ਖ਼ਬਰਸਾਰ

 •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
 •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
 •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ (ਖ਼ਬਰਸਾਰ)


  ਬਾਘਾਪੁਰਾਣਾ -- ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਕਲਾਂ ਵੱਲੋਂ ਪੰਜਾਬੀ ਮਾਂ ਡਾੱਟ ਕਾਮ ਦੇ ਮੁੱਖ ਸੰਪਾਦਲ ਸਤਿੰਦਰਜੀਤ ਸਿੰਘ ਸੱਤੀ ਅਮਰੀਕਾ ਨਾਲ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਾਹਿਤਕ ਮਿਲਣੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਲੇਖਕ ਦਵਿੰਦਰ ਸੇਖਾ, ਕੰਵਲਜੀਤ ਭੋਲਾ ਲੰਡੇ, ਡਾ.ਸਾਧੂ ਰਾਮ ਲੰਗੇਆਣਾ, ਨਵਦੀਪ ਸ਼ਰਮਾਂ, ਜਗਜੀਤ ਬਾਵਰਾ, ਸਤਵਿੰਦਰ ਕੌਰ, ਹਰਮਨ ਸਿੰਘ, ਮਲਕੀਤ ਕੌਰ, ਅਮਨਪ੍ਰੀਤ ਕੌਰ, ਮਨਮੋਹਨ ਸਿੰਘ, ਕਰਮਵੀਰ ਕਾਕਾ, ਰਾਹੁਲ ਸੋਨੀ ਬਾਘਾਪੁਰਾਣਾ ਅਤੇ ਹੋਰ ਬਹੁਤ ਸਾਰੇ ਪੰਜਾਬੀ ਲੇਖਕ ਤੇ ਪਤਵੰਤੇ ਹਾਜ਼ਰ ਸਨ। ਸੰਪਾਦਕ ਸਤਿੰਦਰਜੀਤ ਸੱਤੀ ਨੇ ਰੂਬਰੂ ਹੁੰਦਿਆਂ ਪੰਜਾਬੀ ਮਾਂ ਡਾੱਟ ਕਾਮ ਦੇ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਅੰਕਾਂ ਅਤੇ ਪ੍ਰਵਾਸੀ ਤੇ ਪੰਜਾਬੀ ਲੇਖਕਾਂ ਵੱਲੋਂ ਮਿਲਣ ਵਾਲੇ ਹੁੰਗਾਰੇ ਬਾਰੇ ਖੁੱਲ ਕੇ ਵਿਚਾਰ ਪ੍ਰਗਟ ਕੀਤੇ। ਅਖੀਰ ਵਿੱਚ ਡਾ.ਸਾਧੂ ਰਾਮ ਲੰਗੇਆਣਾ ਵੱਲੋਂ ਉਨ੍ਹਾਂ ਨੂੰ ਆਪਣੀਆਂ ਕਾਮੇਡੀ ਫੀਚਰ ਫਿਲਮਾਂ ਤੇ ਪੁਸਤਕਾਂ ਭੇਂਟ ਕੀਤੀਆਂ।
  Photo
  ਪੰਜਾਬੀ ਮਾਂ ਡਾੱਟ ਕੌਮ ਦੇ ਸੰਪਾਦਕ ਸਤਿੰਦਰ ਸੱਤੀ ਨੂੰ ਡਾ.ਸਾਧੂ ਰਾਮ ਲੰਗੇਆਣਾ ਆਪਣੀਆਂ ਕਾਮੇਡੀ ਫੀਚਰ ਫਿਲਮਾਂ ਤੇ ਪੁਸਤਕਾਂ ਭੇਂਟ ਕਰਦੇ ਹੋਏ ਨਾਲ ਹਨ ਜਗਜੀਤ ਸਿੰਘ ਬਾਵਰਾ, ਦਵਿੰਦਰ ਸੇਖਾ, ਕੰਵਲਜੀਤ ਭੋਲਾ ਲੰਡੇ, ਨਵਦੀਪ ਸ਼ਰਮਾਂ ਤੇ ਬਾਕੀ ਸਾਹਿਤਕਾਰ।

  ਡਾ.ਸਾਧੂ ਰਾਮ ਲੰਗੇਆਣਾ