ਖ਼ਬਰਸਾਰ

 •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
 •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
 • ਸਿੱਖਣ ਵਿਚ ਕੋਈ ਹਰਜ ਨਹੀਂ (ਲੇਖ )

  ਗੁਰਸ਼ਰਨ ਸਿੰਘ ਕੁਮਾਰ   

  Email: gursharan1183@yahoo.in
  Cell: +91 94631 89432
  Address: 1183, ਫੇਜ਼-10
  ਮੁਹਾਲੀ India
  ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਬੱਚਾ ਜਦ ਇਸ ਧਰਤੀ ਤੇ ਜਨਮ ਲੈਂਦਾ ਹੈ ਤਾਂ ਉਹ ਮਾਤਾ ਦੇ ਪੇਟ ਵਿਚੋਂ ਕੁਝ ਵੀ ਸਿੱਖ ਕੇ ਨਹੀਂ ਆਉਂਦਾ। ਉਸਦਾ ਦਿਮਾਗ ਕੌਰੇ ਕਾਗਜ਼ ਦੀ ਤਰਾਂ੍ਹ ਹੁੰਦਾ ਹੈ—ਇਕ ਦਮ ਨਿਮਲ ਅਤੇ ਨਿਰਛਲ। ਬੱਚਾ ਜ਼ਿੰਦਗੀ ਵਿਚ ਜੋ ਵੀ ਸਿੱਖਦਾ ਹੈ ਇਸ ਧਰਤੀ ਤੇ ਜਨਮ ਲੈਣ ਤੋਂ ਬਾਅਦ ਆਪਣੇ ਪਰਿਵਾਰ, ਸਮਾਜ, ਹਾਲਾਤ ਤੇ ਬੁੱਧੀ ਦਵਾਰਾ ਹੀ ਸਿਖਦਾ ਹੈ। ਇਹ ਵੱਖਰੀ ਗਲ ਹੈ ਕਿ ਖਾਨਦਾਨੀ ਗੁਣ ਉਸ ਵਿਚ ਜਲਦੀ ਤੇ ਮੁੱਖ ਰੂਪ ਵਿਚ ਪ੍ਰਗਟ ਹੁੰਦੇ ਹਨ। ਫਿਰ ਉਹ ਹੋਲੀ ਹੋਲੀ ਤੁਰਨਾ ਫਿਰਨਾ ਅਤੇ ਬੋਲਣਾ ਸਿੱਖਦਾ ਹੈ ਅਤੇ ਫਿਰ ਵਿਦਿਆ ਗ੍ਰਹਿਣ ਕਰਦਾ ਹੈ। 
  ਮਨੁੱਖ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈ। ਇਹ ਉਸਦੇ ਭਲੇ ਵਿਚ ਹੀ ਹੈ ਕਿ ਉਹ ਸਾਰੀ ਉਮਰ ਸਿੱਖਣ ਦੀ ਸਟੇਜ ਤੇ ਹੀ ਰਹੇ। ਉਹ ਕਦੇ ਨਹੀਂ ਕਹਿ ਸਕਦਾ ਕਿ ਹੁਣ ਮੇਰੇ ਅੰਦਰ ਸਾਰਾ ਗਿਆਨ ਆ ਗਿਆ ਹੈ ਤੇ ਹੁਣ ਮੈਨੂੰ ਹੋਰ ਕੁਝ ਸਿੱਖਣ ਦੀ ਲੋੜ ਨਹੀਂ। ਇਕ ਬਜੁਰਗ ਆਦਮੀ ਇਕ ਛੋਟੇ ਜਹੇ ਬੱਚੇ ਤੋਂ ਵੀ ਕੁਝ ਸਿੱਖ ਸਕਦਾ ਹੈ। ਕਈ ਲੋਕ ਤਾਂ ਮੂਰਖਾਂ ਤੋਂ ਵੀ ਬੜਾ ਕੁਝ ਸਿੱਖ ਲੈਂਦੇ ਹਨ।ਕਈ ਲੋਕ ਖੁਦ ਨੂੰ ਠੋਕਰ ਲੱਗਣ ਤੇ ਸੰਭਲਦੇ ਹਨ ਪਰ ਕਈ ਲੋਕ ਦੂਸਰੇ ਠੋਕਰ ਲੱਗਦੇ ਦੇਖ ਕੇ ਹੀ ਸੰਭਲ ਜਾਂਦੇ ਹਨ। 
  ਕਈ ਲੋਕ ੫੦-੬੦ ਸਾਲ ਦੀ ਉਮਰ ਤੋਂ ਉੱਪਰ ਹੋ ਜਾਣ ਤਾਂ ਉਹ ਸੋਚਦੇ ਹਨ ਕਿ ਹੁਣ ਅਸੀਂ ਬਹੁਤ ਸਿਆਣੇ ਹੋ ਗਏ ਹਾਂ। ਸਾਡਾ ਜ਼ਿੰਦਗੀ ਦਾ ਐਡਾ ਤਜਰਬਾ ਹੈ ਕਿ ਸਾਨੂੰ ਹੋਰ ਕੁਝ ਸਿੱਖਣ ਦੀ ਲੋੜ ਨਹੀਂ ਜਾਂ ਕੁਝ ਹੋਰ ਲੋਕ ਸੋਚਦੇ ਹਨ ਕਿ ਅਸੀਂ ਇਸ ਉਮਰ ਵਿਚ ਕੁਝ ਵੀ ਨਹੀਂ ਸਿੱਖ ਸਕਦੇ। ਸਾਡੇ ਪੱਲੇ ਕੁਝ ਨਹੀਂ ਪਵੇਗਾ ਕਿਉਂਕਿ ਬੁੱਢੇ ਤੋਤੇ ਨਹੀਂ ਪੜਾਏ ਜਾ ਸਕਦੇ। ਉਨਾਂ੍ਹ ਦੇ ਹਿਸਾਬ ਉਨਾਂ੍ਹ ਦੀ ਸਿੱਖਣ ਦੀ ਉਮਰ ਕਦ ਦੀ ਲੰਘ ਗਈ ਹੈ। ਅਜਿਹੇ ਲੋਕ ਆਪਣੇ ਕਪਾਟ ਪੂਰੀ ਤਰਾਂ੍ਹ ਬੰਦ ਕਰ ਲੈਂਦੇ ਹਨ ਕਿਧਰੇ ਗਲਤੀ ਨਾਲ ਕੋਈ ਚੰਗੀ ਗਲ ਉਨਾਂ੍ਹ ਦੇ ਅੰਦਰ ਨਾ ਵੜ ਜਾਵੇ। ਅਜਿਹੇ ਲੋਕਾਂ ਨਾਲ ਮੱਥਾ ਮਾਰਨਾ ਫਜੂਲ ਹੈ। ਅਜਿਹੇ ਲੋਕਾਂ ਨੂੰ ਕੁਝ ਗਿਆਨ ਦੇਣਾ ਭੈਂਸ ਅੱਗੇ ਬੀਨ ਵਜਾਉਣ ਵਾਲੀ ਗਲ ਹੈ।ਅਜਿਹੇ ਲੋਕਾਂ ਦੀ ਬੁੱਧੀ ਜੜ੍ਹ ਹੋ ਜਾਂਦੀ ਹੈ। ਜੇ ਕੋਈ ਉਨਾਂ੍ਹ ਨੂੰ ਕੋਈ ਗਲ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਗਲ ਸੁਣਨ ਤੋਂ ਬਿਨਾਂ੍ਹ ਵਿਚੋਂ ਕੱਟ ਕੇ ਆਪਣਾ ਕਮਲ ਘੋਟ ਕੇ ਦੱਸਣਗੇ ਕਿ ਉਹ ਸਭ ਤੋਂ ਸਿਆਣੇ ਹਨ।
  ਸਾਡੀ ਸਾਰੀ ਦੁਨੀਆਂ ਅਤੇ ਆਲਾ ਦੁਆਲਾ ਲਗਾਤਾਰ ਬਦਲ ਰਿਹਾ ਹੈ। ਸਮੇਂ ਦੇ ਨਾਲ ਨਾਲ ਵਾਤਾਵਰਨ, ਸੁਭਾਅ, ਸਮਾਜ, ਸਭਿਆਚਾਰ ਅਤੇ ਟੈਕਨਾਲੋਜੀ ਵਿਚ ਵੀ ਜਬਰਦਸਤ ਤਬਦੀਲੀ ਆ ਰਹੀ ਹੈ। ਜ਼ਿੰਦਗੀ ਦੀ ਇਹ ਤਬਦੀਲੀ ਨਿਰੰਤਰ ਸ਼ੂਕਦੇ ਦਰਿਆ ਦੇ ਵਹਿਣ ਦੀ ਤਰਾਂ੍ਹ ਹੈ। ਇਸ ਤਬਦੀਲੀ ਦਾ ਹੀ ਦੂਜਾ ਨਾਮ ਵਿਕਾਸ ਹੈ। ਵਿਕਾਸ ਜ਼ਿੰਦਗੀ ਵਿਚ ਜਿਉਂਦੇ ਹੋਣ ਦਾ ਪ੍ਰਤੀਕ ਹੈ। ਜਿਹੜਾ ਬੰਦਾ ਇਸ ਵਿਕਾਸ ਦੇ ਨਾਲ ਆਪਣੇ ਆਪ ਨੂੰ ਨਹੀਂ ਢਾਲ ਸਕਦਾ ਜਮਾਨਾ ਉਸਨੂੰ ਪਿੱਛੇ ਛੱਡ ਜਾਂਦਾ ਹੈ। ਪਿਛਲੇ ੨੦ ਸਾਲਾਂ ਵਿਚ ਸਾਡੀ ਟੈਕਨਾਲੋਜੀ ਅਤੇ ਜ਼ਿੰਦਗੀ ਦੀ ਰਹਿਣੀ ਬਹਿਣੀ ਵਿਚ ਜੋ ਤਬਦੀਲੀ ਆਈ ਹੈ ਉਹ ਉਸਤੋਂ ਪਿਛਲੇ ੧੦੦ ਸਾਲਾਂ ਵਿਚ ਨਹੀਂ ਸੀ ਆਈ। ਕੰਪੀਉਟਰ, ਇੰਟਰਨੈਟ ਅਤੇ ਮੋਬਾਈਲ ਨੇ ਸਾਡੀ ਸੋਚ ਅਤੇ ਕੰਮ ਕਰਨ ਦੇ ਢੰਗ ਵਿਚ ਇਕ ਕ੍ਰਾਂਤੀ ਲੈ ਆਉਂਦੀ ਹੈ। ਜਿਨਾਂ੍ਹ ਨੇ ਇਸ ਟੈਕਨੋਲੋਜੀ ਨੂੰ ਸਿੱਖ ਲਿਆ ਉਹ ਅੱਜ ਜ਼ਿੰਦਗੀ ਵਿਚ ਕਾਮਯਾਬ ਹਨ। ਜਿਨਾਂ੍ਹ ਨੇ ਕੰਪੀਉਟਰ, ਇੰਟਰਨੈਟ ਅਤੇ ਮੋਬਾਈਲ ਦਾ ਗਿਆਨ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਬਾਕੀਆਂ ਨਾਲੋਂ ਬਹੁਤ ਪੱਛੜ ਗਏ ਹਨ।
  ਗੁਣਾ ਨੂੰ ਗ੍ਿਰਹਣ ਕਰਨ ਤੋਂ ਕਦੀ ਝਿਜਕ ਨਹੀਂ ਹੋਣੀ ਚਾਹੀਦੀ। ਪਤਾ ਨਹੀਂ ਕਿਹੜੇ ਹੁਨਰ ਦੀ ਕਿੱਥੇ ਲੋੜ ਪੈ ਜਾਵੇ। ਉਹ ਲੋਕ ਗਲਤ ਹਨ ਜੋ ਕਹਿੰਦੇ ਹਨ—ਜਿਹੜੇ ਪਿੰਡ ਨਹੀਂ ਜਾਣਾ ਉਸ ਦਾ ਪਤਾ ਪੁੱਛ ਕੇ ਕੀ ਲੈਣਾ। ਬੰਦਾ ਜਿੱਥੇ ਜਾਵੇ ਉਸਦੇ ਆਲੇ ਦੁਆਲੇ ਦੀ ਵਾਕਫੀਅਤ ਜਰੂਰ ਰੱਖੇ। ਪਤਾ ਨਹੀਂ ਕਦੋਂ ਕਿਸੇ ਭੁੱਲੇ ਭਟਕੇ ਨੰ ਰਸਤਾ ਦੱਸਣਾ ਹੀ ਪੈ ਜਾਵੇ। ਅਜਿਹੇ ਮਨੁੱਖ ਨਾ ਕੇਵਲ ਆਪ ਰਸਤਾ ਭਟਕੱਣ ਤੋਂ ਬਚਦੇ ਹਨ ਸਗੋਂ ਦੂਸਰੇ ਲਈ ਵੀ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਚੰਗੇ ਮਨੁੱਖ ਰਚਨਾਤਮਕ ਗੁਣਾ ਦੇ ਧਾਰਨੀ ਹੁੰਦੇ ਹਨ। ਉਹ ਆਤਮ ਵਿਸ਼ਵਾਸੀ ਹੁੰਦੇ ਹਨ। ਉਹ ਹਮੇਸ਼ਾਂ ਆਪਣੇ ਗੁਣਾ ਕਰਕੇ ਆਪਣੇ ਸਿਰ ਨੂੰ ਉੱਚਾ ਕਰਕੇ ਰੱਖਦੇ ਹਨ ਅਤੇ ਸੀਨਾ ਤਾਣ ਕੇ ਚਲਦੇ ਹਨ। ਉਹ ਕਿਸੇ ਤੋਂ ਘੱਟ ਨਹੀਂ ਹੁੰਦੇ। ਉਨਾਂ੍ਹ ਦੀ ਸ਼ਖਸੀਅਤ ਦਿਲਕਸ਼ ਹੁੰਦੀ ਹੈ। ਉਹ ਜਿੱਧਰ ਜਾਂਦੇ ਹਨ ਲੋਕਾਂ ਵਿਚ ਨਵਾਂ ਜੋਸ਼ ਭਰਦੇ ਹਨ। ਆਲਸ ਉੱਥੋਂ ਇਸ ਤਰਾਂ੍ਹ ਭੱਜਦਾ ਹੈ ਜਿਵੇਂ ਚਾਨਣ ਦੀ ਇਕ ਛੋਟੀ ਜਹੀ ਕਿਰਨ ਨਾਲ ਹਨੇਰਾ ਦੂਰ ਭੱਜਦਾ ਹੈ। ਉਹ ਲੋਕ ਸਦਾ ਉਨਤੀ ਦੇ ਮਾਰਗ ਤੇ ਰਹਿੰਦੇ ਹਨ। ਉਹ ਨਿੱਤ ਨਵੀਂਆਂ ਬੁਲੰਦੀਆਂ ਨੂੰ ਛੂਂਹਦੇ ਹਨ। ਖੁਸ਼ੀ ਅਤੇ ਖੁਸ਼ਹਾਲੀ ਉਨਾ੍ਹ ਦੇ ਪਾਸ ਰਹਿੰਦੀ ਹੈ। ਲੋਕੀ ਆਪੇ ਹੀ ਕਹਿ ਉਠਦੇ ਹਨ ਕਿ ਸਾਡਾ ਨੇਤਾ ਆ ਗਿਆ।
  ਸ਼ੁਰੂ ਤੋਂ ਹੀ ਮਨੁੱਖ ਵਿਚ ਕੁਝ ਨਵਾਂ ਸਿੱਖਣ ਦੀ ਅਤੇ ਕੁਝ ਨਵਾਂ ਕਰ ਦਿਖਾਉਣ ਦੀ ਲਾਲਸਾ ਰਹੀ ਹੈ। ਇਸੇ ਲਾਲਸਾ ਨੇ ਹੀ ਮਨੁੱਖ ਨੂੰ ਟਿਕ ਕੇ ਬੈਠਣ ਨਹੀਂ ਦਿੱਤਾ। ਉਸਨੇ ਜਾਨ ਜੋਖਮ ਵਿਚ ਪਾ ਕੇ ਵੀ ਨਵਾਂ ਗਿਆਨ ਹਾਸਲ ਖੀਤਾ ਅਤੇ ਨਵੀਆਂ ਖੋਜਾਂ ਕੀਤੀਆਂ ਅਤੇ ਨਵੀਂਆਂ ਨਵੀਂਆਂ ਚੀਝਾਂ ਦਾ ਅਵਿਸ਼ਕਾਰ ਕੀਤਾ।ਪਤੀਲੀ ਵਿਚ ਉਬਲਦੇ ਪਾਣੀ ਨੂੰ ਦੇਖਕੇ ਮੱਨੁਖ ਦੇ ਮਨ ਵਿਚ ਭਾਫ ਦੀ ਸ਼ਕਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਸਟੀਮ ਇੰਜਨ ਤਿਆਰ ਕੀਤਾ।ਮੱਛੀਆਂ ਨੂੰ ਮਸਤੀ ਨਾਲ ਪਾਣੀ ਵਿਚ ਤੈਰਦੇ ਦੇਖਦੇ ਹੋਏ ਮਨੁੱਖ ਵਿਚ ਖੁਦ ਤੈਰਨ ਦੀ ਲਾਲਸਾ ਪੈਦਾ ਹੋਈ। ਉਹ ਹੱਥ ਪੈਰ ਮਾਰ ਕੇ ਪਾਣੀ ਵਿਚ ਤੈਰਨ ਲੱਗਾ ਪਰ ਉਹ ਤਾਂ ਸਮੁਂਦਰ ਦੀਆਂ ਗਹਿਰਾਈਆਂ ਵਿਚ ਜਾਣਾ ਚਾਹੁੰਦਾ ਸੀ ਇਸ ਲਈ -----ਨੇ ਜਹਾਜ ਦਾ ਅਵਿਸ਼ਕਾਰ ਕੀਤਾ ਅਤੇ ਸਮੁੰਦਰ ਤੇ ਆਪਣਾ ਸਾਮਰਾਜ ਕਾਇਮ ਕੀਤਾ। ਅਸਮਾਨ ਵਿਚ ਉੱਡਦੇ ਪੰਛੀਆਂ ਨੂੰ ਦੇਖਕੇ ਮਨੁੱਖ ਵਿਚ ਵੀ ਖੁਲ੍ਹੇ ਅਕਾਸ਼ ਵਿਚ ਉਡਾਰੀਆਂ ਮਾਰਨ ਦੀ ਇੱਛਾ ਪੈਦਾ ਹੋਈ ਤਾਂ ਰਾਈਟ ਭਰਾਵਾਂ ਨੇ ਹਵਾਈਜਹਾਜ ਦਾ ਅਵਿਸ਼ਕਾਰ ਕੀਤਾ ਅਤੇ ਨਵੀਂਆਂ ਬੁਲੰਦੀਆਂ ਨੂੰ ਛੁਹਿਆ। ਇਸ ਤਰਾਂ੍ਹ ਮਨੁਖ ਦਾ ਧਰਤੀ, ਅਕਾਸ਼ ਅਤੇ ਸਮੁੰਦਰ ਤੇ ਦਬਦਬਾ ਹੋ ਗਿਆ। ਆਪਣੀ ਇੱਛਾ ਸ਼ਕਤੀ ਦਵਾਰਾ ਮਨੁੱਖ ਨੇ ਆਪਣੇ ਗਿਆਨ ਨੂੰ ਵਿਕਸਤ ਕਰਕੇ ਚੰਨ ਅਤੇ ਤਾਰਿਆਂ ਨੂੰ ਛੂਹ ਲਿਆ ਹੈ। ਹੁਣ ਮਨੁੱਖ ਮੰਗਲ ਤੇ ਵੱਸਣਾ ਚਾਹੁੰਦਾ ਹੈ । ਇਹ ਉਸਦੇ ਨਵਾਂ ਗਿਆਨ ਸਿੱਖਣ ਅਤੇ ਕੁਝ ਨਵਾਂ ਕਰ ਦਿਖਾਣ ਦੀ ਇੱਛਾ ਹੀ ਉਸਤੋਂ ਸਭ ਕੁਝ ਕਰਾ ਰਹੀ ਹੇ। ਜੇ ਅਸ਼ੀਂ ਕੁਝ ਸਿੱਖਾਂਗੇ ਹੀ ਨਹੀਂ ਤਾਂ ਦੁਨੀਆਂ ਵਿਚ ਕੁਝ ਕਰ ਵੀ ਨਹੀਂ ਸਕਾਂਗੇ।ਅੱਜ ਕੱਲ ਤੇਜੀ ਨਾਲ ਬਦਲਦੀ ਦੁਨੀਆਂ ਦੇ ਯੁਗ ਵਿਚ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਕੰਮ ਕੇਵਲ ਲੜਕੀਆਂ ਦੇ ਕਰਨਯੋਗ ਹੈ ਲੜਕਿਆਂ ਨੂੰ ਇਹ ਸਿੱਖਣ ਦੀ ਲੋੜ ਨਹੀਂ ਜਾਂ ਇਹ ਕੰਮ ਕੇਵਲ ਲੜਕਿਆਂ ਨੇ ਹੀ ਸਿੱਖਣਾ ਹੈ, ਲੜਕੀਆਂ ਨੂੰ ਇਸ ਨੂੰ ਹੱਥ ਲਾਣ ਦੀ ਲੋੜ ਨਹੀਂ। ਅੱਜ ਪੂਰਾਣੀਆਂ ਮਿੱਥਾਂ ਟੁੱਟ ਰਹੀਆਂ ਹਨ।ਵੈਸੇ ਤਾਂ ਰਸੋਈ ਵਿਚ ਔਰਤਾਂ ਦੀ ਹੀ ਸਰਦਾਰੀ ਮੰਨੀ ਗਈ ਹੈ ਪਰ ਮਰਦਾਂ ਨੂੰ ਵੀ ਖਾਣਾ ਬਣਾਉਣਾ ਸਿੱਖਣਾ ਚਾਹੀਦਾ ਹੈ। ਜਿਹੜੇ ਲੜਕੇ ਖਾਣਾ ਬਣਾਉਣਾ ਸਿੱਖ ਲੈਂਦੇ ਹਨ ਜਦ ਉਨਾਂ੍ਹ ਨੂੰ ਕਦੀ ਨੌਕਰੀ ਆਦਿ ਦੇ ਸਿਲਸਲੇ ਵਿਚ ਬਾਹਰ ਇਕੱਲਿਆਂ ਰਹਿਣਾ ਪੈ ਜਾਵੇ ਤਾਂ ਉਨਾਂ੍ਹ ਨੂੰ ਖਾਣੇ ਦੀ ਚਿੰਤਾ ਨਹੀਂ ਰਹਿੰਦੀ। ਉਹ ਆਪਣੀ ਪਸੰਦ ਦਾ ਖਾਣਾ ਆਪ ਬਣਾਉਂਦੇ ਹਨ। ਹੋਟਲ ਦੇ ਬੇਸੁਆਦੀ ਤੇ ਬੇਮਿਆਰੀ ਖਾਣੇ ਤੋਂ ਬਚੇ ਰਹਿੰਦੇ ਹਨ। ਉਨਾਂ੍ਹ ਦੀ ਸਿਹਤ ਵੀ ਠੀਕ ਰਹਿੰਦੀ ਹੈ। ਅੱਜ ਕੱਲ ਤਾਂ ਟੀ ੜੀ ਚੈਨਲ (ਫੂਡ ਐਂਡ ਫੂਡ) ਐਸੇ ਆ ਗਏ ਹਨ ਜਿਨਾਂ੍ਹ ਵਿਚ ਕੇਵਲ ਮਰਦ (ਸ਼ੋਰਫ) ਹੀ ਤਰਾਂ੍ਹ ਤਰਾਂ੍ਹ ਦੇ ਵਿਅੰਜਨ ਬਣਾਉਣਾ ਸਿਖਾਉਂਦੇ ਹਨ। ਔਰਤਾਂ ਉਨਾ੍ਹ ਪ੍ਰੋਗਰਾਮਾ ਨੂੰ ਬੜੇ ਧਿਆਨ ਨਾਲ ਦੇਖਦੀਆਂ ਹਨ ਅਤੇ ਘਰ ਦੇ ਪਕਵਾਨਾ ਵਿਚ ਨਵੀਨਤਾ ਬਣਾਈ ਰੱਖਦੀਆਂ ਹਨ।
  ਇਸੇ ਤਰਾਂ੍ਹ ਜੋ ਔਰਤਾਂ ਨੌਕਰੀ ਨਹੀਂ ਵੀ ਕਰਦੀਆਂ ਉਨਾਂ੍ਹ ਨੂੰ ਵੀ ਘਰ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰਹਿਣਾ ਚਾਹੀਦਾ। ਉਨਾਂ੍ਹ ਨੂੰ ਬਜਾਰ ਦੇ ਛੋਟੇ ਮੋਟੇ ਕੰਮ ਆਪ ਕਰਕੇ ਮਰਦਾਂ ਦਾ ਹੱਥ ਵਟਾਉਣਾ ਚਾਹੀਦਾ ਹੈ ਜਿਵੇਂ ਸਬਜੀ ਭਾਜੀ ਅਤੇ ਰਾਸ਼ਨ ਖ੍ਰੀਦਣਾ, ਬਿਜਲੀ ਪਾਣੀ ਦੇ ਬਿਲ ਭਰਨੇ, ਗੈਸ ਬੁਕ ਕਰਾਉਣੀ, ਬੈਂਕ ਜਾਣਾ ਜਾਂ ਏ ਟੀ ਐਮ ਦਾ ਇਸਤੇਮਾਲ ਕਰਨਾ ਆਦਿ।
  ਅੱਜ ਕੱਲ ਨੌਕਰੀ ਦੇ ਖੈਤਰ ਵਿਚ ਵੀ ਔਰਤਾਂ ਦੀ ਸਰਦਾਰੀ ਵਧਦੀ ਜਾ ਰਹੀ ਹੈ। ਹੁਣ ਮਰਦ ਪ੍ਰਧਾਨ ਖਿਤਿਆਂ ਵਿਚ ਵੀ ਔਰਤਾਂ ਮੱਲਾਂ ਮਾਰ ਰਹੀਆਂ ਹਨ। ਉਹ ਪੁਲਿਸ ਅਤੇ ਫੌਜ ਵਿਚ ਵੀ ਆਪਣੇ ਪੈਰ ਜਾ ਰਹੀਆਂ ਹਨ। ਜਦ ਔਰਤਾਂ ਨੇ ਪੂਰੀ ਤਰਾਂ੍ਹ ਆਪਣੀ ਸ਼ਖਸ਼ੀਅਤ ਨੂੰ ਪਹਿਚਾਣ ਲਿਆਂ ਤਾਂ ਬਲਾਤਕਾਰ ਆਦਿ ਵਰਗੀਆਂ ਘਟਨਾਵਾਂ ਆਪੇ ਹੀ ਖਤਮ ਹੋ ਜਾਣਗੀਆਂ।
  ਨਵੇਂ ਕੰਮ ਨੂੰ ਐਵੈਂ ਉਮਰ ਨਾਲ ਜੋੜ ਕੇ ਪੱਛੜੇ ਰਹਿਣਾ ਕੋਈ ਸਿਆਣਪ ਨਹੀਂ। ਉਦਮੀ ਲੋਕ ਉਮਰ ਨੂੰ ਆਪਣੀ ਤਰੱਕੀ ਵਿਚ ਰੁਕਾਵਟ ਨਹੀਂ ਸਮਝਦੇ। ਕਈ ਵਾਰੀ ਪਿਓ ਪੁੱਤਰ ਨੂੰ ਇਕੱਠੇ ਦਸਵੀਂ ਦਾ ਇਮਤਿਹਾਨ ਦਿੰਦਿਆਂ ਦੇਖਿਆ ਗਿਆ ਹੈ। ਅਜਿਹੇ ਬੰਦਿਆਂ ਨੇ ਲੋਕ ਲਾਜ ਦੀ ਝੂਠੀ ਸ਼ਰਮ ਦੀ ਪਰਵਾਹ ਨਹੀਂ ਕੀਤੀ। ਆਪਣੀ ਵੱਡੀ ਉਮਰ ਵਿਚ ਵੀ ਗੁਣਾ ਨੂੰ ਗ੍ਰਹਿਣ ਕੀਤਾ ਅਤੇ ਜ਼ਿੰਦਗੀ ਵਿਚ ਕਾਮਯਾਬ ਹੋਏ।ਇਕ ਬਜੁਰਗ ਔਰਤ ਨੇ ਆਪਣੀ ਪੋਤਰੀ ਨੂੰ ਟੈਨਿਸ ਖੇਡਣ ਵਿਚ ਸਾਥ ਦਿੱਤਾ।ਉਹ ਹੋਲੀ ਹੋਲੀ ਟੈਨਿਸ ਇਤਨੀ ਪ੍ਰਵੀਨ ਹੋ ਗਈ ਕਿ ਇਸ ਉਮਰ ਵਿਚ ਟੈਨਿਸ ਦੀ ਚੈਮਪੀਅਨ ਬਣ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਲੋਕ ਉਸਦੇ ਆਟੋਗਰਾਫ ਲੈਣ ਆਉਣ ਲੱਗੇ।
  ਇਸੇ ਤਰਾਂ੍ਹ ਇਕ ਬੰਦਾ ਆਪਣੇ ਸੇਵਾਮੁਕਤ ਦੋਸਤ ਦੇ ਘਰ ਗਿਆ ਤਾਂ ਉਹ ਕੋਈ ਕਿਤਾਬ ਪੜ੍ਹ ਰਿਹਾ ਸੀ। ਉਸਦੇ ਆਲੇ ਦੁਆਲੇ ਵੀ ਕੁਝ ਪੁਸਤਕਾਂ ਪਈਆਂ ਸਨ। ਪਹਿਲੇ ਨੇ ਪੁਛਿਆ ___ਕੀ ਕਰ ਰਿਹਾ ਹੈ? ਤਾਂ ਉਸਨੇ ਉੱਤਰ ਦਿੱਤਾ—ਮੈਂ ਸਮਾਂ ਕੱਟਚ ਲਈ ਅੰਗ੍ਰੇਜੀ ਦੀ ਐਮ ਏ ਦੀ ਤਿਆਰੀ ਕਰ ਰਿਹਾ ਹਾਂ। ਆਪਣੀ ਲਗਨ ਨਾਲ ਉਸਨੇ ਐਮ ਏ ਹੀ ਨਹੀਂ ਕੀਤੀ ਸਗੋਂ ਅੰਗ੍ਰੇਜੀ ਵਿਚ ਪੀ ਐਚ ਡੀ ਦੀ ਡਿਗਰੀ ਵੀ ਹਾਸਲ ਕੀਤੀ ਅੰਤ ਉਹ ਇਕ ਪ੍ਰਾਈਵੇਟ ਕਾਲਜ ਵਿਚ ਲੇਕਚਰਾਰ ਲਗ ਗਿਆ। ਹੁਣ ਉਹ ਸਦਾ ਜੁਆਨ ਬੱਚਿਆ ਵਿਚ ਰਹਿੰਦਾ ਸੀ। ਸਮਾਂ ਕੱਟਣ ਦੀ ਉਸਨੂੰ ਕੋਈ ਸਮੱਸਿਆ ਨਹੀਂ ਸੀ। ਬਿਮਾਰੀ ਵਗੈਰਾ ਉਸ ਤੋਂ ਦੂਰ ਭੱਜਦੀ ਸੀ। ਇਸੇ ਤਰਾਂ੍ਹ ਕਈ ਲੋਕ ਸੇਵਾਮੁਕਤੀ ਤੋਂ ਬਾਅਦ ਐਲ ਐਲ ਬੀ ਦੀ ਪ੍ਰੇਕਟਿਸ ਕਰਦੇ ਹਨ। ਕਈ ਟਿਉਸ਼ਨਾ ਪੜਾਉਂਦੇ ਹਨ ਜਾਂ ਕਈ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਸੇਵਾ ਕਰਦੇ ਹਨ। ਉਹ ਹਰ ਸਮੇਂ ਖਿੜ੍ਹੇ ਰਹਿੰਦੇ ਹਨ।
  ਵੱਡੀ ਉਮਰ ਵਿਚ ਕੁਝ ਸਿੱਖਣ ਤੇ ਕੁਝ ਕਰ ਦਿਖਾਉਣ ਦੀਆਂ ਅਨੇਕਾਂ ਮਿਸਾਲ਼ਾਂ ਸਾਡੇ ਸਾਹਮਣੇ ਹਨ। ਸਰਬਜੀਤ ਜਦ ਰਿਟਾਇਰ ਹੋਇਆ ਤਾਂ ਸਮਾਂ ਕੱਟਣ ਲਈ ਉਸਨੇ ਇਕ ਧਾਰਮਿਕ ਸੰਸਥਾ ਦੇ ਦਫਤਰ ਵਿਚ ਡਿਉਟੀ ਦੇਣੀ ਸ਼ੁਰੂ ਕੀਤੀ।ਸਰਬਜੀਤ ਦੇ ਸਮੇਂ ਤਾਂ ਦਫਤਰਾਂ ਵਿਚ ਕੰਪੀਉਟਰ ਅਦਿ ਨਹੀਂ ਸੀ ਹੁੰਦੇ। ਪਰ ਹੁਣ ਕੰਪੀਉਟਰ ਦਾ ਯੁਗ ਆ ਗਿਆ। ਉਸਨੂੰ ਦਫਤਰ ਦੇ ਕੰਮ ਵਿਚ ਦਿੱਕਤ ਆਉਣ ਲੱਗੀ। ਉਸਨੇ ਹਠ ਨਹੀਂ ਛੱਡਿਆ ਅਤੇ ਆਪਣੇ ਤੋਂ ਛੋਟਿਆਂ ਬੱਚਿਆਂ ਤੋਂ ਕੰਪੀਉਟਰ ਸਿਖਣਾ ਸ਼ੁਰੂ ਕਰ ਦਿਤੱਾ। ਕਈ ਲੋਕਾਂ ਨੇ ਉਸਦਾ ਮਜਾਕ ਵੀ ਉਡਾਇਆ ਅਤੇ ਉਸਨੂੰ ਪਾਗਲ ਤੱਕ ਵੀ ਕਿਹਾ ਪਰ ਉਹ ਸਿਰੜ ਦਾ ਪੱਕਾ ਸੀ। ਉਸਨੇ ਕੰਪੀਉਟਰ ਸਿੱਖ ਕੇ ਹੀ ਦਮ ਲਿਆ। ਹੁਣ ਉਸਨੂੰ ਦਫਤਰ ਦੇ ਕੰਮ ਵਿਚ ਕੋਈ ਦਿੱਕਤ ਨਹੀਂ ਸੀ ਆਉਂਦੀ। ਫਿਰ ਉਸਨੇ ਇੰਟਰਨੈਟ ਇਸਤੇਮਾਲ ਕਰਨਾ ਵੀ ਸਿਖਿਆ। ਸਰਬਜੀਤ ਇਕ ਲਿਖਾਰੀ ਵੀ ਸੀ। ਨਵੇਂ ਗਿਆਨ ਨਾਲ ਉਸਨੂੰ ਲਿਖਣ ਦੇ ਕੰਮ ਵਿਚ ਬਹੁਤ ਸਹੁਲਤ ਹੋ ਗਈ। ਉਸ ਲਈ ਇਕ ਨਵੀਂ ਦੁਨੀਆਂ ਹੀ ਖੁੱਲ ਗਈ। ਉਸਦੀਆਂ ਰਚਨਾਵਾਂ ਵਿਦੇਸ਼ਾਂ ਵਿਚ ਵੀ ਪੜ੍ਹੀਆਂ ਜਾਣ ਲਗੀਆਂ। ਇਸ ਤਰ੍ਹਾਂ ਜਲਦੀ ਹੀ ਉਹ ਇਕ ਵੱਡਾ ਲਿਖਾਰੀ ਬਣ ਗਿਆ ਅਤੇ ਕਾਮਯਾਬੀ ਦੀਆਂ ਨਵੀਂਆਂ ਸਿਖਰਾਂ ਨੂੰ ਛੂਹਨ ਲੱਗਾ।ਜੇ ਉਹ ਨਵਾਂ ਗਿਆਨ ਹਾਸਲ ਕਰਨ ਤੋਂ ਕੰਨੀ ਵੱਟ ਜਾਂਦਾ ਤਾਂ ਕਦੀ ਇਤਨਾ ਕਾਮਯਾਬ ਨਹੀਂ ਸੀ ਹੋ ਸਕਣਾ।
  ਇਹ ਕਦੀ ਨਾ ਸੋਚੋ ਕਿ ਹੁਣ ਤਾਂ ਮੇਰੀ ਇਤਨੀ ਉਮਰ ਹੋ ਗਈ ਮੈਂ ਹੋਰ ਕੁਝ ਸਿੱਖ ਕੇ ਕੀ ਲੈਣਾ ਹੈ। ਜਿੱਥੇ ਐਨੀ ਉਮਰ ਲੰਘ ਗਈ ਉੱਥੇ ਬਾਕੀ ਵੀ ਕੱਟ ਹੀ ਜਾਵੇਗੀ। ਇਹ ਠੀਕ ਹੈ ਕਿ ਕਿਸੇ ਤਰਾਂ੍ਹ ਬਾਕੀ ਉਮਰ ਵੀ ਕੱਟ ਹੀ ਜਾਵੇਗੀ ਪਰ ਜੇ ਜ਼ਿੰਦਗੀ ਦਾ ਭਰਭੂਰ ਅਨੰਦ ਲੈਣਾ ਹੈ ਤਾਂ ਅਜਿਹੇ ਵਿਚਾਰਾਂ ਨੂੰ ਤਿਆਗਣਾ ਹੀ ਪਵੇਗਾ। ਬੰਦੇ ਵਿਚ ਗੁਣ ਹੋਵੇ ਤਾਂ ਉਹ ਜ਼ਿੰਦਗੀ ਵਿਚ ਕਿਧਰੇ ਵੀ ਕੰਮ ਆ ਜਾਂਦਾ ਹੈ।
  ਹਮੇਸ਼ਾਂ ਕਰਮ ਥਿਉਰੀ ਤੇ ਯਕੀਨ ਰੱਖੋ। ਕੰਮ ਨਾਲ ਹੀ ਬੰਦੇ ਦੀ ਕਦਰ ਪੈਂਦੀ ਹੈ। ਉਸਦੀ ਸ਼ਖਸੀਅਤ ਬਣਦੀ ਹੈ। ਦੂਸਰੇ ਨੂੰ ਤੁਹਾਡਾ ਕੰਮ ਪਿਆਰਾ ਹੈ ਚੰਮ ਨਹੀਂ। ਜੇ ਕਿਸੇ ਮਰੇ ਹੋਏ ਬੰਦੇ ਨੂੰ ਵੀ ਲੋਕ ਯਾਦ ਕਰਦੇ ਹਨ ਤਾਂ ਉਸਦੇ ਗੁਣਾ ਅਤੇ ਸੁੱਖਾਂ ਕਰਕੇ ਹੀ ਕਰਦੇ ਹਨ। ਸ਼ਰਾਬੀ,ਕਬਾਬੀ ਅਤੇ ਜੁਆਰੀ ਬੰਦੇ ਨੂੰ ਤਾਂ ਉਸ ਦੇ ਘਰ ਵਾਲੇ ਵੀ ਕਈ ਵਾਰੀ ਦੁਖੀ ਹੋ ਕੇ ਕਹਿ ਦਿੰਦੇ ਹਨ—ਇਹ ਕਦੋਂ ਮਰੇ ਤੇ ਸਾਡਾ ਪਿੱਛਾ ਛੱਡੇ। ਸਾਨੂੰ ਵੀ ਸੁੱਖ ਦਾ ਸਾਹ ਆਵੇ। ਅਸੀਂ ਵੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਸਿਰ ਜੀਵੀਏ।
  ਕਦੀ ਰੂੜੀ ਵਾਦੀ ਨਾ ਬਣੋ। ਨਵੀਆਂ ਚੀਜਾਂ ਅਤੇ ਖੋਜਾਂ ਨੂੰ ਅਪਣਾਓ ਅਤੇ ਦੁਨੀਆਂ ਨੂੰ ਕੁਝ ਕਰਕੇ ਦਿਖਾਓ। ਕਦੀ ਇਹ ਨਾ ਸੋਚੋ ਕਿ ਤੁਹਾਡੇ ਅੰਦਰਲਾ ਗਿਆਨ ਹੀ ਸਭ ਕੁਝ ਹੈ। ਤੁਹਨੂੰ ਕੁਝ ਨਵਾਂ ਜਾਣਨ ਅਤੇ ਸਿੱਖਣ ਦੀ ਲੋੜ ਨਹੀਂ। ਇਕ ਥਾਂ ਇਕੱਠਾ ਹੋਇਆ ਪਾਣੀ ਗੰਧਲਾ ਹੋ ਜਾਂਦਾ ਹੈ। ਚਲਦਾ ਪਾਣੀ ਬੋਅ ਨਹੀਂ ਮਾਰਦਾ ਜੇ ਉਸ ਵਿਚ ਕੋਈ ਦੂਸ਼ਿਤ ਪਦਾਰਥ ਨਾ ਮਿਲਾਇਆ ਜਾਵੇ। ਹਮੇਸ਼ਾਂ ਖਾਲੀ ਘੜਾ ਹੀ ਭਰਦਾ ਹੈ। ਭਰੇ ਹੋਏ ਘੜੇ ਵਿਚ ਹੋਰ ਕੁਝ ਨਹੀਂ ਸਮਾ ਸਕਦਾ। ਜੇ ਤੁਸੀਂ ਆਪਣੇ ਆਪ ਨੂੰ ਕੁਝ ਸਿੱਖਣ ਦੇ ਬਿੰਦੂ ਤੇ ਰੱਖੌਗੇ ਤਾਂ ਤੁਹਾਡੇ ਅੰਦਰ ਨਵੇਂ ਵਿਚਾਰਾਂ ਦਾ ਅਤੇ ਨਵੇਂ ਗਿਆਨ ਦਾ ਸੰਚਾਰ ਹੋਵੇਗਾ। ਦੂਸਰੇ ਦੇ ਵਿਚਾਰਾਂ ਨੂੰ ਕੱਟਣ ਤੋਂ ਪਹਿਲਾਂ ਉਨਾਂ੍ਹ ਨੂੰ ਧਿਆਨ ਨਾਲ ਸੁਣੋ, ਸਮਝੌ ਅਤੇ ਫਿਰ ਆਪਣੀ ਰਾਏ ਦਿਓ।। ਦੂਸਰੇ ਨੂੰ ਸੁਣਨ ਤੋਂ ਬਿਨਾਂ ਆਪਣੀ ਰਾਏ ਦੇਣਾ ਬੁਧੀਮਾਨੀ ਨਹੀਂ। ਉਸਦਾ ਅਪਮਾਨ ਹੈ।ਪਿਛਾਂਹ ਖਿੱਚੂ ਵਿਚਾਰਾਂ ਤੋਂ ਬਚੋ। ਢਹਿੰਦੀਆਂ ਕਲਾਂ ਵਿਚ ਨਾ ਰਹੋ। ਸਦਾ ਚੜ੍ਹਦੀਆਂ ਕਲਾਂ ਵਿਚ ਰਹੋ। ਉਦਮੀ ਬਣੋ। ਆਲਸ ਨੂੰ ਤਿਆਗੋ। ਸਮਾਂ ਅਜਾਇਆ ਨਾ ਕਰੋ। ਕਿਸੇ ਕੰਮ ਨੂੰ ਟਾਲੋ ਨਾ। ਜਿਹੜਾ ਕੰਮ ਨਿਬੜ ਜਾਏ ਉਹ ਹੀ ਚੰਗਾ। ਚੰਗੇ ਕੰਮ ਲਈ ਕਿਸੇ ਮਹੂਰਤ ਕਢਾਉਣ ਦੀ ਲੋੜ ਨਹੀਂ। ਚੰਗੇ ਕੰਮ ਨੂੰ ਕਿਸੇ ਵੀ ਸਮੇਂ ਸ਼ੁਰੂ ਕੀਤਾ ਜਾ ਸਕਦਾ ਹੈ। ਜਮਾਨੇ ਨਾਲ ਕਦਮ ਮਿਲਾ ਕੇ ਚਲੋ ਨਹੀਂ ਤੇ ਜਮਾਨਾ ਤੁਹਾਨੂੰ ਪਿਛੇ ਛੱਡ ਜਾਵੇਗਾ।ਜੇ ਅਸੀਂ ਕੁਝ ਸਿੱਖਾਂਗੇ ਤਾਂ ਹੀ ਜਮਾਨੇ ਨੂੰ ਕੁਝ ਕਰਕੇ ਦਿਖਾਵਾਂਗੇ। ਸਾਡਾ ਅਤੇ ਸਮਾਜ ਦਾ ਵਿਕਾਸ ਹੋਵੇਗਾ।