ਖ਼ਬਰਸਾਰ

 •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
 •    ਪ੍ਰਗਤੀਸ਼ੀਲ ਲੇਖਕ ਸੰਘ ਦਾ ਜਥੇਬੰਦਕ ਸਮਾਗਮ / ਪ੍ਰਗਤੀਸ਼ੀਲ ਲੇਖਕ ਸੰਘ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
 •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
 •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
 •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
 • ਲੀਟਰ ਸਿੰਹੁ ਦੀ ਲਾਟਰੀ (ਵਿਅੰਗ )

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਤਾਏ ਨਰੈਂਣੇ ਦਾ ਇੱਕ ਯਾਰ ਘੁਮੱਕੜ ਸਿੰਘ ਜਿਸਨੂੰ ਉਸਦੇ ਦੋਸਤਾਂ-ਮਿੱਤਰਾਂ ਨੇ ਲੀਟਰ ਸਿੰਹੁ ਨਾਂਅ ਦਾ ਖਿਤਾਬ ਦਿੱਤਾ ਹੋਇਆ ਸੀ। ਉਹ ਅਜਿਹਾ ਸ਼ੈਤਾਨ ਤੇ ਕੰਜੂਸੀ ਆਦਮੀ ਸੀ ਕਿ ਜਿੱਥੇ ਉਸ ਨੂੰ ਰੋਜ਼ਾਨਾ ਦਾਰੂ ਪੀਣ ਦੀ ਲਲਕ ਸੀ ਉੱਥੇ ਉਹ ਆਪਣੀ ਸ਼ੈਤਾਨੀ ਤੇ ਕੰਜੂਸੀ ਨਾਲ ਸ਼ਾਮ ਦੇ ਟਾਈਮ ਆਪਣੇ ਪਾਸ ਇੱਕ ਸ਼ਰਾਬ ਦਾ ਅਧੀਆ ਰੱਖਿਆ ਕਰਦਾ ਸੈਂ, ਪਰ ਉਹ ਨਿੱਤ ਦਾ ਪਿਆਕੜ ਹੋਣ ਕਰਕੇ ਪੂਰੀ ਬੋਤਲ ਤਾਂ ਕੀ, ਲੀਟਰ ਪੀਣ ਤੱਕ ਦਾ ਆਦੀ ਸੀ ਤੇ ਰੋਜ਼ਾਨਾ ਆਪਣਾ ਕੋਈ ਨਾ ਕੋਈ ਸਾਥੀ ਲੱਭ ਲੈਂਦਾ ਸੀ ਜਿਸਨੂੰ ਅਧੀਏ ਵਿੱਚੋਂ ਬਚੀ ਦਾਰੂ ਚੋਂ ਇੱਕ ਅੱਧਾ-ਪੈੱਗ ਲਵਾ ਦਿੰਦਾ ਤੇ ਦੂਜੇ ਸਾਥੀ ਨੂੰ ਆਖਦਾ ਕਿ ਬਈ ਮੇਰੇ ਕੋਲ ਜੋ ਸੀ ਆਪਾਂ ਦੋਵਾਂ ਪੀ ਲਈ ਐ, ਹੁਣ ਤੇਰੀ ਵਾਰੀ ਐ, ਤੇ ਅਗਲੇ ਨੂੰ ਬੇਸ਼ਰਮ ਜਿਹਾ ਕਰ ਬੋਤਲ ਮੰਗਵਾ ਲੈਂਦਾ।
        ਤਾਏ ਨਰੈਂਣੇ ਨੂੰ ਵੀ ਏਸੇ ਤਰ੍ਹਾਂ ਉਨੇ ਜਦੋਂ ਇੱਕ ਵਾਰ ਰਗੜਿਆ ਤਾਂ ਤਾਏ ਨੇ ਉਸਨੂੰ ਭਾਜੀ ਮੋੜਨ ਲਈ ਇੱਕ ਸਕੀਮ ਬਣਾਈ ਤੇ ਉਹ ਲੀਟਰ ਸਿੰਹੁ ਦੇ ਘਰ ਸ਼ਾਮ ਜਿਹੀ ਨੂੰ ਚਲਾ ਗਿਆ। ਅਗਾਂਹ, ਲੀਟਰ ਸਿੰਘ ਨੇ ਵੀ ਅਜੇ ਲਿਆਂਦੇ ਅਧੀਏ ਦਾ ਡੱਟ ਹੀ ਪੱਟਿਆ ਸੀ। ਤੇ ਅੱਜ ਤਾਇਆ ਤੇ ਲ਼ੀਟਰ ਸਿੰਹੁ ਏਸ ਖੁਸ਼ੀ ਵਿੱਚ ਇੱਕ ਅਧੀਆ ਹੀ ਨਹੀਂ ਠੇਕੇ ਤੋਂ ਇੱਕ ਹੋਰ ਬੋਤਲ ਮੰਗਵਾ ਕੇ ਸਾਰੀ ਦੀ ਸਾਰੀ ਦਾਰੂ ਡਕਾਰ ਗਏ ਕਿ ਤਾਏ ਨੇ  ਲ਼ੀਟਰ ਸਿੰਹੁ ਨੂੰ ਦੱਸਿਆ ਸੀ ਕਿ ਮੇਰੇ ਘਰ ਅਲਮਾਰੀ ਦੇ ਸ਼ੋਅਕੇਸ ਵਿੱਚ ਕਨੇਡਾ, ਅਮਰੀਕਾ, ਯੂਰਪ, ਅਰਬੀ ਆਦਿ ਦੇਸ਼ਾਂ ਦੀ ਦਾਰੂ ਵਾਲੀਆਂ ਕਈ ਪ੍ਰਕਾਰ ਦੀਆਂ ਬੋਤਲਾਂ ਪਈਆਂ ਹਨ ਤੇ ਲ਼ੀਟਰ ਸਿੰਹਾ… ਤੂੰ ਕੱਲ੍ਹ ਨੂੰ ਮੇਰੇ ਘਰ ਸ਼ਾਮ ਨੂੰ ਆ ਜਾਵੀਂ, ਮੇਰੀ ਘਰਵਾਲੀ ਨੇ ਆਪਣੇ ਭਤੀਜੇ ਦੀ ਲੋਹੜੀ ਵੰਡਣ ਪੇਕੇ ਜਾਣਾ ਐ, ਤੇ ਆਪਾਂ ਇਕੱਠ ਬੈਠ ਕੇ ਪੈੱਗ ਟਕਰਾਵਾਂਗੇ, ਪਰ ਤੂੰ ਆਉਣ ਲੱਗਾ। ਇੱਕ ਦਾਰੂ ਦੀ ਬੋਤਲ ਠੇਕੇ ਤੋਂ ਜ਼ਰੂਰ ਫੜੀਂ ਆਵੀਂ…
      ਏਨਾ ਸੁਣਦਿਆਂ ਕੰਜੂਸੀ ਲ਼ੀਟਰ ਸਿੰਹ ਸੋਚਣ ਲੱਗਾ ਕਿ ਆਹ… ਤਾਂ ਲੀਟਰ ਸਿੰਹੁ ਦੀ ਨਵੀਂ ਹੀ ਲਾਟਰੀ ਨਿਕਲ ਆਈ ਹੈ, ਨਾਲੇ ਬੁੱਲਾਂ ਤੇ ਜੀਭ ਮਾਰੀ ਗਿਆ, ਨਾਲੇ ਮਨ 'ਚ ਸੁਪਨਿਆਂ ਦੇ ਮਹਿਲ ਉਸਾਰੀ ਗਿਆ ਕਿ ਯਾਰ… ਦਾਰੂ ਵੀ ਨਰੈਂਣੇ ਕੋਲੋਂ ਪੀਵਾਂਗੇ, ਆਂਡਾ-ਭੁਰਜੀ ਵੀ ਤੇ ਜੇਕਰ ਸ਼ਰਾਬੀ ਹੋ ਗਏ ਤਾਂ ਘੁਰਾੜੇ ਵੀ ਉਸ ਦੇ ਪਲੰਘ ਤੇ ਹੀ ਮਾਰਾਂਗੇ।
     ਅਗਲੇ ਦਿਨ ਲ਼ੀਟਰ ਸਿੰਹੁ ਦਾਰੂ ਦੀ ਬੋਤਲ ਡੱਬ 'ਚ ਫਸਾ ਕੇ ਦਿਨ ਛਪਾਅ ਦੇ ਪਹਿਲੋਂ ਹੀ ਨਰੈਂਣੇ ਦੇ ਡੈਨਿੰਗ ਟੇਬਲ ਤੇ ਜਾ ਬਿਰਾਜਮਾਨ ਹੋਇਆ ਤੇ ਦੋਵਾਂ ਨੇ ਲ਼ੀਟਰ ਸਿੰਹੁ ਵਾਲੀ ਬੋਤਲ ਦਾ ਡੱਟ ਪੁੱਟ ਲਿਆ, ਹੁਣ ਲੀਟਰ ਸਿੰਹੁ ਨਾਲੇ ਗਿਲਾਸ 'ਚ ਪੈੱਗ ਪਾਈ ਜਾਇਆ ਕਰੇ, ਨਾਲੇ ਕਦੇ ਬਾਹਰ ਨੂੰ ਝਾਤੀ ਮਾਰ ਛੱਡਿਆ ਕਰੇ, ਬਈ ਕੋਈ ਭੁਰਜੀ, ਪਕੌੜੀਆਂ ਜਾਂ ਆਂਡੇ ਲੈ ਕੇ ਆਵੇਗਾ ਤੇ ਸਾਹਮਣੇ ਅਲਮਾਰੀ ਦੇ ਅੰਦਰ ਬਣੇ ਨਰੈਂਣੇ ਦੇ ਸ਼ੋਅ ਕੇਸ ਵੱਲ ਝਾਤੀਮਾਰ ਬੁੱਲਾਂ ਤੇ ਜੀਭ ਫੇਰੀ ਜਾਇਆ ਕਰੇ, ਇੱਕ ਦੋ ਪੈੱਗ ਲਾਉਣ ਤੋਂ ਬਾਅਦ ਤਾਏ ਨਰੈਂਣੇ ਨੇ ਜਿਉਂ ਹੀ ਲ਼ੀਟਰ ਸਿੰਹੁ ਨੂੰ ਦੱਸਿਆ ਕਿ ਫਲਾਣੇ ਸਮੇਂ ਕਨੇਡਾ ਤੋਂ ਆਏ ਮੇਰੇ ਦੋਸਤ ਨੇ ਦਾਰੂ ਦੀ ਬੋਤਲ ਆਦਿ, ਆਦਿ… ਤਾਂ ਫਿਰ ਲ਼ੀਟਰ ਸਿੰਹੁ ਤੇ ਅੰਦਰਲੇ ਨੱਚਦੇ ਚੂਹਿਆਂ ਦੀ ਤੇਜ ਰਫਤਾਰ ਉਸਦੇ ਸੰਘ ਤੱਕ ਹੋ-ਹੋ ਮੁੜਦੀ ਸੀ
     ਹੁਣ ਬੋਤਲ 'ਚ ਸਿਰਫ ਇੱਕ-ਇੱਕ ਪੈਗ ਰਹਿ ਗਿਆ ਸੀ ਜੋ ਉਹ ਵੀ ਤਾਏ ਨੇ ਬੋਤਲ ਚੁੱਕੀ ਤੇ ਗਿਲਾਸਾਂ  ਵਿੱਚ ਪਲਟ ਦਿੱਤਾ, ਆਖਰੀ ਪੈੱਗ ਲੈ ਲ਼ੀਟਰ ਸਿੰਹੁ ਦੇ ਢਿੱਡ 'ਚ ਵਿਦੇਸ਼ੀ ਦਾਰੂ ਨੂੰ ਲੈ ਕੇ ਨਿਕਲ ਰਹੀਆਂ ਕੁਤਕੁਤਾਰੀਆਂ ਨੇ ਉਸਨੂੰ ਸ਼ੋਅਕੇਸ ਕੋਲ ਪਹੁੰਚਣ ਲਈ ਮਜ਼ਬੂਰ ਕਰ  ਦਿੱਤਾ, ਜਿਉਂ ਹੀ ਲ਼ੀਟਰ ਸਿੰਹੁ ਹੱਥ 'ਚ ਪੈੱਗ ਫੜ੍ਹ ਖੜਾ ਹੋਇਆ, ਤਾਂ ਤਾਇਆ ਵੀ ਉਸਦੇ ਨਾਲ ਹੀ ਉੱਠ ਖੜਾ ਹੋਇਆ ਤੇ ਸ਼ੋਅਕੇਸ ਵੱਲ ਹੱਥ ਕਰਕੇ ਤਾਇਆ, ਫੇਰ ਲ਼ੀਟਰ ਸਿੰਹੁ ਨੂੰ ਦੱਸਣ ਲੱਗ ਪਿਆ, ਕਿ ਫਲਾਣੀ-ਬੋਤਲ, ਫਲਾਣਾ ਦੋਸਤ ਆਦਿ, ਆਦਿ…
            ਸੁਣ-ਸੁਣ ਲ਼ੀਟਰ ਸਿੰਹੁ ਦੇ ਮੂੰਹ ਤੋਂ ਨਿਕਲਦੀ ਲਾਰ ਉਸਦੇ ਪੈਰ ਦੇ ਪੰਜੇ ਤੇ ਜਾ ਪੁੱਜਦੀ, ਤੇ ਲ਼ੀਟਰ ਸਿੰਹੁ ਨੇ ਸ਼ੋਅਕੇਸ ਨੂੰ ਥੋੜਾ ਜਿਹਾ ਖੋਲਣ  ਦੀ ਕੋਸ਼ਿਸ਼ ਕੀਤੀ, ਪ੍ਰੰਤੂ ਤਾਏ ਨੇ ਕਿਹਾ ਕਿ ਅੱਜ ਮੇਰੇ ਘਰਵਾਲੀ ਘਰ ਹੀ ਹੈ ਘਰ ਵਿੱਚ ਜ਼ਰੂਰੀ ਕੰਮ ਹੋਣ ਕਾਰਨ ਉਹ ਪੇਕੇ ਨਹੀਂ ਜਾ ਸਕੀ ਤੇ ਸ਼ੋਅਕੇਸ ਦੀ ਚਾਬੀ ਵੀ ਉਸ ਕੋਲ ਹੈ ਹੋਰਨਾਂ ਕਿਤੇ ਆਪਣਾ ਖੜਾਕ ਸੁਣ ਆਪਣੀ ਦੋਵਾਂ ਦੀ ਝੰਡ ਕਰ ਦੇਵੇ।
  ਤਾਂ ਲ਼ੀਟਰ ਸਿੰਹੁ ਦੀ ਜ਼ੁਬਾਨ ਚੋਂ ਆਪ ਮੁਹਾਰੇ ਨਿਕਲੇ ਮਜ਼ਬੂਰਨ ਬੋਲ ਤਾਏ ਨੂੰ ਕਹਿਣ ਲੱਗੇ… ਕਿ ਮਿੱਤਰਾ… ਕੀ ਏਸ ਤਰ੍ਹਾਂ ਪਈਆਂ ਦਾਰੂ ਦੀਆਂ ਬੋਤਲਾਂ 'ਚ ਦਾਰੂ ਖਰਾਬ ਨਹੀਂ ਹੁੰਦੀ ਜਾਂ ਮਿਆਦ ਨਹੀਂ ਪੁੱਗਦੀ…
    ਉਏ ਭਲਿਆ ਮਾਣਸਾ, ਮੈਂ ਤੇਰੇ ਨਾਲ ਗੱਲਾਂ ਬੋਤਲਾਂ ਬਾਰੇ ਸਾਂਝੀਆਂ ਕੀਤੀਆਂ ਨੇ, ਖਾਲੀ ਬੋਤਲਾਂ ਦੀ ਮਿਆਦ ਕੀ ਪੁੱਗੂ…ਦਾਰੂ ਤਾਂ ਮੈਂ ਵੀ ਉਦੋਂ ਹੀ ਚਪਟ ਕਰ ਦਿੱਤੀ ਸੀ।
  ਜਿਉਂ ਹੀ ਤਾਏ ਨਰੈਂਣੇ ਦੇ ਇਹ ਬੋਲ ਲ਼ੀਟਰ ਸਿੰਹੁ ਦੇ ਕੰਨੀਂ ਪਏ ਤਾਂ ਉਸਦੇ ਹੱਥ 'ਚ ਫੜਿਆ ਪੈਗ ਵਾਲਾ ਪਲਾਸਟਿਕ ਦਾ ਗਿਲਾਸ ਵੀ ਤਾਏ ਦੀ ਜੁਗਤ ਸੁਣ ਖੁਸ਼ੀ 'ਚ ਖੀਵਾ ਹੋਇਆ ਉਸਦੇ  ਹੱਥੋਂ ਛੁੱਟ ਪਲਟੀ ਮਾਰ ਗਿਆ……