ਖ਼ਬਰਸਾਰ

 •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
 •    ਪ੍ਰਗਤੀਸ਼ੀਲ ਲੇਖਕ ਸੰਘ ਦਾ ਜਥੇਬੰਦਕ ਸਮਾਗਮ / ਪ੍ਰਗਤੀਸ਼ੀਲ ਲੇਖਕ ਸੰਘ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
 •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
 •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
 •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
 • ਮਨ ਪੀੜਾ (ਕਵਿਤਾ)

  ਦਿਲਜੋਧ ਸਿੰਘ   

  Email: diljodh@yahoo.com
  Address:
  Wisconsin United States
  ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕਿੰਝ  ਬੂਹਾ ਢੋਹਕੇ ਤੂੰ  ਕਿਹੜੇ ਰਾਹੀਂ ਤੁਰ ਗਿਆ  ,
  ਵਾਪਸੀ ਦਾ ਰਾਹ  ਤੇਰੇ ਚੇਤਿਆਂ  'ਚੋਂ   ਭੁੱਲਿਆ  ।
  ਲੰਮੀਆਂ ਉਡੀਕਾਂ ਵਿੱਚ ਖੁਦ ਵੀ ਉਡੀਕ ਬਣੀ ,
  ਝੂਠ ਜਹੀ ਜਿੰਦਗੀ ਦਾ ਅੱਗਾ ਪਿੱਛਾ  ਰੁੱਲਿਆ  ।
   
  ਕਾਵਾਂ ਦੀਆਂ ਡਾਰਾਂ ਮੇਰੇ ਵੇਹੜੇ ਉਤੋਂ   ਲੰਘ   ਗਈਆਂ ,
  ਢਹਿੰਦਿਆਂ  ਬਨੇਰਿਆਂ  'ਤੇ ਕਾਂ ਵੀ ਨਹੀ ਬੋਲਦੇ ।
  ਰਾਹਾਂ ਵਿੱਚ ਮਿੱਟੀ ਉੱਡੇ ਆਉਂਦਾ ਜਾਂਦਾ ਦਿਸਦਾ ਨਹੀਂ ,
  ਨੈਣ ਪਰਛਾਵਿਆਂ 'ਚੋਂ ਸੱਚ  ਪਏ ਟੋਲਦੇ ।
   
  ਚੁੱਪ ਦੇ ਸੁਨੇਹਿਆਂ  ਦਾ ਕੋਈ ਨਹੀਂ ਜਵਾਬ ਦੇਂਦਾ ,
  ਲੱਮੀਆਂ ਖਾਮੋਸ਼ੀਆਂ ਤਾਂ  ਜਿੰਦਗੀ ਦੀ ਹਾਰ ਏ ।
  ਮੰਨ ਦਿਆਂ ਰੋੱਗਾਂ  ਲਈ ਕੋਈ ਵੀ ਹਕੀਮ ਨਹੀਂ ,
  ਗਿਆਨ ਦਾ ਵੀ ਲੇਖਾ ਸਾਰਾ ਲਗਦਾ ਬੀਮਾਰ ਏ ।
   
  ਚੰਨ ਅਤੇ ਸੂਰਜ ਦੀਆਂ ਦੂਰੀਆਂ ਨੂੰ  ਨਾਪਿਆ ,
  ਦਿੱਲ ਦੀਆਂ ਦੂਰੀਆਂ  ਦਾ ਕੋਈ ਵਿਗਿਆਨ ਨਹੀਂ ।
  ਕਿਹੜੀ ਗੱਲੋਂ ਮਾਹੀ ਰਾਹਾਂ 'ਚ ਗਵਾਚ ਜਾਂਦੇ ,
  ਕਿਸੇ ਵੀ ਕਿਤਾਬ ਵਿਚ ਇਸ ਦਾ ਗਿਆਨ ਨਹੀਂ ।
   
  ਸੱਚ  ਦੀ ਅਵਾਜ਼ ਲਾਈ ਕਿਸੇ ਨਾਂ ਧਿਆਨ ਦਿੱਤਾ ,
  ਝੂਠ  ਦੇ ਬਹਾਨਿਆਂ 'ਤੇ ਜਿੰਦਗੀ ਨੂੰ  ਕੱਟਣਾ  ।
  ਪਾਣੀ ਉੱਤੇ ਅੱਖਰਾਂ  ਦਾ  ਕੋਈ ਵੀ   ਵਜੂਦ  ਨਹੀਂ ,
  ਜੀਉਣ ਦਾ ਹਿਸਾਬ ਬੱਸ ਪੱਥਰਾਂ ਨੂੰ ਚੱਟਣਾ ।
   
   
  ਸਿਖਰ ਦੁਪਹਿਰ ਵੇਲੇ ਦੁੱਪਾਂ ਨੂੰ  ਸੀ ਮਾਣਿਆਂ ,
  ਸ਼ਾਮ ਵੇਲੇ ਜ਼ਿੰਦਗੀ ਨੇ ਖੇਡ ਸਮਝਾਈ ਏ ।
  ਦੂਰ ਖੜਾ ਯਾਰ ਹੱਸੇ ਹੱਥ ਨਹੀਂ ਫੜਾਉਂਦਾ ਹੁਣ ,
  ਕੱਚੇ ਰੰਗ ਕੱਚਿਆਂ ਨੇ  ਫਿੱਕ ਹੀ ਕਮਾਈ ਏ  ।