ਖ਼ਬਰਸਾਰ

 •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
 •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
 • ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ (ਖ਼ਬਰਸਾਰ)


  ਪਟਿਆਲਾ -- ਭਾਸ਼ਾ ਵਿਭਾਗ, ਪੰਜਾਬ ਦੇ ਲੈਕਚਰ ਹਾਲ ਵਿਖੇ ਸਾਹਿਤ ਅਕਾਡਮੀ ਵਿਜੈਤਾ ਡਾ. ਦਰਸ਼ਨ ਸਿੰਘ 'ਆਸ਼ਟ' (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੂੰ ਦੋ ਸਾਲਾਂ ਭਾਵ 2014-15 ਲਈ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦਾ ਤੀਜੀ ਵਾਰੀ ਪ੍ਰਧਾਨ ਚੁਣ ਲਿਆ ਗਿਆ ਹੈ। ਸਭਾ ਦੇ ਮੁੱਖ ਸਰਪ੍ਰਸਤਂ ਪ੍ਰੋ. ਕਿਰਪਾਲ ਸਿੰਘ ਕਸੇਲ, ਸਰਪ੍ਰਸਤ ਕੁਲਵੰਤ ਸਿੰਘ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਜਨਰਲ ਸਕੱਤਰ ਬਾਬੂ ਸਿੰਘ ਰੈਹਲ, ਪ੍ਰੈਸ ਸਕੱਤਰ ਦਵਿੰਦਰ ਪਟਿਆਲਵੀ ਅਤੇ ਵਿੱਤ ਸਕੱਤਰ ਸੁਖਦੇਵ ਸਿੰਘ ਚਹਿਲ ਨੂੰ ਚੁਣਿਆ ਗਿਆ ਹੈ। ਸਭਾ ਨਾਲ ਜੁੜੇ ਵਿਦਵਾਨਾਂ ਵਿਚੋਂ ਡਾ. ਗੁਰਬਚਨ ਸਿੰਘ ਰਾਹੀ, ਗੀਤਕਾਰ ਗਿੱਲ ਸੁਰਜੀਤ, ਡਾ. ਹਰਜੀਤ ਸਿੰਘ ਸੱਧਰ, ਬੀ.ਐਸ.ਰਤਨ, ਡਾ. ਤਰਲੋਕ ਸਿੰਘ ਆਨੰਦ, ਕੈਪਟਨ ਮਹਿੰਦਰ ਸਿੰਘ ਅਤੇ ਡਾ. ਮਨਜੀਤ ਸਿੰਘ ਬੱਲ ਸਲਾਹਕਾਰ ਵਜੋਂ ਲਏ ਗਏ। ਸਟੇਜੀ ਸ਼ਾਇਰ ਸ. ਕੁਲਵੰਤ ਸਿੰਘ ਦੀ ਨਿਗਰਾਨੀ ਹੇਠ ਬੜੀ ਕਾਮਯਾਬੀ ਅਤੇ ਵਿਧੀਵੱਤ ਢੰਗ ਨਾਲ ਨੇਪਰੇ ਚੜ•ੀ ਇਸ ਚੋਣ ਪ੍ਰਕਿਰਿਆ ਵਿੱਚ ਸੁਖਮਿੰਦਰ ਸੇਖੋਂ ਸੀ. ਮੀਤ ਪ੍ਰਧਾਨ, ਡਾ. ਰਾਜਵੰਤ ਕੌਰ ਪੰਜਾਬੀ, ਹਰਪ੍ਰੀਤ ਸਿੰਘ ਰਾਣਾ, ਡਾ. ਅਰਵਿੰਦਰ ਕੌਰ, ਸੁਖਦੇਵ ਸਿੰਘ ਸ਼ਾਂਤ, ਮਨਜੀਤ ਪੱਟੀ,  ਰਘਬੀਰ ਸਿੰਘ ਮਹਿਮੀ ਉਪ ਪ੍ਰਧਾਨ ਵਜੋਂ ਚੁਣੇ ਗਏ। ਕੁਲਵੰਤ ਸਿੰਘ ਨਾਰੀਕੇ, ਡਾ. ਜੀ.ਐਸ.ਆਨੰਦ, ਹਰੀ ਸਿੰਘ ਚਮਕ, ਗੁਰਚਰਨ ਸਿੰਘ ਪੱਬਾਰਾਲੀ ਸਕੱਤਰ ਵਜੋਂ ਅਤੇ ਰਵੇਲ ਸਿੰਘ ਭਿੰਡਰ, ਡਾ. ਰਵੀ ਭੂਸ਼ਣ, ਕਰਮਵੀਰ ਸਿੰਘ ਸੂਰੀ, ਨਵਦੀਪ ਸਿੰਘ ਮੁੰਡੀ, ਬਲਵਿੰਦਰ ਸਿੰਘ ਭੱਟੀ, ਪ੍ਰੀਤਮ ਪ੍ਰਵਾਸੀ, ਸੰਯੁਕਤ ਸਕੱਤਰ ਵਜੋਂ ਨਾਮਜ਼ਦ ਹੋਏ। ਸ੍ਰੀਮਤੀ ਸੁਕੀਰਤੀ ਭਟਨਾਗਰ, ਗਜਾਦੀਨ ਪੱਬੀ, ਸਰਦੂਲ ਸਿੰਘ ਭੱਲਾ, ਹਰਗੁਣਪ੍ਰੀਤ ਸਿੰਘ, ਸੁਖਪਾਲ ਸੋਹੀ, ਜੱਥੇਬੰਦਕ ਸਕੱਤਰ ਅਤੇ ਦਰਸ਼ਨ ਸਿੰਘ ਗੋਪਾਲਪੁਰੀ ਤਕਨੀਕੀ ਸਲਾਹਕਾਰ ਚੁਣੇ ਗਏ। ਸਭਾ ਦੀ ਕਾਰਜਕਾਰਨੀ ਵਿਚ ਗੁਰਬਚਨ ਸਿੰਘ ਵਿਰਦੀ, ਇਕਬਾਲ ਸਿੰਘ ਵੰਤਾ,ਗੁਰਚਰਨ ਸਿੰਘ ਚੌਹਾਨ, ਪ੍ਰਿੰਸੀਪਲ ਸੋਹਨ ਗੁਪਤਾ, ਭਾਗਵਿੰਦਰ ਦੇਵਗਨ, ਅਜੀਤ ਸਿੰਘ ਰਾਹੀ, ਐਮ.ਐਸ.ਜੱਗੀ, ਹਰਬੰਸ ਸਿੰਘ ਮਾਣਕਪੁਰੀ, ਚਰਨ ਪਪਰਾਲਵੀ, ਬਲਬੀਰ ਜਲਾਲਾਬਾਦੀ, ਅੰਗਰੇਜ਼ ਕਲੇਰ, ਕ੍ਰਿਸ਼ਨ ਲਾਲ ਧੀਮਾਨ, ਅਸ਼ੋਕ ਗੁਪਤਾ,ਹਰੀਦੱਤ ਹਬੀਬ, ਭੁਪਿੰਦਰ ਉਪਰਾਮ,ਤੇਜਿੰਦਰਬੀਰ ਸਾਜਿਦ, ਗੁਰਿੰਦਰ ਪੰਜਾਬੀ, ਗੁਰਦਰਸ਼ਨ ਗੁਸੀਲ, ਕੇ.ਸੀ.ਸੂਦ, ਇਕਬਾਲ ਗੱਜਣ ਚੁਣੇ ਗਏ। ਕਾਰਜਕਾਰਨੀ ਵਿਚ ਵਿਸ਼ੇਸ਼ 7 ਨਾਰੀ ਮੈਂਬਰ ਮੈਡਮ ਜੌਹਰੀ, ਡਾ. ਗੁਰਕੀਰਤ ਕੌਰ, ਅਮਰਜੀਤ ਕੌਰ ਮਾਨ, ਕਮਲ ਸੇਖੋਂ, ਡਾ. ਇੰਦਰਪਾਲ ਕੌਰ, ਸਰਬਜੀਤ ਕੌਰ ਜੱਸ, ਗੁਰਵਿੰਦਰ ਕੌਰ ਚੁਣੇ ਗਏ। ਐਡਵੋਕੇਟ ਦਲੀਪ ਸਿੰਘ ਵਾਸਨ ਨੂੰ ਸਭਾ ਦਾ ਕਾਨੂੰਨੀ ਸਲਾਹਕਾਰ ਥਾਪਿਆ ਗਿਆ। 


  ਇਸ ਦੌਰਾਨ ਜਨਾਬ ਮੋਹਸਿਨ ਉਸਮਾਨੀ, ਸੰਤ ਸਿੰਘ ਸੋਹਲ, ਰਾਕੇਸ਼ ਕੁਮਾਰ ਰਾਜਨ, ਸਵਤੰਤਰ ਕੁਮਾਰ, ਜਾਵੇਦ ਅਲੀ ਪੱਬੀ, ਦਲੀਪ ਸਿੰਘ ਨਿਰਮਾਣ, ਜਗਪਾਲ ਸਿੰਘ ਚਹਿਲ, ਸਰਹਿੰਦ, ਸੁਖਵਿੰਦਰ ਸਰਾਫ, ਸੁਰਈਆ ਪਟਿਆਲਵੀ, ਜਸਵਿੰਦਰ ਘੱਗਾ, ਦਲਬੀਰ ਸਿੰਘ, ਦਲੀਪ ਸਿੰਘ ਆਦਿ ਸਾਹਿਤ ਪ੍ਰੇਮੀ ਅਤੇ ਲਿਖਾਰੀ ਵੀ ਸ਼ਾਮਲ ਸਨ। 
  ਅੰਤ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਆਪਣੀ ਸਮੁੱਚੀ ਕਾਰਜਕਾਰਨੀ ਟੀਮ ਚੁਣੇ ਜਾਣ ਤੇ ਸਮੂਹ ਲਿਖਾਰੀ ਮੈਂਬਰਾਂ ਦਾ ਧੰਨਵਾਦ ਕੀਤਾ। ਡਾ. ਆਸ਼ਟ ਨੇ ਕਿਹਾ ਕਿ ਉਹ ਆਪਣੀ ਟੀਮ ਨਾਲ ਮਾਂ ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਉਲੀਕ ਕੇ ਨੇਪਰੇ ਚਾੜ•ਨਗੇ।

  ਦਵਿੰਦਰ ਪਟਿਆਲਵੀ