ਖ਼ਬਰਸਾਰ

 •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
 •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
 • ਨਗ਼ਮੇ (ਕਵਿਤਾ)

  ਹਰਮਨਦੀਪ "ਚੜ੍ਹਿੱਕ"   

  Email: imgill79@ymail.com
  Address: 3/7 trewren ave.
  Rostrevor Australia 5073
  ਹਰਮਨਦੀਪ "ਚੜ੍ਹਿੱਕ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਮੇਰੇ  ਨਗ਼ਮੇ ਨਾ  ਹੋਣ ਤਾਂ ਮੇਰਾ ਕੌਣ ਹੋਵੇ
  ਜਮਾਨੇ ਚ ਐਨੀ ਕੁ ਖੁਦਗਰਜ਼ੀ  ਭਰੀ ਹੈ,

  ਕੰਮੀਆਂ ਦੇ ਵੇਹੜੇ ਭਾਵੇਂ ਮਘਦੇ ਨੇ ਸੂਰਜ 
  ਪਰ ਕੰਮੀ ਵੀ ਤਾਂ ਮਘ਼ਦੀ ਚ ਹੀ ਸੜੀ ਹੈ,

  ਖੋਹ ਗਿਆਂ  ਦੇ ਖੁਰੇ ਨਹੀਂ ਲੱਭਣੇ ਵੇ ਭਾਲੇ
  ਨਿਰ-ਮੋਹਿਆਂ ਨਾਲ ਜਿਵੇਂ ਰੇਤਾ ਲੜੀ ਹੈ,

  ਫੁੱਲਾਂ ਦੀ ਰਾਖੀ ਕਿਸੇ ਕਦੇ ਵੀ ਨਹੀਂ ਕੀਤੀ
  ਜਿਵੇਂ ਕਿ ਹਿੱਕ  ਤਾਣ ਸਦਾ ਖ਼ਾਰਾਂ ਕਰੀ ਹੈ,

  ਕਦਰੋਂ ਬੇਕਦਰ ਮੈਂਨੂੰ ਕਰਿਆ ਤੇਰੇ ਸ਼ਹਿਰ
  ਅੱਜ ਦਹਿਲੀਜ ਵੀ ਤੇਰੀ ਮੇਰੇ ਨਾ ਲੜੀ ਹੈ,

  ਲੜਦਿਆਂ ਤੋਂ ਕਦੇ ਕਿਸੇ ਮੂੰਹ ਨਹੀਂ ਜੇ ਮੋੜੇ
  ਜਦੋਂ ਵੀ ਲੜਾਈ ਕਹਿੰਦੇ ਹੱਕਾਂ ਦੀ ਲੜੀ ਹੈ,

  ਤੂੰ ਇਹ  ਜੋ  ਮੋਮਬੱਤੀ  ਮੁੰਡੇਰ ਤੇ' ਧਰੀ ਹੈ
  ਨਾ ਸਮਝੀਂ  ਰੌਸ਼ਨੀ ਤੂੰ  ਜੱਗ ਲਈ ਕਰੀ ਹੈ