ਖ਼ਬਰਸਾਰ

 •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
 •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
 • ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ (ਖ਼ਬਰਸਾਰ)


  order abortion pill online

  usa buy abortion pill

  ਟਰਾਂਟੋ -- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਮੀਟਿੰਗ ਇੱਕ ਅਜਿਹਾ ਮਾਣਯੋਗ ਅਵਸਰ ਹੋ ਨਿੱਬੜੀ ਜਿਸ ਨੂੰ ਹਰ ਬੁਲਾਰੇ ਨੇ ਕਾਫ਼ਲੇ ਦੀ ਨਵੀਂ ਪ੍ਰਾਪਤੀ ਦੱਸਿਆ। ਇਸ ਮੀਟਿੰਗ ਵਿੱਚ ਕਾਫ਼ਲੇ ਦੇ ਸੀਨੀਅਰ ਮੈਂਬਰ ਪ੍ਰਿਤਪਾਲ ਸਿੰਘ ਬਿੰਦਰਾ ਅਤੇ ਸੁਰਜਨ ਜ਼ੀਰਵੀ, ਜਿਨ੍ਹਾਂ ਨੇ ਕਾਫ਼ਲੇ ਦਾ ਨਾਂ ਉੱਚਾ ਕਰਨ ਵਿੱਚ ਲੰਮਾ ਸਮਾਂ ਆਪਣਾ ਯੋਗਦਾਨ ਪਾਇਆ ਪਰ ਅੱਜਕਲ੍ਹ ਸਿਹਤ ਦੀਆਂ ਮੁਸ਼ਕਲਾਂ ਕਾਰਨ ਮੀਟਿੰਗਾ ਵਿੱਚ ਘੱਟ ਆ ਰਹੇ ਹਨ, ਨਾਲ਼ ਖੁੱਲੀ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਨੂੰ ਜਾਨਣ ਦਾ ਪ੍ਰਬੰਧ ਕੀਤਾ ਸੀ ਜਿਸ ਦੌਰਾਨ ਦੋਹਾਂ ਹੀ ਹਸਤੀਆਂ ਨੂੰ ਨੇੜਿਓਂ ਜਾਨਣ ਦਾ ਮੌਕਾ ਮਿਲਿਆ।
  ਮੀਟਿੰਗਦੀ ਸ਼ੁਰੁਆਤ ਮੇਜਰ ਮਾਂਗਟ ਵੱਲੋਂ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੇ ਕਾਫ਼ਲੇ ਦਾ 22 ਸਾਲ ਦਾ ਸੰਖੇਪ ਇਤਿਹਾਸ ਸਾਂਝਾ ਕੀਤਾ ਅਤੇ ਕਾਫ਼ਲੇ ਦੀਆਂ ਨੀਤੀਆਂ ਬਾਰੇ ਬੋਲਦਿਆਂ ਕਿਹਾ ਕਿ ਇਸ ਵਿੱਚ ਸਾਹਿਤ ਦੀ ਪ੍ਰਫੁਲਤਾ ਅਤੇ ਨਿਖਾਰ ਬਾਰੇ ਉਪਰਾਲੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਾਹਿਤ ਦੀ ਆਲੋਚਨਾ ਸਮੇਂ ਆਲੋਚਕ ਨੂੰ ਸਾਹਿਤਕਾਰ ਨੂੰ ਨੀਵਾਂ ਵਿਖਾਉਣ ਦੀ ਕੋਸਿਸ਼ ਕਰਨæ ਦੀ ਬਜਾਏ ਸਾਹਿਤਕ ਕ੍ਰਿਤ ਨੂੰ ਮੁੱਖ ਰੱਖ ਕੇ ਗੱਲ ਕਰਨੀ ਚਾਹੀਦੀ ਹੈ ਓਥੇ ਲੇਖਕ ਨੂੰ ਵੀ ਆਪਣੀ ਲਿਖਤ ਦੀ ਆਲੋਚਨਾ ਨੂੰ ਨਿੱਜੀ ਹਮਲਾ ਨਹੀਂ ਸਮਝਣਾ ਚਾਹੀਦਾ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਸਾਹਿਤਕ ਖੇਤਰ ਵਿੱਚ ਅਗਲੀ ਪੀੜ੍ਹੀ ਨਾਲ਼ ਜੁੜਨ ਦੇ ਵਸੀਲੇ ਲੱਭਣ ਅਤੇ ਪੰਜਾਬੀ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਮਿਲ਼ੀ ਮਾਨਤਾ ਦੀ ਤਰਜ਼ ਦੀ ਮਾਨਤਾ ਦਿਵਾਉਣ ਦੇ ਯਤਨ ਕਰਨ ਦੀ ਸਲਾਹ ਵੀ ਦਿੱਤੀ। ਬਲਰਾਜ ਚੀਮਾ ਨੇ ਕਿਹਾ ਕਿ ਕਾਫ਼ਲਾ ਇੱਕ ਪਰਵਾਰ ਵਾਂਗ ਹੈ ਅਤੇ ਇਸ ਦੀ ਰਵਾਇਤ ਨੂੰ ਕਾਇਮ ਰੱਖਣ ਲਈ ਉਨ੍ਹਾਂ ਗੱਲਾਂ ਤੋਂ ਬਚਣ ਦੀ ਲੋੜ ਹੈ ਜੋ ਕਾਫ਼ਲੇ ਲਈ ਖ਼ਤਰਾ ਬਣ ਸਕਦੀਆਂ ਹਨ।


  ਪ੍ਰਿਤਪਾਲ ਸਿੰਘ ਬਿੰਦਰਾ ਹੁਰਾਂ ਦੀ ਜਾਣ-ਪਛਾਣ ਕਰਾਉਂਦਿਆਂ ਬ੍ਰਜਿੰਦਰ ਕੌਰ ਗੁਲਾਟੀ ਹੁਰਾਂ ਦੱਸਿਆ ਕਿ ਬਿੰਦਰਾ ਜੀ ਨੇ ਖ਼ਾਲਸਾ ਕੌਲਿਜ ਤੋਂ ਐੱਮ ਏ ਕਰਨ ਤੋਂ ਬਾਅਦ ਹਿਮਾਚਲ ਵਿੱਚ ਅਧਿਆਪਕ ਦੀ ਨੌਕਰੀ ਕੀਤੀ ਅਤੇ 1960 ਵਿੱਚ ਇੰਗਲੈਂਡ ਆ ਗਏ।ਜਿੱਥੇ ਉਨ੍ਹਾਂ ਨੇ ਸ਼ੁਰੂ ਵਿੱਚ ਸਿੱਖ ਧਰਮ ਨਾਲ਼ ਸਬੰਧਤ ਸਾਹਿਤ ਵਿੱਚ ਵੱਡੇ ਪੱਧਰ ਦਾ ਕੰਮ ਕੀਤਾ ਓਥੇ ਸਾਹਿਤ ਰਚਨਾ ਵੀ ਕੀਤੀ। ਉਨ੍ਹਾਂ ਨੇ ਗ੍ਰੰਥ ਸਾਹਿਬ ਦੇ ਅਧਿਐਨ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਨੂੰ ਅੰਗ੍ਰੇਜ਼ੀ ਵਿੱਚ ਲਿਖਿਆ ਜਦਕਿ 16 ਕਹਾਣੀਆਂ ਦੀ ਕਿਤਾਬ 'ਮੁਕਲਾਵਾ ਐਂਡ ਅਦਰ ਸਟੋਰੀਜ਼'ਲਿਖੀ। ਬਿੰਦਰਾ ਜੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਤਜਰਬੇ 'ਤੇ ਅਧਾਰਿਤ ਗੱਲਾਂ ਨੂੰ ਹੀ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਕਾਫ਼ਲੇ ਨੂੰ ਉਨ੍ਹਾਂ ਨੇ ਆਪਣਾ ਪਰਵਾਰ ਅਤੇ ਖੁਦ ਨੂੰ ਕਾਫ਼ਲੇ ਦਾ ਬੱਚਾ ਦੱਸਿਆ। ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਬਿੰਦਰਾ ਹੁਰਾਂ ਨੇ ਕਾਫ਼ਲੇ ਦੇ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਨੇ ਬਿੰਦਰਾ ਸਾਹਿਬ ਵਿੱਚ ਇੱਕ ਨਵੀਂ ਜ਼ਿੰਦਗੀ ਭਰ ਦਿੱਤੀ ਹੈ।ਰਛਪਾਲ ਕੌਰ ਗਿੱਲ ਅਤੇ ਮਿੰਨੀ ਗਰੇਵਾਲ ਹੁਰਾਂ ਤੋਂ ਇਲਾਵਾ ਬਲਰਾਜ ਚੀਮਾ ਹੁਰਾਂ ਨੇ ਵੀ ਬਿੰਦਰਾ ਹੁਰਾਂ ਨਾਲ਼ ਬਿਤਾਏ ਪਲਾਂ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।  
  ਸੁਰਜਨ ਜ਼ੀਰਵੀ ਹੁਰਾਂ ਦੀ ਜਾਣ-ਪਛਾਣ ਦੌਰਾਨ ਬਲਰਾਜ ਚੀਮਾ ਹੁਰਾਂ ਨੇ ਕਿਹਾ ਕਿ ਜ਼ੀਰਵੀ ਨੇ ਪੰਜਾਬ ਦੇ ਛੋਟੇ ਜਿਹੇ ਪਿੰਡ ਜ਼ੀਰੇ ਨੂੰ ਪੰਜਾਬ ਦੇ ਨਕਸ਼ੇ ਵਿੱਚ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਜ਼ੀਰਵੀ ਨੇ ਉਰਦੂ ਵਿੱਚ ਛਪਦੇ ਰਹੇ 'ਨਵਾਂ ਜ਼ਮਾਨਾ' ਤੋਂ ਲੈ ਕੇ ਇਸ ਦੇ ਪੰਜਾਬੀ ਰੂਪ ਤੱਕ ਦੀ ਸੰਪਾਦਕੀ ਹੀ ਨਹੀਂ ਕੀਤੀ ਸਗੋਂ ਬਹੁਤ ਸਾਰੇ ਪੱਤਰਕਾਰਾਂ ਨੂੰ ਵਧੀਆ ਪੱਤਰਕਾਰੀ ਦੇ ਅਸੂਲ ਵੀ ਸਿਖਾਏ ਹਨ। ਜ਼ੀਰਵੀ ਦੇ ਸੁਭਾਅ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਹਿਤ ਦੀ ਆਲੋਚਨਾ ਕਰਨ ਦੀ ਬਜਾਏ ਸਾਹਿਤਕਾਰ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਨ ਵਾਲ਼ਾ ਗੁਰਬਚਨ ਵਰਗਾ ਬੰਦਾ ਵੀ ਜਦੋਂ ਜ਼ੀਰਵੀ ਦੇ ਘਰ ਆ ਕੇ ਠਹਿਰਦਾ ਰਿਹਾ ਹੈ ਤਾਂ ਇਨ੍ਹਾਂ ਨੇ ਕਦੀ ਵੀ ਉਸਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਇਨ੍ਹਾਂ ਦੇ ਮਨ ਵਿੱਚ ਗੁਰਬਚਨ ਦੀ ਆਲੋਚਨਾ ਦਾ ਕੋਈ ਸਤਿਕਾਰ ਨਹੀਂ। ਜ਼ੀਰਵੀ ਹੁਰਾਂ ਦੱਸਿਆ ਕਿ ਭਾਵੇਂ ਪਹਿਲਾਂ ਪੰਜਾਬੀ ਵਿੱਚ ਛਪਦੇ ਅਖ਼ਬਾਰ ਉਰਦੂ ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਹੀ ਅਨੁਵਾਦ ਕਰਕੇ ਅਗਲੇ ਦਿਨ ਛਾਪਦੇ ਸਨ, 'ਨਵਾਂ ਜ਼ਮਾਨਾ'ਪਹਿਲਾ ਅਖ਼ਬਾਰ ਸੀ ਜਿਸ ਨੇ ਪੰਜਾਬੀ ਵਿੱਚ ਤਾਜ਼ਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ ਅਤੇ ਇਸ ਵਿੱਚ ਵਰਤੀ ਜਾਣ ਵਾਲ਼ੀ ਭਾਸਾæ ਵੱਲ ਖ਼ਾਸ ਧਿਆਨ ਦਿੱਤਾ।ਅਜੋਕੀ ਪੱਤਰਕਾਰੀ 'ਤੇ ਅਫ਼ਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਮਿਆਰ ਦੇ ਨੀਵੇਂ ਹੋਣ ਦਾ ਵੱਡਾ ਕਾਰਨ ਆਰਥਿਕਤਾ ਹੈ ਕਿਉਂਕਿ ਅੱਜਕਲ੍ਹ ਅਖ਼ਬਾਰਾਂ ਏਨੀਆਂ ਹੋ ਗਈਆਂ ਹਨ ਕਿ ਇਨ੍ਹਾਂ ਨੂੰ ਆਰਥਿਕ ਮਦਦ ਬਹੁਤ ਔਖੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਸਾਰੀਆਂ ਅਖ਼ਬਾਰਾਂ ਮਿਲ਼ ਕੇ ਇੱਕ ਸਾਂਝੀ ਪਰ ਪਾਇਦਾਰ ਅਖ਼ਬਾਰ ਕੱਢ ਸਕਦੀਆਂ ਪਰ ਅਜਿਹਾ ਨਹੀਂ ਹੋਣਾ ਕਿਉਂਕਿ ਅਖ਼ਬਾਰ ਵੀ ਅੱਜਕਲ੍ਹ ਚੌਧਰ ਦਾ ਸਾਧਨ ਹੀ ਬਣ ਗਈ ਹੈ।ਕੁਲਵਿੰਦਰ ਖਹਿਰਾ ਨੇ ਕਿਹਾ ਕਿ ਜਿੱਥੇ ਕੌਮਨਿਸਟ ਵਿਚਾਰਧਾਰਾ ਨਾਲ਼ ਜੁੜੇ ਰਹੇ ਬਹੁਤ ਸਾਰੇ ਲੋਕ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਨਿਰਾਸ ਹੋ ਕੇ ਬਹਿ ਗਏ ਓਥੇ ਜ਼ੀਰਵੀ ਹੁਰਾਂ ਦਾ ਅੱਜ ਵੀ ਆਪਣੇ ਇਰਾਦੇ 'ਤੇ ਦ੍ਰਿੜ ਰਹਿਣਾ ਉਨ੍ਹਾਂ ਦੀ ਲਗਨ ਅਤੇ ਪ੍ਰਤੀਬੱਧਤਾ ਦੀ ਮਿਸਾਲ ਹੈ।ਜ਼ੀਰਵੀ ਹੁਰਾਂ ਕਿਹਾ ਕਿ ਫਿਲੌਸਫ਼ਰਾਂ ਨੇ ਹਮੇਸ਼ਾਂ ਜ਼ਿੰਦਗੀ ਦਾ ਅਨੁਵਾਦ ਹੀ ਕੀਤਾ ਹੈ ਜਦਕਿ ਲੋੜ ਸਮਾਜ ਨੂੰ ਬਦਲਣ ਲਈ ਸਾਰਥਿਕ ਤਰੀਕੇ ਲੱਭਣ ਦੀ ਹੈ। ਉਨ੍ਹਾਂ ਕਿਹਾ ਕਿ ਕਾਰਲ ਮਾਰਕਸ ਹੀ ਇੱਕ ਅਜਿਹਾ ਬੰਦਾ ਸੀ ਜਿਸ ਨੇ ਆਪਣੀ ਸਾਰੀ ਉਮਰ ਸਮਾਜ ਨੂੰ ਬਦਲਣ ਦੇ ਢੰਗ ਲੱਭਦਿਆਂ ਹੀ ਲਾ ਦਿੱਤੀ। ਉਨ੍ਹਾਂ ਇਸ ਗੱਲ 'ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਭਾਵੇਂ ਬਾਬੇ ਨਾਨਕ ਨੇਬੜੇਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਮਾਇਆ ਨਾ ਪਾਪਾਂ ਬਾਝ ਇਕੱਠੀ ਹੁੰਦੀ ਹੈ ਅਤੇ ਨਾ ਹੀ ਨਾਲ਼ ਜਾਂਦੀ ਹੈ ਪਰ ਸਿੱਖ ਕਹਾਉਣ ਵਾਲ਼ੇ ਲੋਕ ਵੀ ਸਿਰਫ ਵਿਖਾਵਾ ਕਰਨਾ ਹੀ ਜਾਣਦੇ ਨੇ, ਬਾਬੇ ਦੀ ਗੱਲ ਕੋਈ ਨਹੀਂ ਸੁਣਦਾ। ਪੰਜਾਬੀ ਭਾਸ਼ਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਤੱਕ ਪੰਜਾਬੀ ਵਿੱਚ ਮਿਆਰੀ ਸਾਹਿਤ ਨਹੀਂ ਰਚਿਆ ਜਾਂਦਾ ਤਦ ਤੱਕ ਏਥੇ ਪੰਜਾਬੀ ਨੂੰ ਲਾਗੂ ਕਰਵਾਉਣ ਦਾ ਕੋਈ ਫਾਇਦਾ ਨਹੀਂ। ਬਲਦੇਵ ਦੂਹੜੇ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜ਼ੀਰਵੀ ਨੇ ਆਪਣੀ ਸਾਰੀ ਉਮਰ ਇੱਕ ਵਿਚਾਰਧਾਰਾ ਨੂੰ ਸਮਰਪਿਤ ਕੀਤੀ ਹੈ ਜਿਸ ਬਾਰੇ ਮੁੜ ਵਿਚਾਰਨ ਦੀ ਲੋੜ ਹੈ ਕਿ ਜਿਸ ਆਪਣੀ ਮਰਜ਼ੀ ਦੀ ਦੁਨੀਆਂ ਦਾ ਸੁਪਨਾ ਮਾਰਕਸੀ ਵਿਚਾਰਧਾਰਾ ਨੇ ਸਾਨੂੰ ਦਿੱਤਾ ਸੀ ਉਸ ਦੀ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ?
  ਵਰਿਆਮ ਸਿੰਘ ਸੰਧੂ ਹੁਰਾਂ ਜਿੱਥੇ ਕਾਫ਼ਲੇ ਵੱਲੋਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਰਿਵਾਇਤ ਨੂੰ ਜਾਰੀ ਰੱਖਣ ਦੀ ਸ਼ਲਾਘਾ ਕੀਤੀ ਓਥੇ ਕਿਹਾ ਕਿ ਉਹ ਬਿੰਦਰਾ ਜੀ ਦੀਆਂ ਕਹਾਣੀਆਂ ਨੂੰ ਲੜੀਵਾਰ ਸੀਰਤ ਰਸਾਲੇ ਵਿੱਚ ਛਾਪਣਾ ਸ਼ੁਰੂ ਕਰਨਗੇ। ਜ਼ੀਰਵੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜ਼ੀਰਵੀ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦਾ ਇੱਕ ਲਿਵਿੰਗ-ਲੈਜੈਂਡ ਹੈ ਅਤੇ ਅਜਿਹਾ ਇੰਦਰ ਧਨੁੱਖ ਹੈ ਜਿਸ ਦੇ ਸਾਰੇ ਰੰਗਾਂ ਨੂੰ ਕੁਝ ਪਲਾਂ ਵਿੱਚ ਨਹੀਂ ਫੜਿਆ ਜਾ ਸਕਦਾ। ਜ਼ੀਰਵੀ ਹੁਰਾਂ ਦੀ ਕਿਤਾਬ 'ਇਹ ਹੈ ਬਾਰਬੀ ਸੰਸਾਰ' ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਦੇ ਸਤਿਕਾਰਯੋਗ ਆਲੋਚਕ ਜੋਗਿੰਦਰ ਸਿੰਘ ਰਾਹੀ ਹੁਰਾਂ ਨੇ ਇਸ ਕਿਤਾਬ ਨੂੰ ਪੰਜਾਬੀ ਸਾਹਿਤ ਦੀ ਸਭ ਤੋਂ ਵਧੀਆ ਵਾਰਤਿਕ ਦਾ ਖਿਤਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦਿਨਾਂ ਵਿੱਚ ਜਦੋਂ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਦਾਗ਼ੀ ਹੋ ਕੇ ਸਿਰਫ "ਗੁਫ਼ਤਾਰ ਦੇ ਗਾਜੀ" (ਡਾæ ਇਕਬਾਲ ਦੇ ਸ਼ੇਅਰ ਦਾ ਹਵਾਲਾ) ਹੀ ਰਹਿ ਕੇ ਹਮਾਮ ਵਿੱਚ ਨੰਗੇ ਹੋ ਗਏ ਸਨ ਜ਼ੀਰਵੀ ਤਦ ਵੀ ਕੱਪੜਿਆਂ ਸਮੇਤ "ਕਿਰਦਾਰ ਦੇ ਗਾਜੀ" ਹੋ ਕੇ ਬਾਹਰ ਨਿਕਲੇ ਸਨ ਜਿਨ੍ਹਾਂ ਨੇ ਨਾ ਕੋਈ ਸਰਕਾਰੀ ਗੱਡੀ ਨਾ ਸਰਕਾਰੀ ਸੁਰੱਖਿਆ ਲਈ ਸੀ। ਜ਼ੀਰਵੀ ਸਾਹਿਬ ਦੀ ਖ਼ੁਸ਼-ਮਿਜਾਜੀæ ਦੀ ਮਿਸਾਲ ਦੇਣ ਲਈ ਏਥੇ ਇਹ ਵੀ ਜ਼ਿਕਰਯੋਗ ਹੈ ਕਿ ਆਪਣੀ ਗੱਲਬਾਤ ਦੌਰਾਨ ਜ਼ੀਰਵੀ ਹੁਰਾਂ ਨੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਜਦੋਂ ਅੱਤਵਾਦ ਦੇ ਦਿਨਾਂ ਵਿੱਚ ਕਿਸੇ ਖੈਰ-ਖਵਾਹ ਨੇ ਸਲਾਹ ਦਿੱਤੀ ਕਿ "ਤੂੰ ਪਸਤੌਲ ਦਾ ਲਾਈਸੈਂਸ ਲੈ ਲਾ ਤਾਂ ਮੈਂ ਕਿਹਾ ਕਿ ਭਰਾਵਾ ਮੈਂ ਤੇ ਅੱਗੇ ਘਰੋਂ ਵੇਲਣਾ ਕਢਾਉਣ ਨੂੰ ਫਿਰਦਾਂ ਤੇ ਤੂੰ ਕਹਿਨਾਂ ਪਸਤੌਲ ਲੈ ਲਾ।" ਜਿੱਥੇ ਵਰਿਆਮ ਸਿੰਘ ਸੰਧੂ ਹੁਰਾਂ ਨਾਲ਼ ਪ੍ਰਧਾਨਗੀ ਮੰਡਲ ਵਿੱਚ ਸਸ਼ੋਬਤ ਨਾਟਕਕਾਰ ਜਸਪਾਲ ਢਿੱਲੋਂ ਹੁਰਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਾਫ਼ਲੇ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਓਥੇ ਪਿਆਰਾ ਸਿੰਘ ਕੁੱਦੋਵਾਲ਼ ਨੇ ਇਸ ਮੀਟਿੰਗ ਨੂੰ ਕਾਫ਼ਲੇ ਦੀ ਸਾਲ ਦੀ ਸਭ ਤੋਂ ਵਧੀਆ ਅਤੇ ਸਫ਼ਲ ਮੀਟਿੰਗ ਕਿਹਾ। 
  ਸਟੇਜ ਦੀ ਕਾਰਵਾਈ ਨਿਭਾਅ ਰਹੇ ਕੁਲਵਿੰਦਰ ਖਹਿਰਾ ਨੇ ਜਰਨੈਲ ਸਿੰਘ ਗਰਚਾ ਅਤੇ ਤਰਲੋਚਨ ਸਿੰਘ ਗਿੱਲ ਦੇ ਨਾ ਆ ਸਕਣ 'ਤੇ ਅਫ਼ਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਦੀ ਕਾਫਲੇ ਦੀ ਬਿਹਤਰੀ ਲਈ ਕੀਤੇ ਕੰਮਾਂ ਅਤੇ ਪੰਜਾਬੀ ਸਾਹਿਤ ਨੂੰ ਦੇਣ ਦੀ ਸ਼ਲਾਘਾ ਕੀਤੀ। ਖ਼ਾਸ ਕਰਕੇ ਤਰਲੋਚਨ ਸਿੰਘ ਗਿੱਲ ਬਾਰੇ ਬੋਲਦਿਆਂ ਉਸ ਨੇ ਕਿਹਾ ਕਿ ਪੰਜਾਬੀ ਬੋਲੀ ਨੂੰ ਅਤੇ ਪੰਜਾਬੀ ਭਾਸ਼ਾ ਨੂੰ ਟਰਾਂਟੋ ਵਿੱਚ ਬਣਦਾ ਸਥਾਨ ਦਿਵਾਉਣ ਲਈ ਜਿਸ ਲਗਨ ਅਤੇ ਮਿਹਨਤ ਨਾਲ਼ ਤਰਲੋਚਨ ਸਿੰਘ ਗਿੱਲ ਹੁਰਾਂ ਨੇ ਸਾਲਾਂ ਬੱਧੀ ਘਾਲਣਾ ਘਾਲ਼ੀ ਉਸ ਦੀ ਪ੍ਰਸੰਸਾ ਕਰਨੀ ਬਣਦੀ ਹੈ। 
  ਸਮਾਗਮ ਦੇ ਅਖੀਰ ਵਿੱਚ ਚੱਲੇ ਕਵੀ ਦਰਬਾਰ ਵਿੱਚ ਜਰਨੈਲ ਸਿੰਘ ਬੁੱਟਰ, ਸਤਨਾਮ ਸਿੰਘ ਮੰਡ, ਪਰਮਜੀਤ ਕੌਰ ਦਿਓਲ, ਪੰਕਜ, ਲਿਵੀਨ ਕੌਰ ਗਿੱਲ, ਹਰਮੋਹਨ ਲਾਲ ਛਿੱਬੜ, ਜੋਗਿੰਦਰ ਸਿੰਘ ਅਣਖੀਲਾ, ਗੁਰਦਾਸ ਮਿਨਹਾਸ, ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਪਰਮਜੀਤ ਢਿੱਲੋਂ, ਅਤੇ ਸੁਖਮਿੰਦਰ ਰਾਮਪੁਰੀ ਵੱਲੋਂ ਹਿੱਸਾ ਲਿਆ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ ਵਕੀਲ ਕਲੇਰ, ਪ੍ਰਤੀਕ, ਕਾਮਰੇਡ ਸੁਖਦੇਵ ਸਿੰਘ, ਇਕਬਾਲ ਮਾਹਲ, ਮਿੰਨੀ ਗਰੇਵਾਲ, ਡਾæ ਬਲਜਿੰਦਰ ਸਿੰਘ ਸੇਖੋਂ, ਜੋਗਿੰਦਰ ਸੰਘੇੜਾ, ਮਨਮੋਹਨ ਸਿੰਘ ਗੁਲਾਟੀ, ਡਾæ ਜਸਵਿੰਦਰ ਸੰਧੂ, ਅਤੇ ਗੁਰਜਿੰਦਰ ਸੰਘੇੜਾ ਸਮੇਤ ਤਕਰੀਬਨ 40 ਦੇ ਕਰੀਬ ਵਿਅਕਤੀ ਹਾਜ਼ਰ ਸਨ। ਜੋਗਿੰਦਰ ਕਲਸੀ ਵੱਲੋਂ ਇਸ ਮੀਟਿੰਗ ਦੌਰਾਨ ਸੁਰਜਨ ਜ਼ੀਰਵੀ ਹੁਰਾਂ ਦੀ ਜੀਵਨੀ ਸਬੰਧੀ ਡਾਕੂਮੈਂਟਰੀ ਦੇ ਸ਼ੌਟ ਵੀ ਲਏ ਗਏ।
  ਕਾਫ਼ਲੇ ਦੀ ਅਗਲੀ ਮੀਟਿੰਗ 25 ਜਨਵਰੀ ਨੂੰ ਬਰੈਮਲੀ ਸਿਵਿਕ ਸੈਂਟਰ ਵਿਚਲੀ ਲਾਇਬਰੇਰੀ ਦੇ ਮੀਟਿੰਗਰੂਮ ਵਿੱਚ ਹੋਵੇਗੀ ਜੋ ਗੁਰਚਰਨ ਰਾਮਪੁਰੀ ਨੂੰ ਸਮਰਪਿਤ ਹੋਵੇਗੀ ਅਤੇ ਜਿਸ ਦੌਰਾਨ ਜੋਗਿੰਦਰ ਕਲਸੀ ਵੱਲੋਂ ਗੁਰਚਰਨ ਰਾਮਪੁਰੀ ਦੇ ਜੀਵਨ 'ਤੇ ਬਣਾਈ ਗਈ ਸ਼ਾਨਦਾਰ ਡਾਕੂਮੈਂਟਰੀ ਵਿਖਾਈ ਜਾਵੇਗੀ।