ਖ਼ਬਰਸਾਰ

 •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
 •    ਪ੍ਰਗਤੀਸ਼ੀਲ ਲੇਖਕ ਸੰਘ ਦਾ ਜਥੇਬੰਦਕ ਸਮਾਗਮ / ਪ੍ਰਗਤੀਸ਼ੀਲ ਲੇਖਕ ਸੰਘ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
 •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
 •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
 •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
 • ਪ੍ਰਗਤੀਸ਼ੀਲ ਲੇਖਕ ਸੰਘ ਦਾ ਜਥੇਬੰਦਕ ਸਮਾਗਮ (ਖ਼ਬਰਸਾਰ)


  ਪ੍ਰਗਤੀਸ਼ੀਲ ਲੇਖਕ ਸੰਘ (ਪੰਜਾਬ) ਵੱਲੋ ਉਤਰੀ ਭਾਰਤ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਰਪ੍ਰਸਤੀ ਹੇਠ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ 16 ਜਿਲ੍ਹਿਆਂ ਤੋਂ ਆਏ 100 ਤੋਂ ਵੱਧ ਲੇਖਕਾਂ ਦਾ ਇਕ ਵਿਸ਼ਾਲਲ ਸਮਾਗਮ ਉਤਰੀ ਭਾਰਤ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਨਾਵਲਕਾਰ ਮਿੱਤਰ ਸੈਨ ਮੀਤ, ਪੰਜਾਬ ਇਕਾਈ ਦੇ ਪ੍ਰਧਾਨ ਡਾ.ਐਸ.ਤਰਸੇਮ, ਸੀਨੀਅਰ ਮੀਤ ਪ੍ਰਧਾਨ ਤੇ ਅੱਖਰ ਦੇ ਸੰਪਾਦਕ ਪ੍ਰਮਿੰਦਰਜੀਤ, ਪ੍ਰੋ.ਨਰਿੰਜਨ ਤਸਨੀਮ ਅਤੇ ਹਰਿਆਣਾ ਪ੍ਰਗਤੀਸ਼ੀਲ ਲੇਖਕਾਂ ਦੇ ਪ੍ਰਤੀਨਿਧ ਪ੍ਰੋ.ਹਰਭਗਵਾਨ ਚਾਵਲਾ ਦੀ ਪ੍ਰਧਾਨਗੀ ਹੇਠ ਬੀਤੇ ਦਿਨ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਆਯੋਜਿਤ ਕੀਤਾ ਗਿਆ| ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਪ੍ਰੋ.ਸੁਰਜੀਤ ਜੱਜ ਨੇ ਡਾ.ਐਸ.ਤਰਸੇਮ ਨੇ  ਸਵਾਗਤੀ ਸ਼ਬਦਾਂ ਲਈ ਜਦੋ ਸੱਦਾ ਦਿੱਤਾ ਤਾਂ ਉਹਨਾਂ ਨੇ ਸਮੂਹ ਲੇਖਕਾਂ ਦਾ ਸਵਾਗਤ ਕਰਨ ਉਪਰੰਤ  ਹਰਿਆਣਾ ਪੰਜਾਬੀ ਲੇਖਕ ਸੰਘ ਦੇ ਬਾਨੀ ਲੇਖਕ ਹਰਭਜਨ ਕੋਮਲ ਦੀ ਮੌਤ ਦੀ ਦੁੱਖਦਾਈ  ਖਬਰ ਭਰੇ ਮਨ ਨਾਲ ਦੱਸੀ ਅਤੇ ਨਾਲ ਉਤਰਾਖੰਡ ਵਿਚ ਹਜਾਰਾਂ ਲੋਕਾਂ ਦੀ ਮੌਤ ਉਤੇ 2 ਮਿੰਟ ਦਾ ਮੌਨ ਰੱਖਣ ਅਤੇ ਉਹਨਾਂ ਦੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਭੇਜਣ ਦੀ ਅਪੀਲ ਕੀਤੀ| ਡਾ.ਐਸ.ਤਰਸੇਮ ਨੇ ਭਾਰਤ, ਯੂਰਪ ਅਤੇ ਸਮੂਹ ਸੰਸਾਰ ਵਿਚ ਪ੍ਰਗਤੀਸ਼ੀਲ ਲਹਿਰ ਦੇ ਇਤਿਹਾਸਕ, ਸਭਿਆਚਾਰਕ ਤੇ ਵਿਚਾਰਧਾਰਕ ਵੇਰਵੇ ਸਬੰਧੀ ਸੰਖੇਪ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹਨਾਂ ਵੱਲੋ ਉਤਰੀ ਭਾਰਤ ਤੇ ਖਾਸ ਤੌਰ ਤੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਇਕਾਈਆਂ ਬਣਾਉਣ ਦੀ ਮੁਹਿੰਮ ਨੂੰ ਇਸ ਲਈ ਭਰਵਾਂ ਹੁੰਗਾਰਾ ਮਿਲਿਆ ਹੈ, ਕਿਉਕਿ ਸਰਮਾਏਦਾਰੀ/ਸਾਮਰਾਜੀ -ਕਤੀਆਂ ਵਿਰੁੱਧ ਕਲਾਤਮਕ ਢੰਗ ਨਾਲ ਉਚ ਕੋਟੀ ਦੇ ਸਾਹਿਤ ਰਚਨ ਲਈ ਕਰੂਰ ਤੇ ਕਠੋਰ ਹਾਲਾਤ ਅਨੁਸਾਰ ਉਸਾਰੂ ਦਿਸ਼ਾ ਨਿਰਦੇਸ਼ਾ ਦੀ ਲੋੜ ਹੈ| ਉਪਰੰਤ ਗੁਰਦਿਆਲ ਨਿਰਮਾਣ ਦੀ ਗਾਇਕੀ ਅਤੇ ਸੀ.ਮਾਰਕੰਡਾ ਦੀਆਂ ਨਜਮਾਂ ਨਾਲ ਮਾਹੌਲ ਵਿਚ ਪ੍ਰਗਤੀਸ਼ੀਲ ਲਹਿਰ ਦੀ ਮਕਬੂਲੀਅਤ ਅਤੇ ਸਾਰਥਕਤਾ ਨੂੰ ਹਾਜਰੀਨ ਵੱਲੋ ਭਰਪੂਰ ਹੁੰਗਾਰਾ ਮਿਲਿਆ|

  Photo
  ਨਾਵਲਕਾਰ ਮਿੱਤਰ ਸੈਨ ਮੀਤ ਨੇ ਆਪਣਾ ਕੁੰਜੀਵਤ ਭਾਸ਼ਣ ਪੇਸ਼ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਲੇਖਕ ਨੂੰ ਪ੍ਰਗਤੀਸ਼ੀਲ ਹੋਣਾ ਜਰੂਰੀ ਹੈ, ਕਿਉਕਿ ਵਿਚਾਰਧਾਰਕ ਗੰਧਲਾਪਣ, ਵੱਖ-ਵੱਖ ਭਾਸ਼ਾਵਾਂ ਦੇ ਸਾਹਿਤਾਂ ਦਾ ਆਪਸੀ ਅਦਾਨ-ਪ੍ਰਦਾਨ, ਅਣਗੌਲੇ ਲੇਖਕਾਂ ਨੂੰ ਮੰਚ ਮੁਹੱਈਆਂ ਕਰਵਾਉਣ ਅਤੇ ਯੋਗ ਮਾਣ-ਸਨਮਾਨ ਦਿਵਾਉਣ, ਸਰਕਾਰੀ ਤੇ ਗਰ-ਸਰਕਾਰੀ ਅਦਾਰਿਆਂ ਵਿਚੋ ਖੜੋਤ ਤੇ ਭ੍ਰਸ਼ਟਾਚਾਰ ਨੂੰ ਖਤਮ ਕਰਨ ਆਦਿ ਲਈ ਪ੍ਰਗਤੀਸ਼ੀਲ ਲੇਖਕ ਆਪਣੇ ਸੂਬਾਈ ਅਤੇ ਜਿਲ੍ਹਾ ਸੰਗਠਨਾਂ ਰਾਹੀ ਲੋਕ-ਪੱਖੀ ਵਿਚਾਰਧਾਰਕ ਪ੍ਰਤਿਬੱਧਤਾ ਨੂੰ ਸਾਹਮਣੇ ਰੱਖ ਕੇ ਸੁਤੰਤਰਭਾਵੀ ਜਥੇਬੰਦਕ ਪਹੁੰਚ ਅਪਣਾਉਣਗੇ| ਸ਼ਾਇਰ ਪ੍ਰਮਿੰਦਰਜੀਤ ਦਾ ਵਿਚਾਰ ਸੀ ਕਿ ਵੱਡਾ ਲੇਖਕ ਪ੍ਰਗਤੀਸ਼ੀਲ ਹੀ ਹੁੰਦਾ ਹੈ ਪਰ ਪ੍ਰਗਤੀਸ਼ੀਲਤਾ ਦੀ ਪਰਿਭਾਸ਼ਾ ਬਦਲਣ ਦੀ ਥਾਂ ਇਸ ਦੀ ਕਾਰਜਸ਼ੀਲਤਾ ਬਦਲਣ ਦੀ ਲੋੜ ਹੈ| ਪ੍ਰੋ.ਨਰਿੰਜਨ ਤਸਨੀਮ ਨੇ ਪ੍ਰਗਤੀਸ਼ੀਲ ਲਹਿਰ ਦੇ ਮੁਢਲੇ ਦੌਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ| ਇਸ ਬਹਿਸ ਵਿਚ ਜਿਹੜੇ ਹੋਰ ਲੇਖਕਾਂ ਨੇ ਸਰਗਰਮ -ਮੂਲੀਅਤ ਕੀਤੀ, ਉਹਨਾਂ ਵਿਚ ਪ੍ਰੋ.ਹਰਭਗਵਾਨ ਚਾਵਲਾ, ਪਰਮਾ ਨੰਦ ਸ਼ਾਸਤਰੀ, ਡਾ.ਹਰਵਿੰਦਰ ਸਿੰਘ ਸਿਰਸਾ (ਹਰਿਆਣਾ), ਸਿਰੀ ਰਾਮ ਅਰਸ਼ , ਬਲਕਾਰ ਸਿੱਧੂ, ਕਰਮ ਸਿੰਘ ਵਕੀਲ (ਚੰਡੀਗੜ੍ਹ), ਰਮੇ- ਯਾਦਵ, ਕਰਮਜੀਤ ਸਿੰਘ ਔਜਲਾ, ਮੋਹਨ ਲਾਲ ਫਿਲੌਰੀਆ, ਪ੍ਰੀਤਮ ਪੰਧੇਰ, ਚਰਨ ਕੌ-ਲ, ਡਾ.ਜਗਤਾਰ ਮਿਸਤਰੀ, ਦੀਪ ਦਿਲਬਰ, ਮਲਕੀਤ ਬਰਾੜ, ਮਿਹਰ ਸਿੰਘ ਧੰਮੂ ਦੇ ਨਾਂ ਵਰਣਨਯੋਗ ਹਨ, ਜਿੰਨ੍ਹਾਂ ਨੇ ਕੁੰਜੀਵਤ ਭਾ-ਣ ਦਾ ਸਮਰਥਨ ਕਰਦਿਆਂ ਕੁਝ ਹੋਰ ਮੁੱਲਵਾਨ ਸੁਝਾਓ ਵੀ ਦਿੱਤੇ| ਇਹਨਾਂ ਲੇਖਕਾਂ ਵਿਚੋ ਹੀ 2013-2014 ਵਿਚ ਗਦਰ ਲਹਿਰ, ਬਲਰਾਜ ਸਾਹਨੀ ਅਤੇ ਬਾਵਾ ਬਲਵੰਤ ਦੀਆਂ ਜਨਮ ਸ਼ਤਾਬਦੀਆਂ ਅਤੇ ਵੱਖ-ਵੱਖ ਵਿਧਾਵਾਂ ਉਤੇ ਆਯੋਜਿਤ ਹੋਣ ਵਾਲੀਆਂ ਵਰਕਸ਼ਾਪਾਂ ਤੇ ਸੈਮੀਨਾਰਾਂ ਲਈ ਚੰਡੀਗੜ੍ਹ, ਸਿਰਸਾ, ਅੰਮ੍ਰਿਤਸਰ, ਧੂਰੀ, ਮਾਲੇਰਕੋਟਲਾ, ਕੰਗਣਵਾਲ (ਸੰਗਰੂਰ) ਆਦਿ ਥਾਵਾਂ ਉਤੇ ਸਮਾਗਮ ਰਚਾਉਣ ਦੀ ਪੇਸ਼ਕਸ਼ ਕੀਤੀ| ਜਿਹੜੇ ਹੋਰ ਪ੍ਰਮੁੱਖ ਲੇਖਕਾਂ ਨੇ ਇਸ ਸਮਾਗਮ ਵਿਚ ਸ਼ਕਰਤ ਕੀਤੀ, ਉਹਨਾਂ ਵਿਚ ਸ਼ਾਇਰ ਮਦਨਵੀਰਾ, ਮਹਿੰਦਰ ਸਾਥੀ, ਗੁਰਨਾਮ ਕੰਵਰ, ਡਾ.ਗੁਲਜਾਰ ਪੰਧੇਰ, ਡੀ.ਐਮ.ਸਿੰਘ, ਜਨਮੇਜਾ ਜੌਹਲ, ਹਰਭਜਨ ਬਾਜਵਾ, ਸੁਰਿੰਦਰ ਕੈਲੇ, ਪ੍ਰੋ.ਤਰਸੇਮ ਰਾਣਾ, ਮਹਿੰਦਰਦੀਪ, ਲੀਲ ਦਿਆਲਪੁਰੀ, ਹਰਦੀਪ ਢਿੱਲੋ, ਪ੍ਰਿੰ.ਦਾਸ ਭਾਰਤੀ, ਸੋਹਣ ਸਿੰਘ ਸੂਨੀ, ਅਜੀਤ ਪਿਆਸਾ, ਮਨਜੀਤ ਘਣਗਸ, ਡਾ.ਹਰਿਭਗਵਾਨ ਬਰਨਾਲਾ, ਮੇਜਰ ਸਿੰਘ ਸਹੌਰ ਆਦਿ ਦੇ ਨਾਂ ਵਰਣਨ ਯੋਗ ਹਨ|