਤਨ ਦਾ ਸਿਹਰਾ ਡਾ. ਕੁਲਬੀਰ ਸਿੰਘ ਥਿੰਦ ਹੋਰਾਂ ਨੂੰ ਜਾਂਦਾ ਹੈ।"ਕੈਲੇਫੋਰਨੀਆਂ ਨਿਵਾਸੀ ਡਾ. ਕੁਲਬੀਰ ਸਿੰਘ ਥਿੰਦ ਨੂੰ ਜੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦਾ ਪਿਤਾਮਾ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹਨਾਂ ਨੇ ਪੰਜਾਬੀ ਦੇ ਕੰਪਿਊਟਰੀਕਰਨ ਦੀ ਪ੍ਰਕਿਰਿਆ ਮਾਰਕਿਟ ਵਿਚ ਕੰਪਿਊਟਰ ਆਉਂਦੇ ਸਾਰ ਸ਼ੁਰੂ ਕਰ ਦਿੱਤੀ ਸੀ। ੧੯੮੪ ਵਿਚ ਮੈਕਨਿਟੋਸ਼ ਨੇ ਪਹਿਲੀ ਵਾਰ ਪਰਸਨਲ ਕੰਪਿਊਟਰ ਵਿਕਰੀ ਲਈ ਜਾਰੀ ਕੀਤਾ। ਉਸੇ ਸਾਲ ਡਾ. ਸਾਹਿਬ ਨੇ ਆਪਣੀ ਨਿੱਜੀ ਵਰਤੋਂ ਲਈ ਇਕ ਗੁਰਮੁਖੀ ਫੌਂਟ ਤਿਆਰ ਕੀਤਾ।"੧

         ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਪੰਜਾਬੀ ਲੋਕ ਜਿੱਥੇ ਵੀ ਰਹਿ ਰਹੇ ਹਨ ਉਹ ਆਪਣੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਯਤਨਸ਼ੀਲ ਹਨ। ਪੰਜਾਬ ਦੀ ਧਰਤੀ ਉੱਪਰ ਜਵਾਨ ਹੋਣ ਤੋਂ ਬਾਅਦ ਪਰਦੇਸ ਗਏ ਪੰਜਾਬੀ ਆਪਣੇ ਵਿਰਸੇ ਪ੍ਰਤੀ ਵਧੇਰੇ ਜਾਗਰੂਕ ਨਜ਼ਰ ਆਉਂਦੇ ਹਨ ਬਜਾਇ ਉਹਨਾਂ ਦੇ ਜਿਨ੍ਹਾਂ ਦਾ ਜਨਮ ਪਰਦੇਸ ਵਿੱਚ ਹੋਇਆ ਹੈ। ਇਹਨਾਂ ਵਿਚੋਂ ਕਾਫ਼ੀ ਪਰਦੇਸ ਵਿਚ ਰਹਿ ਕੇ ਸਾਹਿਤ ਰਚਨਾ ਕਰ ਰਹੇ ਹਨ ਅਤੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ ਵੈਬਸਾਈਟਾਂ ਚਲਾ ਰਹੇ ਹਨ। ਇਸ ਤਰ੍ਹਾਂ ਇੰਟਰਨੈਟ ਨੇ ਪੰਜਾਬ ਵਿਚਲੇ ਅਤੇ ਪਰਦੇਸਾਂ ਵਿਚ ਰਹਿੰਦੇ ਪੰਜਾਬੀਆਂ ਵਿਚਕਾਰ ਇਕ ਪੁਲ ਦਾ ਕੰਮ ਕੀਤਾ ਹੈ। ਇੰਟਰਨੈਟ ਤੇ ਲੰਬੇ ਸਮੇਂ ਤੋਂ ਚਲ ਰਹੀਆਂ ਕਈ ਮਹੱਤਵਪੂਰਨ ਵੈਬਸਾਈਟਾਂ ਜਿਵੇਂ www.punjabimaa.comww.5abi.comwww.Likhari.comwww.seerat.cawww.apnaorg.com
  www.watanpunjabi.ca  www.charchapunjab.com ਵਿਦੇਸ਼ੀ ਧਰਤੀ ਤੋਂ ਹੀ ਸੰਚਾਲਿਤ ਹੋ ਰਹੀਆਂ ਹਨ। ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਨੂੰ ਕਾਮਯਾਬੀ ਪ੍ਰਾਪਤ ਕਰਨ ਲਈ ਉਸ ਦੇਸ਼ ਦੀ ਭਾਸ਼ਾ ਦੀ ਜ਼ਿਆਦਾ ਜ਼ਰੂਰਤ ਹੈ ਜਿਥੇ ਉਹ ਰਹਿੰਦੇ ਹਨ ਅਜਿਹੀ ਸਥਿਤੀ ਵਿਚ ਉਹਨਾਂ ਲਈ ਪੰਜਾਬੀ ਭਾਸ਼ਾ, ਪੰਜਾਬੀ ਸਭਿਆਚਾਰ ਓਪਰਾ ਹੈ ਕਿਉਂਕਿ ਉਹਨਾਂ ਦੀ ਭਾਸ਼ਾ ਤੇ ਸਭਿਆਚਾਰ ਉੱਪਰ ਉਸ ਦੇਸ਼ ਦਾ ਅਸਰ ਹੋ ਜਾਂਦਾ ਹੈ ਜਿੱਥੇ ਉਹ ਰਹਿੰਦੇ ਹਨ। ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਸ ਪ੍ਰਤੀ ਮੋਹ ਪੈਦਾ ਕਰਨ ਲਈ ਸਾਈਬਰ ਸਪੇਸ ਤੇ ਮੌਜੂਦ ਪੰਜਾਬੀ ਵੈਬਸਾਈਟਾਂ ਆਪਣੀ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ।

  ਆਨਲਾਈਨ ਪੰਜਾਬੀ ਅਧਿਆਪਨ- ਅਜੋਕੇ ਸਮੇਂ ਵਿਚ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਦੇਣ ਵਾਲੇ ਆਨਲਾਈਨ ਪ੍ਰੋਗਰਾਮਾਂ ਵੱਲੋਂ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਦੇਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਇੰਟਰਨੈਟ ਤੇ ਕਈ ਪੰਜਾਬੀ ਵੈਬਸਾਈਟਾਂ ਮੌਜੂਦ ਹਨ ਜਿਹੜੀਆਂ ਪੰਜਾਬੀ ਦੇ ਸਵਰ, ਵਿਅੰਜਨ, ਵਾਕ ਬਣਤਰ ਅਤੇ ਸ਼ਬਦਾਂ ਬਾਰੇ ਜਾਣਕਾਰੀ ਉਪਲੱਬਧ ਕਰਵਾ ਰਹੀਆਂ ਹਨ। ਇਹਨਾਂ ਵੈਬਸਾਈਟਾਂ ਰਾਹੀਂ ਸਜੀਵ ਚਿੱਤਰਾਂ ਅਤੇ ਸੰਗੀਤਕ ਅਵਾਜ਼ਾਂ ਵਿਚ ਕਹਾਣੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਪੰਜਾਬੀ ਸ਼ਬਦਾਵਲੀ ਵਿੱਚ ਸਜੀਵ ਕਹਾਣੀਆਂ ਅਤੇ ਪੰਜਾਬੀ ਪੈਂਤੀ ਨੂੰ ਇਹਨਾਂ ਵੈਬਸਾਈਟਾਂ ਤੋਂ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ। ਇਸ ਸੰਦਰਭ ਵਿਚ ਕੁਝ ਮਹੱਤਵਪੂਰਨ ਵੈਬਸਾਈਟਾਂ ਇਸ ਪ੍ਰਕਾਰ ਹਨ www.advancecentrepunjabi.orgwww.maa.com.auwww.sikhpoint.comwww.rajkaregakhalsa.com.। ਇਹਨਾਂ ਵੈਬਸਾਈਟਾਂ ਤੇ ਗੁਰਮੁਖੀ ਵਰਨਮਾਲਾ ਦੇ ਅੱਖਰਾਂ ਬਾਰੇ ਮੂਲ ਵਰਗ, ਕਵਰਗ, ਚਵਰਗ, ਟਵਰਗ, ਤਵਰਗ, ਪਵਰਗ, ਅੰਤਿਮ ਵਰਗ ਅਤੇ ਨਵੀਨ ਟੋਲੀ ਲਿਖ ਕੇ ਜਾਣਕਾਰੀ ਦਿੱਤੀ ਗਈ ਹੈ। ਵਰਨਮਾਲਾ ਦੇ ਅੱਖਰਾਂ ਉਪਰ ਕਲਿੱਕ ਕਰਕੇ ਉਸਦਾ ਉਚਾਰਨ ਵੀ ਸੁਣਿਆ ਜਾ ਸਕਦਾ ਹੈ। ਛੋਟੀਆਂ ਜਮਾਤਾਂ ਦੇ ਕਾਇਦੇ ਦੀ ਤਰ੍ਹਾਂ ਅੱਖਰਾਂ ਦੇ ਅਨੁਸਾਰ ਫੋਟੋਆਂ ਵੀ ਨਾਲ ਦਿੱਤੀਆਂ ਜਾਂਦੀਆਂ ਹਨ। ਵੈਬਸਾਈਟਾਂ ਤੇ ਮੌਜੂਦ ਕੁਝ ਮੂਲ ਪਾਠ ਗੁਰਮੁਖੀ ਲਿਪੀ ਦੇ ਸ਼ੁਰੂਆਤੀ ਸਿਖਿਆਰਥੀਆਂ ਲਈ ਲਾਭਦਾਇਕ ਸਿੱਧ ਹੋ ਸਕਦੇ ਹਨ। ਇਹਨਾਂ ਵੈਬਸਾਈਟਾਂ ਉਪਰ ਪੰਜਾਬੀ ਸਾਫ਼ਟਵੇਅਰ ਵੀ ਉਪਲੱਬਧ ਹਨ ਜਿਹੜੇ ਗੁਰਮੁਖੀ ਸਿੱਖਣ ਵਿਚ ਸਹਾਇਕ ਬਣਦੇ ਹਨ। ਅੱਜ ਹਰ ਵਰਗ ਦੇ ਲੋਕ ਕੰਪਿਊਟਰ ਨੂੰ ਟੀਚਿੰਗ ਏਡ ਵਜੋਂ ਵਰਤ ਸਕਦੇ ਹਨ। ਅਧਿਆਪਕ ਦੀ ਗੈਰ-ਮੌਜੂਦਗੀ ਵਿਚ ਵਿਚ ਵੀ ਇੰਟਰਨੈਟ, ਸੀ.ਡੀ ਅਤੇ ਸਾਫ਼ਟਵੇਅਰ ਦੀ ਮਦਦ ਕਰਦੇ ਹਨ। ਇੰਟਰਨੈਟ ਤੋਂ ਵਿਦਿਆਰਥੀ ਹੀ ਨਹੀਂ ਅਧਿਆਪਕ ਵੀ ਨਵੀਂ ਤੇ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

  ਇੰਟਰਨੈਟ ਉੱਪਰ ਪੰਜਾਬੀ  ਕੋਸ਼- "ਪੰਜਾਬੀ ਕੋਸ਼ਾਂ ਦੀ ਰਚਨਾ ਦਾ ਆਰੰਭ 1544 ਤੋਂ ਮੰਨਿਆ ਜਾ ਸਕਦਾ ਹੈ।"੨ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਹੱਥ-ਲਿਖਤ, ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਹੋਣ ਅਤੇ ਆਨਲਾਈਨ-ਆਫ਼ਲਾਈਨ ਉਪਲੱਬਧ ਹੋਣ ਤਕ ਦਾ ਸਫ਼ਰ ਤੈਅ ਕੀਤਾ ਹੈ। ਪੰਜਾਬੀ ਭਾਸ਼ਾ ਦੀ ਸਰਵੋਤਮ ਰਚਨਾ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ 'ਮਹਾਨ ਕੋਸ਼' ਨੂੰ ਇੰਟਰਨੈਟ ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਗ੍ਰੰਥ ਨੂੰ ਵੈਬਸਾਈਟ www.ik 13.com ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇੰਟਰਨੈਟ ਤੇ 'ਅੰਗਰੇਜ਼ੀ-ਪੰਜਾਬੀ ਕੋਸ਼' ਵੀ ਮੌਜੂਦ ਹਨ। ਹਰ ਭਾਸ਼ਾ ਦੇ ਵਿਕਾਸ ਲਈ ਸੰਬੰਧਤ ਭਾਸ਼ਾ ਦੇ ਕੋਸ਼ਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸੇ ਮਹੱਤਵ ਨੂੰ ਸਮਝਦੇ ਹੋਏ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਪੰਜਾਬੀ ਯੂਨੀਵਰਸਿਟੀ ਦੁਆਰਾ 'ਅੰਗਰੇਜ਼ੀ-ਪੰਜਾਬੀ ਕੋਸ਼' ਨੂੰ ਆਨਲਾਈਨ ਉਪਲੱਬਧ ਕਰਵਾਇਆ ਗਿਆ ਹੈ। ਇਸ ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ www.punjabiuniversity.ac.in ਦੇ ਮੁੱਖ ਪੰਨੇ 'ਤੇ ਦਰਸਾਏ ਲਿੰਕ 'ਅੰਗਰੇਜ਼ੀ -ਪੰਜਾਬੀ ਕੋਸ਼' ਤੇ ਦੇਖਿਆ ਜਾ ਸਕਦਾ ਹੈ। ਇਸ ਆਨਲਾਈਨ ਕੋਸ਼ ਵਿਚ ਅੰਗਰੇਜ਼ੀ ਦਾ ਸ਼ਬਦ ਟਾਈਪ ਕਰਨ ਨਾਲ ਉਸਦਾ ਪੰਜਾਬੀ ਵਿਚ ਅਰਥ ਦੇਖਿਆ ਜਾ ਸਕਦਾ ਹੈ। ਅਜਿਹਾ ਹੀ ਇਕ ਹੋਰ ਸਾਫ਼ਟਵੇਅਰ ਹਰਵਿੰਦਰ ਸਿੰਘ ਨਾਮ ਦੇ ਵਿਅਕਤੀ ਵਲੋਂ ਤਿਆਰ ਕੀਤਾ ਗਿਆ ਹੈ। ਇਸ ਕੰਪਿਊਟਰ ਡਿਕਸ਼ਨਰੀ ਨੂੰ 'ਪੰਜਾਬੀ ਸ਼ਬਦ ਕੋਸ਼' ਦਾ ਨਾਂ ਦਿੱਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੁਆਰਾ ਉਪਲੱਬਧ ਕਰਵਾਇਆ 'ਅੰਗਰੇਜ਼ੀ-ਪੰਜਾਬੀ ਕੋਸ਼' ਸਿਰਫ ਆਨਲਾਈਨ ਹੈ ਪਰ  ਹਰਵਿੰਦਰ ਸਿੰਘ ਦੁਆਰਾ ਤਿਆਰ ਕੀਤੇ 'ਪੰਜਾਬੀ ਸ਼ਬਦ ਕੋਸ਼' ਆਫ਼ਲਾਈਨ ਵੀ ਵਰਤਿਆ ਜਾ ਸਕਦਾ ਹੈ। ਇਸ ਸਾਫ਼ਟਵੇਅਰ ਨੂੰ ਵੈਬਸਾਈਟ www.punjabishabadkosh.com ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਭਾਸ਼ਾ ਵਿਭਾਗ, ਪੰਜਾਬ ਦੀ ਸਾਈਟ www.pblanguages.gov.in ਤੇ ਆਨ-ਲਾਈਨ ਸ਼ਬਦਾਵਲੀ ਨਾਮ ਦਾ ਲਿੰਕ ਮੌਜੂਦ ਹੈ ਜਿਸ ਅੰਦਰ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਅਰਥ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਸਾਈਟ ਤੇ ਪੰਜਾਬੀ ਸ਼ਬਦਾਂ ਦੇ ਅੰਗਰੇਜ਼ੀ ਅਰਥ ਵੀ ਦੱਸੇ ਗਏ ਹਨ ਜਿਨ੍ਹਾਂ ਨੂੰ ਪੀ.ਡੀ.ਐਫ ਰੂਪ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ।

  ਗੁਰਬਾਣੀ ਅਧਿਐਨ ਲਈ ਇੰਟਰਨੈਟ ਦੀ ਭੂਮਿਕਾ- ਗੁਰਬਾਣੀ ਦੇ ਅਧਿਐਨ ਤੇ ਅਧਿਆਪਨ ਲਈ ਕੰਪਿਊਟਰ ਤੇ ਇੰਟਰਨੈਟ ਮਹੱਤਵਪੂਰਨ ਔਜ਼ਾਰ ਦੇ ਰੂਪ ਵਿਚ ਸਾਡੇ ਸਾਹਮਣੇ ਆ ਰਹੇ ਹਨ। ਇੰਟਰਨੈਟ ਉਪਰ ਗੁਰਬਾਣੀ ਅਤੇ ਸਿੱਖ ਧਰਮ ਨਾਲ ਸੰਬੰਧਤ ਅਨੇਕਾਂ ਵੈਬਸਾਈਟਾਂ ਮੌਜੂਦ ਹਨ। ਜਿਸ ਵਿਚ www.gurbanifiles.org,www.sikhnet.com,www.ik13.comwww.sikhitothemax.com , 
  www.rajkaregakhalsa.com ਪ੍ਰਮੁਖ ਹਨ। ਇਹਨਾਂ ਵੈਬਸਾਈਟਾਂ ਤੋਂ ਗੁਰਬਾਣੀ ਅਤੇ ਗੁਰਮੁਖੀ ਫੌਂਟ ਨਾਲ ਸੰਬੰਧਤ ਸਮੱਗਰੀ ਡਾਊਨਲੋਡ ਕੀਤੀ ਜਾ ਸਕਦੀ ਹੈ। ਵੈਬਸਾਈਟ www.iK13.com ਤੇ ਉਪਲੱਬਧ 'ਈਸ਼ਰ ਮਾਈਕਰੋ ਮੀਡੀਆ' ਨਾਂ ਦਾ ਸਾਫ਼ਟਵੇਅਰ ਸਿੱਖ ਵਿਦਵਾਨਾਂ ਅਤੇ ਖੋਜਾਰਥੀਆਂ ਲਈ ਇਕ ਅਨਮੋਲ ਤੋਹਫ਼ਾ ਹੈ। ਇਸ ਸਾਫ਼ਟਵੇਅਰ ਵਿਚ ਗੁਰਬਾਣੀ ਨਾਲ ਸੰਬੰਧਤ ਕੋਈ ਵੀ ਸ਼ਬਦ, ਸਤਰ ਟਾਈਪ ਕਰਕੇ ਉਸ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਅਜਿਹਾ ਹੀ ਇੱਕ ਸਾਫ਼ਟਵੇਅਰ ਵੈਬਸਾਈਟ www.sikhitothemax.com 'ਤੇ ਵੀ ਉਪਲੱਬਧ ਹੈ। ਵੈਬਸਾਈਟ www.gurbanifiles.org ਦਾ 'ਯੂਨੀਕੋਡ ਫੌਂਟ' ਨਾਮੀ ਲਿੰਕ ਪੰਜਾਬੀ ਵਰਤੋਕਾਰਾਂ ਲਈ ਖਾਸ ਖਿੱਚ ਦਾ ਕੇਂਦਰ ਹੈ। ਇਸ ਲਿੰਕ ਨਾਲ ਸੰਬੰਧਤ ਪੰਨੇ 'ਤੇ ਯੂਨੀਕੋਡ ਪ੍ਰਣਾਲੀ ਅਤੇ ਇਸ ਦੇ ਫਾਇਦੇ ਅਤੇ ਵਰਤੋਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।

  ਪੰਜਾਬੀ  ਈ-ਪੁਸਤਕਾਂ ਅਤੇ ਈ-ਮੈਗਜ਼ੀਨ- ਸਾਈਬਰ ਸਪੇਸ ਤੇ ਕਈ ਪੰਜਾਬੀ ਵੈਬਸਾਈਟਾਂ ਪਾਠਕਾਂ ਲਈ ਆਨਲਾਈਨ ਪੰਜਾਬੀ ਪੁਸਤਕਾਂ ਉਪਲੱਬਧ ਕਰਵਾ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ਵੈਬਸਾਈਟਾਂ ਜਿਵੇਂ www.apnaorg.comwww.Lokdharapanjabi.com,
  www.watanpunjabi.ca,wwwpunjabilibrary.com,wwwpunjabialochana.com,www.punjabiacademy.com
  www.kitaban.com ਤੇ ਮੌਜੂਦ ਪੁਸਤਕਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਬਹੁਤੀਆਂ ਵੈਬਸਾਈਟਾਂ ਜਿਵੇਂ www.punjabimaa.com,www.5abi.com,www.Likhari.com,www.Likhtam.com,www.punjabilekhak.com,
  www.sabhyachar.com,www.vidhapunjabi.in,www.Lafzandapul.com, ਉਪਰ ਪੁਸਤਕਾਂ ਆਨਲਾਈਨ ਹੀ ਪੜ੍ਹੀਆਂ ਜਾ ਸਕਦੀਆਂ ਹਨ।

  ਈ-ਪੁਸਤਕਾਂ ਦੇ ਨਾਲ ਈ-ਮੈਗਜ਼ੀਨ ਵੀ ਆਨਲਾਈਨ ਉਪਲੱਬਧ ਹਨ। ਪੰਜਾਬੀ ਦੇ ਆਨਲਾਈਨ ਮੈਗਜ਼ੀਨਾਂ ਦੇ ਨਾਲ ਇੰਟਰਨੈਟ ਤੇ ਇਕ ਵੰਨਗੀ ਅਜਿਹੇ ਮੈਗਜੀਨਾਂ ਦੀ ਵੀ ਹੈ ਜੋ ਮੁੱਖ ਤੌਰ 'ਤੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਹੁੰਦੇ ਹਨ ਜਿਵੇਂ ਸਮਦਰਸ਼ੀ, ਸ਼ਬਦ, ਮੇਘਲਾ, ਚਿਰਾਗ਼, ਸੰਵਾਦ, ਰੂਬਰੂ, ਹੁਣ, ਮੁਹਾਂਦਰਾ, ਪ੍ਰਤੀਮਾਨ। ਇੰਟਰਨੈਟ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਇਹਨਾਂ ਮੈਗਜ਼ੀਨਾਂ ਦੇ ਸੰਚਾਲਕਾਂ ਨੇ ਕੁਝ ਪੁਰਾਣੇ ਅੰਕ ਇੰਟਰਨੈਟ ਤੇ ਵੀ ਉਪਲੱਬਧ ਕਰਵਾਏ ਹਨ। ਅਸੀਂ ਇਹਨਾਂ ਮੈਗਜ਼ੀਨਾਂ ਤੋਂ ਉਮੀਦ ਕਰ ਸਕਦੇ ਹਾਂ ਕਿ ਇਹ ਭਵਿੱਖ ਵਿਚ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਹੋਣ ਦੇ ਨਾਲ-ਨਾਲ ਇੰਟਰਨੈਟ ਨਾਲ  ਆਪਣਾ ਸੰਬੰਧ ਹੋਰ ਮਜਬੂਤ ਕਰਨਗੇ। ਇੰਟਰਨੈਟ ਤੇ ਈ-ਲਰਨਿੰਗ ਦਾ ਰੁਝਾਨ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਇਕ ਸਰਵੇਖਣ ਅਨੁਸਾਰ ਇੰਟਰਨੈਟ ਰਾਹੀਂ ਹੋਣ ਵਾਲੀ ਪੁਸਤਕਾਂ ਦੀ ਵਿਕਰੀ ਕਾਗਜ਼ੀ ਰੂਪ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਪੁਸਤਕਾਂ ਤੋਂ ਜ਼ਿਆਦਾ ਹੈ। "ਸਭ ਤੋਂ ਵੱਡੀ ਕਾਰੋਬਾਰੀ ਕੰਪਨੀ ਐਮਾਜ਼ੋਨ ਨੇ ਇਹ ਕਹਿ ਕੇ ਸਨਸਨੀ ਪੈਦਾ ਕਰ ਦਿੱਤੀ ਹੈ ਕਿ ਕਾਗਜ਼ੀ ਕਿਤਾਬਾਂ ਦੀ ਥਾਂ ਡਿਜੀਟਲ ਪੁਸਤਕਾਂ ਦੀ ਵਿਕਰੀ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ ਉਹਨਾਂ ਦੇ ਮੁਤਾਬਕ ੧੦੦ ਕਾਗਜ਼ੀ ਕਿਤਾਬਾਂ ਦੇ ਮੁਕਾਬਲੇ ੧੪੩ ਡਿਜ਼ੀਟਲ ਪੁਸਤਕਾਂ ਵਿਕੀਆਂ ਹਨ। ਐਮਾਜ਼ੋਨ ਨੇ ਇਹ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿਚ ੭੫ ਫੀਸਦੀ ਈ-ਪੁਸਤਕਾਂ ਵਿਕਣਗੀਆਂ ਤੇ ਸਿਰਫ ੨੫ ਫੀਸਦੀ ਪੁਸਤਕਾਂ ਦੀ ਕਾਗਜ਼ੀ ਕਿਤਾਬ ਦੀ ਸ਼ਕਲ ਵਿਚ ਵਿਕਣਗੀਆਂ।"੩

  ਆਡੀਓ, ਵੀਡੀਓ ਸਮੱਗਰੀ- ਇੰਟਰਨੈਟ ਤੇ ਯੂ-ਟਿਊਬ ਦੇ ਰੂਪ ਵਿਚ ਸਾਡੇ ਸਾਹਮਣੇ ਆਈ ਵੈਬਸਾਈਟ, ਵੀਡੀਓ ਫਾਈਲਾਂ ਦੀ ਸਾਂਝ ਲਈ ਇਕ ਮੀਲ ਪੱਥਰ ਸਾਬਤ ਹੋ ਰਹੀ ਹੈ। ਇਸ ਤੋਂ ਇਲਾਵਾ ਕੁਝ ਵੀਡੀਓ ਅਤੇ ਆਡੀਓ ਫਾਈਲਾਂ ਪੰਜਾਬੀ ਵੈਬਸਾਈਟਾਂ ਅੰਦਰ ਵੀ ਮੌਜੂਦ ਹਨ। ਯੂ-ਟਿਊਬ ਰਾਹੀਂ ਅਸੀਂ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਸੰਬੰਧੀ ਵਿਚਾਰ, ਉਹਨਾਂ ਦੀਆਂ ਰਚਨਾਵਾਂ  ਅਤੇ ਉਹਨਾਂ ਦੁਆਰਾ ਸੰਚਾਲਿਤ ਸਾਹਿਤਕ ਸਮਾਗਮਾਂ ਦੀਆਂ ਵੀਡੀਓ ਦੇਖ ਸਕਦੇ ਹਾਂ। ਪੰਜਾਬੀ ਭਾਸ਼ਾ ਅਤੇ ਸਾਹਿਤ  ਨਾਲ ਸੰਬੰਧਤ ਕੋਈ ਭਾØਸ਼ਣ ਦਾ ਅਸੀਂ ਯੂ-ਟਿਊਬ ਰਾਹੀਂ ਆਨੰਦ ਮਾਣ ਸਕਦੇ ਹਾਂ। ਭੰਗੜਾ, ਗਿੱਧਾ ਤੇ ਪੰਜਾਬੀ ਦੀਆਂ ਵਿਭਿੰਨ ਸਾਹਿਤਕ ਵੰਨਗੀਆਂ ਦੇ ਅਨੇਕਾਂ ਵੀਡੀਓ ਯੂ-ਟਿਊਬ ਰਾਹੀਂ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਈ ਪੰਜਾਬੀ ਵੈਬਸਾਈਟਾਂ ਵੀ ਅਜਿਹੀਆਂ  ਹਨ ਜਿਨ੍ਹਾਂ ਤੇ ਸਾਨੂੰ ਵੀਡੀਓ ਫਾਈਲਾਂ ਦੇਖਣ ਨੂੰ ਮਿਲਦੀਆਂ ਹਨ। ਇਹਨਾਂ ਵਿਚੋਂ www.punjabikalma.com ਵੈਬਸਾਈਟ ਪ੍ਰਮੁਖ ਹੈ। ਇਸ ਵੈਬਸਾਈਟ ਤੇ ਅਸੀਂ ਪੰਜਾਬੀ ਭਾਸ਼ਾ ਦੇ ਲੇਖਕਾਂ, ਚਿੰਤਕਾਂ ਦੀ ਇੰਟਰਵਿਊ ਦੀਆਂ ਵੀਡੀਓ, ਟੋਰੌਂਟੋ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਵੀਡੀਓ, ਪੁਸਤਕ ਵਿਮੋਚਨ ਸਮਾਰੋਹ, ਕਵੀ ਦਰਬਾਰ ਦੇ ਵੀਡੀਓ ਦੇਖ ਸਕਦੇ ਹਾਂ। ਇਸ ਪ੍ਰਸੰਗ ਵਿਚ ਇਕ ਹੋਰ ਵੈਬਸਾਈਟ www.jattsite.com ਵੀ ਜ਼ਿਕਰਯੋਗ ਹੈ। ਇਸ ਵੈਬਸਾਈਟ ਤੇ ਸਾਨੂੰ ਪੰਜਾਬੀ ਫੌਂਟ ਦੀਆਂ ਵਿਸ਼ੇਸ਼ਤਾਵਾਂ ਤੇ ਸੀਮਾਵਾਂ, ਯੂਨੀਕੋਡ ਕਿਵੇਂ ਇਸਤੇਮਾਲ ਕਰਨਾ ਹੈ, ਈਸ਼ਰ ਮਾਈਕਰੋ ਮੀਡੀਆ ਕਿਵੇਂ ਡਾਊਨਲੋਡ ਤੇ ਇਸਤੇਮਾਲ ਕਰਨਾ ਹੈ ਦਾ ਵੀਡੀਓ ਸਰੋਤ ਦੇਖਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਹੋਰ ਕਈ ਵੀਡੀਓ ਜੋ ਕੰਪਿਊਟਰ ਤੇ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਨਾਲ ਸੰਬੰਧਤ ਹਨ, ਵੀ ਸਾਈਟ ਤੇ ਦੇਖੇ ਜਾ ਸਕਦੇ ਹਨ। ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਦੀ ਸਾਈਟ ਤੇ ਪੰਜਾਬੀ ਡਾਇਸਪੋਰਾ ਕਾਨਫਰੰਸ ਨਾਲ ਸੰਬੰਧਤ ਵੀਡੀਉ ਦੇਖੀਆਂ ਜਾ ਸਕਦੀਆਂ ਹਨ।

  ਪੰਜਾਬੀ ਭਾਸ਼ਾ ਤੇ ਯੂਨੀਕੋਡ ਪ੍ਰਣਾਲੀ- ਯੂਨੀਕੋਡ ਕੰਪਿਊਟਰ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਕ ਸੰਜੀਵਨੀ ਬੂਟੀ ਹੈ। ਕੰਪਿਊਟਰ ਤੇ ਪੰਜਾਬੀ ਵਿਚ ਟਾਈਪ ਕਰਨ ਲਈ ਕਈ ਫੌਂਟ ਘੜੇ ਜਾ ਚੁੱਕੇ ਹਨ ਪਰ ਇਹ ਅਲੱਗ ਅਲੱਗ ਫੌਂਟ ਇਕ ਸਮੱਸਿਆ ਉਦੋਂ ਖੜੀ ਕਰਦੇ ਹਨ ਜਦੋਂ ਕੋਈ ਟਾਈਪ ਕੀਤੀ ਟੈਕਸਟ ਅਜਿਹੀ ਫੌਂਟ ਵਿਚ ਹੋਵੇ ਜੋ ਕਿਸੇ ਦੂਜੇ ਕੰਪਿਊਟਰ ਵਿਚ ਉਪਲੱਬਧ ਨਾ ਹੋਵੇ। ਅਜਿਹੀ ਹਾਲਤ ਵਿਚ ਅਸੀਂ ਉਸ ਟੈਕਸਟ ਨੂੰ ਨਹੀਂ ਪੜ੍ਹ ਸਕਦੇ। ਯੂਨੀਕੋਡ ਪ੍ਰਣਾਲੀ ਨਾਲ ਇਸ ਸਮੱਸਿਆ ਦਾ ਹੱਲ ਹੋ ਗਿਆ ਹੈ। ਯੂਨੀਕੋਡ ਤੋਂ ਭਾਵ ਯੂਨੀਵਰਸਲ ਕੋਡ ਹੈ। ਯੂਨੀਕੋਡ ਪ੍ਰਣਾਲੀ ਵਿਚ ਸ਼ਾਮਿਲ ਭਾਸ਼ਾਵਾਂ ਵਿਚੋਂ ਹਰ ਭਾਸ਼ਾ ਦੇ ਇਕ ਅੱਖਰ ਨੂੰ ਇਕ ਕੋਡ ਦੇ ਦਿੱਤਾ ਗਿਆ ਹੈ ਜੋ ਉਸੇ ਭਾਸ਼ਾ ਦੇ ਅੱਖਰ ਲਈ ਸੁਰੱਖਿਅਤ ਹੈ। ਯੂਨੀਕੋਡ ਵਿਚ ਟਾਈਪ ਕੀਤੀ ਟੈਕਸਟ ਨੂੰ ਕੰਪਿਊਟਰ ਤੇ ਪੜ੍ਹਨ ਲਈ ਕਿਸੇ ਫੌਂਟ ਦੀ ਜਰੂਰਤ ਨਹੀਂ। ਕਈ ਪੰਜਾਬੀ ਵੈਬਸਾਈਟਾਂ ਆਪਣੇ ਆਪ ਨੂੰ ਯੂਨੀਕੋਡ ਦੇ ਅਨਕੂਲ ਬਣਾ ਰਹੀਆਂ ਹਨ। ਯੂਨੀਕੋਡ ਅਧਾਰਤ ਕੰਪਿਊਟਰ ਤੇ ਅਸੀਂ ਈ-ਮੇਲ ਪੰਜਾਬੀ ਭਾਸ਼ਾ ਵਿੱਚ ਵਿੱਚ ਭੇਜ ਸਕਦੇ ਹਾਂ। ਇਸ ਤੋਂ ਇਲਾਵਾ ਫਾਈਲ ਅਤੇ ਫੋਲਡਰ ਦਾ ਨਾਮ ਵੀ ਪੰਜਾਬੀ ਵਿਚ ਰੱਖ ਸਕਦੇ ਹਾਂ।

  ਸ਼ਾਹਮੁਖੀ-ਗੁਰਮੁਖੀ ਕਨਵਰਟਰ- ੧੯੪੭ ਦੇ ਬਟਵਾਰੇ ਵੇਲੇ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਹੋਂਦ ਵਿਚ ਆਉਣ ਨਾਲ ਪੰਜਾਬੀ ਬੋਲਣ ਵਾਲੀ ਅਬਾਦੀ ਦਾ ਬਹੁਤ ਹਿੱਸਾ ਪਾਕਿਸਤਾਨ ਰਹਿ ਗਿਆ। ਪੰਜਾਬੀ ਭਾਸ਼ਾ ਲਈ ਪੂਰਬੀ ਪੰਜਾਬ ਦੇ ਲੋਕਾਂ ਵਲੋਂ ਗੁਰਮੁਖੀ ਅਤੇ ਪੱਛਮੀ ਪੰਜਾਬ ਦੇ ਲੋਕਾਂ ਵਲੋਂ ਪੰਜਾਬੀ ਲਈ ਸ਼ਾਹਮੁਖੀ ਲਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਮਾਂ ਬੋਲੀ ਸਾਂਝੀ ਹੋਣ ਦੇ ਬਾਵਜੂਦ ਵੀ ਅਸੀਂ ਇਕ ਦੂਜੇ ਦੀਆਂ ਲਿਖਤਾਂ ਦਾ ਲਾਭ ਨਹੀਂ ਲੈ ਸਕਦੇ। ਕੰਪਿਊਟਰ ਲਿੱਪੀ ਦੀਆਂ ਅਜਿਹੀਆਂ ਰੁਕਾਵਟਾਂ ਨੂੰ ਖਤਮ ਕਰਨ ਲਈ ਕਾਰਗਰ ਸਾਬਤ ਹੋਇਆ ਹੈ। ਇਸ ਸੰਦਰਭ ਵਿਚ ਪੰਜਾਬੀ ਸਾਫ਼ਟਵੇਅਰ  'ਸੰਗਮ' ਦਾ ਨਾਂ ਲਿਆ ਜਾ ਸਕਦਾ ਹੈ। 'ਸੰਗਮ' ਗੁਰਮੁਖੀ ਲਿੱਪੀ ਨੁੰ ਸ਼ਾਹਮੁਖੀ ਲਿੱਪੀ ਵਿਚ ਇਕ ਮਾਊਸ ਦੇ ਕਲਿੱਕ ਨਾਲ ਬਦਲ ਦਿੰਦਾ ਹੈ। ਇਹ ਸਾਫ਼ਟਵੇਅਰ ਪੰਜਾਬੀ ਯੂਨੀਵਰਸਿਟੀ ਦੇ ਵਿਭਾਗ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਵਾਲੇ ਮਾਹਿਰਾਂ ਦੀ ਟੀਮ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਲਹਿਲ ਹਨ। ਇਹ ਸਾਫ਼ਟਵੇਅਰ ਵਿਸ਼ੇਸ਼ ਤੌਰ ਤੇ ਪੰਜਾਬੀ ਭਾਸ਼ਾ ਦੇ ਲਿਪੀਆਂ ਸੰਬੰਧੀ ਪਾੜੇ ਨੂੰ ਦੂਰ ਕਰਨ ਲਈ ਤਿਆਰ ਕੀਤਾ ਗਿਆ ਹੈ।

  ਪੰਜਾਬ  ਦੇ ਪਿੰਡਾਂ ਬਾਰੇ ਵੈਬਸਾਈਟਾਂ- ਸੂਚਨਾ ਤਕਨਾਲੋਜੀ  ਦੇ ਦੌਰ  ਵਿਚ ਪੰਜਾਬੀ ਤੇ ਪੰਜਾਬ ਨੂੰ ਪਿਆਰ  ਕਰਨ ਵਾਲੇ  ਕਈ ਵਿਅਕਤੀਆਂ ਨੇ  ਆਪਣੇ ਪਿੰਡਾਂ ਦੀਆਂ ਵੈਬਸਾਈਟਾਂ  ਬਣਾ ਕੇ ਪੰਜਾਬੀ ਸਭਿਆਚਾਰ ਦੇ ਪ੍ਰਚਾਰ  ਨੂੰ ਇੱਕ ਨਵੀਂ  ਦਿਸ਼ਾ ਦਿੱਤੀ ਹੈ। ਪਰਦੇਸੀ ਪੰਜਾਬੀਆਂ  ਅਤੇ ਭੂ-ਹੇਰਵੇ ਦੇ ਸ਼ਿਕਾਰ ਵਿਅਕਤੀਆਂ ਵਾਸਤੇ ਇਹ ਵੈਬਸਾਈਟਾਂ ਆਪਣੇ ਪਿੰਡ ਨੂੰ ਪਰਦੇਸਾਂ ਵਿਚ  ਬੈਠ ਕੇ ਮਾਨਣ ਦਾ ਵਧੀਆ ਸਾਧਨ ਹਨ। ਇਹਨਾਂ ਵੈਬਸਾਈਟਾਂ ਤੋਂ ਅਸੀਂ ਸੰਬੰਧਤ ਪਿੰਡ ਦੇ ਇਤਿਹਾਸ, ਪੰਚਾਇਤ, ਪੇਂਡੂ ਸਭਿਆਚਾਰ ਬਾਰੇ ਲਿਖਤੀ, ਵੀਡੀਓ ਅਤੇ ਫੋਟੋਆਂ ਦੇ ਰੂਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਪਿੰਡ, ਪੰਜਾਬੀ ਸਭਿਆਚਾਰ ਦਾ ਇਕ ਅੰਗ ਹਨ ਜਿੱਥੇ ਪੰਜਾਬੀ ਸਭਿਆਚਾਰ ਦੀ ਹੂ-ਬ-ਹੂ ਝਲਕ ਵਿਖਾਈ ਦਿੰਦੀ ਹੈ। ਪੰਜਾਬ ਦੇ ਪਿੰਡਾਂ ਬਾਰੇ ਜਾਣਕਾਰੀ ਦੇਣ ਵਾਲੀਆਂ ਮੁੱਖ ਵੈਬਸਾਈਟਾਂ ਇਸ ਪ੍ਰਕਾਰ ਹਨ ਜਿਵੇਂ www.himmatpura.com,www.thatta.in,www.moga.nic.in,,www.Sangatpur.comwww.ranguwal.com , 
  www.pindbohtna.blogspot.com  www.chakbakhtu.com ( www.madheke. com www.dhaula.in ), www.sukhladhi.com Veelateja.blogspot.com । ਪੰਜਾਬ ਦੇ ਪਿੰਡਾਂ ਬਾਰੇ ਬਣਾਈਆਂ ਇਹਨਾਂ ਵੈਬਸਾਈਟਾਂ ਤੋਂ ਪਤਾ ਚਲਦਾ ਹੈ ਕਿ ਪੰਜਾਬੀ ਆਪਣੀ ਭਾਸ਼ਾ ਅਤੇ ਸਭਿਆਚਾਰ ਬਾਰੇ ਜਾਣਕਾਰੀ ਦੇਣ ਲਈ ਇੰਟਰਨੈਟ ਤੇ ਹਰ ਦਿਸ਼ਾ ਵੱਲ ਕਦਮ ਵਧਾ ਰਹੇ ਹਨ।

  ਆਨਲਾਈਨ ਨਿਊਜ਼ ਪੇਪਰ- ਅਜੋਕੇ ਸਮੇਂ ਵਿਚ ਇੰਟਰਨੈਟ ਤੇ ਪ੍ਰਕਾਸ਼ਿਤ ਹੋਣ ਵਾਲੇ ਆਨਲਾਈਨ ਅਖ਼ਬਾਰਾਂ ਦੀ ਗਿਣਤੀ ਕਾਗਜ਼ੀ ਰੂਪ ਵਿਚ ਪ੍ਰਕਾਸ਼ਿਤ ਹੋਣ ਵਾਲੇ ਅਖ਼ਬਾਰਾਂ ਤੋਂ ਘੱਟ ਨਹੀਂ ਹੈ। ਪੰਜਾਬੀ ਅਖ਼ਬਾਰ ਜੋ ਕਾਗਜ਼ੀ ਰੂਪ ਵਿਚ ਪ੍ਰਕਾਸ਼ਿਤ ਹੁੰਦੇ ਹਨ ਉਹਨਾਂ ਵਿਚੋਂ ਕਈ ਆਨਲਾਈਨ ਵੀ ਪ੍ਰਕਾਸ਼ਿਤ ਹੁੰਦੇ ਹਨ ਇਹਨਾਂ ਆਨਲਾਈਨ ਅਖਬਾਰਾਂ ਦੀ ਗਿਣਤੀ ਲਗਪਗ ੬੫-੭੦ ਦੇ ਕਰੀਬ ਬਣਦੀ ਹੈ। ਪੰਜਾਬੀ ਅਖ਼ਬਾਰਾਂ ਦੀ ਵਿਲੱਖਣਤਾ ਇਹ ਹੈ ਕਿ ਇਹਨਾਂ ਵਿਚ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨਾਲ ਸੰਬੰਧਤ ਸਮੱਗਰੀ ਵੀ ਪੇਸ਼ ਕੀਤੀ ਜਾਂਦੀ ਹੈ।

  ਇੰਟਰਨੈੱਟ ਉੱਤੇ ਪਾਠਕ ਅਤੇ ਲੇਖਕ ਦੀ ਵਿਲੱਖਣ ਸਾਂਝ- ਇੰਟਰਨੈਟ ਤੇ ਮੌਜੂਦ ਪੰਜਾਬੀ ਵੈਬਸਾਈਟਾਂ ਨਾਲ ਪਾਠਕ ਅਤੇ ਲੇਖਕ ਵਿਚ ਇਕ ਨਿਵੇਕਲੀ ਸਾਂਝ ਪੈਦਾ ਹੋਈ ਹੈ। ਇਸ ਤੋਂ ਪਹਿਲਾਂ ਪਾਠਕ ਲੇਖਕ ਨਾਲ ਚਿੱਠੀ ਪੱਤਰ ਰਾਹੀਂ ਰਾਬਤਾ ਕਾਇਮ ਕਰਦਾ ਸੀ ਜਿਸ ਵਿਚ ਬਹੁਤ ਸਮਾਂ ਲੱਗ ਜਾਂਦਾ ਸੀ ਪਰ ਇੰਟਰਨੈਟ ਰਾਹੀਂ ਈ-ਮੇਲ ਅਤੇ ਫੇਸਬੁੱਕ ਵਰਗੇ ਵਸੀਲਿਆਂ ਨਾਲ ਸਕਿੰਟਾਂ ਵਿਚ ਜਿੰਨੀਂ ਮਰਜ਼ੀ ਦੂਰੀ ਤੇ ਬੈਠ ਕੇ ਗੱਲ-ਬਾਤ ਕੀਤੀ ਜਾ ਸਕਦੀ ਹੈ। ਵੈਬਸਾਈਟਾਂ ਤੇ ਮੌਜੂਦ 'ਹੋਰ ਸੰਪਰਕ' ਨਾਂ ਦਾ ਲਿੰਕ ਪਾਠਕ ਨੂੰ ਹੋਰ ਵੈਬਸਾਈਟਾਂ ਬਾਰੇ ਜਾਣਕਾਰੀ ਦਿੰਦਾ ਹੈ। ਵੈਬਸਾਈਟ 'æਬਅæਰਗਪ' ਵਲੋਂ ਤਾਂ ਆਪਣੇ ਪਾਠਕਾਂ ਨੂੰ ਇਹ ਸਹੂਲਤ ਵੀ ਦਿੱਤੀ ਹੈ ਕਿ ਜਦੋਂ ਵੀ ਕੋਈ ਨਵੀਂ ਪੁਸਤਕ ਵੈਬਸਾਈਟ ਤੇ ਉਪਲੱਬਧ ਕਰਵਾਈ ਜਾਂਦੀ ਹੈ ਤਾਂ ਇਸਦੀ ਜਾਣਕਾਰੀ ਪਾਠਕ ਨੂੰ ਉਸਦੇ ਈ-ਮੇਲ ਪਤੇ ਉਪਰ ਦੇ ਦਿੱਤੀ ਜਾਂਦੀ ਹੈ।

   ਕੋਈ ਵੀ ਭਾਸ਼ਾ ਵਿਕਸਤ ਭਾਸ਼ਾ ਤਾਂ ਹੀ ਅਖਵਾ ਸਕਦੀ ਹੈ ਜੇਕਰ ਉਹ ਆਪਣੇ ਬੁਲਾਰਿਆਂ ਦੀਆਂ ਸਮਕਾਲੀਨ ਸੰਚਾਰ ਲੋੜਾਂ ਪੂਰੀਆਂ ਕਰ ਸਕਦੀ ਹੋਵੇ। ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਹਰ ਵਿਅਕਤੀ ਚਾਹੁੰਦਾ ਹੈ ਕਿ ਉਸਦੀ ਜ਼ਰੂਰਤ ਦੀ ਹਰ ਵਸਤੂ ਇਕ ਜਗ੍ਹਾ ਤੋਂ ਹੀ ਪ੍ਰਾਪਤ ਹੋਵੇ। ਮਨੁੱਖ ਦੀ ਸੁਹਜ ਭੁੱਖ ਪੂਰੀ ਕਰਨ ਲਈ ਇੰਟਰਨੈਟ ਸਮਕਾਲੀ ਸਮੇਂ ਵਿਚ ਪ੍ਰਮੁਖ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ। ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਸੰਗ ਵਿਚ ਇੰਟਰਨੈਟ ਇਕ ਅਜਿਹੀ ਲਾਇਬ੍ਰੇਰੀ ਦੇ ਰੂਪ ਵਿੱਚ ਉੱਭਰ ਰਿਹਾ ਹੈ ਜਿਥੇ ਕਈ ਭਾਸ਼ਾਵਾਂ ਵਿਚ ਪੁਸਤਕਾਂ ਅਤੇ ਹੋਰ ਸਮੱਗਰੀ ਮੌਜੂਦ ਹੈ। ਇੰਟਰਨੈਟ ਅਜੋਕੇ ਸਮੇਂ ਵਿਚ ਭਾਸ਼ਾਵਾਂ ਦੇ ਵਿਕਾਸ ਲਈ ਇਕ ਮੰਚ ਦੇ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ। ਜੇ ਅਸੀਂ ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਇੰਟਰਨੈਟ ਦੇ ਮਹੱਤਵ ਦੀ ਗੱਲ ਕਰੀਏ ਤਾਂ ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਭਾਸ਼ਾ ਦਾ ਵਿਕਾਸ ਇਸ ਤਕਨਾਲੋਜੀ ਨਾਲ ਹੀ ਜੁੜਿਆ ਹੋਇਆ ਹੈ। ਇੰਟਰਨੈਟ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਪੰਜਾਬੀ ਭਾਸ਼ਾ ਨਾਲ ਸੰਬੰਧਤ ਨਵੀਆਂ ਵੈਬਸਾਈਟਾਂ ਹੋਂਦ ਵਿਚ ਆ ਰਹੀਆਂ ਹਨ। ਪੰਜਾਬੀ ਸਭਿਆਚਾਰ ਵਿਚ ਗੁਰੂਆਂ, ਭਗਤਾਂ ਅਤੇ ਸੂਫ਼ੀ ਸੰਤਾਂ ਦਾ ਅਹਿਮ ਸਥਾਨ ਹੈ। ਇਹਨਾਂ ਦੁਆਰਾ ਰਚਿਆ ਗਿਆ ਸਾਹਿਤ ਪੰਜਾਬੀ ਸਾਹਿਤ ਦੀ ਨੀਂਹ ਹੈ। ਮੱਧਕਾਲੀ ਸਾਹਿਤ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜਾਬੀ ਸਾਹਿਤ ਅਤੇ ਸਭਿਆਚਾਰ ਵਿਚ ਵਿਸ਼ੇਸ਼ ਸਥਾਨ ਹੈ। ਇਸਦੇ ਨਾਲ ਵਾਰਾਂ, ਕਿੱਸੇ, ਜੰਗਨਾਮੇ, ਸੀ-ਹਰਫ਼ੀਆਂ ਅਤੇ ਕਾਫ਼ੀਆਂ ਆਦਿ ਸਾਹਿਤ ਰੂਪਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਇਹ ਸਾਹਿਤ ਕਾਫ਼ੀ ਮਾਤਰਾ ਵਿਚ ਇੰਟਰਨੈਟ ਤੇ ਉਪਲੱਬਧ ਕਰਵਾਇਆ ਗਿਆ ਹੈ। ਇੰਟਰਨੈਟ ਤੇ ਮੱਧਕਾਲੀ ਸਾਹਿਤ ਦੀ ਉਪਲੱਬਧਤਾ ਦੇ ਨਾਲ ਸਮਕਾਲੀ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਕਵਿਤਾ, ਨਾਵਲ, ਨਾਟਕ, ਕਹਾਣੀ ਆਦਿ ਵਿਭਿੰਨ ਸਾਹਿਤ ਰੂਪਾਂ ਵਿਚ ਮੌਜੂਦ ਹਨ। ਪੰਜਾਬੀ ਦੀਆਂ ਕਈ ਵੈਬਸਾਈਟਾਂ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਬਾਰੇ ਜਾਣਕਾਰੀ ਕਰਾਉਣ ਦੇ ਨਾਲ ਨਾਲ ਦੋਹਾਂ ਲਿੱਪੀਆਂ ਵਿਚ ਅਨੁਵਾਦ ਦਾ ਕੰਮ ਕਰ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਭਾਸ਼ਾਵਾਂ ਅਤੇ ਲਿੱਪੀਆਂ ਦੇ ਅਨੁਵਾਦ ਦਾ ਕੰਮ ਇੰਟਰਨੈਟ ਦੀ ਮਦਦ ਨਾਲ ਵੱਡੇ ਪੱਧਰ 'ਤੇ ਕੀਤਾ ਜਾ ਸਕਦਾ ਹੈ।

       ਇਸ ਪ੍ਰਕਾਰ ਇੰਟਰਨੈਟ ਨੇ ਇਹ ਸੰਭਵ ਕਰ ਦਿੱਤਾ ਹੈ ਕਿ ਦੁਨੀਆਂ ਦੇ ਕਿਸੇ ਕੋਨੇ ਵਿਚ ਬੈਠਾ ਇਨਸਾਨ ਪੰਜਾਬੀ ਪੜ੍ਹਨੀ ਤੇ ਬੋਲਣੀ ਸਿੱਖਣਾ ਚਾਹੁੰਦਾ ਹੈ ਤਾਂ ਉਹ ਇੰਟਰਨੈਟ ਦੇ ਦੁਆਰਾ ਸਿੱਖ ਸਕਦਾ ਹੈ। 'ਪੰਜਾਬੀ-ਅੰਗਰੇਜ਼ੀ ਕੋਸ਼' ਨੂੰ ਇੰਟਰਨੈਟ ਦੇ ਇਕ ਕਲਿੱਕ ਨੇ ਸਾਡੇ ਸਨਮੁੱਖ ਕਰ ਦਿੱਤਾ ਹੈ। ਪੰਜਾਬੀ ਭਾਸ਼ਾ ਦੀ ਅਣਮੁੱਲੀ ਰਚਨਾ 'ਮਹਾਨ ਕੋਸ਼' ਨੂੰ ਇੰਟਰਨੈਟ ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ ਜਿਸਨੂੰ ਆਫ਼ਲਾਈਨ ਵੀ ਵਰਤਿਆ ਜਾ ਸਕਦਾ ਹੈ। ਵਰਤਮਾਨ ਸਮੇਂ ਵਿਚ ਜਦੋਂ ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ਵਿੱਚ ਪੁਸਤਕਾਂ  ਦੇ ਭੰਡਾਰ ਵਧਣ ਲੱਗੇ ਹਨ ਤਾਂ ਸੌਖ਼ ਲਈ ਅਜਿਹੇ ਸਮੇਂ ਕੰਪਿਊਟਰ ਇਹਨਾਂ ਦੇ ਬਦਲ ਦੇ ਰੂਪ ਵਿਚ ਸਾਹਮਣੇ ਆਇਆ ਹੈ। ਆਉਣ ਵਾਲੇ ਭਵਿੱਖ ਵਿਚ ਪੰਜਾਬੀ ਵੈਬਸਾਈਟਾਂ ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਪਾਠਕਾਂ ਵਿਚਕਾਰ ਮਹੱਤਵਪੂਰਨ ਵਿਸ਼ਿਆਂ ਤੇ ਵਾਦ-ਵਿਵਾਦ ਅਤੇ ਗੱਲਬਾਤ ਦੇ ਰਾਹ ਖੋਲਣਗੀਆਂ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ, ਇਸ ਬਾਰੇ ਦੁਨੀਆਂ ਨੂੰ ਜਾਣਕਾਰੀ ਦੇਣ, ਵਿਚਾਰ ਸਾਂਝੇ ਕਰਨ ਅਤੇ ਲੋਕਾਂ ਨੂੰ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਨਾਲ ਜੋੜਨ ਵਿਚ ਇੰਟਰਨੈਟ ਦੀ ਅਹਿਮ ਭੂਮਿਕਾ ਹੋਵੇਗੀ।
  ----------------------------------
  ਹਵਾਲੇ ਤੇ ਟਿੱਪਣੀਆਂ

  1ਬਾਬਾ ਬਲਜਿੰਦਰ ਸਿੰਘ,“ਗੁਰਮੁਖੀ, ਪੰਜਾਬੀ ਅਤੇ ਕੰਪਿਊਟਰ ਦੇਵ”, ਪੰਜਾਬੀ ਭਾ੍ਹਾ ਅਤੇ ਗੁਰਮੁਖੀ ਲਿੱਪੀ ਦੇ ਵਿਕਾਸ ਮਾਡਲ, (ਸੰਪਾ. ਡਾ. ਧਨਵੰਤ ਕੌਰ), ਪਬਲੀਕ੍ਹੇਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ 2009, ਪੰਨਾ^269
  2ਪਰਮਜੀਤ ਸਿੰਘ ਸਿੱਧੂ, ਕ੍ਹੋਕਾਰੀ^ਕਲਾ ਅਤੇ ਪੰਜਾਬੀ ਕ੍ਹੋਕਾਰੀ, ਪਬਲੀਕ੍ਹੇਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ 1995(ਪਹਿਲਾ ਸੰਸਕਰਣ),ਪੰਨਾ169
  3ਧਰਮਪਾਲ ਸਾਹਿਲ, “ਸੰਪਾਦਕੀ ਦੇ ਬਹਾਨੇ”, ਵਿਧਾ ਪੰਜਾਬੀ, www.vidhapunjabi. in/archive/oct2010/sampadki.html(20-7-2011)