ਖ਼ਬਰਸਾਰ

 •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
 •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
 •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਅਜ਼ਾਦੀ (ਕਵਿਤਾ)

  ਗੁਰਮੇਲ ਬੀਰੋਕੇ   

  Email: gurmailbiroke@gmail.com
  Phone: +1604 825 8053
  Address: 30- 15155- 62A Avenue
  Surrey, BC V3S 8A6 Canada
  ਗੁਰਮੇਲ ਬੀਰੋਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਨਾ ਇਥੇ ਕੋਈ ਧਰਮੀਂ ਦਿਸਦਾ, ਨਾ ਸੱਚਾ ਮਰਕਸਵਾਦੀ

  ਦੱਸੀਂ ਵੀਰ ਭਗਤ ਸਿੰਆਂ ਸਾਡੇ ਪਿੰਡ ਕਦ ਆਊ ਅਜ਼ਾਦੀ

  ਅਜ਼ਾਦੀ ਹੀਰ ਸਲੇਟੀ ਸਾਡੀ, ਅਮੀਰਾਂ ਰਖੇਲ ਬਣਾ ਲਈ

  ਕਤਲ ਕਰਨਾਂ, ਡਾਕੇ ਮਾਰਨਾਂ ਲੀਡਰਾਂ ਖੇਲ ਬਣਾ ਲਈ

  ਕਰਮ ਵੇਚਦੇ, ਧਰਮ ਵੇਚਦੇ, ਭੁੱਲਦੇ ਦੇਸ਼ ਲਈ ਸੌਂਹ ਖਾਧੀ

  ਦੱਸੀਂ ਵੀਰ ਭਗਤ ਸਿੰਆਂ………  ਅਖਬਾਰਾਂ ਟੀ ਵੀ ਰਿਸ਼ਵਤ ਖੋਰੇ,  ਕੀਹਨੂੰ ਸੱਚ ਸੁਣਾਈਏ

  ਖਾਧ ਖੁਰਾਕਾਂ ਸਭ ਬਣਨ ਬਨਾਉਟੀ  ਕਿਥੋਂ ਚੰਗਾ ਖਾਈਏ

  ਚੋਰਾਂ ਨੂੰ ਮਾਂਹ ਫਿੱਟ ਬੈਠਗੇ, ਜਨਤਾ ਨੂੰ ਕਰ ਗਏ ਵਾਦੀ

  ਦੱਸੀਂ ਵੀਰ ਭਗਤ ਸਿੰਆਂ………  ਗਲ਼ਾਂ ਵਿੱਚ ਟਾਇਰ ਪਾ, ਇਨਸਾਨਾਂ ਨੂੰ ਇਨਸਾਨ ਸਾੜਦੇ

  ਧਰਮਾਂ ਨਾæ ਧਰਮ ਲੜਾ, ਧਰਮੀਂ ਥਾਵਾਂ 'ਤੇ ਫੌਜਾਂ ਚਾੜ੍ਹਦੇ

  ਰੱਬ ਦੇ ਨਾਂ 'ਤੇ ਖੋਲ੍ਹ ਦੁਕਾਨਾਂ, ਦੇਸ਼ ਦੀ ਕਰਨ  ਬਰਬਾਦੀ

  ਦੱਸੀਂ ਵੀਰ ਭਗਤ ਸਿੰਆਂ………  ਜੱਟ ਦੇ ਪੈਰੀਂ ਬਿਆਈਆਂ, ਜੱਟੀ ਦੇ ਹੱਥ ਸਿੱਕਰੀਆਂ ਪਾੜੇ

  ਅਣ-ਜੰਮੀਆਂ ਧੀਆਂ ਮਾਰਨ ਇਥੇ ਮੁੱਲ ਵਿੱਕਦੇ ਹਨ ਲਾੜੇ

  ਕੋਠੇ ਜਿੱਡੀ ਧੀ ਸੀਰੀ ਦੀ, ਪੈਸੇ ਖੁਣੋ ਰੁਕ ਜਾਂਦੀ ਹੈ ਸ਼ਾਦੀ

  ਦੱਸੀਂ ਵੀਰ ਭਗਤ ਸਿੰਆਂ………  ਵਪਾਰੀ ਲੁੱਟਕੇ ਖਾਗੇ, ਕੋਈ ਨਾ ਸੁਣਦਾ ਕ੍ਰਿਤੀ ਦੀਆਂ ਧਾਹਾਂ

  ਝੂਠੇ ਪੁਲਿਸ ਮੁਕਾਬਲੇ ਪੁੱਤ ਮਾਰਤੇ ਕੌਣ ਵਿਰਾਵੇ ਰਂੋਦੀਆਂ ਮਾਵਾਂ

  ਧੰਨ ਧੰਨ ਝੂਠ ਦੀ ਹੋਵੇ ਇਥੇ ਸੱਚਾ ਰਹਿੰਦਾ ਸਦਾ ਹੀ ਫਾਡੀ

  ਦੱਸੀਂ ਵੀਰ ਭਗਤ ਸਿੰਆਂ ਸਾਡੇ ਪਿੰਡ ਕਦ ਆਊ ਅਜ਼ਾਦੀ  ਨਾ ਇਥੇ ਕੋਈ ਧਰਮੀਂ ਦਿਸਦਾ, ਨਾ ਸੱਚਾ ਮਰਕਸਵਾਦੀ

  ਦੱਸੀਂ ਵੀਰ ਭਗਤ ਸਿੰਆਂ ਸਾਡੇ ਪਿੰਡ ਕਦ ਆਊ ਅਜ਼ਾਦੀ