ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਸਮਾਗਮ (ਖ਼ਬਰਸਾਰ)


ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲਾ ਦੇ ਸਹਿਯੋਗ ਨਾਲ 5 ਅਤੇ 6 ਨਵੰਬਰ, 2013 ਨੂੰ ‘ਗਦਰ ਲਹਿਰ : ਗਦਰੀ ਲਿਖਤਾਂ ਅਤੇ ਪੰਜਾਬੀ ਸਾਹਿਤ ਵਿਚ ਇਸ ਦੀ ਪੇਸ਼ਕਾਰੀ' ਵਿਸ਼ੇ ਤੇ  ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਦੋ ਰਾਂ ਕੌਮੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੱਕਾਰੀ ਸਮਾਗਮ ਵਿਚ ਮੈਂਬਰ ਪਾਰਲੀਮੈਂਟ ਸ. ਸੁਖਦੇਵ ਸਿੰਘ ਢੀਂਡਸਾ ਨੇ ਵਿਸ਼ੇਸ਼ ਮਹਿਮਾਨ ਵਜੋਂ ±ਿਰਕਤ ਕੀਤੀ। ਉਹਨਾਂ ਆਪਣੇ ਭਾਸ਼ਣ ਵਿਚ ਇਸ ਗੱਲ ਤੇ ਂੋਰ ਦਿੱਤਾ ਕਿ ਭਾਰਤ ਦੀ ਆਾਂਦੀ ਵਿਚ ਗਦਰ ਲਹਿਰ ਦੀ ਇਤਿਹਾਸਕ ਦੇਣ ਰਹੀ ਹੈ। ਭਾਵੇਂ ਇਸ ਲਹਿਰ ਦਾ ਜਨਮ ਵਿਦੇ±ੀ ਮੁਲਕਾਂ ਵਿਚ ਹੋਇਆ ਪਰੰਤੂ ਇਸ ਲਹਿਰ ਨੇ ਭਾਰਤ ਨੂੰ ਗੁਲਾਮੀ ਦੀਆਂ ਂੰਜੀਰਾਂ ਤੋਂ ਮੁਕਤ ਕਰਵਾਉਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਗਦਰ ਲਹਿਰ ਦੇ ਮੁੱਢਲੇ ਦੌਰ ਤੋਂ ਲੈ ਕੇ ਇਸ ਨਾਲ ਜੁੜੀਆਂ ਘਟਨਾਵਾਂ ਅਤੇ ਵਿਅਕਤੀਆਂ ਦੇ ਯੋਗਦਾਨ ਦਾ ਵਰਣਨ ਕੀਤਾ। ਉਹਨਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੀਆਂ ਗਈਆਂ ਚਾਰ ਮੁੱਲਵਾਨ ਪੁਸਤਕਾਂ ਬਾਰੇ ਕਿਹਾ ਕਿ ਇਸ ਹਵਾਲਾ ਗ੍ਰੰਥ ਤੋਂ ਬਗੈਰ ਭਾਰਤੀ ਗਦਰ ਲਹਿਰ ਦੇ ਇਤਿਹਾਸ ਅਤੇ ਕਾਰਜਾਂ ਨੂੰ ਸਮਝਿਆ ਨਹੀਂ ਜਾ ਸਕਦਾ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਦਿਸ਼ੇ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਵਿਚ ਦੱਸਦੇ ਹੋਏ ਕਿਹਾ ਕਿ ਅਗਲੇ ਸਾਲ ਕਲਕੱਤਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਾਮਾਗਾਟਾਮਾਰੂ ਸ਼ਤਾਬਦੀ ਬਜ ਬਜ ਘਾਟ ਵਿਖੇ ਮਨਾਈ ਜਾਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਜੇ.ਐਸ.ਗਰੇਵਾਲ ਨੇ ਉਦਘਾਟਨੀ ਸ਼ਬਦ ਬੋਲਦਿਆਂ ਦੱਸਿਆ ਕਿ ਗਦਰ ਲਹਿਰ ਆਪਣੇ ਆਪ ਵਿਚ ਮਹਾਨ ਇਤਿਹਾਸਕ ਲਹਿਰ ਹੈ। ਜੇਕਰ ਗਦਰੀ ਵਿਅਕਤੀ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ  ਸਾਹ ਲੈਣਾ ਮੁਮਕਿਨ ਨਹੀਂ ਸੀ ਹੋਣਾ। ਇੰਡੀਅਨ ਕੌਂਸਲ ਫਾਰ ਹਿਸਟੋਰੀਕਲ ਰਿਸਰਚ ਨਵੀਂ ਦਿੱਲੀ ਦੇ ਸਾਬਕਾ ਡਾਇਰੈਕਟਰ ਪ੍ਰੋਫੈਸਰ ਟੀ.ਆਰ.ਸਰੀਨ ਨੇ ਆਪਣੇ ਕੁੰਜੀਵੱਤ ਭਾਸ਼ਣ ਵਿਚ ਵੱਖ ਵੱਖ ਹਵਾਲੇ ਦਿੰਦੇ ਹੋਏ ਇਸ ਕੇਂਦਰੀ ਨੁਕਤੇ ਨੂੰ ਉਭਾਰਿਆ ਕਿ ਦੁਨੀਆ ਵਿਚ ਗਦਰ ਲਹਿਰ ਵਿਚ ਪੰਜਾਬੀਆਂ ਦੀ ਦੇਣ ਕਦੇ ਵੀ ਨਹੀਂ ਭੁਲਾਈ ਜਾ ਸਕਦੀ। ਇਸ ਸਮਾਰੋਹ ਦੇ ਕਨਵੀਨਰ ਡਾ. ਜਸਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਇਸ ਕੌਮੀ ਸੈਮੀਨਾਰ ਦੀ ਕਾਰਵਾਈ ਨੂੰ ਬਾਖੂਬੀ ਚਲਾਇਆ। ਉਹਨਾਂ ਆਖਿਆ ਕਿ ਗਦਰ ਲਹਿਰ ਵਿਚ ਭਾਰਤੀਆਂ ਨੇ ਬਿਨਾ ਕਿਸੇ ਭੇਦ ਭਾਵ ਜਾਂ ਫਿਰਕੂ ਸੋਚ ਦੇ, ਇਕ ਦੂਜੇ ਤੋਂ ਵੱਧ ਚੜ੍ਹ ਕੇ ਹਿੱਸਾ ਪਾਇਆ ਅਤੇ ਆਾਂਦ ਭਾਰਤ ਦੀ ਸਥਾਪਨਾ ਕਰਕੇ ਸਰਬ ਸਾਂਝਾ ਭਾਈਚਾਰਾ ਸਥਾਪਿਤ ਹੋ ਸਕਿਆ ਅਤੇ ਆਾਂਦ ਭਾਰਤ ਦਾ ਸੁਪਨਾ ਸਾਕਾਰ ਹੋਇਆ। ਉਹਨਾਂ ਨੇ ਲਹਿਰ ਨਾਲ ਸੰਬੰਧਤ ਵੱਖ ਵੱਖ ਸਰੋਕਾਰਾਂ ਦੇ ਇਤਿਹਾਸਕ ਵੇਰਵੇ ਵੀ ਦਿੱਤੇ। ਸੈਮੀਨਾਰ ਦੀ ਕੋਆਰਡੀਨੇਟਰ ਡਾ. ਇੰਦੂ ਬਾਂਗਾ ਨੇ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ ਵੱਖ ਵਿਦਵਾਨਾਂ ਵੱਲੋਂ ਪੜ੍ਹੇ ਜਾਣ ਵਾਲੇ ਬਾਰੇ ਪਰਚਿਆਂ ਬਾਰੇ ਵਾਕਫaੀਅਤ ਪ੍ਰਦਾਨ ਕੀਤੀ। ਸੈਮੀਨਾਰ ਦੇ ਪਹਿਲੇ ਦਿਨ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਛਾਪੇ ਗਏ ਰਸਾਲੇ ਪੰਜਾਬ, ਪਾਸਟ ਐਂਡ ਪ੍ਰੈਜੈਂਟ ਦਾ ‘ਗਦਰ ਲਹਿਰ ਵਿਸ਼ੇਸ਼ ਅੰਕ' ਵੀ ਲੋਕ ਅਰਪਣ ਕੀਤਾ ਗਿਆ।ਪੰਜਾਬੀ ਯੂਨੀਵਰਸਿਟੀ ਦੀ ਪਹਿਲਕਦਮੀ ਸਦਕਾ ਗਦਰ ਲਹਿਰ ਨਾਲ ਸੰਬੰਧਤ ਕਰਤਾਰ ਸਿੰਘ ਸਰਾਭਾ, ਬੰਤਾ ਸਿੰਘ ਸੰਗੋਵਾਲ, ਪੰਡਿਤ ਮੋਹਨ ਲਾਲ ਪਾਠਕ ਅਤੇ ਪੰਡਿਤ ਜਗਤ ਰਾਮ (ਹਰਿਆਣਾ) ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਭੈਣ ਦੀਆਂ ਪੋਤਰੀਆਂ, ਸ਼ਹੀਦ ਬੰਤਾ ਸਿੰਘ ਸੰਗੋਵਾਲ ਦੀ ਪੋਤੀ ਡਾ. ਜਸਬੀਰ ਕੌਰ ਆਦਿ ਸ਼ੇਮਲ ਸਨ। ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਡਾ. ਪਰਮਜੀਤ ਸਿੰਘ ਨੇ ਧੰਨਵਾਦ ਕੀਤਾ।

ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਵਿਚ ਚਾਰ ਪਰਚੇ ਪੇਸ਼ ਕੀਤੇ ਗਏ। ਇਸ ਦੀ ਪ੍ਰਧਾਨਗੀ ਪ੍ਰਸਿੱਧ ਇਤਿਹਾਸਕਾਰ ਡਾ.ਹਰੀਸ਼ ਪੁਰੀ ਨੇ ਕੀਤੀ। ਪ੍ਰੋਫੈਸਰ ਪਰਮਿੰਦਰ ਸਿੰਘ ਨੇ ‘ਦ ਵੀਕਲੀ ਗਦਰ/ਹਿੰਦੁਸਤਾਨ ਗਦਰ : ਐਨਾਲਾਈਜਿੰਗ ਟੈਕਸਟ ਐਂਡ ਕੰਟੈਕਸਟ' ਅਤੇ ‘ਦ ਮੈਮੋਇਰਸ ਆਫ ਡੀ.ਚੈਂਚੀਆਹ : ਐਨ ਇੰਟਰੋਡਕਸ਼ਨ', ਐਮ.ਐਸ.ਯੂਨੀਵਰਸਿਟੀ ਬੜੌਦਾ ਦੇ ਪ੍ਰੋਫੈਸਰ ਰਾਜ ਕੁਮਾਰ ਹਾਂਸ ਨੇ ‘ਗਦਰ ਕੰਟੀਨਿਊਸ ਪੋਇਟਿਕ ਫਲਾਈਟਸ ਐਂਡ ਫਲਾਈਟਸ ਫਾਰ ਫਰੀਡਮ' ਅੰਗਰੇਂੀ ਵਿਚ ਖੋਜ ਪੱਤਰ ਪੇਸ਼ ਕੀਤੇ ਅਤੇ ਡਾ. ਸੁਰਜੀਤ ਸਿੰਘ ਨੇ ‘ਗਦਰ ਲਹਿਰ ਦੀ ਵਾਰਤਕ ਵਿਚ ਜੁਲਮ ਅਤੇ ਵਿਦਰੋਹ ਦਾ ਗਿਆਨ' ਖੋਜ ਪੱਤਰ ਪੰਜਾਬੀ ਵਿਚ ਪੜ੍ਹਿਆ। ਸ਼ੇਮ ਨੂੰ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਡਾ. ਨਿਵੇਦਿਤਾ ਉਪਲ ਦੀ ਅਗਵਾਈ ਹੇਠ ਕਲਾ ਭਵਨ ਵਿਖੇ ਗਦਰ ਕਾਵਿ ਦੀਆਂ ਰਚਨਾਵਾਂ ਤੇ ਖੂਬਸੂਰਤ ਸਾਹਿਤਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਵਿਚ ਸੂਫੀਆਨਾ ਅਤੇ ਲੋਕ ਸੰਗੀਤ ਦੀਆਂ ਦਿਲਕਸ਼ ਵੰਨਗੀਆਂ ਨੇ ਵੀ ਖੂਬ ਰੰਗ ਬੰਨ੍ਹਿਆ।  ਗਦਰ ਲਹਿਰ ਨਾਲ ਸੰਬੰਧਤ ਕੋਰੀਓਗ੍ਰਾਫੀ ਵਿਸ਼ੇਸ਼ ਆਕਰਸ਼ਣ ਦਾ ਸਬੱਬ ਬਣੀ। 

ਦੂਜੇ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਪ੍ਰੋ. ਗੁਲਾਂਰ ਸਿੰਘ ਸੰਧੂ ਨੇ ਕੀਤੀ। ਇਸ ਦੌਰਾਨ ਡਾ. ਨਾਜਰ ਸਿੰਘ ਨੇ ‘ਅੰਡਰਸਟੈਂਡਿੰਗ ਦ ਗਦਰ ਮੂਵਮੈਂਟ' ਅੰਗ੍ਰੇਂੀ ਵਿਚ, ਭੀਮਇੰਦਰ ਸਿੰਘ ਨੇ ‘ਗਦਰ ਲਹਿਰ ਸੰਬੰਧੀ ਵਾਰਤਕ ਦਾ ਸਿਆਸੀ ਪਰਿਪੇਖ', ਡਾ. ਧਨਵੰਤ ਕੌਰ ਨੇ ‘ਸਾਹਿਤਕ ਲਿਖਤਾਂ ਵਿਚ ਪ੍ਰਸਤੁੱਤ ਬਾਬਾ ਹਰੀ ਸਿੰਘ ਉਸਮਾਨ ਦਾ ਨਾਇਕ ਵਜੋਂ ਬਿੰਬ' ਅਤੇ ਨਾਟਕਕਾਰ ਡਾ. ਆਤਮਜੀਤ ਸਿੰਘ ਨੇ ‘ਗਦਰ ਐਕਸਪ੍ਰੈਸ : ਬੀਜ ਤੋਂ ਬਿਰਖ ਤੱਕ ਦਾ ਸਫaਰ' ਪਰਚੇ ਪੰਜਾਬੀ ਵਿਚ ਪੜ੍ਹੇ।

Photo
ਗਦਰ ਲਹਿਰ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਐਮ.ਪੀ. ਸ. ਸੁਖਦੇਵ ਸਿੰਘ ਢੀਂਡਸਾ,ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਡਾ.ਜੇ.ਐਸ.ਗਰੇਵਾਲ, ਡਾ. ਜਸਵਿੰਦਰ ਸਿੰਘ, ਡਾ.ਇੰਦੂ ਬਾਂਗਾ ਅਤੇ ਹੋਰ ਵਿਦਵਾਨ
6 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋਫੈਸਰ ਹਰੀਸ਼ ਸੀ. ਸ਼ਰਮਾ ਵੱਲੋਂ ‘ਏ ਕਰੀਏਟਿਵ ਕੰਸਟ੍ਰਕਸ਼ਨ ਆਫ ਦ ਹੀਰੋਇਂਮ ਐਂਡ ਮਾਰਟਰਡਮ ਆਫ ਪੰਡਿਤ ਸੋਹਨ ਲਾਲ ਪਾਠਕ', ਕੁਰਕਸ਼ੇਤਰਾ ਯੂਨੀਵਰਸਿਟੀ, ਕੁਰਕਸ਼ੇਤਰਾ ਦੇ ਪ੍ਰੋਫੈਸਰ ਕੇ.ਐਲ.ਟੁਟੇਜਾ ਨੇ ‘ਏ ਕਾਲੋਨੀਇਸਟ ਕੰਸਟ੍ਰਕਸ਼ਨ ਆਫ ਦ ਗਦਰ ਮੂਵਮੈਂਟ : ਮਾਈਕਲ ਓ ਡਾਇਰ ਂ ਇੰਡੀਆ ਐਜ ਆਈ ਨਿਊ ਇਟ' ਅਤੇ ਡਾ. ਦਰਸ਼ਨ ਸਿੰਘ ਤਾਤਲਾ ਨੇ ‘ਏ ਸਿੱਖ ਮੈਨੀਫੈਸਟੋ ? ਏ ਰੀਡਿੰਗ ਆਫ ਦ ਗਦਰ ਲਿਟਰੇਚਰ' ਨੇ ਅੰਗ੍ਰੇਂੀ ਵਿਚ ਖੋਜ ਪਰਚੇ ਪੜ੍ਹੇ ਜਦੋਂ ਕਿ ਪ੍ਰੋਫੈਸਰ ਜਗਮੋਹਨ ਸਿੰਘ ਨੇ ‘ਗਦਰ ਦੀ ਇਨਕਲਾਬੀ ਸਾਹਿਤ ਨੂੰ ਦੇਣ' ਪੰਜਾਬੀ ਵਿਚ ਪੜ੍ਹਿਆ। ਇਸ ਸੈਸ਼ਨ ਦੀ ਪ੍ਰਧਾਨਗੀ ਘੱਟ ਗਿਣਤੀ ਕਮਿਸ਼ਨ ਨਵੀਂ ਦਿੱਲੀ ਦੇ ਉਪ ਚੇਅਰਮੈਨ ਡਾ. ਮਹਿੰਦਰ ਸਿੰਘ ਨੇ ਕੀਤੀ। ਦੂਜੇ ਵੱਖ ਵੱਖ ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਡਾ. ਡਾ.ਹਰੀਸ਼ ਕੇ ਪੁਰੀ ਅਤੇ ਪ੍ਰੋਫੈਸਰ ਗੁਲਾਂਰ ਸਿੰਘ ਸੰਧੂ ਨੇ ਕੀਤੀ। ਦੋਵੇਂ ਦਿਨ ਪੜ੍ਹੇ ਗਏ ਪਰਚਿਆਂ ਉਪਰ ਭਖਵੀਂ ਬਹਿਸ ਛਿੜੀ।

ਬਾਅਦ ਦੁਪਹਿਰ ਵਿਦਾਇਗੀ ਸਮਾਰੋਹ ਦੌਰਾਨ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਆਪਣੀ ਕਿਸਮ ਦੇ ਇਸ ਪਲੇਠੇ ਕਾਮਯਾਬ ਸੈਮੀਨਾਰ ਲਈ ਪ੍ਰਬੰਧਕਾਂ ਨੂੰ ਮੁਬਾਰਕਵਾਦ ਦਿਤੀ ਅਤੇ ਭਵਿੱਖ ਵਿਚ ਵੀ ਗਦਰ ਲਹਿਰ ਦੇ ਹੋਰ ਅਣਛੋਹੇ ਪੱਖਾਂ ਬਾਰੇ ਅਜਿਹੇ ਸਮਾਗਮ ਕਰਵਾਉਣ ਦੀ ਗੱਲ ਆਖੀ।ਸਾਬਕਾ ਪ੍ਰੋ.ਵਾਈਸ ਚਾਂਸਲਰ ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਗਦਰ ਲਹਿਰ ਨੂੰ ਆਾਂਦੀ ਪ੍ਰਾਪਤੀ ਲਈ ਇਕ ਅਹਿਮ ਪ੍ਰੇਰਣਾ ਸ੍ਰੋਤ ਦੱਸਦੇ ਹੋਏ ਇਸ ਲਹਿਰ ਨੂੰ ਭਾਰਤੀ ਸਭਿਆਚਾਰ ਅਤੇ ਇਤਿਹਾਸ ਦੇ ਇਕ ਅਟੁੱਟ ਅੰਗ ਨਾਲ ਤੁਲਨਾ ਦਿੱਤੀ। ਇਸ ਕੌਮੀ ਸੈਮੀਨਾਰ ਦੀ ਸਮੁੱਚੀ ਕਾਰਵਾਈ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੇ ਮੁਖੀ ਅਤੇ ਪ੍ਰੋਫੈਸਰ ਡਾ. ਧਨਵੰਤ ਕੌਰ ਨੇ ਬੜੇ ਦਲੀਲਮਈ ਢੰਗ ਨਾਲ ਬਹੁਤ ਥੋੜ੍ਹੇ ਸ਼ਬਦਾਂ ਵਿਚ ਪੜ੍ਹ ਕੇ ਵਾਹ ਵਾਹ ਖੱਟੀ। ਸੈਮੀਨਾਰ ਕਨਵੀਨਰ ਡਾ. ਜਸਵਿੰਦਰ ਸਿੰਘ ਨੇ ਕੁੱਲ ਪੜ੍ਹੇ ਗਏ 12 ਪੇਪਰਾਂ ਦਾ ਂਿਕਰ ਕਰਦਿਆਂ ਇਹਨਾਂ ਨੂੰ ਨੇੜ ਭਵਿੱਖ ਵਿਚ ਇਕ ਪੁਸਤਕ ਵਿਚ ਸਾਂਭੇ ਜਾਣ ਦੀ ਗੱਲ ਆਖੀ ਤਾਂ ਜੋ ਇਸ ਸਮੱਗਰੀ ਤੋਂ ਸਾਹਿਤ ਅਤੇ ਇਸ਼ਤਹਾਸ ਦੇ ਖੋਜਾਰਥੀਆਂ ਨੂੰ ਇਕ ਮੁੱਲਵਾਨ ਹਵਾਲਾ ਪੁਸਤਕ ਦੇ ਰੂਪ ਵਿਚ ਅਗਵਾਈ ਮਿਲ ਸਕੇ। ਇਸ ਦੌਰਾਨ ਕੁਝ ਹੋਰ ਬੁਲਾਰਿਆਂ ਨੇ ਵੀ ਸੈਮੀਨਾਰ ਸੰਬੰਧੀ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਕੋਆਰਡੀਨੇਟਰ ਸੈਮੀਨਾਰ ਡਾ. ਇੰਦੂ ਬਾਂਗਾ ਅਤੇ ਰਜਿਸਟਰਾਰ ਡਾ. ਏ.ਐਸ.ਚਾਵਲਾ ਨੇ ਸਮੂਹ ਵਿਦਵਾਨਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ।

samsun escort canakkale escort erzurum escort Isparta escort cesme escort duzce escort kusadasi escort osmaniye escort