ਖ਼ਬਰਸਾਰ

 •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
 •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
 • "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ (ਖ਼ਬਰਸਾਰ)


  ਪਟਿਆਲਾ -- ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ ਵਲੋਂ ਸਥਾਨਕ ਫਲਾਈਓਵਰ ਕਲਾਸਿਕ ਹੋਟਲ ਵਿਖੇ ਮਿਤੀ ੪/੦੧/੨੦੧੪ ਨੂੰ ਪੰਜਾਬੀ ਸਾਹਿਤ ਦੇ ਉੱਘੇ ਵਿਦਵਾਨ ਡਾ:ਸਵਰਾਜ ਸਿੰਘ ਦੀ ਪ੍ਰਧਾਨਗੀ ਹੇਠ ਪੁਸਤਕ ਵਿਮੋਚਨ ਸਮਾਗਮ ਕਰਵਾਇਆ ਗਿਆ।ਸਮਾਗਮ ਦਾ ਆਗਾਜ਼ ਕਰਦਿਆਂ ਦਰਪਣ ਦੇ ਪ੍ਰਧਾਨ ਅਜਮੇਰ ਕੈਂਥ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦਰਪਣ ਦੇ ਮਕਸਦਾਂ ਬਾਰੇ ਦੱਸਿਆ।

  ਇਸ ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਐਸ.ਕੇ ਗੌਤਮ,ਸੈਕਟਰੀ ਆਲ ਇੰਡੀਆ ਬੈਂਕ ਇੰਪਲਾਇਜ਼ ਐਸੋਸੀਏਸ਼ਨ,ਡਾ.ਯਾਦਵਿੰਦਰ ਸਿੰਘ ਬਾਂਗਾ,ਡਾ.ਬੀ.ਐੱਸ.ਰਤਨ ਅਤੇ ਸ੍ਰੀ ਪ੍ਰਵੇਸ਼ ਮੰਗਲਾ ਨੇ ਸ਼ਮੂਲੀਅਤ ਕੀਤੀ।ਪਰਨਦੀਪ ਕੈਂਥ ਦੀ ਪੁਸਤਕ "ਕਲਮ ਦਾ ਨੇਤਰ" ਦਾ ਵਿਮੋਚਨ ਹਾਜ਼ਿਰ ਮਹਿਮਾਨਾਂ ਨੇ ਕੀਤਾ ਤੇ ਇਸ ਉੱਤੇ ਪੇਪਰ ਧਰਮ "ਕੰਮੇਆਣਾ" ਨੇ ਪੜਿਆ ਜਿਸ ਤੇ ਮੌਜੂਦ ਵਿਦਵਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।


  ਡਾ.ਸੁਰਜੀਤ ਖੂਰਮਾ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ "ਸ਼ਬਦ ਨਿਮੋਲੀਆਂ" ਅਤੇ ਹਰਵਿੰਦਰ ਸਿੰਘ ਦੀ ਕਥਾ ਪੁਸਤਕ "ਕੁਸੈਲੇ ਸੱਚ" ਨੂੰ ਵੀ ਰੀਲੀਜ਼ ਕੀਤਾ ਗਿਆ।ਜਿੰਨਾਂ ਬਾਰੇ ਡਾ.ਅਜਮੇਰ ਕੈਂਥ ਨੇ ਤਵਸਰਾ ਕੀਤਾ।
  ਪਰਨਦੀਪ ਕੈਂਥ ਦਾ ਸਨਮਾਨ ਕਰਦਿਆਂ ਡਾ. ਸਵਰਾਜ ਸਿੰਘ ਨੇ ਕਿਹਾ ਕਿ "ਕਲਮ ਦਾ ਨੇਤਰ"ਜਿੰਦਗੀ ਦੀਆਂ ਬਹੁਤ ਸਾਰੀਆਂ ਸੱਚਾਈਆਂ ਬਾਰੇ ਬੇਝਿਜਕ ਗੱਲ ਕਰਦਾ ਹੋਇਆ ਸਮਾਜਿਕ ਅਤੇ ਰਾਜਨੀਤਕ ਨਾ ਬਰਾਬਰੀਆਂ ਦੇ ਦੋਗਲੇਪਨ ਨੂੰ ਜ਼ਾਹਿਰ ਕਰਦਾ ਹੈ।
   ਸ੍ਰੀ ਗੌਤਮ ਨੇ ਇਸ ਸਾਹਿਤਕ ਸਮਾਗਮ ਦੀ ਮਹੱਤਤਾ ਬਾਰੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ।ਹਾਜ਼ਿਰ ਸ਼ਾਇਰਾਂ ਨੇ ਆਪੋ ਆਪਣੇ ਪੁਖਤਾ ਕਲਾਮ ਨਾਲ ਸਰੋਤਿਆਂ ਨੂੰ ਜਿੱਥੇ ਮੰਤਰ ਮੁਗਧ ਕੀਤਾ ਉੱਥੇ ਇਹ ਸਾਰਾ ਸਮਾਗਮ ਬਹੁਤ ਹੀ ਸਤਿਕਾਰਿਤ ਸ਼ਖਸੀਅਤ "ਡਾ.ਤਾਰਾ ਸਿੰਘ ਅੰਟਾਲ"(ਸਵਰਗਵਾਸੀ) ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਉਹਨਾਂ ਦੇ ਪਰਿਵਾਰ ਨੇ ਖਾਸ ਤੌਰ  ਤੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ।
   ਅਜਮੇਰ ਕੈਂਥ ਨੇ ਡਾ. ਤਾਰਾ ਸਿੰਘ ਅੰਟਾਲ ਦੇ ਪਰਿਵਾਰ ਨੂੰ ਆਪਣੀ ਲਾਇਬਰੇਰੀ 'ਚੋਂ ਕਿਤਾਬਾਂ ਭੇਟ ਕੀਤੀਆਂ ਤੇ ਨਾਲ ਹੀ ਹਾਜ਼ਰ ਵਿਦਵਾਨਾਂ ਨੂੰ ਬੇਨਤੀ ਵੀ ਕੀਤੀ ਕੇ ਉਹ ਆਪਣੀ ਸਮੱਰਥਾ ਮੁਤਾਬਕ ਡਾ. ਤਾਰਾ ਸਿੰਘ ਅੰਟਾਲ ਯਾਦਗਾਰੀ ਲਾਇਬਰੇਰੀ ਵਾਸਤੇ ਪੁਸਤਕਾਂ ਭੇਟ ਕਰਕੇ ਉਹਨਾਂ ਨੂੰ ਅਸਲੀ ਸ਼ਰਧਾਂਜਲੀ ਦੇਣ।
  ਸਰਬ ਕਲਾ ਦਰਪਣ ਪੰਜਾਬ ਵਲੋਂ ਸਮਾਗਮ ਵਿਚ ਸ਼ਾਮਿਲ ਬਹੁਤ ਸਾਰੀਆਂ ਸ਼ਖਸੀਅਤਾਂ ਦਾ ਉਹਨਾਂ ਵੱਲੋਂ ਵਖੋ ਵੱਖਰੇ ਖੇਤਰਾਂ ਵਿਚ ਪਾਏ ਵੱਡਮੁਲੇ ਯੋਗਦਾਨ ਦੀ ਬਦੌਲਤ ਸਨਮਾਨ ਵੀ ਕੀਤਾ ਗਿਆ।ਮੰਚ ਸੰਚਾਲਨ ਹਰਕੇਸ਼ ਸਿੰਘ ਹੈਰਤ ਨੇ ਬਹੁਤ ਸੁੱਚਜੇ ਢੰਗ ਨਾਲ ਕੀਤਾ।

  ਹਰਕੇਸ਼ ਸਿੰਘ ਹੈਰਤ