ਕਨੇਡਾ ਵਿੱਚ ਪੰਜਾਬੀ ਬੋਲੀਆਂ (ਕਵਿਤਾ)

ਗੁਰਮੇਲ ਬੀਰੋਕੇ   

Email: gurmailbiroke@gmail.com
Phone: +1604 825 8053
Address: 30- 15155- 62A Avenue
Surrey, BC V3S 8A6 Canada
ਗੁਰਮੇਲ ਬੀਰੋਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਤਲੁਜ ਕੰਢੇ ਜੰਮੇ ਜਾਏ
ਚੋਗਾ ਚੁਗਣ ਫ਼ਰੇਜਰ ਕਿਨਾਰੇ 
ਨੇਤਾ ਭਾਰਤੀ ਡਾਕੂ ਬਣਗੇ 
ਜਿੰਨ੍ਹਾਂ ਰਲਕੇ ਲੋਕ ਉਜਾੜੇ 
ਚਿੜੀ ਚੂਕੇ, ਬਾਂਗ ਮੁਰਗੇ ਦੀ 
ਨਹੀਂ ਭੁੱਲਦੇ ਮੀਤ ਪਿਆਰੇ 
ਹਾਸਾ ਗੋਰੀ ਦਾ ਫੁੱਲਾਂ ਵਰਗਾ 
ਦਿਲ 'ਤੇ ਫਿਰਦੇ ਆਰੇ 
ਡੋਨਟ ਕਨੇਡਾ ਦੇ 
ਲਗਦੇ ਸ਼ੱਕਰਪਾਰੇ ------
     
        ***** 
ਜਨਮ ਭੂੰਮੀ ਪੰਜਾਬ ਮੇਰਾ 
ਰਹਿੰਦਾ ਅੱਖਾਂ ਅੱਗੇ 
ਮਿੱਠੇ ਗੰਨੇ ਲੀਡਰ ਚੂਪਗੇ 
ਅਸਾਂ ਸੁੱਕੇ ਟਾਂਡੇ ਚੱਬੇ 
ਹੁਣ ਮੇਰਾ ਦੇਸ ਕਨੇਡਾ 
ਨਜ਼ਰ ਨਾ ਇਹਨੂੰ ਲੱਗੇ 
ਕਮਾਈ ਟਰੱਕ ਡਰਾਇਵਰ ਦੀ 
ਹੁੰਦੀ ਪ੍ਰੋਫੈਸਰ ਤੋਂ ਅੱਗੇ 
ਇਹ ਭੋਂਇੰ ਮੇਰੇ ਕਰਮਾਂ ਦੀ 
ਹੁਣ ਪੰਜਾਬਣ ਲੱਗੇ -----