ਸਭ ਰੰਗ

 •    ਸਾਹਿਤਕ ਕਿਤਾਬਾਂ ਦਾ ਮਹੱਤਵ / ਮਨਜੀਤ ਤਿਆਗੀ (ਲੇਖ )
 •    ਜ਼ਿੰਦਗੀ ਜਿਉਣ ਦੀ ਕਲਾ / ਮਨਜੀਤ ਤਿਆਗੀ (ਲੇਖ )
 •    ਮਨ ਦੀ ਕੈਨਵਸ 'ਤੇ ਸੁੱਖਦਾਈ ਦ੍ਰਿਸ਼ ਸਿਰਜੋ / ਮਨਜੀਤ ਤਿਆਗੀ (ਲੇਖ )
 •    ਜ਼ਿੰਦਗੀ ਮਾਨਣ ਲਈ ਹੈ / ਮਨਜੀਤ ਤਿਆਗੀ (ਲੇਖ )
 •    ਆਲੋਚਨਾ ਨੂੰ ਆਪਣੀ ਊਰਜਾ ਬਣਾਓ / ਮਨਜੀਤ ਤਿਆਗੀ (ਲੇਖ )
 •    ਸਫ਼ਲਤਾ ਲਈ ਵਧੀਆ ਬੁਲਾਰਾ ਹੋਣਾ ਜ਼ਰੂਰੀ / ਮਨਜੀਤ ਤਿਆਗੀ (ਲੇਖ )
 •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
 •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
 •    ਸਫ਼ਲਤਾ ਚਾਹੁੰਦੇ ਹੋ ਤਾਂ / ਮਨਜੀਤ ਤਿਆਗੀ (ਲੇਖ )
 •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
 •    ਪ੍ਰਸ਼ੰਸਾ / ਮਨਜੀਤ ਤਿਆਗੀ (ਲੇਖ )
 •    ਕੰਮ ਜ਼ਿੰਦਗੀ ਦਾ ਆਧਾਰ ਹੈ / ਮਨਜੀਤ ਤਿਆਗੀ (ਲੇਖ )
 •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
 •    ਘਰ ਦਾ ਮਾਹੌਲ ਤੇ ਬਜੁਰਗ / ਮਨਜੀਤ ਤਿਆਗੀ (ਲੇਖ )
 •    ਖੋਲ੍ਹ ਲੈਂਦਾ ਦਿਲ ਜੇ ਤੂੰ …… / ਮਨਜੀਤ ਤਿਆਗੀ (ਲੇਖ )
 •    ਸਫ਼ਲਤਾ ਚਾਹੁੰਦੇ ਹੋ ਤਾਂ... / ਮਨਜੀਤ ਤਿਆਗੀ (ਲੇਖ )
 •    ਪੰਜਾਬ ਦੀ ਹਰੇਕ ਸਮੱਸਿਆ ਦਾ ਹੱਲ ਹੈ 'ਪ੍ਰਭਾਵਸ਼ਾਲੀ ਸਿੱਖਿਆ / ਮਨਜੀਤ ਤਿਆਗੀ (ਲੇਖ )
 •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
 • ਸਾਹਿਤਕ ਕਿਤਾਬਾਂ ਦਾ ਮਹੱਤਵ (ਲੇਖ )

  ਮਨਜੀਤ ਤਿਆਗੀ   

  Email: englishcollege@rocketmail.com
  Cell: +91 98140 96108
  Address:
  ਮਲੇਰਕੋਟਲਾ India
  ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਇੱਕ ਨਰੋਏ ਸਮਾਜ ਦੀ ਸਿਰਜਣਾ ਵਿਚ ਸਾਹਿਤਿਕ ਕਿਤਾਬਾਂ ਦਾ ਅਹਿਮ ਯੋਗਦਾਨ ਹੁੰਦਾ ਹੈ।ਚੰਗਾ ਸਾਹਿਤ ਮਨੁੱਖ ਨੂੰ ਸਮਾਜ ਨਾਲ ਹੀ ਨਹੀ ਸਗੋਂ ਉਸਦੇ ਆਪੇ ਨਾਲ ਵੀ ਜੋੜਦਾ ਹੈ। ਜੇਕਰ ਭੋਜਨ ਤਨ ਦੀ ਖ਼ੁਰਾਕ ਹੈ ਤਾਂ ਚੰਗੀਆਂ ਸਾਹਿਤਿਕ ਪੁਸਤਕਾਂ ਮਨ ਦੀ ਖ਼ੁਰਾਕ ਹਨ।ਕਿਤਾਬਾਂ ਆਗਿਆਨਤਾ ਦਾ ਹਨੇਰਾ ਦੂਰ ਕਰਕੇ ਨਵੀਂ ਚੇਤਨਾ ਪ੍ਰਦਾਨ ਕਰਦੀਆਂ ਹਨ।ਜਿਹੜੇ ਵਿਆਕਤੀ ਨੂੰ ਚੰਗ਼ੀਆਂ ਕਿਤਾਬਾਂ ਪੜ੍ਹ ਕੇ ਗਿਆਨ ਪ੍ਰਾਪਤ ਕਰਨ ਦੀ ਜਾਗ ਲੱਗ ਜਾਵੇ ਉਸ ਨੂੰ ਸਫ਼ਲਤਾ ਦੀ ਟੀਸੀ ਤੇ ਪਹੁੰਚਣ ਤੋਂ ਕੋਈ ਵੀ ਨਹੀ ਰੋਕ ਸਕਦਾ।ਹਰ ਚੰਗੀ ਕਿਤਾਬ ਨੂੰ ਦਿਲਚਸਪੀ ਨਾਲ ਪੜ੍ਹਨ ਤੇ ਬੰਦੇ ਵਿਚ ਉਸਾਰੂ ਤਬਦੀਲੀਆਂ ਆਉਦੀਆਂ ਹਨ।ਕਿਤਾਬਾਂ ਪੜਨ ਨਾਲ਼ ਜੋ ਰਸ ਮਿਲਦਾ ਹੈ ਉਸਦਾ ਕੋਈ ਬਦਲ ਨਹੀਂ ਹੈ। ਪ੍ਰੀਖਿਆ ਪਾਸ ਕਰਨ ਲਈ ਡੈਸਕਾਂ ਵਾਲੀਆਂ ਜਮਾਤਾਂ ਸਹਾਈ ਹੁੰਦੀਆਂ ਹਨ,ਪਰ ਬਾਜ਼ਾਰ ਵਾਲੀਆਂ ਜਮਾਤਾਂ ਪਾਸ ਕਰਨ ਲਈ ਸਾਹਿਤਿਕ ਕਿਤਾਬਾਂ ਅਹਿਮ ਭੂਮਿਕਾ ਨਿਭਾਉਦੀਆਂ ਹਨ।ਸਾਹਿਤਕ ਕਿਤਾਬਾਂ ਨਿਰਾਸ਼ਾ 'ਚ ਆਸ਼ਾ ਬਣ ਕੇ  ਖੜੋਤ ਵੇਲੇ ਜ਼ਿੰਦਗੀ ਨੂੰ ਰਵਾਨਗੀ ਦਿੰਦੀਆਂ ਤੇ ਉਲਝਣ ਵਿਚ ਰਾਹ ਵਿਖਾਉਦੀਆਂ ਹਨ।ਇਕੱਲੇਪਣ ਵਿਚ ਸੱਚਾ ਸਾਥੀ ਬਣਦੀਆਂ ਹਨ ਤੇ ਅਸੀਮ ਆਨੰਦ ਦਾ ਸ੍ਰੋਤ ਬਣਦੀਆਂ ਹਨ।ਇਸ ਸਭ ਤੋਂ ਉਪਰ ਸਾਹਿਤਕ ਪੁਸਤਕਾਂ ਹੀ ਹਨ ਜੋ ਬੰਦ ਕਪਾਟ ਖੋਲ ਕੇ ਜ਼ਿੰਦਗੀ ਜਿਉਣ ਦਾ ਹੁਨਰ ਸਿਖਾਉਦੀਆਂ ਹਨ ।ਸਮਾਜ ਵਿਚ ਜਿੰਨੇ ਵੀ ਮਹਾਨ ਵਿਅਕਤੀ ਪੈਦਾ ਹੋਏ ਹਨ ਉਨ੍ਹਾਂ 'ਚ ਇੱਕ ਗੱਲ ਸਾਂਝੀ ਕਿ ਉਨ੍ਹਾਂ ਸਾਰਿਆਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ, ਜਿਵੇਂ ਇਬਿਰਾਹਿਮ ਲਿੰਕਨ ਉਧਾਰ ਮੰਗ ਕੇ ਕਿਤਾਬਾਂ ਪੜਿਆ ਕਰਦੇ ਸਨ।ਗਿਆਨ ਸਾਡੀਆ ਮਾਨਸਿਕ ਸ਼ਕਤੀਆਂ ਨੂੰ ਤਿੱਖਾ ਕਰਦਾ ਹੈ।ਸ਼ਹੀਦ ਭਗਤ ਸਿੰਘ ਨੇ ਵੀ ਕਿਹਾ ਸੀ ਕਿ "ਪਿਸਤੌਲ ਤੇ ਬੰਬ ਕਦੀ ਇਨਕਲਾਬ ਨਹੀਂ ਲਿਆਉਂਦੇ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਧਾਰ ਤੇ ਤਿੱਖੀ ਹੁੰਦੀ ਹੈ।"
        ਜਿਸ ਵਿਅਕਤੀ ਕੋਲ਼ ਨਵੇਂ-ਨਵੇ ਵਿਚਾਰ ਹਨ ਅਸਲ 'ਚ ਮੈਂ ਉਸਨੂੰ ਹੀ ਅਮੀਰ ਮੰਨਦਾ ਹਾਂ।ਜਿਸ ਵਿਆਕਤੀ ਕੋਲ਼ ਪੈਸਾ ਤਾਂ ਹੈ ਪਰ ਵਿਚਾਰ ਨਹੀ ਹਨ, ਉਸ ਨੂੰ ਸਹੀ ਅਰਥਾਂ ਵਿਚ ਅਮੀਰ ਨਹੀ ਮੰਨਿਆ ਜਾ ਸਕਦਾ।ਰੋਜ਼ ਕੁਝ ਨਵਾਂ ਪੜ੍ਹਨ ਨਾਲ ਤੁਹਾਡਾ ਗਿਆਨ ਵਧਦਾ ਹੈ,ਤੁਹਾਡੇ ਵਿਚਾਰਾਂ  'ਚ ਰਵਾਨਗੀ ਰੰਿਹਦੀ ਹੈ।ਗਿਆਨ ਦਿਮਾਗ਼ ਦੇ ਦਰਵਾਜ਼ੇ ਖੋਲ੍ਹ ਕੇ ਤੁਹਾਡੀ ਜ਼ਿੰਦਗੀ ਨੂੰ ਖ਼ੁਸਹਾਲ ਬਣਾਉਦਾ ਹੈ।ਤੁਸੀ ਹੋਰਾਂ ਨਾਲ ਬੇਲੋੜੀ ਬਹਿਸ ਕਰਨ ਤੋਂ ਵੀ ਬਚੇ ਰੰਿਹਦੇ ਹੋਂ ਕਿਉਂਕਿ ਤੁਹਾਨੂੰ ਦੂਜਿਆਂ ਨਾਲ ਸਹਿਮਤ ਹੋਣ ਦਾ ਸਲੀਕਾ ਆ ਜਾਂਦਾ ਹੈ।ਜਿਹੜੇ ਵਿਅਕਤੀ ਆਪਣੇ ਸਰੀਰ ਦੇ ਹੇਠਾਂ ਵਾਲੇ ਭਾਗ ਨੂੰ ਤਾਂ ਖ਼ੁਰਾਕ ਦਿੰਦੇ ਹਨ,ਪਰ ਮੋਢਿਆਂ  ਉਪਰਲੇ  ਹਿੱਸੇ ਨੂੰ ਵਿਚਾਰਾਂ ਦੀ ਖ਼ੁਰਾਕ ਨਹੀਂ ਦਿੰਦੇ ਉਹ ਸਮਾਜ ਨੂੰ ਕੋਈ ਸੇਧ ਨਹੀ ਦੇ ਸਕਦੇ।
  ਪੜ੍ਹੇ-ਲਿਖੇ ਹੋਣਾ ਤੇ ਪੜ੍ਹਦੇ ਲਿਖਦੇ ਰਹਿਣ 'ਚ ਬਹੁਤ ਅੰਤਰ ਹੈ।ਜਿਵੇਂ ਡਾਕਟਰ,ਪ੍ਰੋਫੈਸਰ ਅਤੇ ਵਕੀਲ ਸਾਰੇ ਹੀ ਚੰਗੇ ਪੜ੍ਹੇ ਲਿਖੇ ਹੁੰਦੇ ਹਨ।ਪਰ ਜੇਕਰ ਇਹ ਸਾਰੇ ਨਵਾਂ ਪੜ੍ਹਨਾ ਛੱਡ ਦੇਣ ਤਾਂ ਇਹ ਸਾਰੇ ਆਪਣੇ ਕਿੱਤੇ 'ਚ ਸਫ਼ਲ ਨਹੀਂ ਹੋ ਸਕਦੇ।ਸਫ਼ਲ ਹੋਣ ਲਈ ਚੰਗੇ ਪੜ੍ਹੇ ਲਿਖੇ ਵਿਅਕਤੀ ਨੂੰ ਹਰ ਰੋਜ਼ ਪੜ੍ਹਨਾ ਜ਼ਰੂਰੀ ਹੈ ਤਾਂ ਆਮ ਆਦਮੀ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਹਰ ਰੋਜ਼ ਘੱਟੋ-ਘੱਟ ਇਕ ਘੰਟਾ ਗਿਆਨ ਵਧਾਊ ਪੁਸਤਕਾਂ ਜ਼ਰੂਰ ਪੜ੍ਹੇ।ਜਦੋਂ ਤੁਸੀ ਸਫ਼ਰ ਤੇ ਜਾਓ ਤਾਂ ਆਪਣੇ ਬੈਗ਼ ਵਿਚ ਚੰਗੀਆਂ ਕਿਤਾਬਾਂ ਜ਼ਰੂਰ ਰੱਖੋ।ਕਿਤਾਬਾਂ ਪੜ੍ਹਨ ਨਾਲ ਤੁਹਾਡੇ ਅੰਦਰ ਕੁਝ ਨਵਂੇ ਵਿਚਾਰ ਪ੍ਰਵੇਸ਼ ਕਰਦੇ ਹਨ।ਨਵੇਂ-ਨਰੋਏ ਵਿਚਾਰਾਂ ਨਾਲ ਤੁਹਾਡੀ ਕੀਮਤ ਵਧਦੀ ਹੈ।ਕੀਮਤ ਅਤੇ ਸਫ਼ਲਤਾ ਦਾ ਸਿੱਧਾ ਸੰਬੰਧ ਹੈ ਜਿੰਨੀ ਜਲਦੀ ਤੁਹਾਡੀ ਕੀਮਤ ਵਧੇਗੀ ਉਨ੍ਹੀ ਹੀ ਜਲਦੀ ਸਫ਼ਲਤਾ ਤੁਹਾਡੀ ਮੁੱਠੀ ਵਿਚ ਹੋਵੇਗੀ। ਇਹ ਵੀ ਦਿਮਾਗ਼ 'ਚ ਰੱਖੋ ਕਿ ਤੁਹਾਡਾ ਧਿਆਨ ਕਿਤਾਬਾਂ ਦਾ ਢੇਰ ਵੱਡਾ ਕਰਨ ਦੀ ਵਜਾਏ  ਕਿਤਾਬਾਂ ਪੜ੍ਹ ਕੇ ਪ੍ਰਾਪਤ ਕੀਤੇ ਗਿਆਨ ਨੂੰ ਵਿਚਾਰਨ ਵੱਲ ਹੋਵੇ।ਕਈ ਵਿਆਕਤੀ ਦਿਖਾਵਾ ਕਰਨ ਲਈ ਆਪਣੇ ਡਰਾਇਗ –ਰੂਮ 'ਚ ਮਹਿੰਗੀਆਂ ਕਿਤਾਬਾਂ ਨੂੰ ਚੀਜ਼ਾਂ ਵਾਂਗ ਸਜ਼ਾ ਕੇ ਰੱਖਦੇ ਹਨ ਪਰ ਪੜ੍ਹਨ ਲਈ ਉਨਾਂ੍ਹ ਕੋਲ ਵਕਤ ਨਹੀਂ ਹੁੰਦਾ। 
               ਮੈਂ ਇੱਕ ਜਰਮਨ ਦੇ ਅਜਿਹੇ ਪ੍ਰੋਫੈਸਰ ਬਾਰੇ ਸੁਣਿਆ ਹੈ ਜੋ ਦਰਸ਼ਨ ਸ਼ਾਸ਼ਤਰ ਧਾਰਮਿਕ ਅਤੇ ਅਧਿਆਤਮਕ ਸਾਹਿਤ ਨਾਲ ਸਬੰਧਤ ਕਿਤਾਬਾਂ ਦਾ ਵਿਸਾਲ ਭੰਡਾਰ ਇਕੱਠਾ ਕਰਕੇ ਪੜਨਾ ਚਾਹੁੰਦਾ ਸੀ।ਉਸਨੂੰ ਪੈਸੇ ਦੀ ਕੋਈ ਘਾਟ ਨਹੀ ਸੀ ਇਸ ਲਈ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਉਹ ਦੇਸ਼ ਵਿਦੇਸ਼ ਵੀ ਗਿਆ ਤਾਂ ਕਿ ਉਹ ਵੱਖ ਵੱਖ ਵਿਸ਼ਿਆ ਦੀਆ ਕਿਤਾਬਾ ਇਕੱਠੀਆ ਕਰ ਸਕੇ।ਦੁਨੀਆ 'ਚ ਦਰਸ਼ਨ ਸ਼ਾਸ਼ਤਰ,ਧਾਰਮਿਕ  ਅਤੇ ਅਧਿਆਤਮਕ ਵਿਸ਼ਿਆ ਨਾਲ ਸੰਬੰਧਤ ਹਜ਼ਾਰਾ ਹੀ ਕਿਤਾਬਾ ਹਨ ਜੋ ਸੈਕੜੇ ਵੱਖ ਵੱਖ ਭਾਸ਼ਾਵਾ ਵਿੱਚ ਹਨ।ਇਸ ਲਈ ਦੂਜੀਆ ਭਾਸ਼ਾਵਾ ਨੂੰ ਜਰਮਨ ਭਾਸ਼ਾ ਵਿੱਚ ਬਦਲਣ ਲਈ ਉਸ ਨੇ ਅਨੁਵਾਦਕ ਰੱਖ ਲਏ।ਇਹ ਸਭ ਕੁਝ ਇਸ ਗੱਲ ਦੀ ਤਿਆਰੀ ਸੀ ਕਿ ਇੱਕ ਦਿਨ ਉਹ ਇਨਾਂ੍ਹ ਨੂੰ ਪੜ੍ਹਨਾ ਸੁਰੂ ਕਰੇਗਾ ਪਰ ਜਦੋ ਉਹ ਨੱਬੇ ਸਾਲ ਦਾ ਉਸ ਸਮੇਂ ਵੀ ਉਹ ਪੜ੍ਹਨ ਲਈ ਕਿਤਾਬਾਂ ਇਕੱਠੀਆ ਕਰ ਰਿਹਾ ਸੀ।ਇੱਕ ਦਿਨ ਇੱਕ ਦੋਸਤ ਨੇ ਉਸਨੂੰ ਕਿਹਾ, "ਹੁਣ ਤੁਹਾਨੂੰ ਪੜ੍ਹਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੜ੍ਹਨ ਦੀ ਤਿਆਰੀ ਕਰਨ 'ਚ ਹੀ ਤੁਹਾਡਾ ਲੰਮਾ ਸਮਾਂ ਲੰਘ ਚੁੱਕਿਆ ਹੈ,ਤੁਹਾਡੇ ਕੋਲ ਹੁਣ ਹਜ਼ਾਰਾ ਦੀ ਗਿਣਤੀ 'ਚ ਕਿਤਾਬਾਂ ਹਨ,ਮੈਨੂੰ ਯਕੀਨ ਨਹੀਂ ਕਿ ਤੁਸੀ ਇਹ ਸਾਰੀਆ ਕਿਤਾਬਾਂ ਪੜ੍ਹ ਲਵੋਗੇ,ਕਿਉਂਕਿ ਤੁਸੀ ਜ਼ਿੰਦਗੀ ਦੇ ਅੰਤਿਮ ਪੜਾਅ ਤੇ ਹੋ,ਹੋ ਸਕਦਾ ਹੈ,ਇੱਕ ਜਾਂ ਦੋ ਸਾਲ।
  "ਪਰ ਮੇਰੇ ਕੋਲ ਕਿਤਾਬਾਂ ਦਾ ਅਜੇ ਸੰਪੂਰਨ ਭੰਡਾਰ ਨਹੀਂ ਹੈ" ਪ੍ਰੋਫੈਸਰ ਨੇ ਉੱਤਰ ਦਿੱਤਾ।ਹੁਣ ਉਹ ਹੋਰ ਤੇਜੀ ਨਾਲ ਕਿਤਾਬਾਂ ਇਕੱਠੀਆ ਕਰਨ ਲੱਗਾ ਇਸ ਕੰਮ ਲਈ ਉਸਨੇ ਹੋਰ ਜਿਆਦਾ ਬੰਦੇ ਰੱਖ ਲਏ ਤੇ ਅਨੁਵਾਧਕਾਂ ਦੀ ਵੀ ਗਿਣਤੀ ਵਧਾ ਲਈ।ਕੰਮ ਦਾ ਬੋਝ ਨਾ ਸਹਾਰਦਾ ਉਹ ਗੰਭੀਰ ਬਿਮਾਰ ਹੋ ਗਿਆ ਤੇ ਡਾਕਟਰ ਮੁਤਾਬਿਕ ਜਿਆਦਾ ਤੋਂ ਜਿਆਦਾ ਉਹ ਸੱਤ ਦਿਨ ਹੀ ਦਿਨ ਜਿਊਂਦਾ ਰਹਿ ਸਕਦਾ ਹੈ।ਇਹ ਸੁਣ ਕੇ ਉਸਨੇ ਤੁਰੰਤ ਅਨੁਵਾਦ ਕਰ ਰਹੇ ਵਿਦਵਾਨਾਂ ਨੂੰ ਬੁਲਾ ਕੇ ਕਿਹਾ ਕਿ ਮੇਰੇ ਕੋਲ ਸਿਰਫ ਸੱਤ ਦਿਨ ਹਨ ਇਸ ਲਈ ਹਰੇਕ ਕਿਤਾਬ ਦਾ ਨਿਚੋੜ ਕੱਢ ਕੇ ਉਸ ਨੂੰ ਜਰਮਨ ਭਾਸ਼ਾ ਵਿੱਚ ਅਨੁਵਾਦਿਤ ਕੀਤਾ ਜਾਵੇ ਤਾਂ ਕਿ ਮੈਂ ਜਾਣ ਸਕਾ ਕਿ ਇਨਾਂ ਧਾਰਮਿਕ ਕਿਤਾਬਾਂ ਵਿੱਚ ਕੀ ਲਿਖਿਆ ਹੈ।ਵਿਦਵਾਨਾਂ ਨੇ ਕਿਹਾ ਤੁਸੀ ਧਾਰਮਿਕ ਕਿਤਾਬਾਂ ਦਾ ਭੰਡਾਰ ਹੀ ਇਨ੍ਹਾਂ ਕਰ ਲਿਆ ਹੈ ਕਿ ਸੱਤ ਦਿਨਾਂ ਵਿੱਚ ਇਨ੍ਹਾਂ ਦਾ ਸੰਖੇਪ ਸਾਰ ਕਰਨਾ ਸੰਭਵ ਨਹੀਂ ਪਰ ਫਿਰ ਵੀ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ।
  ਅੰਤ ਉਸਦਾ ਆਖਰੀ ਦਿਨ ਆ ਗਿਆ ਤੇ ਉਸਨੇ ਪੁੱਛਿਆ ਕੀ ਬਣਿਆ? "ਅਸੀਂ ਕੋਸ਼ਿਸ਼ ਕਰ ਰਹੇ ਹਾਂ"ਵਿਦਵਾਨਾਂ ਦਾ ਜਵਾਬ ਸੀ,ਉਸਨੇ ਕਿਹਾ ਇਹ ਸਭ ਕੁਝ ਛੱਡ ਦਿਓ ਜਲਦੀ ਤੋਂ ਜਲਦੀ ਹੁਣ ਸਿਰਫ ਕੁਝ ਲਾਈਨਾ 'ਚ ਸਾਰੀਆ ਕਿਤਾਬਾਂ ਦਾ ਨਿਚੋੜ ਹੀ ਲਿਖ ਦਿਉ,ਕਿਉਂਕਿ ਮੇਰੇ ਕੋਲ ਸਮਾਂ ਬਹੁਤ ਥੋੜਾ ਹੈ। ਉਨਾਂ ਕਿਹਾ, "ਇਹ ਕਿਵੇਂ ਸੰਭਵ ਹੋ ਸਕਦਾ ਹੈ,ਕਿਉਂਕਿ ਸੰਖੇਪ ਸਾਰ ਲਿਖਣ ਲਈ ਸਾਨੂੰ ਸਾਰੇ ਗ੍ਰੰਥਾਂ ਦੇ ਮਹੱਤਵਪੂਰਨ ਤੱਥ ਵਿਚਾਰਨੇ ਪੈਣਗੇ ਜਿਸ ਲਈ ਕੁਝ ਸਮਾਂ ਵੀ ਲੱਗੇਗਾ।ਉਹ ਵਾਪਿਸ ਦੋੜੇ ਤੇ ਦੁਬਾਰਾ ਉਸਨੂੰ ਹੋਰ ਸੰਖੇਪ ਕੀਤਾ।ਪਰ ਹੁਣ ਇਹ ਸਭ ਵਿਅਰਥ ਸੀ ਕਿਉਂਕਿ ਪ੍ਰੋਫੈਸਰ ਮਰ ਚੁੱਕਿਆ ਸੀ।
  ਉਸਦੀ ਪਤਨੀ ਨੇ ਕਿਹਾ, "ਬਹੁਤ ਅਫਸ਼ੋਸ਼ ਵਾਲੀ ਗੱਲ ਐ,ਇਨਾਂ ਦੇ ਕੰਨ ਕੋਲ ਉੱਚੀ ਸੁਰ 'ਚ ਪੜ੍ਹੋ ਸਾਇਦ ਇਹ ਸੁਣ ਲੈਣ' ਡਾਕਟਰ ਨੇ ਕਿਹਾ, " ਹੁਣ ਇਹ ਸਭ ਕਰਨਾ ਬੇਕਾਰ ਹੈ,ਪਰ ਤੁਸੀਂ ਚੀਂਕ ਸਕਦੇ ਹੋ,ਇਸਦਾ ਕੋਈ ਨੁਕਸਾਨ ਨਹੀਂ ਹੈ।ਅੰਤ ਇੱਕ ਵਿਦਵਾਨ ਨੇ ਸਾਰੇ ਧਾਰਮਿਕ ਗ੍ਰੰਥਾਂ ਦੇ ਸੰਖੇਪ ਸਾਰ ਨੂੰ ਉੱਚੀ ਸੁਰ 'ਚ ਉਚਾਰਣ ਕੀਤਾ ਪਰ ਪ੍ਰੋਫੈਸਰ ਮਰ ਚੁੱਕਿਆ ਸੀ ਤੇ ਡਾਕਟਰ ਕਹਿ ਰਿਹਾ ਸੀ ਕਿ ਹੁਣ ਇਹ ਸੁਣ ਨਹੀਂ ਸਕਦਾ।ਇਸ ਤਰਾਂ ਉਸ ਨੇ ਸਾਰੀ ਜ਼ਿੰਦਗੀ ਪੜ੍ਹਨ ਦੀ ਤਿਆਰੀ ਕਰਨ ਵਿੱਚ ਹੀ ਲੰਘਾ ਦਿੱਤੀ।
               ਜਿੰਨਾ ਜਲਦੀ ਸੰਭਵ ਹੋ ਸਕੇ  ਕੁੱਝ ਚੰਗਾ ਪੜ੍ਹਨ ਦੀ ਆਦਤ ਪਾਉ।ਜਿਹੜਾ ਵਿਅਕਤੀ ਕਿਤਾਬਾਂ ਪੜ੍ਹਨ ਦੀ ਆਦਤ ਨੂੰ ਜ਼ਿੰਦਗੀ ਦਾ ਹਾਣੀ ਬਣਾ ਲੈਂਦਾ ਹੈ ਉਸਦਾ ਦਿਮਾਗ਼ ਰੋਸ਼ਨ ਅਤੇ ਉਸਾਰੂ ਹੋ ਜਾਂਦਾ ਹੈ । ਸਫਲਤਾ ਪ੍ਰਾਪਤ ਕਰਨ ਲਈ ਉਸਾਰੂ ਸੋਚ ਦਾ ਹੋਣਾ ਜਰੂਰੀ ਹੈ ॥ ਜੋ ਸਾਹਿਤਕ ਪੁਸਤਕਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਨਾਲ ਹੀ ਸੰਭਵ ਹੋ ਸਕਦਾ ਹੈ। ਇੱਥੇ ਮੈਂ ਇੱਕ ਵਿਦੇਸੀ ਲੇਖਿਕਾ ਵਰਜੀਨੀਆ ਵੁਲਫ ਦਾ ਹਵਾਲਾ ਦੇਣਾ ਚਾਹਾਗਾ ਜਿਸ ਨੇ ਕਿਹਾ ਸੀ ਕਿ ਮਰਨ ਤੋਂ ਬਾਅਦ ਜਦ ਪੁਸਤਕ ਪ੍ਰੇਮੀ ਸੇਂਟ ਪੀਟਰ ਦੇ ਪਾਸ ਜਾਂਦੇ ਹਨ ਤਾਂ ਉਹ ਪੁੱਛਦੇ ਹਨ ਕਿ ਇਸ ਵਿਅਕਤੀ ਨੇ ਜੀਵਨ ਵਿੱਚ ਕੀ ਕੀ ਕੰਮ ਕੀਤੇ ? ਇਸ ਨੂੰ ਸਵਰਗ ਵਿੱਚ ਭੇਜਿਆ ਜਾਵੇ ਜਾਂ ਨਰਕ  'ਚ ? ਸੇਂਟ ਪੀਟਰ ਨੇ ਇਹ ਵੀ ਪੁੱਛਿਆ ਕਿ ਇਹ ਵੀ ਪੁੱਛਿਆ ਕਿ ਇਹ ਕੌਣ ਲੋਕ ਹਨ ਜੋ ਕਿਤਾਬਾਂ ਦੀਆ ਗੱਠੜੀਆ ਚੁੱਕ ਕੇ ਆ ਰਹੇ ਹਨ ਤਾਂ ਸੇਂਟ ਪੀਟਰ ਨੂੰ ਦੱਸਿਆ ਗਿਆ ਕਿ ਇਹ ਕਿਤਾਬਾ ਦੇ ਭਗਤ ਹਨ ਕਿਤਾਬਾਂ ਨੂੰ ਪਿਆਰ ਕਰਨ ਵਾਲੇ ਫਿਰ ਸੇਂਟ ਪੀਟਰ ਨੇ ਕਿਹਾ ਕਿ ਇਨਾਂ ਨੂੰ ਕੁੱਝ ਨਾ ਪੁੱਛੋ ਇਨਾਂ੍ਹ ਨੇ ਉਹ ਕੁਝ ਪ੍ਰਾਪਤ ਕਰ ਲਿਆ ਹੈ ਜੋ ਸਵਰਗ ਇਨ੍ਹਾਂ ਨੂੰ ਦੇ ਸਕਦਾ ਸੀ  ਇਨਾਂ ਨੂੰ ਹੁਣ ਸਵਰਗ ਦੀ ਜ਼ਰੂਰਤ ਨਹੀਂ ।
               ਕਿਤਾਬਾਂ ਇਨਸਾਨ ਦਾ ਜੀਵਨ ਮਾਰਗ ਤੈਅ ਕਰਦੀਆ ਹਨ ਜ਼ਿੰਦਗੀ ਵੱਲ ਜਾਂਦਾ ਹਰ ਰਾਹ ਕਿਤਾਬਾਂ ਵਿੱਚ ਹੋ ਕੇ ਜਾਂਦੇ ਹਨ ।ਇਸ ਲਈ ਗਿਆਨ ਵਧਾਊ ਪੁਸਤਕਾਂ ਪੜਨ ਦੀ ਆਦਤ ਪਾਓ।ਮਹਾਨ ਵਿਅਕਤੀਆਂ ਦੇ ਜੀਵਨ ਤੇ ਉਹਨਾਂ ਦੀਆਂ ਰਚਨਾਵਾਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੀ ਸੋਚ ਨਾਲ ਅਜਿਹੀ ਸਦੀਵੀਂ ਸਾਂਝ ਪੈਦਾ ਕਰੋ ਜਿਸ ਨਾਲ ਤੁਹਾਡੀ ਸੋਚ ਉਨ੍ਹਾਂ ਦੇ ਰੰਗ ਵਿਚ ਰੰਗੀ ਜਾਵੇ।  ਜੇ ਵਿਅਕਤੀ  ਨੂੰ  ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲੱਗ ਜਾਵੇ ਤਾਂ ਸਮਝੋ ਕਿ ਜ਼ਿੰਦਗੀ ਦੇ ਬਾਕੀ ਕੰਮ aੇਸਨੂੰ ਆਪ ਹੀ ਆ ਜਾਣਗੇ ਇਸ ਲਈ ਕਿਤਾਬਾਂ ਵੱਲ ਰੁੱਚੀ ਵਧਾਉ ਤੇ ਹਰ ਮਹੀਨੇ ਦੋ ਜਾਂ ਤਿੰਨ ਕਿਤਾਬਾਂ ਖ੍ਰੀਦ ਕੇ ਪੜੋ ।ਸਾਹਿਤਕ ਕਿਤਾਬਾਂ ਸਾਡੀ ਸਿਰਜ਼ਨ ਸ਼ਕਤੀ  ਨੂੰ ਵਿਸ਼ਾਲ ਕਰਕੇ ਜ਼ਿੰਦਗੀ ਦੇ ਹਰ ਪੱਖ ਨੂੰ ਸਮਝਣ ਦੇ ਕਾਬਿਲ ਬਣਾਉਂਦੀਆਂ ਹਨ ।ਜੋ ਵਿਆਕਤੀ ਕਿਤਾਬਾਂ ਨਾਲ ਦੋਸਤੀ ਕਰਦਾ ਹੈ ਉਹ ਕਦੇ ਵੀ ਇਕੱਲੇਪਣ ਦਾ ਸ਼ਿਕਾਰ ਨਹੀ ਹੁੰਦਾ ਕਿਉਂਕਿ ਉਸਦੇ ਨਾਲ ਹਮੇਸ਼ਾ ਵਿਚਾਰਾਂ ਦਾ ਇੱਕ ਕਾਫ਼ਲਾ ਹੁੰਦਾ ਹੈ ।