ਸਭ ਰੰਗ

  •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
  •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
  •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
  •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
  •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
  •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
  •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
  •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
  •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ / ਉਜਾਗਰ ਸਿੰਘ (ਲੇਖ )
  •    ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤਿ੍ਰਵੈਣੀ / ਉਜਾਗਰ ਸਿੰਘ (ਲੇਖ )
  •    ਕਾਠ ਦੀ ਰੋਟੀ ਬਣਾਉਣ ਵਾਲਾ ਬੁਤਘਾੜਾ:ਜਸਵਿੰਦਰ ਸਿੰਘ / ਉਜਾਗਰ ਸਿੰਘ (ਲੇਖ )
  •    ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੁਹੱਬਤਾਂ ਦਾ ਵਣਜ਼ਾਰਾ : ਗਿੱਲ ਸੁਰਜੀਤ / ਉਜਾਗਰ ਸਿੰਘ (ਲੇਖ )
  •    ਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ / ਉਜਾਗਰ ਸਿੰਘ (ਲੇਖ )
  •    ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਰਾਜ ਕਰੇਂਦੇ ਰਾਜਿਆ’ ਕਿਸਾਨੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ-‘‘ਚੰਨ ਅਜੇ ਦੂਰ ਹੈ’’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਵਿਰਾਸਤੀ ਗੀਤਕਾਰੀ ਦੇ ਭੂੀਸ਼ਮ ਪਿਤਾਮਾ : ਹਰਦੇਵ ਦਿਲਗੀਰ / ਉਜਾਗਰ ਸਿੰਘ (ਲੇਖ )
  •    ਜ਼ਿੰਦਗੀ ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ / ਉਜਾਗਰ ਸਿੰਘ (ਲੇਖ )
  •    ਪ੍ਰਭਜੋਤ ਸਿੰਘ ਸਿੰਘ ਸੋਹੀ ਦਾ ‘ਸੰਦਲੀ ਬਾਗ਼’ ਗੀਤ ਸੰਗ੍ਰਹਿ ਬਹੁਰੰਗਾਂ ਵਿੱਚ ਰੰਗਿਆ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪ੍ਰਭਜੋਤ ਸਿੰਘ ਸਿੰਘ ਸੋਹੀ ਦਾ ‘ਸੰਦਲੀ ਬਾਗ਼’ ਗੀਤ ਸੰਗ੍ਰਹਿ ਬਹੁਰੰਗਾਂ ਵਿੱਚ ਰੰਗਿਆ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਕਿਤੇ ਉਹ ਨਾ ਹੋਵੇ’ - ਅਹਿਸਾਸਾਂ ਦਾ ਪੁਲੰਦਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂੂਹ ਦੇ ਰੰਗ’ ਸਮਾਜਿਕਤਾ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਜ਼ਾਹਿਦ ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਮੇਘਾ ਸਿੰਘ ਦੀ ‘ਸਮਕਾਲੀ ਦਿ੍ਰਸ਼ਟੀਕੋਣ-2012’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਗੁਰ ਤੀਰਥ ਸਾਈਕਲ ਯਾਤਰਾ : ਭਾਈ ਧੰਨਾ ਸਿੰਘ ਚਹਿਲ ਪਟਿਆਲਵੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ ਖ਼ਜਾਨਾ / ਉਜਾਗਰ ਸਿੰਘ (ਲੇਖ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਨਕਸਲਵਾੜੀ ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਾਵਿ ਸੰਗ੍ਰਹਿ ‘#ਲਵੈਂਡਰ’ ਸਾਹਿਤਕ ਫੁੱਲਾਂ ਦਾ ਗੁਲਦਸਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਤਨਾਮ ਸਿੰਘ ਮੱਟੂ ਦਾ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜਸਵੀਰ ਸਿੰਘ ਆਹਲੂਵਾਲੀਆ ਦਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਪਰਵਾਸੀ ਜੀਵਨ ਦੀ ਤ੍ਰਾਸਦੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਹਾਣੀ ਪੰਜਾਬ ਰਸਾਲਾ ਸਾਹਿਤਕ ਸੰਜੀਦਗੀ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਮਲ ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਣਧੀਰ ਦਾ ਕਾਵਿ ਸੰਗ੍ਰਹਿ ‘ਖ਼ਤ ਜੋ ਲਿਖਣੋ ਰਹਿ ਗਏ’: ਵਿਸਮਾਦੀ ਕਵਿਤਾਵਾਂ ਦਾ ਪੁਲੰਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਮਨਹੁ ਕੁਸੁਧਾ ਕਾਲੀਆ’ ਡੇਰਿਆਂ ਦੇ ਕੁਕਰਮਾ ਦਾ ਕੱਚਾ ਚਿੱਠਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਿਰੀ ਰਾਮ ਅਰਸ਼ ਦਾ ਗ਼ਜ਼ਲ ਸੰਗ੍ਰਹਿ ਇਹਸਾਸ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਆ ਜਾ ਚਿੜੀਏ’ ਬਾਲ ਕਹਾਣੀ ਸੰਗ੍ਰਹਿ ਬੱਚਿਆਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਬਲਦੇਵ ਸਿੰਘ ਕੰਦੋਲਾ ਦੀ ‘ਵਿਗਿਅਨਕ ਤਰਕ’ ਨਵੇਕਲੀ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ. ਸਤਿੰਦਰ ਪਾਲ ਸਿੰਘ ਦੀ ‘ਸਫਲ ਗ੍ਰਿਹਸਥ ਲਈ ਗੁਰਮਤਿ’ ਬਿਹਤਰੀਨ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ : ਮਾਨਸਿਕ ਸਰੋਕਾਰਾਂ ਦਾ ਪ੍ਰਤੀਬਿੰਬ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ ਸਵੈ ਦੀ ਪਰਿਕਰਮਾ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਤੇਜਿੰਦਰ ਸਿੰਘ ਅਨਜਾਨਾ ਦਾ ‘ਮਨ ਦੀ ਵੇਈਂ’ ਗ਼ਜ਼ਲ ਸੰਗ੍ਰਹਿ ਸਮਾਜਿਕਤਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਰਫ਼ ‘ਚ ਉੱਗੇ ਅਮਲਤਾਸ ਪੁਸਤਕ : ਵਿਰਾਸਤ ਤੇ ਆਧੁਨਿਕਤਾ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਤੇਜਿੰਦਰ ਚੰਡਿਹੋਕ ਦਾ ‘ਤਾਂਘ ਮੁਹੱਬਤ ਦੀ’ ਗ਼ਜ਼ਲ ਸੰਗ੍ਰਿਹਿ ਸਮਾਜਿਕਤਾ ਤੇ ਮੁਹੱਬਤ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਵਿਦਰੋਹੀ ਬੋਲ’ ਪੁਸਤਕ ਜੁਝਾਰਵਾਦੀ ਕਵਿਤਾ ਦਾ ਵਿਲੱਖਣ ਦਸਤਾਵੇਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਸਰਬਜੀਤ ਕੰਗਣੀਵਾਲ ਦੀ ‘ਪੰਜਾਬ ਦੀ ਖੱਬੀ ਲਹਿਰ (ਬਸਤੀਵਾਦ ਤੋਂ ਮੁਕਤੀ ਤੱਕ)’ ਖੋਜੀ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  • ਸਿਰਜਣਹਾਰੀਆਂ (ਆਲੋਚਨਾਤਮਕ ਲੇਖ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਿਰਜਣਹਾਰੀਆਂ ਕਾਵਿ ਸੰਗ੍ਰਹਿ ਰਾਹੀਂ ਕਰਮਜੀਤ ਕੌਰ ਕਿਸਾਂਵਲ ਨੇ ਦੇਸਾਂ ਅਤੇ ਵਿਦੇਸਾਂ ਦੇ ਸਮਾਜਕ ਤਾਣੇ ਬਾਣੇ ਵਿਚ ਵਿਚਰ ਰਹੀਆਂ ਪੰਜਾਬੀ ਕਵਿਤਰੀਆਂ ਦੀਆਂ ਮਾਨਸਿਕ ਪੀੜਾਂ ਦਾ ਪਰਾਗਾ, ਜਿਹੜਾ ਉਨ•ਾਂ ਆਪਣੀਆਂ ਕਵਿਤਾਵਾਂ ਰਾਹੀਂ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਹੈ, ਨੂੰ ਸੰਪਾਦਤ ਕਰਕੇ ਇਸਤਰੀ ਜਾਤੀ ਦੇ ਸੰਤਾਪ ਨੂੰ ਸਮਾਜ ਦੇ ਸਨਮੁਖ ਲਿਆਕੇ ਪੰਜਾਬੀਆਂ ਨੂੰ ਸੁਚੇਤ ਕਰਨ ਦਾ ਸਫਲ ਯਤਨ ਕੀਤਾ ਹੈ। ਇਸਤਰੀ ਸਮਾਜ ਦੀ ਸਿਰਜਣਹਾਰੀ ਹੈ। ਉਸਦੀ ਹੋਂਦ ਤੋਂ ਬਿਨਾ ਸੰਸਾਰ ਦੀ ਉਤਪਤੀ ਅਸੰਭਵ ਹੀ ਨਹਂੀਂ ਸਗੋਂ ਸੋਚਿਆ ਵੀ ਨਹੀਂ ਜਾ ਸਕਦਾ। ਇਨ•ਾਂ ਸਿਰਜਣਹਾਰੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਮਰਦ ਵੱਲੋਂ ਔਰਤਾਂ ਨਾਲ ਕੀਤੇ ਜਾਂਦੇ ਅਨਿਆਏ ਦੇ ਕੱਚੇ ਚਿੱਠੇ ਖੋ•ਲਕੇ ਆਦਮੀ ਨੂੰ ਸ਼ਰਮਸ਼ਾਰ ਕੀਤਾ ਹੈ। ਭਾਵੇਂ ਆਦਮੀ ਤੇ ਔਰਤ ਇੱਕ ਦੂਜੇ ਦੇ ਪੂਰਕ ਹਨ ਪ੍ਰੰਤੂ ਔਰਤ ਮਹਿਸੂਸ ਕਰਦੀ ਹੈ ਕਿ ਮਰਦ ਪ੍ਰਧਾਨ ਸਮਾਜ ਔਰਤ ਨੂੰ ਬਣਦਾ ਮਾਣ ਤੇ ਸਤਿਕਾਰ ਦੇਣ ਤੋਂ ਹਿਚਕਚਾਉਂਦਾ ਹੈ। ਅਜੇ ਵੀ ਆਦਮੀ ਆਪਣੇ ਆਪ ਨੂੰ ਔਰਤ ਤੋਂ ਸਰਵਉਚ ਸਮਝਦਾ ਹੈ। ਇਹ ਪ੍ਰਗਟਾਵਾ ਇਸਤਰੀ ਕਵਿਤਰੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਇਸਤਰੀ ਮਰਦ ਨਾਲ ਕੋਈ ਟਕਰਾਓ ਵਿਚ ਵੀ ਪੈਣ ਤੋਂ ਪ੍ਰਹੇਜ਼ ਕਰਦੀ ਦਿਖਾਈ ਦਿੰਦੀ ਹੈ। ਆਦਮੀ ਦਾ ਔਰਤ ਪ੍ਰਤੀ ਵਿਵਹਾਰ ਅਜੇ ਵੀ ਬਦਲਿਆ ਨਹੀਂ ਸਗੋਂ ਜਿਉਂ ਦਾ ਤਿਉਂ ਹੈ, ਜਦੋਂ ਕਿ ਇਸਤਰੀਆਂ ਨੂੰ ਸਾਡੇ ਧਾਰਮਿਕ ਗ੍ਰੰਥਾਂ ਵਿਚ ਬਰਾਬਰ ਦਾ ਸਥਾਨ ਦਿੱਤਾ ਗਿਆ ਹੈ। ਇਥੋਂ ਤੱਕ ਕਿ ਭਾਰਤ ਵਿਚ ਤਾਂ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ ਆਵਾਜ਼ ਬੁਲੰਦ ਕੀਤੀ ਸੀ। ਸਗੋਂ ਉਨ•ਾਂ ਆਮ ਲੋਕਾਂ ਨੂੰ ਇਸਤਰੀ ਦੀ ਸਿਰਜਣਹਾਰੀ ਹੋਣ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਕਿ ਇਸਤਰੀ ਨੂੰ ਨਿੰਦਣਾ ਨਹੀਂ ਚਾਹੀਦਾ। ਪੁਰਾਤਨ ਕਾਲ ਤੋਂ ਹੀ ਇਸਤਰੀ ਨੂੰ ਪੈਰ ਦੀ ਜੁਤੀ ਸਮਝਿਆ ਜਾਂਦਾ ਸੀ, ਉਸ ਨੂੰ ਆਦਮੀ ਹਮੇਸ਼ਾ ਤ੍ਰਿਸਕਾਰਦਾ ਹੀ ਰਿਹਾ ਹੈ। ਇਸ ਬਾਰੇ ਕਰਮਜੀਤ ਕੌਰ ਕਿਸਾਂਵਲ ਨੇ ਪੁਸਤਕ ਦੇ ਸ਼ੁਰੂ ਵਿਚ ਹੀ ਇੱਕ ਖ਼ੋਜ ਭਰਪੂਰ ਲੇਖ ਤੱਥਾਂ ਤੇ ਅਧਾਰਤ ਵੇਰਵੇ ਸਹਿਤ ਲਿਖਿਆ ਹੈ, ਜਿਸ ਵਿਚ ਪੁਰਾਤਨ ਕਾਲ ਤੋਂ ਇਸਤਰੀ ਦੀ ਕੀਤੀ ਜਾਂਦੀ ਨਿੰਦਿਆ ਦਾ ਵਿਵਰਣ ਦਿੱਤਾ ਗਿਆ ਹੈ। ਇਸ ਜ਼ੁਲਮ ਦੇ ਵਿਰੁਧ ਆਪਣੀ ਆਵਾਜ਼ ਇਸਤਰੀਆਂ ਆਪਣੀਆਂ ਕਵਿਤਾਵਾਂ ਦੇ ਰੂਪ ਵਿਚ ਉਠਾਉਂਦੀਆਂ ਰਹੀਆਂ ਹਨ। ਕਰਮਜੀਤ ਕੌਰ ਕਿਸਾਂਵਲ ਨੇ ਸਭ ਤੋਂ ਪਹਿਲੀ ਪੰਜਾਬੀ ਦੀ ਕਵਿਤਰੀ ਪੀਰੋ ਪ੍ਰੇਮਣ ਦੀ ਕਵਿਤਾ ਤੋਂ ਸ਼ੁਰੂ ਕਰਕੇ ਅੱਜ ਦੇ ਜ਼ਮਾਨੇ ਦੀਆਂ 115 ਆਧੁਨਿਕ ਕਵਿਤਰੀਆਂ ਦੀਆਂ ਕਵਿਤਾਵਾਂ ਨੂੰ ਇਸ ਪੁਸਤਕ ਵਿਚ ਸਥਾਨ ਦਿੱਤਾ ਹੈ, ਜਿਸ ਵਿਚੋਂ 14 ਕਵਿਤਰੀਆਂ ਲਹਿੰਦੇ ਪੰਜਾਬ ਪਾਕਿਸਤਾਨ ਦੀਆਂ ਹਨ। ਪੀਰੋ ਪ੍ਰੇਮਣ ਆਪਣੀ ਕਵਿਤਾ ਵਿਚ ਇਸਤਰੀਆਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦੀ ਪ੍ਰੇਰਨਾ ਦਿੰਦੀ ਲਿਖਦੀ ਹੈ:
    'ਪੀਰੋ ਬੰਦੀਏ ਜਾਗ ਲੈ ਹੁਣ ਜਾਗਣ ਵੇਲਾ, ਏਸੇ ਜਨਮ ਮਿਲਾਪੜਾ ਫਿਰ ਹੋਇ ਨਾ ਮੇਲਾ।'

     
         ਇਸਤਰੀ, ਪਿਆਰ, ਨਿੱਘ, ਸਾਂਝ, ਸਹਿਹੋਂਦ, ਮਿਠਾਸ, ਨਿਮਰਤਾ, ਹਲੀਮੀ, ਦਇਆ, ਦਰਦ, ਅਹਿਸਾਸ, ਸ਼ਰਮ, ਹਯਾ, ਕੁਰਬਾਨੀ ਅਤੇ ਤਿਆਗ਼ ਦੀ ਪ੍ਰਤੀਕ ਹੈ। ਔਰਤ ਸੱਚੇ ਸੁੱਚੇ ਰਿਸ਼ਤਿਆਂ ਦੀ ਦਾਸਤਾਂ ਹੈ। ਸਮਾਜ ਵਿਚ ਸਾਰੇ ਰਿਸ਼ਤੇ ਔਰਤ ਨਾਲ ਹੀ ਬਣਦੇ ਹਨ, ਇਹ ਰਿਸ਼ਤੇ ਔਰਤ ਤੋਂ ਬਿਨਾ ਫਿਕੇ ਹੁੰਦੇ ਹਨ। ਔਰਤ ਹੀ ਮਾਂ, ਧੀ, ਭੈਣ, ਦੋਸਤ ਅਤੇ ਪ੍ਰੇਮਣ, ਬਣਦੀ ਹੈ, ਉਹ ਹੀ ਇਨ•ਾਂ ਰਿਸ਼ਤਿਆਂ ਦਾ ਸੇਕ ਹੰਢਾਉਂਦੀ ਹੈ। ਸਮਾਜ ਵਿਚ ਵਾਪਰ ਰਹੀ ਹਰ ਘਟਨਾ ਦਾ ਪ੍ਰਭਾਵ ਔਰਤ ਤੇ ਹੀ ਪੈਂਦਾ ਹੈ ਅਤੇ ਔਰਤ ਉਸ ਦਾ ਸੰਤਾਪ ਭੋਗਦੀ ਹੈ। ਮਰਦ ਫਿਰ ਵੀ ਔਰਤ ਦੇ ਦੁੱਖ ਦਰਦ ਨੂੰ ਮਹਿਸੂਸ ਨਹੀਂ ਕਰਦਾ ਸਗੋਂ ਉਹ ਕਿਸੇ ਨਾ ਕਿਸੇ ਰੂਪ ਵਿਚ ਉਨ•ਾਂ ਦਰਦਾਂ ਵਿਚ ਵਾਧਾ ਕਰਨ ਦਾ ਕਾਰਨ ਬਣਦਾ ਹੈ। ਪੰਜਾਬੀ ਦੀਆਂ ਕਵਿਤਰੀਆਂ ਭਾਵੇਂ ਉਹ ਦੇਸ ਜਾਂ ਵਿਦੇਸ਼ ਵਿਚ ਰਹਿੰਦੀਆਂ ਹਨ ਪ੍ਰੰਤੂ ਉਨ•ਾਂ ਦੀਆਂ ਤ੍ਰਾਸਦੀਆਂ ਇੱਕੋ ਜਹੀਆਂ ਹਨ, ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਇਸਤਰੀ ਜਗਤ ਦੀ ਪੀੜਾ ਨੂੰ ਇੱਕੋ ਤਰ•ਾਂ ਮਹਿਸੂਸ ਕਰਦੀਆਂ ਹਨ। ਇਸਤਰੀ ਦਾ ਹਰ ਜਗ•ਾ ਚੀਰ ਹਰਨ ਹੋ ਰਿਹਾ ਹੈ। ਦੁਰਯੋਧਨ ਵੱਲੋਂ ਦਰੋਪਦੀ ਦੇ ਚੀਰ ਹਰਨ ਤੋਂ ਬਾਅਦ ਮਹਾਂ ਭਾਰਤ ਦੀ ਰਚਨਾ ਹੋਈ ਸੀ। ਅੱਜ ਹਰ ਰੋਜ਼ ਇਸਤਰੀਆਂ ਦੇ ਚੀਰ ਹਰਨ ਹੋ ਰਹੇ ਹਨ। ਦਫ਼ਤਰਾਂ, ਘਰਾਂ, ਬਾਜ਼ਾਰਾਂ, ਬੱਸਾਂ ਅਤੇ ਬਸਤੀਆਂ ਵਿਚ ਔਰਤ ਛੇੜ ਛਾੜ ਦਾ ਮੁਕਾਬਲਾ ਕਰ ਰਹੀ, ਜ਼ਲੀਲ ਹੋ ਰਹੀ ਹੈ। ਮਰਦ ਉਨ•ਾਂ ਨੂੰ ਵੇਖਦਿਆਂ ਹੀ ਅੱਖਾਂ ਰਾਹੀਂ ਹੀ ਉਨ•ਾਂ ਦਾ ਚੀਰ ਹਰਨ ਕਰਨ ਦੀ  ਕੋਸ਼ਿਸ਼ ਕਰਦਾ ਹੈ। ਸਿਰਜਣਹਾਰੀਆਂ ਪੁਸਤਕ ਦੀਆਂ ਕਵਿਤਾਵਾਂ ਵਿਚ ਇਹੋ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਪੁਸਤਕ ਦੇ ਵਿਸ਼ੇ ਭਰੂਣ ਹੱਤਿਆ, ਦਾਜ, ਅਣਜੋੜ ਵਿਆਹ, ਜਾਤ ਪਾਤ, ਬਲਾਤਕਾਰ, ਘਰ ਅਤੇ ਬਾਹਰ ਔਰਤ ਨਾਲ ਹੋ ਰਹੀਆਂ ਛੇੜ ਛਾੜ ਦੀਆਂ ਘਟਨਾਵਾਂ ਵਿਸ਼ੇਸ਼ ਤੌਰ ਤੇ ਬਣੇ ਹਨ। ਹੈਰਾਨੀ ਦੀ ਗੱਲ ਹੈ ਦੋ ਘਰ ਵਸਾਉਣ ਵਾਲੀ ਔਰਤ ਦਾ ਆਪਣਾ ਕੋਈ ਘਰ ਨਹੀਂ ਹੁੰਦਾ। ਪੇਕੇ ਅਤੇ ਸਹੁਰੇ ਦੋਹਾਂ ਘਰਾਂ ਵਿਚ ਉਸ ਨੂੰ ਬਿਗਾਨੀ ਧੀ ਹੀ ਸਮਝਿਆ ਜਾਂਦਾ ਹੈ। ਜਦੋਂ ਕਿ ਅੱਜ ਦੀ ਔਰਤ ਪਿਆਰ ਅਤੇ ਸਤਿਕਾਰ ਨਾਲ ਹਰ ਘਰ ਨੂੰ ਜੋੜੀ ਰੱਖਦੀ ਹੈ, ਉਹ ਪਿੰਜਰੇ ਵਿਚ ਕੈਦ ਹੋਣਾ ਨਹੀਂ ਚਾਹੁੰਦੀ। ਪੈਸਾ ਉਸਦਾ ਮੁਖ ਕੰਮ ਨਹੀਂ ਭਾਵੇਂ ਉਹ ਪੈਸਾ ਵੀ ਮਰਦ ਦੇ ਬਰਾਬਰ ਕਮਾਉਂਦੀ ਹੈ। ਇੱਕ ਪਾਸੇ ਤਾਂ ਮਰਦ ਔਰਤ ਦੀਆਂ ਕੰਜਕਾਂ ਕਰਦਾ ਹੈ, ਉਸ ਨੂੰ ਪੂਜਦਾ ਹੈ, ਇਸ਼ਕ ਵੀ ਉਸ ਨੂੰ ਹੀ ਕਰਦਾ ਹੈ ਪ੍ਰੰਤੂ ਧੀ ਨੂੰ ਜੰਮਣ ਤੋਂ ਰੋਕਦਾ ਹੈ, ਭਰੂਣ ਹੱਤਿਆ ਕਰਦਾ ਹੈ, ਜਦੋਂ ਪ੍ਰੇਮ ਵਿਚ ਅਸਫਲ ਹੋ ਜਾਂਦਾ ਹੈ ਤਾਂ ਤੇਜ਼ਾਬ ਪਾ ਦਿੰਦਾ ਹੈ। ਮਰਦ ਦੂਹਰੇ ਮਾਪ ਦੰਡ ਅਪਣਾਉਂਦਾ ਹੈ। ਇਨ•ਾਂ ਕਵਿਤਾਵਾਂ ਰਾਹੀਂ ਇਸਤਰੀਆਂ ਨੂੰ ਸੀਤਾ ਹੀ ਨਹੀਂ ਦੁਰਗਾ ਅਤੇ ਚੰਡੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਔਰਤ ਦਾ ਜੋਬਨ ਅਤੇ ਪਿਆਰ ਕੰਡੇ ਵੀ ਬਣ ਜਾਂਦੇ ਹਨ ਜਿਵੇਂ ਗੁਲਾਬ ਕੰਡਿਆਂ ਵਿਚ ਘਿਰਿਆ ਹੁੰਦਾ ਵੀ ਖ਼ੁਸ਼ਬੂ ਦਿੰਦਾ ਹੈ। ਔਰਤ ਵੀ ਇੱਕ ਖ਼ੁਸ਼ਬੂ ਹੈ ਜੇ ਇਸ ਦੀ ਪਹਿਚਾਣ ਕੀਤੀ ਜਾਵੇ। ਹੁਣ ਹਰ ਔਰਤ ਲੂਣਾ ਦੀ ਤਰ•ਾਂ ਬਗ਼ਬਤ ਕਰਨ ਨੂੰ ਤਰਜ਼ੀਹ ਦਿੰਦੀ ਹੈ। ਪੱਥਰ ਨੂੰ ਪੂਜਣ ਵਾਲੇ ਲੜਕੀ ਨੂੰ ਜੰਮਣ ਮੌਕੇ ਪੱਥਰ ਕਹਿੰਦੇ ਹਨ, ਹੁਣ ਅੋਰਤ ਉਨ•ਾਂ ਨੂੰ ਪੱਥਰ ਬਣਕੇ ਟੱਕਰਦੀ ਹੈ। ਜੇ ਉਹ ਮੋਮ ਦੀ ਤਰ•ਾਂ ਨਰਮ ਹੈ ਤਾਂ ਨਾਲ ਹੀ ਪੱਥਰ ਦੀ ਤਰ•ਾਂ ਸਖ਼ਤ ਵੀ ਹੋਣਾ ਜਾਣਦੀ ਹੈ। ਔਰਤ ਦੀ ਬਦਕਿਸਮਤੀ ਵੇਖੋ ਪਹਿਲਾਂ ਉਹ ਮਰਦ ਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਪਤੀ ਦੇ ਦਬਾਅ ਵਿਚ ਜਵਾਨੀ ਲੰਘਾਉਂਦੀ ਹੈ, ਬੁਢਾਪੇ ਵਿਚ ਪੁੱਤਰ ਦੇ ਅਧੀਨ ਸਮਾਂ ਗੁਜ਼ਾਰਦੀ ਹੈ, ਤਰਸ ਦੀ ਪਾਤਰ ਬਣਦੀ ਹੈ। ਹਰ ਅਚਾਰ ਸਹੰਤਾ ਔਰਤ ਤੇ ਹੀ ਕਿਉਂ ਲਾਗੂ ਹੁੰਦੀ ਹੈ? ਲੜਕਾ ਜੋ ਮਰਜੀ ਕਰੀ ਜਾਵੇ ਉਸ ਤੇ ਕੋਈ ਰੁਕਾਵਟ ਨਹੀਂ। ਮਰਦ ਕਦੀਂ ਨਹੀਂ ਸੋਚਦਾ ਕਿ ਜੇਕਰ ਉਹ ਇਨ•ਾਂ ਟਾਹਣੀਆਂ ਰੂਪੀ ਲੜਕੀਆਂ ਨੂੰ ਮਾਰੀ ਜਾਣਗੇ ਤਾਂ ਮਰਦ ਦੀ ਉਤਪਤੀ ਬੰਦ ਹੋ ਜਾਵੇਗੀ। ਮਰਦ ਕਿਸ ਨੂੰ ਪਿਆਰ ਕਰੇਗਾ, ਕਿਸ ਨਾਲ ਵਿਆਹ ਕਰੇਗਾ ਅਤੇ ਰੱਖੜੀ ਕਿਸ ਤੋ ਬੰਨਾਵੇਗਾ। ਇਸ ਪੁਸਤਕ ਵਿਚ ਗਿਰ ਰਹੀਆਂ ਸਮਾਜਕ ਕਦਰਾਂ ਕੀਮਤਾਂ, ਭਰਿਸ਼ਟ ਸਿਆਸਤਦਾਨਾ, ਬੇਰੋਜ਼ਗਾਰੀ, ਨਸ਼ੇ, ਪ੍ਰਵਾਸ ਦੀ ਸਮੱਸਿਆ ਅਤੇ ਕੈਂਸਰ ਦੀਆਂ ਅਲਾਮਤਾਂ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ। ਬਹੁਤੀਆਂ ਕਵਿਤਾਵਾਂ ਵਿਚ ਦਰਸਾਇਆ ਗਿਆ ਹੈ ਕਿ ਔਰਤ ਪੀੜ•ੀ ਦਰ ਪੀੜ•ੀ ਪਰਿਵਾਰ ਪਾਲਦੀ ਆ ਰਹੀ ਹੈ ਅਤੇ ਨਾਲ ਦੀ ਨਾਲ ਮਰਦ ਦੀ ਨਾਕਾਰਤਮਕ ਸੋਚ ਦਾ ਸ਼ਿਕਾਰ ਹੁੰਦੀ ਹੋਈ ਆਪਣੀਆਂ ਰੀਝਾਂ, ਵਲਵਲਿਆਂ, ਖ਼ਾਹਿਸ਼ਾਂ ਅਤੇ ਉਮੰਗਾਂ ਦਾ ਕਤਲ ਹੁੰਦਾ ਵੀ ਬਰਦਾਸ਼ਤ ਕਰਦੀ ਆ ਰਹੀ ਹੈ। ਮਰਦ ਔਰਤ ਨੂੰ ਵਰਤਣ ਦੀ ਸ਼ੈ ਹੀ ਸਮਝਦਾ ਹੈ, ਕੁਝ ਕਵਿਤਾਵਾਂ ਵਿਚ ਤਾਂ ਮਰਦ ਨੂੰ ਅਜਿਹੇ ਭੇੜੀਏ ਨਾਲ ਤਸ਼ਬੀਹ ਦਿੱਤੀ ਗਈ ਕਿ ਉਹ ਆਪਣੀ ਪਤਨੀ ਨੂੰ ਹੋਰ ਆਦਮੀ ਰੂਪੀ ਭੇੜੀਆਂ ਤੋਂ ਤਾਂ ਬਚਾਉਂਦਾ ਹੈ ਪ੍ਰੰਤੂ ਆਪ ਭੇੜੀਆ ਬਣਕੇ ਉਸ ਨੂੰ ਟੱਕਰਦਾ ਹੈ। ਇਸ ਪੁਸਤਕ ਵਿਚ ਸਾਰੀਆਂ ਕਵਿਤਰੀਆਂ ਨੇ ਬਿੰਬ ਬਹੁਤ ਹੀ ਕਮਾਲ ਦੇ ਵਰਤੇ ਹਨ, ਜਿਹੜੇ ਸਿੰਬਾਲਿਕ ਹੁੰਦੇ ਹੋਏ ਮਨੁਖੀ ਮਨਾ ਨੂੰ ਝੰਜੋੜਦੇ, ਕੁਰੇਦਦੇ, ਹਲੂਣਦੇ ਅਤੇ ਬਗ਼ਾਬਤ ਦੀ ਚੇਤਾਵਨੀ ਦਿੰਦੇ ਹਨ। ਔਰਤਾਂ ਮਰਦ ਦੇ ਜ਼ੁਲਮ ਇਸ ਆਸ ਨਾਲ ਬਰਦਾਸ਼ਤ ਕਰ ਰਹੀਆਂ ਹਨ ਕਿ ਸ਼ਾਇਦ ਮਰਦ ਕਦੀਂ ਤਾਂ ਉਨ•ਾਂ ਦਾ ਰੱਖਵਾਲਾ ਬਣਕੇ ਸਮਝਦਾਰੀ ਦਾ ਕੰਮ ਕਰੇਗਾ, ਇਸੇ ਲਈ ਔਰਤ ਮਰਦ ਦੀ ਵਕਤੀ ਖ਼ੁਸ਼ੀ ਲਈ ਆਤਮ ਸਮਰਪਣ ਕਰ ਦਿੰਦੀ ਹੈ ਪ੍ਰੰਤੂ ਮਰਦ ਔਰਤਾਂ ਤੇ ਜ਼ੁਲਮ ਢਾਹੁਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ। ਇਹ ਕਵਿਤਰੀਆਂ ਕਾਫੀ ਹੱਦ ਤੱਕ ਔਰਤਾਂ ਨੂੰ ਵੀ ਜ਼ਿੰਮੇਵਾਰ ਕਹਿੰਦੀਆਂ ਹਨ ਕਿਉਂਕਿ ਇਸ਼ਤਿਹਾਰਬਾਜ਼ੀ ਦੇ ਜ਼ਮਾਨੇ ਵਿਚ ਔਰਤਾਂ ਮਾਡਲਿੰਗ, ਫਿਲਮਾਂ ਅਤੇ ਫ਼ੈਸ਼ਨ ਸ਼ੋ ਦੇ ਬਹਾਨੇ ਪੈਸੇ ਕਮਾਉਣ ਦੇ ਲਾਲਚ ਵਿਚ ਨੰਗੇਜ਼ਵਾਦ ਨੂੰ ਬੜ•ਾਵਾ ਦੇ ਰਹੀਆਂ ਹਨ। ਔਰਤ ਜਿਸਮਾ ਦੀ ਮੰਡੀ ਵਿਚ ਵਿਕ ਰਹੀ ਹੈ। ਇੱਕ ਕਿਸਮ ਨਾਲ ਇਹ ਔਰਤਾਂ ਦਾ ਸਮਾਜਿਕ ਸ਼ੋਸ਼ਣ ਹੋ ਰਿਹਾ ਹੈ। ਕੂੜ ਪ੍ਰਧਾਨ ਹੋ ਰਿਹਾ ਹੈ। ਸਚਾਈ ਦਾ ਪੱਲਾ ਛੱਡਿਆ ਜਾ ਰਿਹਾ ਹੈ। ਹਵਾ, ਪਾਣੀ, ਵਾਤਵਰਨ ਅਤੇ ਸਭਿਆਚਾਰ ਪ੍ਰਦੂਸ਼ਤ ਹੋ ਰਿਹਾ ਹੇ। ਇਸਤਰੀਆਂ ਆਪਣੇ ਵਿਰਸੇ ਨੂੰ ਭੁੱਲ ਰਹੀਆਂ ਹਨ। ਦੇਸ਼ ਦੀ ਵੰਡ ਸੰਬੰਧੀ ਕਵਿਤਾਵਾਂ ਵੀ ਸਾਡੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ ਕਿਉਂਕਿ ਜ਼ਮੀਨ ਤਾਂ ਵੰਡੀ ਜਾ ਸਕਦੀ ਹੈ ਪ੍ਰੰਤੂ ਸਭਿਆਚਾਰ, ਸਭਿਅਤਾ, ਹਵਾ, ਦਰਿਆ ਅਤੇ ਇਨਸਾਨੀਅਤ ਨਹੀਂ ਵੰਡੀ ਜਾ ਸਕਦੀ।
         ਲਹਿੰਦੇ ਪੰਜਾਬ ਦੀਆਂ ਕਵਿਤਰੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਉਨ•ਾਂ ਵੱਲੋਂ ਭੋਗੇ ਜਾ ਰਹੇ ਅੱਜ ਦੇ ਸਮੇਂ ਵਿਚ ਸੰਤਾਪ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਵਰਨਣ ਕੀਤਾ ਹੈ। ਉਨ•ਾਂ ਨੂੰ ਅਜੇ ਘਰਾਂ ਦੀਆਂ ਚਾਰ ਦੀਵਾਰੀਆਂ ਵਿਚ ਬੰਦ ਰੱਖਿਆ ਜਾਂਦਾ ਹੈ। ਮਨ ਭਾਉਂਦਾ ਖਾਣ, ਪੀਣ, ਪਹਿਨਣ ਅਤੇ ਵਿਚਰਨ ਵੀ ਨਹੀਂ ਦਿੱਤਾ ਜਾਂਦਾ। ਉਨ•ਾਂ ਦੀ ਹਾਲਤ ਬੜੀ ਗੰਭੀਰ ਹੈ। ਇਸਤਰੀ ਨੂੰ ਅਜੇ ਵੀ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਹੈ। ਅਣਜੋੜ ਵਿਆਹਾਂ ਦਾ ਸੰਤਾਪ ਵੀ ਉਹ ਭੋਗ ਰਹੀਆਂ ਹਨ। ਇਸਤਰੀਆਂ ਨੂੰ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਤੇ ਪਾਬੰਦੀ ਹੈ। ਉਨ•ਾਂ ਦੇ Îਨੱਕੇ ਨਿੱਕੇ ਸੁਪਨੇ ਤੇ ਵਲਵਲੇ ਫਨਾਹ ਹੋ ਰਹੇ ਹਨ। ਉਹੀ ਮਰਦ ਉਨ•ਾਂ ਦੀ ਵੇਖ ਭਾਲ ਕਰਦਾ ਹੈ ਅਤੇ ਉਹੀ ਉਨ•ਾਂ ਨੂੰ ਦੁਖ ਤੇ ਤਸੀਹੇ ਦਿੰਦਾ ਹੈ। ਪਕਿਸਤਾਨ ਵਿਚ ਔਰਤ ਵਿਰੁਧ ਹਰ ਸਾਜ਼ਸ਼ ਕੀਤੀ ਜਾਂਦੀ ਹੈ। ਜਵਾਨ ਜਹਾਨ ਔਰਤ ਭਰੀ ਦੁਨੀਆਂ ਵਿਚ ਵੀ ਖਾਲੀ ਹੀ ਮਹਿਸੂਸ ਕਰਦੀ ਹੈ। ਜਿਸ ਪੁਰਸ਼ ਨੂੰ ਉਹ ਜਨਮ ਦਿੰਦੀ ਹੈ, ਉਹੀ ਉਸਦੀ ਦਲਾਲੀ ਕਰਦਾ ਹੈ, ਉਸ ਨੂੰ ਤਵਾਇਫ਼ ਬਣਾਉਂਦਾ ਹੈ, ਉਸ ਦੇ ਸਰੀਰ ਨਾਲ ਆਨੰਦ ਮਾਣਦਾ ਹੈ ਅਤੇ ਔਰਤ ਨੂੰ ਖਲਾਸੀ ਦਾ ਸਾਧਨ ਸਮਝਦਾ ਹੈ ਪ੍ਰੰਤੂ ਜਦੋਂ ਉਸੇ ਮਰਦਾਨਗੀ ਵਾਲੇ ਦਾ ਬੱਚਾ ਪੈਦਾ ਹੁੰਦਾ ਹੈ ਤਾਂ ਬੇਗ਼ੈਰਤ ਹੋ ਕੇ ਉਸ ਬੱਚੇ ਨੂੰ ਆਪਨਾਉਣ ਤੋਂ ਕੋਹਾਂ ਦੂਰ ਭੱਜਦਾ ਹੈ। ਫਿਰ ਉਸ ਦੀ ਮਰਦਾਨਗੀ ਕਿਥੇ ਜਾਂਦੀ ਹੈ? ਕਵਿਤਾਵਾਂ ਵਿਚ ਕਵਿਤਰੀਆਂ ਲਿਖਦੀਆਂ ਹਨ ਕਿ ਔਰਤ ਵਿਚ ਆਦਮੀ ਨੂੰ ਖ਼੍ਰੀਦਣ ਦੀ ਤਾਕਤ ਹੈ, ਉਦੋਂ ਮਰਦ ਦੀ ਅਣਖ਼ ਕਿਥੇ ਜਾਂਦੀ ਹੈ ਜਦੋਂ ਉਹ ਆਪਣੀ ਕਾਮਨਾ ਦੀ ਪੂਰਤੀ ਲਈ ਔਰਤ ਸਾਹਮਣੇ ਗਿੜਗਿੜਾਉਂਦਾ ਹੈ। ਔਰਤ ਦੀ ਕੁੱਖ ਗ਼ਮਾਂ ਦੀ ਤਰਤੀਬ ਹੈ। ਜਿੰਨਾ ਔਰਤ ਨੂੰ ਦਬਾਇਆ ਜਾਂਦਾ ਹੈ ਉਤਨਾ ਹੀ ਉਹ ਨਿਖ਼ਰਦੀ ਹੈ। ਪਾਕਿਸਤਾਨੀ ਕਵਿਤਰੀਆਂ ਨੇ ਪੰਜਾਬ ਦੀ ਵੰਡ ਦੇ ਦੁਖ ਦਾ ਵੀ ਇਜ਼ਹਾਰ ਕੀਤਾ ਹੈ।
     ਕਰਮਜੀਤ ਕੌਰ ਕਿਸਾਂਵਲ ਨੇ ਕਵਿਤਰੀਆਂ ਅਤੇ ਕਵਿਤਾਵਾਂ ਦੀ ਚੋਣ ਕਰਨ ਲੱਗਿਆਂ ਆਪਣੀ ਸੂਝ-ਬੂਝ, ਸਿਆਣਪ, ਸੰਵਦਨਸ਼ੀਲਤਾ, ਕਲਾਤਮਿਕ, ਕਾਬਲੀਅਤ, ਸਮਾਜਿਕ ਸਰੋਕਾਰਾਂ ਦੀ ਪ੍ਰਤੀਬੱਧਤਾ ਅਤੇ ਸਾਹਿਤਿਕ ਸੁਚੇਤਤਾ ਦਾ ਸਬੂਤ ਦਿੰਦਿਆਂ ਵਿਲੱਖਣ ਕਾਰਜ ਕਰਕੇ ਸੰਪਾਦਨਾ ਦੇ ਖੇਤਰ ਵਿਚ ਇੱਕ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ।
    ਸ਼ਾਲਾ ਪਰਮਾਤਮਾ ਉਸਦੀ ਕਲਮ ਨੂੰ ਹੋਰ ਸੁਚਾਰੂ ਤੇ ਉਸਰੂ ਕਾਰਜ ਕਰਨ ਦੀ ਤੌਫ਼ੀਕ ਬਖ਼ਸ਼ੇ।