ਖ਼ਬਰਸਾਰ

 •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਿਰਨਜੀਤ ਕੌਰ ਦੀ ਪੁਸਤਕ 'ਪ੍ਰਸੰਗ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    'ਸ਼ਬਦਾਂ ਦਾ ਵਣਜਾਰਾ ਡਾ. ਗੁਰਬਚਨ ਸਿੰਘ ਰਾਹੀ' ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਦਰਸ਼ਨ ਸਿੰਘ ਆਸ਼ਟ ਨੂੰ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    'ਬਾਲ ਪ੍ਰੀਤ' ਰਸਾਲੇ ਦਾ ਵਾਤਾਵਰਣ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    'ਕੁਦਰਤ ਦੇ ਸਭ ਰੰਗ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਦਰਸ਼ਨ ਸਿੰਘ ਆਸ਼ਟ ਦੀ ਬਾਲ ਪੁਸਤਕ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਅਮਰ ਕੋਮਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    'ਬਾਲ ਪ੍ਰੀਤ' ਰਸਾਲੇ ਦਾ ਨੌਵਾਂ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਬਾਲ ਪ੍ਰੀਤ ਰਸਾਲੇ ਦਾ ਗਿਆਰਵਾਂ ਅੰਕ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਚੀਰੇ ਵਾਲਿਆ ਗੱਭਰੂਆ ਦਾ ਲ ੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕੌਮਾਗਾਟਾ ਮਾਰੂ ਸ਼ਤਾਬਦੀ ਸਮਾਰੋਹ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਨੌਵਾਂ 'ਰਾਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ' ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਬਾਲ ਪ੍ਰੀਤ ਰਸਾਲੇ ਦਾ 12ਵਾਂ ਵਿਸ਼ੇਸ਼ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਨਾਵਲ 'ਜ਼ੱਰਾ ਜ਼ੱਰਾ ਇਸ਼ਕ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਯਾਦਗਾਰੀ ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ‘ਸਰਹੱਦੀ ਖੇਤਰ ਦਾ ਲੋਕ ਸੰਗੀਤ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸੁਰਿੰਦਰ ਕੈਲੇ ਨੂੰ ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ‘ਤੇਰੇ ਬਿਨ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਬਾਲ ਪ੍ਰੀਤ ਰਸਾਲੇ ਦਾ 15ਵਾਂ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    'ਬਾਲ ਪ੍ਰੀਤ' ਦੀ ਪ੍ਰਕਾਸ਼ਨਾ ਦੇ ਤਿੰਨ ਵਰ ਮੁਕੰਮਲ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੁਸਤਕ ਚਰਚਾ ਅਤੇ ਲੇਖਕਾਂ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾਇਰੈਕਟਰ ਭਾਸ਼ਾ ਵਿਭਾਗ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨਾਲ ਸਾਹਿਤਕ ਮਿਲਣੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਗੁਰਬਚਨ ਸਿੰਘ ਰਾਹੀ ਨੂੰ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਰਾਜਵਿੰਦਰ ਕੌਰ ਜਟਾਣਾ ਦਾ ਕਾਵਿ ਸੰਗ੍ਰਹਿ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ‘ਤੇਰੇ ਜਾਣ ਤੋਂ ਬਾਅਦ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ‘ਕੁਝ ਪਲ ਮੇਰੇ ਨਾਂ ਕਰ ਦੇ` ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਬੀਬੀ ਜੌਹਰੀ ਰਚਿਤ ‘ਬੀਬਾ ਜੀ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਦਰਸ਼ਨ ਸਿੰਘ 'ਆਸ਼ਟ' ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਹਰਭਜਨ ਸਿੰਘ ਖੇਮਕਰਨੀ ਨੂੰ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ ਜਨਮ ਦਿਨ ਮਨਾਇਆ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ‘ਔਰਤ ਦੂਜਾ ਰੱਬ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਰਾਜਵੰਤ ਕੌਰ ‘ਪੰਜਾਬੀ` ਨੂੰ 12ਵਾਂ ਰਾਜਿੰਦਰ ਕੌਰ ਵੰਤਾ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਬਲਬੀਰ ਪਰਵਾਨਾ ਨੂੰ ਪੁਰਸਕਾਰ ਪ੍ਰਦਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਤੀਸ਼ ਠੁਕਰਾਲ ਸੋਨੀ ਦੀਆਂ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਮਿੰਨੀ ਕਹਾਣੀ ਸੰਗ੍ਰਹਿ ‘ਮੋਨਾਲੀਜ਼ਾ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ ‘ਤਿੱਪ ਤੇ ਕਾਇਨਾਤ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਪੰਜਾਬੀ ਦੀ ਪੁਸਤਕ ਦਾ ਲੋਕ-ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਦਰਸ਼ਨ ਸਿੰਘ ‘ਆਸ਼ਟ` ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਦਰਸ਼ਨ ਸਿੰਘ ‘ਆਸ਼ਟ' ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਯਾਦਗਾਰੀ ਸਾਹਿਤਕ ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕੇਵਲ ਧਾਲੀਵਾਲ ਨੂੰ ‘ਕਪੂਰ ਸਿੰਘ ਘੁੰਮਣ ਯਾਦਗਾਰੀ ਪੁਰਸਕਾਰ* ਪ੍ਰਦਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੁਸਤਕ ‘ਗੀਤਾਂ ਦੀ ਗੂੰਜ` ਉਪਰ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਡਾ. ਦਲੀਪ ਕੌਰ ਟਿਵਾਣਾ ਦਾ ਦਿਹਾਂਤ-ਪੰਜਾਬੀ ਮਾਂ ਬੋਲੀ ਲਈ ਅਸਹਿ ਘਾਟਾ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 • ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ (ਖ਼ਬਰਸਾਰ)


  ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਦੇ ਲੈਕਚਰ ਹਾਲ ਵਿਖੇ ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ ਵੱਲੋਂ ਮਹਾਨ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਭਾ ਦੇ 127 ਲਿਖਾਰੀਆਂ ਦੀ ਸਾਂਝੀ ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ.ਸਿੰਘ, ਆਈ.ਏ.ਐਸ. ਵੱਲੋਂ ਕੀਤਾ ਗਿਆ। ਸਭਾ ਦੇ ਪ੍ਰਧਾਨ ਅਤੇ ਪੁਸਤਕ ਦੇ ਮੁੱਖ ਸੰਪਾਦਕ ਡਾ. ਦਰਸ਼ਨ ਸਿੰਘ ਆਸ਼ਟ, ਬਾਬੂ ਸਿੰਘ ਰੈਹਲ, ਸੁਖਮਿੰਦਰ ਸਿੰਘ ਸੇਖੋਂ, ਸੁਖਦੇਵ ਸਿੰਘ ਚਹਿਲ, ਹਰਪ੍ਰੀਤ ਸਿੰਘ ਰਾਣਾ, ਦਵਿੰਦਰ ਪਟਿਆਲਵੀ ਵੱਲੋਂ ਸੰਪਾਦਿਤ ਪੁਸਤਕ 'ਕਲਮ ਕਾਫ਼ਲਾ'  ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਸਰਦਾਰ ਜੀ.ਕੇ.ਸਿੰਘ,ਆਈ.ਏ.ਐਸ. ਨੇ ਕਿਹਾ ਕਿ ਸਾਹਿਤਕਾਰ ਸਮਾਜ ਦੇ ਮਾਰਗ ਦਰਸ਼ਕ ਹੁੰਦੇ ਹਨ। ਇਹਨਾਂ ਦਾ ਸਤਿਕਾਰ ਕਰਨਾ ਪ੍ਰਸ਼ਾਸਨ ਦਾ ਫਰਜ਼ ਹੈ ਕਿਉਂਕਿ ਇਹ ਆਪਣੀ ਮਾਤ ਭਾਸ਼ਾ ਅਤੇ ਵਿਰਾਸਤ ਦੇ ਨਾਲ ਨਾਲ ਸਭਿਆਚਾਰ ਦੇ ਰਖਵਾਲੇ ਹੁੰਦੇ ਹਨ ਜਿਹੜੇ ਆਪਣੀਆਂ ਲਿਖਤਾਂ ਰਾਹੀਂ ਇਕ ਖੁਸ਼ਹਾਲ ਵਾਤਾਵਰਣ ਦੀ ਸਿਰਜਣਾ ਕਰਦੇ ਹਨ। ਉਨ•ਾਂ ਨੇ ਸਭਾ ਨੂੰ ਹਰ ਪੱਖੋਂ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।  ਡਾ. ਦਰਸ਼ਨ ਸਿੰਘ ਆਸ਼ਟ ਨੇ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਨੂੰ ਜੀਅ ਆਇਆਂ ਕਹਿੰਦਿਆਂ ਸਭਾ ਦੇ ਇਤਿਹਾਸ ਅਤੇ ਕਾਰਜਾਂ ਬਾਰੇ ਵਿਸਤ੍ਰਿਤ ਰਿਪੋਰਟ ਵੀ ਪੜ•ੀ। ਉਘੇ ਆਲੋਚਕ ਡਾ. ਹਰਜੀਤ ਸਿੰਘ ਸੱਧਰ ਨੇ ਪੁਸਤਕ ਬਾਰੇ ਵਾਕਫ਼ੀਅਤ ਕਰਵਾਈ ਜਦੋਂ ਕਿ ਬਜੁਰਗ ਸਟੇਜੀ ਸ਼ਾਇਰ ਕੁਲਵੰਤ ਸਿੰਘ ਨੇ ਆਪਣੇ ਕਲਾਮ ਨਾਲ ਲਿਖਾਰੀਆਂ ਨੂੰ ਮੰਤਰ ਮੁਗਧ ਕਰ ਦਿਤਾ। ਸਮਾਜਸੇਵੀ ਸੇਠ ਸ਼ਾਮ ਲਾਲ ਫਲਾਈਓਵਰ ਨੇ ਕਿਹਾ ਕਿ ਸਾਹਿਤ ਸਭਾ ਉਨ•ਾਂ ਲਈ ਪੂਜਣਯੋਗ ਹੈ ਕਿਉਂਕਿ ਇਹ ਨਿਸ਼ਕਾਮ ਭਾਵਨਾ ਨਾਲ ਹਰ ਛੋਟੇ ਵੱਡੇ ਲੇਖਕ ਲਈ ਬਰਾਬਰ ਸਥਾਨ ਪ੍ਰਦਾਨ ਕਰਕੇ ਸਮਾਜ ਦੀ ਉਸਾਰੀ ਵਿਚ ਹਿਸਾ ਪਾ ਰਹੀ ਹੈ। ਅੰਤ ਵਿਚ ਸਮੁੱਚੇ ਸੰਪਾਦਕੀ ਮੰਡਲ ਵੱਲੋਂ ਪੁਸਤਕ ਵਿਚ ਸ਼ਾਮਲ ਸਮੂਹ ਲੇਖਕਾਂ ਨੂੰ ਇਕ ਇਕ ਕਾਪੀ ਭੇਂਟ ਕੀਤੀ ਗਈ। ਇਸ ਦੌਰਾਨ ਸਭਾ ਵੱਲੋਂ ਡਿਪਟੀ ਕਮਿਸ਼ਨਰ ਸ. ਜੀ.ਕੇ.ਸਿੰਘ, ਆਈ.ਏ.ਐਸ. ਅਤੇ ਸੇਠ ਸ਼ਾਮ ਲਾਲ ਦਾ ਸਨਮਾਨ ਵੀ ਕੀਤਾ ਗਿਆ। 


  ਇਸ ਸਮਾਗਮ ਵਿਚ ਅਜੀਤ ਸਿੰਘ ਰਾਹੀ, ਗਿੱਲ ਸੁਰਜੀਤ, ਪਰਮਜੀਤ ਕੌਰ ਸਰਹਿੰਦ, ਭੁਪਿੰਦਰ ਸਿੰਘ ਆਸ਼ਟ, ਸਾਬਕਾ ਮੈਂਬਰ ਪਾਰਲੀਮੈਂਟ ਸ. ਅਤਿੰਦਰਪਾਲ ਸਿੰਘ, ਡਾ. ਰਾਜਵੰਤ ਕੌਰ ਪੰਜਾਬੀ, ਜੰਗ ਸਿੰਘ ਫੱਟੜ, ਹਰਪਾਲ ਸਨੇਹੀ ਘੱਗਾ, ਨਵਦੀਪ ਸਿੰਘ ਮੁੰਡੀ, ਡਾ. ਅਰਵਿੰਦਰ ਕੌਰ, ਰਣਜੀਤ ਆਜ਼ਾਦ ਕਾਂਝਲਾ, ਡਾ. ਜੀ.ਐਸ.ਆਨੰਦ, ਪ੍ਰੋ. ਮਨਜੀਤ ਸਿੰਘ ਬੱਲ, ਬੀਬੀ ਜੌਹਰੀ, ਜੀ.ਐਸ.ਭਟਨਾਗਰ, ਅੰਮ੍ਰਿਤਬੀਰ ਸਿੰਘ ਗੁਲਾਟੀ, ਸੁਕੀਰਤੀ ਭਟਨਾਗਰ, ਮਨਜੀਤ ਪੱਟੀ, ਡਾ. ਇੰਦਰਪਾਲ ਕੌਰ, ਕੁਲਵੰਤ ਸਿੰਘ ਨਾਰੀਕੇ (ਸੰਪਾਦਕ ਗੁਸਈਆਂ) ਹਰਬੰਸ ਸਿੰਘ ਮਾਨਕਪੁਰੀ, ਡਾ. ਰਵੀ ਭੂਸ਼ਣ (ਸੰਪਾਦਕ ਮਿੱਟੀ ਮਾਲਵੇ ਦੀ) ਕਿਰਨਦੀਪ ਕੌਰ ਅਜਰਾਵਰ, ਗੁਰਬਚਨ ਸਿੰਘ ਵਿਰਦੀ, ਡਾਂ ਦਰਸ਼ਨ ਸਿੰਘ ਬਸੀਪਠਾਣਾ, ਛੀਨਾ ਬੇਗਮ ਸੋਹਣੀ, ਸੁਖਦੇਵ ਸਿੰਘ ਸ਼ਾਂਤ,ਬਾਜ ਸਿੰਘ ਮਹਿਲੀਆ, ਸੁਖਵਿੰਦਰ ਸੁੱਖੀ, ਚਰਨ ਪੁਆਧੀ, ਅਸ਼ੋਕ ਬ੍ਰਾਹਮਣਮਾਜਰਾ,  ਸਰਦੂਲ ਸਿੰਘ ਭੱਲਾ, ਸੁਰਿੰਦਰ ਕੌਰ ਬਾੜਾ, ਇਕਬਾਲ ਗੱਜਣ, ਬਲਵਿੰਦਰ ਸਿੰਘ ਭੱਟੀ, ਹਰੀ ਸਿੰਘ ਚਮਕ, ਕੁਲਭੂਸ਼ਣ ਕਾਲੜਾ, , ਬਲਬੀਰ ਸਿੰਘ ਜਲਾਲਾਬਾਦੀ, ਅਸ਼ੋਕ ਗੁਪਤਾ, ਬਲਬੀਰ ਸਿੰਘ ਦਿਲਦਾਰ, ਸੁਖਪਾਲ ਸਿੰਘ ਸੋਹੀ, , ਗੁਰਚਰਨ ਚੌਹਾਨ, ਗੁਰਦਰਸ਼ਨ ਗੁਸੀਲ, ਪੰਮੀ ਫੱਗੂਵਾਲੀਆ, ਕੇ.ਸੀ.ਸੂਦ ਦਰਦ, ਯੂ.ਐਸ.ਆਤਿਸ਼, ਇਕਬਾਲ ਸਿੰਘ ਵੰਤਾ, ਸਵਤੰਤਰ ਕੁਮਾਰ,ਗਜਾਦੀਨ ਪੱਬੀ,  ਅਮਰਜੀਤ ਕੌਰ ਮਾਨ, ਰਘਬੀਰ ਸਿੰਘ, ਅੰਮ੍ਰਿਤਪਾਲ ਸਿੰਘ ਮੰਗੂ, ਹਰਗੁਣਪ੍ਰੀਤ ਸਿੰਘ, ਅਮਨਦੀਪ ਅਜਨੌਦਾ, ਅਸ਼ੋਕ ਬ੍ਰਾਹਮਣਮਾਜਰਾ, ਰਮੇਸ਼ ਸ਼ਰਮਾ, ਸਿਮਰਨਜੀਤ ਸਿੰਘ ਸਿਮਰ, ਪਰਵੇਸ਼ ਕੁਮਾਰ ਸਮਾਣਾ, ਹਰੀਕ ਸਿੰਘ ਚਮਕ, ਮਹੇਸ਼ ਗੌਤਮ, ਪ੍ਰੋ. ਸੁਭਾਸ਼ ਸ਼ਰਮਾ, ਸਾਗਰ ਸੂਦ, ਰਣਜੀਤ ਕੌਰ ਚੱਢਾ, ਸਿਮਰਨਜੀਤ ਸਿੰਘ, ਮਨਜਿੰਦਰ ਸਿੰਘ, ਜਸਪ੍ਰੀਤ ਕੌਰ, ਗੌਰਵ ਸਈਪੁਰੀਆ, ਤੇਜਿੰਦਰਬੀਰ ਸਿੰਘ ਸਾਜਿਦ, ਨਾਮਦੇਵ ਸਿੰਘ ਸਿੱਧੂ, ਕਮਲ  ਸੇਖੋ., ਸੀ.ਪੀ.ਕੰਬੋਜ, ਸੁਧਾ ਸ਼ਰਮਾ, ਇਸ਼ਰਤ ਭੱਠਲ, ਕਿਰਨਦੀਪ ਬੰਗੇ, ਗੁਰਿੰਦਰ ਸਿੰਘ ਪੰਜਾਬੀ, ਜੰਟੀ ਬੇਤਾਬ ਬੀਂਬੜ, ਗੁਰਵਿੰਦਰ ਕੌਰ, ਗੋਬਿੰਦਰ ਸੋਹਲ, ਦਲੀਪ ਸਿੰਘ ਨਿਰਮਾਣ, ਹਰਿੰਦਰ ਗੋਗਨਾ,  ਨਰਿੰਦਰ ਤੇਜਾਂ, ਬੀਟੂ ਸਿੰਘ, ਜਸਵਿੰਦਰ ਸ਼ਾਇਰ, ਲਖਵਿੰਦਰ ਸ਼ਾਰਦਾ, ਗੁਰਪ੍ਰੀਤ ਬੋੜਾਵਾਲ, ਅਮਨਦੀਪ ਅਜਨੌਦਾ, ਅੰਮ੍ਰਿਤਪਾਲ ਮੰਗੂ, ਕਿਰਨਦੀਪ ਬੰਗੇ, ਗੁਰਪ੍ਰੀਤ ਕਲਾਵਾਂ, ਪ੍ਰਗਟ ਰਿਹਾਨ ਆਦਿ 100 ਤੋ ਵੱਧ ਲਿਖਾਰੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।  ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਹਰਪ੍ਰੀਤ ਸਿੰਘ ਰਾਣਾ ਨੇ ਬਾਖ਼ੂਬੀ ਨਿਭਾਇਆ।