ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ (ਪਿਛਲ ਝਾਤ )

ਚਰਨਜੀਤ ਕੈਂਥ   

Email: ncollegiate@yahoo.com
Cell: +91 98151 64358
Address: ਅਹਿਮਦਗੜ੍ਹ
ਸੰਗਰੂਰ India
ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਲ 1977 ਵਿੱਚ ਮੈਂ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ। ਉਸ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਾਡਾ ਐਨ.ਸੀ.ਸੀ ਦਾ ਕੈਂਪ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਵਿੱਚ ਲੱਗਣਾ ਸੀ। ਸਾਡੇ ਸਕੂਲ ਦੇ ਬੱਚਿਆਂ ਸਮੇਤ ਇਲਾਕੇ ਦੇ ਹੋਰਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਜਾਣਾ ਸੀ। ਮਨ ਦੀ ਖੁਸ਼ੀ ਸੰਭਾਲੀ ਨਹੀ ਸੀ ਜਾ ਰਹੀ। ਕਿਉਂਕਿ ਇਹ ਵਿਦਿਆਰਥੀ ਜੀਵਨ ਦਾ ਪਹਿਲਾ ਟੂਰ ਸੀ। 
ਅਸੀਂ ਸਕੂਲ ਦੇ ਵਿਦਿਆਰਥੀਆਂ ਸਮੇਤ ਰੇਲ ਗੱਡੀ ਰਾਹੀਂ ਪਹਿਲਾ ਲੁਧਿਆਣਾ ਅਤੇ ਉਸ ਤੋਂ ਬਾਅਦ ਅਸੀਂ ਪਠਾਨਕੋਟ ਲਈ ਰੇਲ ਗੱਡੀ ਵਿੱਚ ਸਵਾਰ ਹੋ ਗਏ। ਪਠਾਨਕੋਟ ਤੋਂ ਛੋਟੀ ਰੇਲ ਰਾਹੀਂ ਅਸੀਂ ਪਾਲਮਪੁਰ ਬੈਜਨਾਥ ਪਪਰੌਲਾ ਸਟੇਸ਼ਨ ਤੇ ਪਹੁੰਚ ਗਏ। ਸਾਡੀ ਐਨ.ਸੀ.ਸੀ ਦੀ ਟ੍ਰੇਨਿੰਗ ਇਸੇ ਜਗ੍ਹਾ ਤੇ ਸੀ। ਮਿਲਟਰੀ ਦੀਆਂ ਗੱਡੀਆਂ ਵਿੱਚ ਸਾਨੂੰ ਸਾਡੇ ਕੈਂਪ ਵਿੱਚ ਪਹੁੰਚਾਇਆ ਗਿਆ। ਅਸੀ ਕੁੱਝ ਦਿਨ ਕੈਂਪ ਟ੍ਰੇਨਿੰਗ ਦੀਆਂ ਗਤੀਵਿਧੀਆਂ ਵਿੱਚ ਮਸ਼ਰੂਫ ਰਹੇ। ਵੱਖ-ਵੱਖ ਤਜ਼ਰਬਿਆਂ ਦਾ ਅਨੁਭਵ ਹੋਇਆ, ਜਿੰਦਗੀ ਵਿੱਚ ਬਹੁਤ ਕੁੱਝ ਸਿੱਖਣ ਨੂੰ ਮਿਲਿਆ। 
ਇੱਕ ਦਿਨ ਸਾਨੂੰ ਆਸ ਪਾਸ ਦੀਆਂ ਜਾਣਕਾਰੀ ਭਰਪੂਰ ਸਥਾਨਾਂ ਤੇ ਲਿਜਾਣ ਦਾ ਪ੍ਰੋਗਰਾਮ ਸੀ। ਇਸ ਵਿੱਚ ਸਾਨੂੰ ਸਾਡੇ ਮਹਾਨ ਚਿੱਤਰਕਾਰ ਸ. ਸੋਭਾ ਸਿੰਘ ਜੀ ਦੇ ਕਲਾ ਸਟੂਡੀਓ ਅਤੇ ਉਹਨਾਂ ਦੇ ਰੈਣ ਬਸੇਰਾ ਵਿੱਖੇ ਵੀ ਜਾਣ ਦਾ ਮੌਕਾ ਮਿਲਿਆ। ਪ੍ਰਮਾਤਮਾ ਵੱਲੋਂ ਮਿਲੀ ਹੋਈ ਦਾਤ ਕਲਾ ਪ੍ਰੇਮ ਦੀ ਹੋਣ ਕਰਕੇ ਮੈਂ ਦਾਰ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਨਸੀਬ ਸਮਝ ਰਿਹਾ ਸੀ। ਦਾਰ ਜੀ ਦਾ ਉੱਚਾ ਲੰਮਾ ਕੱਦ, ਸਫੈਦ ਕੁੜਤੇ ਪਜਾਮੇ ਵਿੱਚ ਬਹੁਤ ਹੀ ਸਾਦਗੀ ਦੀ ਮੂਰਤ ਪ੍ਰਮਾਤਮਾ ਰੂਪੀ ਸਖਸ਼ੀਅਤ ਦੇ ਦਰਸ਼ਨ ਹੋ ਜਾਣੇ ਜਿੰਦਗੀ ਦੀ ਕਿਸੇ ਪ੍ਰਾਪਤੀ ਤੋਂ ਘੱਟ ਨਹੀ ਸਨ। ਦਾਰ ਜੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਸਨ। ਉਹਨਾਂ ਆਪਣੇ ਵਿਹੜੇ ਵਿੱਚ ਰੰਗ ਬਿਰੰਗੀਆਂ ਚਿੜ੍ਹੀਆਂ ਅਤੇ ਹੋਰ ਪੰਛੀ ਵੀ ਰੱਖੇ ਹੋਏ ਸਨ। ਫਿਰ ਸਾਨੂੰ ਬਾਹਰ ਇੱਕ ਕੁਰਸੀ ਉਪੱਰ ਬੈਠ ਕੇ ਕੁੱਝ ਕਲਾਂ ਸਬੰਧੀ ਜਾਣਕਾਰੀ ਦਿੱਤੀ। ਆਪਣੀ ਗੈਲਰੀ ਵਿੱਚ ਆਪਣੇ ਬਣਾਏ ਹੋਏ ਚਿੱਤਰ ਵਿਖਾਏ ਅਤੇ ਜੋ ਉਸ ਵਕਤ ਚਿੱਤਰਕਾਰੀ ਕਰ ਰਹੇ ਸਨ ਉਹ ਵੀ ਕਰਕੇ ਵਿਖਾਈ। ਅਸੀਂ ਉਹਨਾਂ ਦੇ ਬਣਾਏ ਹੋਏ ਗੁਰੂ ਸਾਹਿਬਾਨਾਂ ਦੇ ਚਿੱਤਰਾਂ ਦੀਆਂ ਪ੍ਰਿਟਿੰਗ ਕਾਪੀਆਂ ਵੀ ਉੱਥੋਂ ਖਰੀਦੀਆਂ। ਉਹਨਾਂ ਨਾਲ ਇਸ ਪਹਿਲੀ ਮੁਲਾਕਾਤ ਦਾ ਮੇਰੇ ਦਿਲ ਉਪੱਰ ਬਹੁਤ ਗਹਿਰਾ ਪ੍ਰਭਾਵ ਪਿਆ ਅਤੇ ਉਹ ਕਲਾਕਾਰ ਮੇਰੇ ਦਿਲ ਵਿੱਚ ਵਸ ਗਿਆ। ਕਿਉਂਕਿ ਛੋਟੇ ਹੁੰਦੇ ਪੜਦਿਆਂ ਸਾਡੇ ਸਕੂਲ ਦੇ ਸਲੇਬਸ ਦੀਆਂ ਕਿਤਾਬਾਂ ਵਿੱਚ ਵੀ ਉਹਨਾਂ ਬਾਰੇ ਲੇਖ ਹੁੰਦੇ ਸਨ “ਸੋਹਣੀ ਦਾ ਚਿੱਤਰਕਾਰ ਸੋਭਾ ਸਿੰਘ”
ਸਮਾਂ ਆਪਣੀ ਰਫਤਾਰ ਨਾਲ ਚੱਲਦਾ ਗਿਆ, ਵਕਤ ਬੀਤਦਿਆਂ ਪਤਾ ਹੀ ਨਹੀ ਲੱਗਿਆ ਪੜ੍ਹਾਈ ਦੇ ਨਾਲ-ਨਾਲ ਮੈਂ ਆਪਣੇ ਰੋਜੀ ਰੋਟੀ ਦੇ ਕੰਮ ਧੰਦਿਆਂ ਵਿੱਚ ਉਲਝ ਗਿਆ। ਪਰ ਕਲਾ ਨਾਲ ਪ੍ਰੇਮ ਹਮੇਸ਼ਾ ਦਿਲ ਵਿੱਚ ਵਸਿਆ ਰਿਹਾ। 
1980 ਵਿੱਚ ਮੈਂ ਲੁਧਿਆਣੇ ਹਰ ਰੋਜ ਆਪਣਾ ਕੰਮ ਕਰਨ ਲਈ ਰੇਲ ਗੱਡੀ ਵਿੱਚ ਜਾਇਆ ਕਰਦਾ ਸੀ। ਸਾਡੇ ਨਾਲ ਜਾਣ ਵਾਲੇ ਦੋਸਤਾਂ ਮਿੱਤਰਾਂ ਦਾ ਇੱਕ ਗਰੁੱਪ ਬਣ ਗਿਆ ਸੀ। ਸਾਰਿਆਂ ਦਾ ਆਪਸੀ ਬਹੁਤ ਪਿਆਰ ਸੀ। ਇਹਨਾਂ ਦੋਸਤਾਂ ਦੇ ਵਿੱਚੋਂ ਸਾਡਾ ਇੱਕ ਵੱਡਾ ਭਰਾ ਤੇਜ ਪ੍ਰਤਾਪ ਸਿੰਘ ਸੰਧੂ ਵੀ ਸਾਡਾ ਸਾਥੀ ਸੀ। ਇਹਨਾਂ ਦੀ ਲਾਈਨ ਫੋਟੋਗ੍ਰਾਫੀ ਸੀ। ਪਰ ਸੰਧੂ ਦੇ ਸੀਨੇ ਵਿੱਚ ਵੀ ਕਲਾ ਦੀ ਚਿੰਗਾਰੀ ਮਘਦੀ ਸੀ। ਪ੍ਰੰਤੂ ਉਹਨਾਂ ਨੇ ਇਸ ਚਿੰਗਾਰੀ ਨੂੰ ਸ਼ਾਂਤ ਕਰਨ ਲਈ ਬਹੁਤ ਮਿਹਨਤ ਕੀਤੀ। ਇਸ ਦੀ ਮਿਹਨਤ ਨੂੰ ਫਲ ਮਿਲਿਆ ਅਤੇ ਬੁਲੰਦੀਆਂ ਨੂੰ ਛੂਹੰਦਾ ਹੋਇਆ ਆਪਣੀ ਪਹਿਲੀ ਫੋਟੋ ਨੁਮਾਇਸ਼ ਲਾਉਣ ਤੱਕ ਪਹੁੰਚ ਗਿਆ। ਇਹ ਕਲਾ ਪ੍ਰੇਮੀ ਵੀ ਉਸ ਪਾਕ ਪਵਿੱਤਰ ਆਤਮਾ ਸ. ਸੋਭਾ ਸਿੰਘ ਜੀ ਦੇ ਲੜ ਲੱਗ ਗਿਆ। 
ਸਾਲ 1982 ਵਿੱਚ ਐਕਸਟੈਂਸ਼ਨ ਲਾਇਬਰੇਰੀ ਲੁਧਿਆਣਾ ਵਿਖੇ ਆਪਣੀ ਪਹਿਲੀ ਫੋਟੋ ਨੁਮਾਇਸ਼ ਦਾ ਉਦਘਾਟਨ ਸ. ਸੋਭਾ ਸਿੰਘ ਜੀ ਦੇ ਪਵਿੱਤਰ ਹੱਥੋਂ ਕਰਵਾਕੇ ਆਪਣੇ ਆਪ ਨੂੰ ਖੁਸ਼ਨਸੀਬ ਸਮਝਿਆ। ਇਸ ਸਮੇਂ ਵੀ ਮੈਂ ਦਾਰ ਜੀ ਦੇ ਦੂਸਰੀ ਵਾਰ ਦਰਸ਼ਨ ਕੀਤੇ ਸਨ। ਇਸ ਪ੍ਰੋਗਰਾਮ ਦੌਰਾਨ ਸਾਡਾ ਇੱਕ ਫੋਟੋਗ੍ਰਾਫ ਦਾਰ ਜੀ ਦੇ ਨਾਲ ਖਿੱਚਿਆ ਹੋਇਆ ਹੈ।  ਜਿਸ ਨੂੰ ਮੈਂ ਅੱਜ ਵੀ ਜਾਨ ਨਾਲੋਂ ਵੱਧ ਪਿਆਰ ਨਾਲ ਰੱਖਦਾ ਹਾਂ। ਇਹ ਫੋਟੋਗ੍ਰਾਫ ਮੇਰੇ ਲਈ ਮੇਰੀ ਜਿੰਦਗੀ ਦੀ ਅਨਮੋਲ ਯਾਦਗਾਰ ਹੈ। ਉਹਨਾਂ ਦੇ ਆਸ਼ੀਰਵਾਦ ਸਦਕਾ ਸੰਧੂ ਬੁਲੰਦੀਆਂ ਨੂੰ ਛੂਹੰਦਾ ਅੱਜ ਟੀ.ਪੀ.ਐਸ ਸੰਧੂ ਦੇ ਨਾਮ ਨਾਲ ਬਹੁਤ ਹੀ ਪ੍ਰਸਿੱਧ ਫੋਟੇਗ੍ਰਾਫਰ ਹੈ। 


ਸ. ਸੋਭਾ ਸਿੰਘ ਜੀ ਨੇ 85 ਸਾਲ ਦੇ ਜੀਵਨ ਦੌਰਾਨ ਜਿੰਦਗੀ ਦੀਆਂ ਬੇਸੁਮਾਰ ਪਤਝੜਾ ਤੇ ਬਹਾਰਾਂ ਦੇਖੀਆਂ ਜਿੰਦਗੀ ਦੀ ਪਹਿਲੀ ਹਨੇਰੀ ਪੰਜ ਸਾਲ ਦੀ ਉਮਰ ਵਿੱਚ ਆਈ ਜਦੋਂ ਕੁਦਰਤ ਨੇ ਇਹਨਾਂ ਨੂੰ ਮਾਂ ਦੇ ਪਿਆਰ ਤੋਂ ਵਾਝਾਂ ਕਰ ਦਿੱਤਾ ਅਜੇ ਬਾਲ ਉਮਰੇ ਲੜਖੜਾਉਂਦੇ ਕਦਮਾਂ ਨੂੰ ਸੰਭਾਲਣ ਦਾ ਯਤਨ ਹੀ ਕਰਦੇ ਸਨ ਕਿ ਇੱਕ ਹੋਰ ਅਜਿਹਾ ਤੁਫਾਨ ਆਇਆ ਕਿ ਇਹਨਾਂ ਦੇ ਸਿਰ ਉਪਰੋਂ ਪਿਤਾ ਦਾ ਸਾਇਆ ਵੀ ਉੱਠ ਗਿਆ। ਜਿੰਦਗੀ ਸੰਘਰਸ਼ ਵਿੱਚ ਘਿਰ ਗਈ ਅਜਿਹੀ ਔਖੀ ਘੜੀ ਵਿੱਚ ਇੰਨਾਂ ਦੀ ਭੈਣ ਨੇ ਮਾਤਾ ਅਤੇ ਪਿਤਾ ਦਾ ਫਰਜ਼ ਨਿਭਾਉਂਦੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ। 
ਬਾਲ ਉਮਰੇ ਆਪਣੇ ਪਿੰਡ ਸ੍ਰੀ ਹਰਗੋਬਿੰਦਪੁਰ ਦਰਿਆ ਬਿਆਸ ਦੇ ਕਿਨਾਰੇ ਰੇਤ ਉਪੱਰ ਖੇਡਦਿਆਂ-ਖੇਡਦਿਆਂ ਕੁਦਰਤ ਨੇ ਇਹਨਾਂ ਦੇ ਅੰਦਰ ਛੁਪੇ ਕਲਾਕਾਰ ਨੂੰ ਜਗਾ ਦਿੱਤਾ। ਰੇਤ ਉਪੱਰ ਛੋਟੀਆਂ-ਛੋਟੀਆਂ ਉਗਲਾਂ ਨਾਲ ਕੁੱਝ ਤਸਵੀਰਾਂ ਬਣਾ ਕੇ ਉਹਨਾਂ ਵਿੱਚੋਂ ਆਪਣੀ ਮਾਂ ਨੂੰ ਲੱਭਣ ਦੀ ਕੋਸ਼ਿਸ ਕਰਦੇ। 
ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਇੰਡਸਟ੍ਰੀਅਲ ਸਕੂਲ ਵਿੱਚੋਂ ਇੱਕ ਸਾਲ ਦਾ ਆਰਟ ਐਂਡ ਕਰਾਫਟ ਦਾ ਡਿਪਲੋਮਾਂ ਕੀਤਾ ਅਤੇ ਆਪਣੇ ਉਵਰਸੀਅਰ ਜੀਜਾ ਜੀ ਤੋਂ ਨਕਸ਼ਾ ਨਵੀਸੀ ਦਾ ਕੰਮ ਸਿੱਖਿਆ। 18 ਸਾਲ ਦੀ ਉਮਰ ਵਿੱਚ ਸਤੰਬਰ 1919 ਨੂੰ ਬਤੌਰ ਨਕਸ਼ਾ ਨਵੀਸ ਫੌਜ ਵਿੱਚ ਭਰਤੀ ਹੋ ਕੇ ਬਗਦਾਦ ਚੱਲੇ ਗਏ। ਚਿੱਤਰਕਾਰੀ ਦਾ ਸ਼ੌਕ ਨਾਲੋਂ-ਲਾਲ ਚੱਲਦਾ ਰਿਹਾ। ਪ੍ਰਸਿੱਧ ਚਿੱਤਰਕਾਰਾਂ ਦੀਆਂ ਜੀਵਨੀਆਂ ਅਤੇ ਕਲਾ ਪੁਸਤਕਾਂ ਪੜ੍ਹਦੇ-ਪੜ੍ਹਦੇ ਇਨ੍ਹਾਂ ਦੀ ਚਿੱਤਰਕਾਰੀ ਵਿੱਚ ਬਹੁਤ ਨਿਖਾਰ ਆਇਆ। ਇਸੇ ਸਮੇਂ ਹੀ ਨੌਜਵਾਨ ਸੋਭਾ ਸਿੰਘ ਨੇ ਫੈਸਲਾ ਕੀਤਾ ਕਿ ਉਹ ਚਿੱਤਰਕਾਰ ਹੀ ਬਣੇਗਾ। 1923 ਵਿੱਚ ਫੌਜ ਦੀ ਨੌਕਰੀ ਛੱਡਕੇ ਵਾਪਿਸ ਅੰਮ੍ਰਿਤਸਰ ਵਿਖੇ ਆਪਣਾ ਆਰਟ ਸਟੂਡਿਓ ਖੋਲਿਆਂ। ਇਸੇ ਸਾਲ ਵਿਸਾਖੀ ਵਾਲੇ ਦਿਨ ਬੀਬੀ ਇੰਦਰ ਕੌਰ ਨਾਲ ਇੰਨ੍ਹਾਂ ਦੀ ਸ਼ਾਦੀ ਹੋ ਗਈ ਫਿਰ 1926 ਵਿੱਚ ਇੰਨ੍ਹਾਂ ਨੇ ਲਾਹੌਰ ਅਨਾਰਕਲੀ ਬਜਾਰ ਵਿੱਚ ਈਕੋ ਸਕੂਲ ਆਫ ਆਰਟ ਸਥਾਪਤ ਕੀਤਾ। 1931 ਵਿੱਚ ਦਿੱਲੀ ਵਿੱਚ ਸਟੂਡਿਓ ਖੋਲ੍ਹਿਆਂ। 1946 ਵਿੱਚ ਸੋਭਾ ਸਿੰਘ ਜੀ ਫਿਰ ਵਾਪਿਸ ਲਾਹੌਰ ਚਲੇ ਗਏ ਇਸੇ ਸਮੇਂ ਦੌਰਾਨ ਫਿਰਕੂ ਹਿੰਸਾ ਦੀ ਹਨੇਰੀ ਵਿੱਚ ਸਭ ਕੁੱਝ ਤਬਾਹ ਹੋ ਗਿਆ ਤੇ 1947 ਤੱਕ ਬਣਾਏ ਲਗਭਗ 300 ਚਿੱਤਰ ਅੱਗ ਦੀ ਭੇਂਟ ਚੜ੍ਹ ਗਏ। ਇਥੋਂ ਉਜੜ ਕੇ ਖਾਲੀ ਹੱਥ ਵਾਪਿਸ ਆ ਕੇ ਕੁਦਰਤ ਦੀ ਗੋਦ ਵਿੱਚ ਵਸੀਂ ਕਾਂਗੜਾ ਘਾਟੀ ਦੇ ਪਿੰਡ ਅੰਧਰੇਟਾ ਵਿੱਖੇ ਆ ਗਏ ਅਤੇ ਸਦਾ ਲਈ ਇੱਥੇ ਦੇ ਹੀ ਹੋ ਕੇ ਰਹਿ ਗਏ। 
ਧੌਲਾਧਾਰ ਦੀਆਂ ਪਹਾੜੀਆਂ ਵਿੱਚ ਕੁਦਰਤ ਦੀ ਗੋਦ ਦਾ ਨਿੱਘ ਮਾਣਦੇ ਹੋਏ ਕੁਦਰਤ ਨਾਲ ਇੱਕ-ਮਿੱਕ ਹੋ ਕੇ ਰੰਗਾਂ ਨਾਲ ਇਹੋ ਜਿਹੀਆਂ ਖੇਡਾਂ-ਖੇਡਦਿਆਂ ਚਿੱਤਰਕਾਰੀ ਵਿੱਚੋਂ ਬਹੁਤ ਹੀ ਖੂਬਸੂਰਤ ਕਲਾਂ-ਕ੍ਰਿਤਾਂ ਦਾ ਜਨਮ ਹੋਇਆ ਜਿੰਨ੍ਹਾਂ ਨਾਲ ਉੱਥੋਂ ਦਾ ਆਲਾ-ਦੁਆਲਾ ਵੀ ਰੰਗੀਨ ਹੋ ਗਿਆ। ਆਪਣੇ ਚਿੱਤਰਾਂ ਦੇ ਜਰੀਏ ਸੋਭਾ ਸਿੰਘ ਜੀ ਹਰ ਕਲਾਂ ਪ੍ਰੇਮੀ ਦੇ ਦਿਲ ਅਤੇ ਘਰ ਵਿੱਚ ਸਦਾ ਲਈ ਵਸ ਗਏ। 
ਸੋਭਾ ਸਿੰਘ ਜੀ ਨੇ ਸਿੱਖ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ ਅਤੇ ਕੌਮੀ ਨੇਤਾਵਾਂ ਦੇ ਚਿੱਤਰਾਂ ਦੇ ਨਾਲ-ਨਾਲ ਪ੍ਰੇਮ ਕਥਾਵਾਂ ਅਤੇ ਆਪਣੇ ਸØਿਭਆਚਾਰ ਨਾਲ ਸਬੰਧਿਤ ਚਿੱਤਰ ਬਣਾਏ। ਕਲਾ ਜਗਤ ਵਿੱਚ ਵਿਸ਼ੇਸ ਸਥਾਨ ਉਹਨਾਂ ਦੀ ਕਲਾ ਦਾ ਸਾਹਕਾਰ ਚਿੱਤਰ ਸੋਹਣੀ ਮਹੀਵਾਲ ਨੇ ਦਵਾਇਆ। ਇਸੇ ਚਿੱਤਰ ਕਾਰਨ ਰਾਜ ਮਹਿਲਾਂ ਤੇ ਅਮੀਰ ਘਰਾਣਿਆ ਵਿੱਚ ਸਿਮਟੀ ਕਲਾ ਆਮ ਆਦਮੀ ਤੱਕ ਪਹੁੰਚੀ। ਇਸ ਸਾਹਕਾਰ ਚਿੱਤਰ ਕਾਰਨ ਸੋਭਾ ਸਿੰਘ ਜੀ ਨੂੰ ਕਲਾ ਜਗਤ ਵਿੱਚ ਬਹੁਤ ਪ੍ਰਸਿੱਧੀ ਮਿਲੀ ਅਤੇ ਇਹ ਚਿੱਤਰ ਹਰ ਘਰ ਦਾ ਸਿੰਗਾਰ ਬਣਿਆ ਅਤੇ ਸੋਹਣੀ ਨੂੰ ਸੋਭਾ ਸਿੰਘ ਜੀ ਦੇ ਨਾਂ ਨਾਲ ਜਾਨਣ ਲੱਗੇ। 
ਸੰਤ ਦਰਵੇਸ਼ ਕਲਾਕਾਰ ਨੇ ਆਪਣੀ ਕਲਾ ਨੂੰ ਆਪਣਾ ਧਰਮ ਸਮਝਦੇ ਹੋਏ ਆਪਣੇ ਜੀਵਨ ਵਿੱਚ ਅਨੇਕਾਂ ਔਕੜਾਂ ਦਾ ਸਾਹਮਣਾ ਕਰਦੇ ਹੋਏ ਰੰਗਾਂ ਅਤੇ ਕੈਨਵਸ ਨੂੰ ਹੀ ਆਪਣੀ ਜਿੰਦਗੀ ਸਮਝਦੇ ਹੋਏ ਸਾਦਾ ਜੀਵਨ ਗੁਜਾਰਿਆ। ਉਹ ਹਰ ਤਰ੍ਹਾਂ ਦੇ ਲਾਲਚ ਤੇ ਪ੍ਰਚਾਰ ਤੋਂ ਦੂਰ ਰਹਿ ਕੇ ਹੀ ਆਪਣੀ ਕਲਾਂ ਦੀ ਸਾਧਨਾਂ ਕਰਦੇ ਰਹਿੰਦੇ ਸਨ। ਪੰ੍ਰਤੂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਯੋਗ ਮਾਣ-ਸਨਮਾਨ ਵੀ ਦਿੱਤੇ। ਪੰਜਾਬ ਸਰਕਾਰ ਨੇ ਉਹਨਾਂ ਨੂੰ ਸਟੇਟ ਆਰਟਿਸਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਪੰਜਾਬੀ ਯੂਨੀਵਿਰਸਿਟੀ ਪਟਿਆਲਾਂ ਵੱਲੋਂ ਉਹਨਾਂ ਨੂੰ ਡਾਕਟ੍ਰੇਟ ਦੀ ਆਨਰੇਰੀ ਡਿਗਰੀ ਅਤੇ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮਸ੍ਰੀ ਦੇ ਸਨਮਾਨ ਨਾਲ ਸਨਮਾਨਿਤ ਕੀਤਾ। 
ਸੋਭਾ ਸਿੰਘ ਜੀ ਦੇ ਜੀਵਨ ਦੇ ਆਖਰੀ ਪੜਾਅ ਵਿੱਚ ਇਹਨਾਂ ਤੋਂ ਕਲਾ ਦੇ ਗੁਰ ਸਿੱਖਣ ਲਈ ਅਤੇ ਪਿਆਰ ਦਾ ਨਿੱਘ ਮਾਨਣ ਲਈ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਹੋਇਆ ਮਹਿੰਦਰ ਸਿੰਘ ਰਾਹੀਂ ਇੰਨ੍ਹਾਂ ਦੇ ਚਰਨੀ ਜਾ ਲੱਗਿਆ। ਮਹਿੰਦਰ ਨੂੰ ਪ੍ਰਮਾਤਮਾ ਵੱਲੋਂ ਕਲਾ ਦੀ ਅਜਿਹੀ ਲਗਨ ਲੱਗੀ ਹੋਈ ਸੀ ਕਿ ਉਹਨਾਂ ਨੇ ਛੇਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਸ. ਸੋਭਾ ਸਿੰਘ ਜੀ ਨੂੰ ਆਪਣੇ ਦਿਲ ਵਿੱਚ ਆਪਣਾ ਗੁਰੂ ਧਾਰਨ ਕਰ ਲਿਆ ਸੀ। 1982 ਤੋਂ 1986 ਤੱਕ ਉਹਨਾਂ ਦੀ ਛਤਰ ਛਾਇਆ ਹੇਠ ਕਲਾ ਦੇ ਉਹ ਗੁਰ ਸਿੱਖੇ ਤੇ ਬੁਰਸ਼ ਅਤੇ ਰੰਗਾ ਨੂੰ ਹੀ ਆਪਣਾ ਜੀਵਨ ਬਣਾ ਕੇ ਰੰਗਾਂ ਦੀ ਦੁਨੀਆਂ ਵਿੱਚ ਹੀ ਮਸਤ ਹੋ ਕੇ ਅੱਜ ਉਹਨਾਂ ਦੀ ਸੋਚ ਅਤੇ ਕਲਾ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੱਤਾ। 
ਸੋਭਾ ਸਿੰਘ ਜੀ ਦੀ ਚਿੱਤਰਕਲਾ ਨੂੰ ਜੀਵਤ ਰੱਖਣ ਲਈ ਸਾਨੂੰ ਪ੍ਰੇਰਣਾ ਦੇ ਕੇ ਆਪਣੇ ਹਰ ਤਰ੍ਹਾਂ ਦੇ ਸਹਿਯੋਗ ਨਾਲ ਸੋਭਾ ਸਿੰਘ ਆਰਟ ਐਂਡ ਹੈਰੀਟੇਜ ਸੁਸਾਇਟੀ ਦੀ ਨੀਂਹ ਰੱਖ ਦਿੱਤੀ ਤਾਂ ਜੋ ਕੱਲ ਦੇ ਆਉਣ ਵਾਲੇ ਕਲਾਕਾਰ ਬੱਚਿਆਂ ਨੂੰ ਯੋਗ ਅਗਵਾਈ ਕਰਕੇ ਸੋਭਾ ਸਿੰਘ ਜੀ ਦੀ ਚਿੱਤਰਕਲਾ ਨੂੰ ਰਹਿੰਦੀ ਦੁਨੀਆਂ ਤੱਕ ਜੀਵਤ ਰੱਖਿਆ ਜਾਵੇ। 





samsun escort canakkale escort erzurum escort Isparta escort cesme escort duzce escort kusadasi escort osmaniye escort