ਖ਼ਬਰਸਾਰ

 •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
 •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
 • ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ (ਖ਼ਬਰਸਾਰ)


  abortion pill ph

  abortion pill philippines metalwings.com abortion pill online philippines

  ਬਰੇਸ਼ੀਆ -- ਪਰਦੇਸ ਵਿੱਚ ਪੰਜਾਬੀ ਜਿੱਥੇਂ ਰੋਟੀ ਟੁੱਕ ਦਾ ਆਹਰ ਕਰਨ ਆਏ ਹਨ। ਉੱਥੇਂ ਕੁਝ ਮਾਂ ਬੋਲੀ ਦੇ ਪੁੱਤਰ ਆਪਣੇ ਵਿਰਸੇ ਨਾਲ ਵੀ ਜੁੜੇ ਹੋਏ ਹਨ। ਜੋ ਪਰਦੇਸਾਂ ਦੀਆਂ ਤਕਲੀਫਾਂ ਦੀ ਪਰਵਾਹ ਨਾ ਕਰਦਿਆ ਸਾਹਿਤ ਰਚ ਰਹੇ ਹਨ  ਤੇ ਸਾਹਿਤਕ ਮਾਹੌਲ ਸਿਰਜ ਰਹੇ ਹਨ ।                                           ਬੀਤੇ ਦਿਨੀਂ  ਇਟਲੀ ਦੇ ਕਸਬੇ ਬਨਿਓਲੋ ਮੇਲਾ ਵਿਖੇ ਸਾਹਿਤ ਸੁਰ ਸੰਗਮ ਸਭਾ (ਇਟਲੀ) ਵੱਲੋਂ ਤੀਸਰਾ ਸਾਹਿਤਕ ਸਮਾਗਮ ਅਯੋਜਿਤ ਕੀਤਾ ਗਿਆ। ਸਮਾਗਮ  ਦੀ ਸ਼ੁਰੂਆਤ ਵਿੱਚ ਮੰਚ ਸੰਚਾਲਕ ਸਾਬਰ ਅਲੀ ਵੱਲੋਂ ਸਾਹਿਤ ਸੁਰ ਸੰਗਮ ਸਭਾ ਦੇ ਸਰਪ੍ਰਸਤ ਰਵੇਲ ਸਿੰਘ ਜੀ ਨੂੰ ਮੰਚ 'ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿੰਨ੍ਹਾਂ ਨੇ ਆਏ ਸੱਜਣਾਂ ਨੂੰ ਖ਼ੂਬਸੂਰਤ ਸ਼ਬਦਾਂ ਨਾਲ ਜੀ ਆਇਆਂ ਕਿਹਾ। ਉਸ ਤੋਂ ਬਾਅਦ ਮੁੱਖ ਮਹਿਮਾਨ ਸਿਮਰਨ ਸਿੰਘ ਜੋ ਇੰਡੀਆ ਤੋਂ ਆਏ, ਉਨਾਂ੍ਹ ਨੇ ਪੰਜਾਬੀ ਬੋਲੀ ਨੂੰ ਆ ਰਹੀਆਂ ਮੁਸ਼ਕਲਾਂ, ਉਨ੍ਹਾਂ ਦੇ ਹੱਲ ਤੇ ਇਸ ਨੂੰ ਸੰਸਾਰ ਭਰ ਵਿੱਚ ਕਿਵੇਂ ਪ੍ਰਫੁਲਤ ਕੀਤਾ ਜਾਵੇ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਤੋਂ ਬਾਅਦ ''ਸਭ ਤੋਂ ਪਿਆਰੀ ਮੇਰੀ ਮਾਂ ਬੋਲੀ" ਗੀਤ ਗਾ ਕੇ ਮਾਂ ਬੋਲੀ ਨੂੰ ਆਪਣੀ ਅਕੀਦਤ ਪੇਸ਼ ਕੀਤੀ। ਪਾਕਿਸਤਾਨੀ ਪੰਜਾਬ ਦੇ ਹਾਸ ਰਸ ਕਵੀ ਸਲੀਮ ਮਨਚਲਾ ਨੇ ਹਾਸ ਰਸ ਕਵਿਤਾ ''ਮੇਰਾ ਪਿੰਡ ਜਾਣ ਨੂੰ ਜੀਅ ਕਰਦਾ, ਮੇਰਾ ਨਹਿਰੇ ਨਾਉਣ ਨੂੰ ਜੀ ਕਰਦਾ ''  ਸੁਣਾ ਕੇ ਖ਼ੂਬ ਰੰਗ ਬੰਨਿਆ। ਕਵੀ ਮਲਕੀਅਤ ਸਿੰਘ ਹਠੂਰੀਆ ਨੇ ਅਤੀਤ ਦੀਆ ਯਾਦਾਂ ਵਿੱਚ ਗੜੂੰਦ ਕਵਿਤਾ ''ਅੱਜ ਵੀ ਮੇਰੀਆ ਅੱਖਾਂ ਅੱਗੇ ਘੁੰਮਦਾ ਓਹੀ ਨਜ਼ਾਰਾ" ਪੇਸ਼ ਕੀਤੀ। ਰਾਣਾ ਅਠੋਲਾ ਨੇ ਆਪਣੇ ਖ਼ੂਬਸੂਰਤ ਗੀਤ ''ਨਵਾਂ ਸਾਲ ਖੁਸ਼ੀ ਦਾ ਲਿਆਈ ਸੱਚੇ ਪਾਤਸ਼ਾਹ'' ਪੇਸ਼ ਕੀਤਾ। ਐਸ ਸੁਰਿੰਦਰ ਨੇ "ਐ ਖ਼ੁਦਾ ਮੇਰੇ ਲੇਖਾਂ ਵਿੱਚ ਇਕ ਬਾਤ ਲਿਖੀ" ਸੁਣਾਇਆਂ। ਰਾਜੂ ਹਠੂਰੀਆ ਨੇ "ਹਿੰਦੋਸਤਾਨੀ ਪਾਕਿਸਤਾਨੀ ਬਾਅਦ 'ਚ ਹਾਂ, ਪਹਿਲਾ ਅਸੀਂ ਪੰਜਾਬੀ ਓ ਸੱਜਣਾ" ਗੀਤ ਪੇਸ਼ ਕੀਤਾ। ਜਸਵੰਤ ਬੱਬੂ ਨੇ ''ਜੱਗ ਦੇ ਵਿੱਚ ਪੰਜਾਬ ਜੋ ਲੋਕੋਂ, ਗੁਫ਼ਾ ਹੈ ਸ਼ੇਰਾਂ ਦੀ'' ਪੇਸ਼ ਕੀਤਾ। ਜਸਦੀਪ ਵਾਹਲਾ ਨੇ ਆਪਣਾ ਗੀਤ ''ਰੰਗ ਦੀ ਸਾਨੂੰ ਟੈਨਸ਼ਨ ਨਹੀ, ਭਾਵੇਂ ਸੁਰਮੇ ਵਰਗਾ ਰੰਗ ਹੋਵੇ" ਨਾਲ ਹਾਜ਼ਰੀ ਲਵਾਈ। ਸੁਨੀਲ ਮਖਸੂਸਪੁਰੀ ਨੇ ''ਆ ਸੱਜਣਾ ! ਆਪਾ ਦੋਨੋ ਜਾਣੇ ਪਿਆਰ ਦਾ ਇਕ ਗੀਤ ਗਾਈਏ'' ਪੇਸ਼ ਕੀਤਾ। ਸੁਖਰਾਜ ਬਰਾੜ ਨੇ ''ਮਾਂ ਮੈਂ ਗੁਰਦੁਆਰੇ ਜਾ ਆਇਆ'' ਰਚਨਾ ਪੇਸ਼ ਕੀਤੀ। ਪੰਕਜ ਕੁਮਾਰ ਜੀ ਨੇ ਗ਼ਜ਼ਲ ''ਸੋਚਾਂ ਦੇ ਵਿੱਚ ਲੰਘਦੀਆਂ ਰਾਤਾਂ'' ਤਰੁੰਨਮ ਵਿੱਚ ਸੁਣਾਈ। ਕੁਲਵਿੰਦਰ ਸੁੰਨੜ ਨੇ ''ਤੈਨੂੰ ਦੀਵਾਲੀ ਦਾ ਤਿਓਹਾਰ ਦਿਖਾਵਾ'' ਸੁਣਾਇਆ। ਰਵੇਲ ਸਿੰਘ ਜੀ ਨੇ ''ਮੰਜ਼ਿਲ ਉਨ੍ਹਾਂ ਨੂੰ ਮਿਲਦੀ ਜੋ ਮੰਜ਼ਿਲਾਂ ਨੂੰ ਚਲਦੇ'' ਆਪਣੀ ਗ਼ਜ਼ਲ ਪੇਸ਼ ਕੀਤੀ। ਬੂਟੇ ਸ਼ਾਹ ਨੇ ਆਪਣੀ ਪਲੇਠੀ ਐਲਬਮ ਵਿੱਚੋਂ ਕੁਝ ਗੀਤ ਸੁਣਾਏ। ਅਮਨ ਸੋਹੀ ਨੇ ''ਕੋਈ ਤਾਂ ਸੁਣਾਓ ਮੈਨੂੰ ਹਾਲ ਮੇਰੇ ਪਿੰਡ ਦਾ'' ਸੁਣਾਇਆ। ਵਾਸਦੇਵ ਨੇ ਆਪਣੀ ਰਚਨਾ ''ਕੋਣ ਨਹੀਂ ਮੰਗਦਾ'' ਪੇਸ਼ ਕੀਤੀ। ਸਾਬਰ ਅਲੀ ਨੇ ''ਸਾਡੀ ਰੂਹ ਵਸੇ ਵਿੱਚ ਦੇਸ ਤੇ ਬੁੱਤ ਪਰਦੇਸੀ ਵੱਸਦੇ ਆ'' ਸੁਣਾਇਆ। ਗੀਤਕਾਰ ਰਣਜੀਤ ਗਰੇਵਾਲ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿਆ। ਵਿੱਕੀ ਰਠੌਰ ਨੇ "ਬਿਨਾ ਗੱਲੋਂ ਐਵੇਂ ਮਰੂੰ ਮਰੂੰ ਕਰੀ ਜਾਣਾ" ਗੀਤ ਪੇਸ਼ ਕੀਤਾ। ਦਿਲਬਾਗ ਖਹਿਰਾ ਨੇ ਆਪਣੀ ਰਚਨਾ ਨਾਲ ਸਾਹਿਤਕ ਚੋਰਾਂ ਤੇਂ ਕਰਾਰੀ ਚੋਟ ਕੀਤੀ। ਮਨਜੀਤ ਨੱਥੂਚਾਹਲੀਆ, ਬਿੱਲਾ ਉਮਰਪੁਰੀਆ, ਸੋਨੂ ਜਮਸੇæਰੀਆ, ਸੁੱਖ ਸੰਧੂ, ਮਨਦੀਪ ਸਿੰਘ ਰਜ਼ਾਬਾਦੀਆ, ਬਿੰਦੂ ਹਠੂਰੀਆ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਦੀ ਦਾਦ ਲਈ। ਇਸ ਮੌਕੇ ਇਟਲੀ ਵੱਸਦੇ ਗਾਇਕ ਬੂਟੇ ਸ਼ਾਹ ਦੀ ਸੀ ਡੀ 'ਬਲੈਕ ਕਲਰ' ਰਲੀਜ਼ ਕੀਤੀ ਗਈ।      

                                                      
                                   ਇਸ ਮੌਕੇ ਸੰਸਾਰ ਦੇ ਵੱਖ-ਵੱਖ ਕੋਨਿਆਂ ਵਿੱਚ ਵੱਸਦੇ ਪੰਜਾਬੀ ਲੇਖਕਾਂ ਦੀਆਂ ਨਵੀਆਂ ਕਿਤਾਬਾਂ ਦੀ ਘੁੰਡ ਚੁਕਾਈ ਕੀਤੀ ਗਈ। ਸਾਹਿਤ ਸੁਰ ਸੰਗਮ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਕਿਤਾਬਾਂ ਉਪਰ ਪਰਚੇਂ ਪੜ੍ਹੇ। ਪ੍ਰਕਾਸ਼ ਸੋਹਲ (ਯੂ ਕੇ) ਦਾ ਪਲੇਠਾ ਨਾਵਲ ''ਧੁਆਖ਼ੀ ਆਸ ਦਾ ਸਫ਼ਰ '', ਹਰਕੰਵਲਜੀਤ ਸਾਹਿਲ (ਕਨੇਡਾ) ਦਾ ਕਾਵਿ ਸੰਗ੍ਰਹਿ ''ਜੋ ਕੁਛਿ ਕਹਿਣਾ'',  ਐਡਵੋਕੇਟ ਸੁਰੇਸ਼ ਭਿਉਰਾ (ਇੰਡੀਆ) ਦਾ ਮਹਾਂ ਕਾਵਿ ''ਕਲਿ ਤਾਰਣਿ ਗੁਰੂ ਨਾਨਕ ਆਇਆ'' ਰਲੀਜ਼ ਕੀਤਾ ਗਿਆ। ਮਾਨਸਾ ਜ਼ਿਲ੍ਹਾ ਵਿੱਚ ਵੱਸਦੇ ਕਵੀ ਬਬਲੀ ਧਾਲੀਵਾਲ, ਸੁਖਵਿੰਦਰ ਸਿੰਘ ਰਾਜ, ਰਵੀ ਭੀਲੋਵਾਲ ਦਾ ਸਾਝਾਂ ਕਾਵਿ ਸੰਗ੍ਰਹਿ "ਮੰਜ਼ਿਲ" ਰਲੀਜ਼ ਕੀਤਾ ਗਿਆ, ਐਸ ਸੁਰਿੰਦਰ ਨੇ ਕਾਵਿ ਸੰਗ੍ਰਿਹ ਤੇਂ ਪਰਚਾ ਪੜ੍ਹਿਆ। ਸਾਹਿਤ ਸੁਰ ਸੰਗਮ ਦੇ ਸਾਬਕਾ ਪ੍ਰਧਾਨ ਪਰਭਜੀਤ ਨਰਵਾਲ ਦਾ ਕਨੇਡਾ ਤੋਂ ਆਇਆ ਪੱਤਰ ਸਭਾ ਦੇ ਜਨਰਲ ਸਕੱਤਰ ਰਾਜੂ ਹਠੂਰੀਆ ਵੱਲੋਂ ਪੜ੍ਹਿਆ ਗਿਆ। ਉਨਾਂ੍ਹ ਨੇ  ਸਾਹਿਤ ਸਭਾ ਨੂੰ ਆਪਣੀਆਂ ਸ਼ੁਭ ਇੱਛਾਵਾਂ ਭੇਜੀਆਂ ।                                                                               
                                         ਇਸ ਮੌਕੇ ਸਤਵਿੰਦਰ ਸਿੰਘ ਮਿਆਣੀ ਮੁੱਖ ਸੰਪਾਦਕ ਯੌਰਪ ਟਾਇਮਜ਼, ਜਤਿੰਦਰ ਬੁਗਲੀ, ਅਨਿਲ ਸ਼ਰਮਾ, ਜੱਸੀ ਬਨਵੈਤ, ਜਸਵੀਰ ਖਾਨ ਚੈੜੀਆ, ਬਲਦੇਵ ਸਿੰਘ ਬੂਰੇ ਜੱਟਾ, ਹਰੀਸ਼, ਬੱਗਾ ਪਾਰਮਾ, ਸੁਮੀਤ ਸ਼ਰਮਾ ਵੀਰ ਸਟੂਡੀਊ ਤੇਂ ਸਾਰੇ ਇਟਲੀ ਤੋਂ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿੱਚ ਆਏ। ਦੇਸੀ ਰੇਡੀਉ ਇਟਲੀ ਨੇ ਲਾਇਵ ਪਰੋਗਰਾਮ ਪ੍ਰਸਾਰਿਤ ਕੀਤਾ। ਡੀ ਜੇ ਮਖਸੂਸਪੁਰੀ ਵੱਲੋਂ ਸਾਊਡ ਸਰਵਿਸ ਕੀਤੀ ਗਈ। ਸਟੇਜ ਸਕਟੈਰੀ ਦੀ ਸੇਵਾ ਸਾਬਰ ਅਲੀ ਨੇ ਨਿਭਾਈ। ਅੰਤ ਵਿੱਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਆਏ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।

  ---------------------------------------------

  ਇਟਲੀ ਵਿੱਚ ਹੋਇਆ ਸਾਹਿਤ ਅਤੇ ਸੰਗੀਤ ਦਾ ਸੁਮੇਲ 

  ਬਰੇਸ਼ੀਆ, ਵਿਲਕਿਆਰਾ -- ਬੀਤੇ ਦਿਨੀ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਲਾਕਿਆਰਾ ਵਿੱਚ ਸਹਿਤ ਸੁਰ ਸੰਗਮ ਸਭਾ ਇਟਲੀ ਨੇ ਵੀਲਾਕਿਆਰਾ ਵਾਸੀ ਪੰਜਾਬੀ ਪਰਿਵਾਰਾਂ ਨਾਲ ਮਿਲ ਕੇ ਸਭਿਆਚਾਰਕ ਪਰਿਵਾਰਕ ਮੇਲਾ ਕਰਵਾਇਆ ਗਿਆ। ਮੰਚ ਸੰਚਾਲਕ ਸਾਬਰ ਅਲੀ ਦੇ ਸੱਦੇ Ḕਤੇ ਸਮਾਗਮ ਦੀ ਸ਼ੁਰੂਆਤ  ਦੇਵਰਾਜ ਨੇ ਖ਼ੂਬਸੂਰਤ ਬੰਦਨਾ "ਸਭਨਾ ਨੂੰ ਪ੍ਰਣਾਮ ਮੇਰਾ, ਸਭਨਾ ਨੂੰ ਪ੍ਰਣਾਮ" ਨਾਲ ਕੀਤੀ। ਸਹਿਤ ਸਭਾ ਦੇ ਸਰਪਰਸਤ ਰਵੇਲ ਸਿੰਘ ਨੇ "ਕਿਤਾਬ ਆ ਗਈ ਹੈ, ਇਟਲੀ ਵਿੱਚ ਲੈ ਕੇ ਪੰਜਾਬ ਆ ਗਈ ਹੈ" ਨਾਲ ਸਭ ਨੂੰ ਜੀ ਆਇਆ ਕਿਹਾ। ਸੁਖਰਾਜ ਬਰਾੜ ਨੇ ḔḔਤੂੰ ਕਲਮ ਚੁੱਕ , ਮੈਂ ਤਲਵਾਰ ਚੱਕੂੰ ਕਵਿਤਾ ਸੁਣਾਈ। ਐਸ ਸੁਰਿੰਦਰ ਨੇ "ਦੁਨੀਆਂ ਵਿੱਚੋਂ ਪਿਆਰ ਮੁੱਕਦਾ ਜਾ ਰਿਹੈ , ਚਿਹਰੇ ਅੰਦਰ ਚਿਹਰਾ ਲੁਕਦਾ ਜਾ ਰਿਹੈ" ਪੇਸ਼ ਕੀਤੀ। ਬੱਬੂ ਜਲੰਧਰੀਆ ਨੇ "ਰੱਬ ਦੇ ਰੰਗਾਂ ਕੋਲੋ ਡਰ ਸੱਜਣਾ" ਗੀਤ ਸੁਣਾਇਆ। ਨਿਰਮਲ ਕੌਰ ਨੇ "ਕੋਈ ਆਪਣਾ ਬਣਾ ਕੇ ਡੰਗ ਮਾਰਦਾ" ਗੀਤ ਸੁਣਾਇਆ। ਰੁਪਿੰਦਰ ਹੁੰਦਲ ਨੇ "ਆਸ ਨਾ ਰੱਖਿਓ ਲੋਕੋ ਝੂਠੀ ਸਮੇਂ ਦੀਆਂ ਸਰਕਾਰਾ ਤੋਂ " ਕਵਿਤਾ ਪੇਸ਼ ਕੀਤੀ। ਸਭਾ ਦੇ ਪ੍ਰਧਾਨ ਬਲਵਿੰਦਰ ਚਾਹਲ ਨੇ "ਮਾਂ ਬੋਲੀ ਕਿਓ ਵਿਸਾਰੀ ਜਾਂਦੇ ਓ ਪੰਜਾਬੀਓ "। ਕੁਲਵਿੰਦਰ ਸੁੰਨਣ ਨੇ "ਮੁੱਕ ਗਈ ਜੇ ਅਣਖ਼ ਕੌਮ Ḕਚੋਂ ਰਹਿਣਾ ਕੁਝ ਪੱਲੇ ਨਾ " ਗੀਤ ਪੇਸ਼ ਕੀਤਾ। ਜੇ ਬੱਬੂ ਨੇ "ਮੌਜ਼ ਨਹੀਂ ਲੱਭਦੀ ਪੰਜਾਬ ਵਰਗੀ "  ਗੀਤ ਸੁਣਾਇਆ। ਬੂਟੇ ਸ਼ਾਹ ਨੇ "ਤੂੰ ਮੇਰਾ ਰੱਬ ਮੇਰਾ ਮੱਕਾ, ਨੀ ਮੇਰੀ ਮੰਦਰ ਮਸੀਤੇ " ਸੁਣਾਇਆ। ਅਮਨ ਸੋਹੀ ਨੇ "ਮਾਂ ਕੋਈ ਨਾ ਚਾਹੁੰਦੀ ਮੇਰੀ ਧੀ ਵਿਗੜੇ " ਸੁਣਾ ਕੇ ਵਧੀਆ ਰੰਗ ਬੰਨਿਆ। ਰਾਜਵਿੰਦਰ ਮਿਲਾਨ , ਕਾਲਾ ਮਿਲਾਨ ਨੇ ਦੋਗਾਣਾ "ਤੇਰੇ ਨਾਲ ਹੱਸ ਕੀ ਲਿਆ ਮੁੰਡਿਆ , ਵੇ ਤੂੰ ਤਾਂ ਮਗਰ ਪੈ ਗਿਆ ਮੇਰੇ " ਪੇਸ਼ ਕੀਤਾ। ਪੰਕਜ ਕੁਮਾਰ ਨੇ "ਨਹੀਂ ਨਿਭਣੀ ਦਿਲਦਾਰਾ ਕਰ ਲੈ ਮੋੜ ਮੁੜਾਈਆਂ ḔḔ ਸੁਣਾਇਆ। ਵਿੱਕੀ ਮੁਰਾਦਪੁਰੀ ਨੇ "ਵਿੱਚ ਦੇਸ਼ ਪਰਾਏ ਸਾਥ ਛੱਡ ਤੁਰੇ ਸਾਏ " ਗੀਤ ਪੇਸ਼ ਕੀਤਾ। ਮੁਨੀਸ਼ ਨੇ ਆਪਣਾ ਨਵਾਂ ਗੀਤ ਸੁਣਾਇਆ।
                          ਜਰਮਨ ਤੋਂ ਮੀਡੀਆ ਪੰਜਾਬ ਦੇ ਮਾਲਕ ਬਲਦੇਵ ਸਿੰਘ ਬਾਜਵਾ ਜੋ ਮੁੱਖ ਮਹਿਮਾਨ ਸੀ ਨੇ ਇਟਲੀ ਵਿੱਚ ਬੈਠੇ ਕਵੀ, ਲੇਖਕਾਂ ਦੀਆ ਰਚਨਾਵਾਂ ਤੇ ਗਾਇਕਾਂ ਦੀ ਸਿਫ਼ਤ ਕਰ ਕੇ ਹੌਸਲਾ ਅਫ਼ਜਾਈ ਕੀਤੀ । ਗੁਰਿਆਲ ਸਿੰਘ ਫ਼ਰਾਸ ਨੇ ਅਸ਼ਲੀਲ ਗੀਤ ਗਾਉਣ ਵਾਲਿਆ ਤੇ ਕਰਾਰੀ ਚੋਟ ਕੀਤੀ ਤੇ ਇਸ ਸਮਾਗਮ ਵਿੱਚ ਸਾਫ਼ ਸੁਥਰਾ ਗਾਉਣ ਲਈ ਸਾਬਾਸ਼ ਦਿੱਤੀ। ਅਸ਼ੋਕ ਪੁਰੀ ਨੇ ਸੁਰ ਤੇ ਸਹਿਤ ਦਾ ਸੁਨੇਹਾ ਦੁਨੀਆਂ ਨੂੰ ਦੇਣ ਦਾ ਹੋਕਾ ਦਿੱਤਾ। 
                                ਇਸ ਮੌਕੇ ਇਟਲੀ ਦੇ 55 ਕਵੀਆਂ ਦਾ ਸਾਂਝਾ ਕਾਵਿ-ਸੰਗ੍ਰਿਹ "ਸਾਝ ਸੁਨੇਹੇ" ਲੋਕ ਅਰਪਨ ਕੀਤਾ ਗਿਆ। ਕਰਨ ਭੀਖੀ, ਸੁਖਵਿੰਦਰ ਸੁੱਖੀ ਵਲੋਂ ਕਵਿੱਤਰੀਆਂ ਦੀ ਕਿਤਾਬ "ਕੁੜੀਆਂ ਤੇ ਕਵਿਤਾਵਾ" ਦੀ ਘੁੰਡ ਚੁਕਾਈ ਕੀਤੀ ਗਈ। ਸ਼ਰਨਜੀਤ ਬੈਸ ਦੀ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਂ ਦੀ ਜ਼ਿੰਦਗੀ ਤੇ ਲਿਖੀ ਕਿਤਾਬ "ਨਹੀਓ ਲੱਭਣੇ ਲਾਲ ਗਵਾਚੇ" ਜਾਰੀ ਕੀਤੀ ਗਈ। ਗਾਇਕ ਕੁਲਵਿੰਦਰ ਸੁੰਨੜ ਦੀ ਧਾਰਮਿਕ ਐਲਬਮ "ਹਰਿ ਦੇ ਨਿਸ਼ਾਨ" ਜੋ ਕਿ ਗੁਰੂ ਰਵਿਦਾਸ ਜੀ ਦੀ ਮਹਿਮਾ ਹੈ। ਬੜੀ ਸੱਜ ਧੱਜ ਨਾਲ ਰਲੀਜ਼ ਕੀਤੀ ਗਈ। "ਮਾਣ ਪੰਜਾਬ ਦਾ" ਭੰਗੜਾ ਗਰੁੱਪ ਰੇਜੋਏਮੀਲੀਆ ਨੇ ਭੰਗੜਾਂ ਪੇਸ਼ ਕੀਤਾ।
                                         ਇਟਲੀ ਅਤੇ ਯੂਰਪ ਦੀਆਂ ਮਾਨਯੋਗ ਹਸਤੀਆਂ ਸਤਵਿੰਦਰ ਸਿੰਘ ਯੌਰਪ ਟਾਇਮਜ਼ , ਸੰਤੋਖ਼ ਸਿੰਘ ਲਾਲੀ, ਅਨਿਲ ਕੁਮਾਰ ਸ਼ਰਮਾ , ਜਸਵੀਰ ਚੈੜੀਆ ,ਬਲਦੇਵ ਸਿੰਘ ਬੂਰੇ ਜੱਟਾ , ਕਵੀ ਵਾਸਦੇਵ ਇਟਲੀ , ਰਾਜੂ ਹਠੂਰੀਆ , ਰਾਣਾ ਅਠੋਲਾ ,ਸਾਬਰ ਅਲੀ ,ਮਨਜੀਤ ਨੱਥੂਚਾਹਲੀਆ ,ਸੁਮੀਤ ਸ਼ਰਮਾ,ਸਤਨਾਮ ਸਿੰਘ ਮੋਦਨਾ, ਤਰਸੇਮ ਸੁਰੀਲਾ, ਵੀਰ ਡਿਜ਼ੀਟਲ ਸਟੂਡੀਓ ਵਾਲੇ ਉਚੇਚੇ ਤੌਰ Ḕਤੇ ਪਹੁੰਚੇ। ਬਹੁਤ ਵੱਡੀ ਗਿਣਤੀ ਵਿੱਚ ਇਟਾਲੀਅਨ ਪਰਿਵਾਰਾ ਨੇ ਵੀ ਹਾਜ਼ਰੀ ਭਰੀ। ਸਾਰਾ ਪਰੋਗਰਾਮ ḔḔਦੇਸੀ ਜੰਕਸ਼ਨ ਰੇਡੀਓḔḔ ਇਟਲੀ ਅਤੇ ਮੀਡੀਆ ਪੰਜਾਬ ਰੇਡੀਓ ਜਰਮਨ ਨੇ ਲਾਇਵ ਪ੍ਰਸਾਰਿਤ ਕੀਤਾ। ਅੰਤ ਵਿੱਚ ਦੁਬਾਰਾ ਮੁੜ ਮਿਲਣ ਦਾ ਵਾਅਦਾ ਕਰ ਕੇ ਪਰਿਵਾਰਕ ਮੇਲਾ ਸਮਾਪਤ ਹੋ ਗਿਆ ।