ਖ਼ਬਰਸਾਰ

  •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
  •    ਪ੍ਰਗਤੀਸ਼ੀਲ ਲੇਖਕ ਸੰਘ ਦਾ ਜਥੇਬੰਦਕ ਸਮਾਗਮ / ਪ੍ਰਗਤੀਸ਼ੀਲ ਲੇਖਕ ਸੰਘ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
  •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
  •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
  • ਨਸੀਹਤ (ਕਵਿਤਾ)

    ਕੇਵਲ ਕ੍ਰਿਸ਼ਨ ਸ਼ਰਮਾ    

    Email: sharma.kewal27@gmail.com
    Cell: +91 98157 80654
    Address: ਪਿੰਡ ਲੰਡੇ
    ਮੋਗਾ India
    ਕੇਵਲ ਕ੍ਰਿਸ਼ਨ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਬੈਠ ਮੇਰੇ ਪੰਜਾਬ ਦੀ ਕੁੜੀਏ ਆ ਤੈਨੂੰ ਇੱਕ ਗੱਲ ਸਮਝਾਵਾਂ ,

    ਭੁੱਲਗੀ ਲਗਦੀ ਏਂ ਤੂੰ ਜਿਹੜਾ ਆ ਤੈਨੂੰ ਕੁਝ ਯਾਦ ਕਰਾਵਾਂ |

    ਮੰਨਿਆਂ ਬੜੀ ਤਰੱਕੀ ਕੀਤੀ ਪੜ੍ਹ ਲਿਖ ਕੇ ਤੂੰ ਬਣੀ ਸਿਆਣੀ ,

    ਕਿਓਂ ਡਿਸਕੋ ਦੇ ਮਗਰ ਤੂੰ ਤੁਰ ਪਈ ਤੂੰ ਤਾਂ ਸੀ ਗਿ`ਧਿਆਂ ਦੀ ਰਾਣੀ |

    ਮਾਪਿਆਂ ਤੈਨੂੰ ਸ਼ਹਿਰ ਭੇਜਿਆ ਪੜ੍ਹ ਲਿਖ ਕਰੇਂ ਤਰੱਕੀ ਅੱਗੇ ,

    ਵਿਚ ਕਲੱਬਾਂ ਬੀਅਰ ਬਾਰਾਂ ਕਰੇਂ ਆਪਣੀ ਬਰਬਾਦ ਜਵਾਨੀ |

    ਇਹ ਤੇਰੇ ਜੋ ਮਿੱਤਰ ਬਣਦੇ ਜਿਸਮਾਂ ਦੇ ਭੁੱਖੇ ਨੇ ਸਾਰੇ ,

    ਮੀਟ ਦੇਖ ਕੇ ਆਪਣੇ ਸਾਹਵੇਂ ਜਿਓਂ ਕੁੱਤੇ ਮੂੰਹ ਆ ਜੇ ਪਾਣੀ |

    ਗੁਰਦਵਾਰੇ ਵੱਲ ਮੂੰਹ ਨਾਂ ਕਰਦੀ ਸਿਨਮੇਂ ਵੱਲ ਤੂੰ ਭੱਜੀ ਜਾਵੇਂ ,

    ਗੁਰੂਆਂ ਦੀ ਤੂੰ ਸਿੱਖਿਆ ਭੁੱਲੀ ਫਿਲਮ ਸਟੋਰੀ ਯਾਦ ਜ਼ੁਬਾਨੀ |

    ਜਾਗੋ ਕਿਦਾਂ ਚੱਕ ਲਏਂਗੀ ਤੂੰ ਚੁੰਨੀ ਵੀ ਤੈਨੂੰ ਭਾਰੀ ਲਗਦੀ ,

    ਘੜਾ ਦੰਦਾਂ ਨਾਲ ਚੱਕ ਸਕਦੀ ਜੋ ਉਹ ਸੀ ਤੇਰੀ ਦਾਦੀ ਨਾਨੀਂ |

    ਪਹਿਰਾਵੇ ਦੀ ਗੱਲ ਕਰੀਏ ਹੁਣ ਸੂਟ ਪੰਜਾਬੀ ਦੁਨੀਆਂ ਮੰਨੇ ,

    ਕੱਪੜੇ ਅੱਜ ਤੂੰ ਏਦਾਂ ਪਾਵੇਂ ਲੱਗੇ ਕੋਈ ਨੁਮਾਇਸ਼ ਜਿਸਮਾਨੀ |

    ਕੋਇਲ ਪੰਜਾਬ ਦੀ ਹੁੰਦੀ ਸੀ ਕੋਈ ਅੱਜ ਗੁਟਾਰਾਂ ਬਾਜੀ ਮਾਰੀ ,

    ਪੁ`ਠੀਆਂ ਸਿ`ਧੀਆਂ ਸੁਰਾਂ ਚ' ਗਾਵੇ ਆਖੇ ਮੈਂ ਗੀਤਾਂ ਦੀ ਰਾਣੀ |

    ਆਪਣੇ ਸ`ਭਿਆਚਾਰ ਦੇ ਵਿਚੋਂ ਲਗਦੀ ਮਾੜੀ ਗੱਲ ਜੋ ਦਸਦੇ ,

    ਕਿਓਂ ਪੱਛਮੀ ਕਲ੍ਚਰ ਦੇ ਪਿੱਛੇ ਹੋਈ ਫਿਰਦੀ ਤੂੰ ਦੀਵਾਨੀ |

    ਮ`ਖਣ ਦੁ`ਧ ਤੇ ਲੱਸੀ ਤੈਨੂੰ ਲਗਦੈ ਜਿਵੇਂ ਅਲਰਜੀ ਕਰਦੇ ,

    ਨੂਡਲ ਬਰਗਰ ਪੀਜੇ ਖਾ ਕੇ ਕਿ`ਥੋਂ ਚਾਹੁੰਦੀ ਸੇਹਤ ਬਣਾਉਣੀ |

    ਹੱਸਦੀ ਨਚਦੀ ਟੱਪਦੀ ਰਹਿ ਤੂੰ ਕਰੇਂ ਤਰੱਕੀ ਅਸੀਂ ਵੀ ਚਾਹੀਏ ,

    ਸਭਿਆਚਾਰ ਨੂੰ ਭੁੱਲੀਂ ਨਾਂ ਪਰ ਬਣ ਚੱਲਿਆ ਜੋ ਅੱਜ ਕਹਾਣੀ|