>ਵੀ ਕੁੜੀ ਹੀ ਜੰਮੇ, ਕਿਉਂ ਕਿ ਘਰਦਿਆਂ ਦੀ ਸੌੜੀ ਸੋਚ ਮੁਤਾਬਿਕ ਕੁੜੀ ਜੰਮਣ ਨਾਲ ਮਾਪਿਆਂ ਦੀ ਧੌਣ ਹਮੇਸ਼ਾਂ ਲਈ ਨੀਵੀਂ ਹੋ ਜਾਂਦੀ ਹੈ।ਅਜਿਹੀ ਸੋਚ ਦੇ ਮਾਲਕਾਂ ਨਾਲ ਘੜੀ ਕੱਟਣੀ ਕੋਈ ਸੌਖੀ ਗੱਲ ਨਹੀਂ ਹੁੰਦੀ।ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸੋਨੀ ਦਾ ਰਿਸ਼ਤਾ ਰਿਸ਼ਤੇਦਾਰੀ ਵਿੱਚ ਹੀ ਹੋਇਆ ਸੀ।ਉਸਦੀ ਸੱਸ ਰਿਸ਼ਤੇ ਵੱਜੋਂ ਸਾਡੀ ਭੈਣ ਹੀ ਲਗਦੀ ਸੀ।ਜਦੋਂ ਉਸਨੇ ਸਾਡੇ ਨਾਲ ਮਿਲਣੀ ਕੀਤੀ ਤਾਂ ਪੈਂਦੀ ਸੱਟੇ ਉਸਨੇ ਆਖਿਆ ਸੀ ਕਿ ਭਾਵੇਂ ਸੋਨੀ ਅੱਜ ਤੋਂ ਸਾਡੀ ਨੂੰਹ ਹੈ, ਪਰ ਤੁਸੀ ਸਾਡੇ ਨਾਲ ਪੁਰਾਣਾ ਰਿਸ਼ਤਾ ਹੀ ਰੱਖਣਾ, ਕਿਉਂ ਕਿ ਕੁੜੀ ਵਾਲਿਆਂ ਨੂੰ ਤਾਂ ਸਾਰੀ ਉਮਰ ਨੀਵੇਂ ਹੋ ਕੇ ਹੀ ਰਹਿਣਾ ਪੈਂਦਾ ਹੈ।ਉਸਦੀ ਗੱਲ ਸਾਨੂੰ ਸਾਰਿਆਂ ਨੂੰ ਬੁਰੀ ਤਾਂ ਜਰੂਰ ਲੱਗੀ ਸੀ ਪਰ ਅਸੀਂ ਇਹ ਕਦੇ ਨਹੀਂ ਸੀ ਸੋਚਿਆ ਕਿ ਕਿਸੇ ਇਨਸਾਨ ਦੀ ਸੋਚ ਇੰਨੀ ਜਿਆਦਾ ਘਟੀਆ ਵੀ ਹੋ ਸਕਦੀ ਹੈ ਕਿ ਘਰ ਵਿੱਚ ਕੁੜੀ ਦਾ ਜੰਮਣਾ ਮਾਂ-ਬਾਪ ਲਈ ਸਾਰੀ ਉਮਰ ਝੁਕ ਕੇ ਰਹਿਣ ਦਾ ਕਾਰਣ ਬਣ ਜਾਂਦਾ ਹੈ।
ਇਕ ਪਿਆਰੀ ਜਹੀ ਬੱਚੀ ਸਾਵੀ ਦੀ ਮਾਂ ਸੋਨੀ ਦੇ ਪੈਰ ਜਦੋਂ ਇਕ ਵਾਰੀ ਫਿਰ ਭਾਰੀ ਹੋਏ ਤਾਂ ਘਰ ਵਿੱਚ ਹਰ ਇਕ ਦੀ ਦਿਲੀ ਖ਼ਾਹਿਸ਼ ਸੀ ਕਿ ਇਸ ਵਾਰੀ ਘਰ ਵਿੱਚ ਮੁੰਡਾ ਹੋਣਾ ਚਾਹੀਦਾ ਹੈ।ਕੋਈ ਨਹੀਂ ਸੀ ਚਾਹੁੰਦਾ ਕਿ ਘਰ ਵਿਚ ਦੂਜੀ ਵਾਰੀ
ਜਦੋਂ ਸੋਨੀ ਦੇ ਘਰ ਪਹਿਲੀ ਬੱਚੀ ਨੇ ਜਨਮ ਲਿਆ ਤਾਂ ਘਰ ਦਾ ਮਾਹੋਲ ਇੰਜ ਹੋ ਗਿਆ ਸੀ ਜਿਵੇਂ ਘਰ ਵਿੱਚ ਕੋਈ ਮਰਗ ਹੋ ਗਈ ਹੋਵੇ।ਖ਼ੈਰ ਸਮੇਂ ਦੇ ਨਾਲ-ਨਾਲ ਸਭ ਕੁੱਝ ਠੀਕ ਹੋ ਗਿਆ ਸੀ ਕਿਉਂਕਿ ਸਾਵੀ ਦੀਆਂ ਕਿਲਕਾਰੀਆਂ ਨਾਲ ਘਰ ਮਹਿਕ ਉਠਿਆ ਸੀ, ਪਰ ਅੱਜ ਸੋਨੀ ਫਿਰ ਉਸ ਦੋਰਾਹੇ ਤੇ ਆ ਖੜੀ ਸੀ, ਹੁਣ ਤਾਂ ਜਿਵੇਂ ਸਭ ਦਾ ਇਕ ਟੁੱਕ ਫੈਸਲਾ ਸੀ ਕਿ ਕੁੱਝ ਵੀ ਹੋ ਜਾਵੇ, ਘਰ ਵਿੱਚ ਲੜਕਾ ਹੀ ਹੋਣਾ ਚਾਹੀਦਾ ਹੈ।ਸੋਨੀ ਬੇਚਾਰੀ ਦੋ-ਚਿੱਤੀ ਵਿੱਚ ਕੁੱਝ ਵੀ ਸਮਝ ਨਹੀਂ ਪਾ ਰਹੀ ਸੀ।ਜਿਉਂ ਹੀ ਉਸਦਾ ਚੌਥਾ ਮਹੀਨਾ ਪੂਰਾ ਆਉਣ ਤੇ ਆਇਆ ਤਾਂ ਘਰ ਵਿੱਚ ਬੱਚੇ ਦੇ ਲਿੰਗ ਟੈਸਟ ਦੀਆਂ ਸਲਾਹਾਂ ਹੋਣੀਆਂ ਸ਼ੁਰੂ ਹੋ ਗਈਆਂ।ਸੋਨੀ ਦਾ ਘਰ ਵਾਲਾ ਵੀ ਘਰਦਿਆਂ ਦੀ ਹਾਂ ਵਿੱਚ ਹਾਂ ਮਿਲਾ ਰਿਹਾ ਸੀ ਕਿ ਸਾਨੂੰ ਹੋਰ ਕੁੜੀ ਨਹੀਂ ਚਾਹੀਦੀ, ਪਹਿਲਾਂ ਹੀ ਇਕ ਕੁੜੀ ਦੇ ਭਾਰ ਨਾਲ ਦੱਬੇ ਪਏ ਹਾਂ, ਇਸ ਲਈ ਕਿਉਂ ਨਾ ਟੈਸਟ ਕਰਵਾ ਲਿਆ ਜਾਵੇ ਜੇ ਲੜਕਾ ਹੋਇਆ ਤਾਂ ਠੀਕ ਹੈ ਤੇ ਜੇ ਲੜਕੀ ਹੋਈ ਤਾਂ ਉਸਨੂੰ ਅੰਦਰੋਂ-ਅਦੰਰੀ ਖਤਮ ਕਰ ਦਿੱਤਾ ਜਾਵੇ।ਮਾਂ ਤਾਂ ਆਖਰ ਮਾਂ ਹੀ ਹੁੰਦੀ ਹੈ, ਉਸਨੇ ਬਥੇਰੇ ਵਾਸਤੇ ਪਾਏ।ਸੱਸ-ਸਹੁਰਾ ਤਾਂ ਕੀ ਉਸਦਾ ਜੀਵਨ-ਸਾਥੀ ਵੀ ਉਸ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਤਿਆਰ ਨਹੀਂ ਸੀ।
ਟੈਸਟ ਕਰਾਉਣ ਦੀਆਂ ਵਿਉਂਤਾਂ ਘੜੀਆਂ ਜਾਣ ਲੱਗ ਪਈਆਂ, ਪਰ ਹਰ ਥਾਂ ਚੌਕਸੀ ਹੋਣ ਕਰਕੇ ਕੋਈ ਵੀ ਡਾਕਟਰ ਅਜਿਹੇ ਟੈਸਟ ਕਰਨ ਲਈ ਤਿਆਰ ਨਹੀਂ ਸੀ।ਜਿਵੇਂ ਕਿਵੇਂ ਅੰਦਰੋਂ ਗਤੀ ਕਿਸੇ ਨਾਲ ਮਿਲ ਮਿਲਾ ਕੇ ਸੋਨੀ ਦਾ ਅਲਟਰਾ-ਸਾਊਂਡ ਟੈਸਟ ਕਰਾਇਆ ਗਿਆ।ਉਹੀ ਕੁੱਝ ਹੋਇਆ ਜਿਸ ਦਾ ਡਰ ਸੀ।ਸੋਨੀ ਦੀ ਕੁੱਖ ਵਿੱਚ ਬੱਚੀ ਹੀ ਪਲ ਰਹੀ ਸੀ, ਪਰ ਸੋਨੀ ਨੂੰ ਤਾਂ ਜਿਵੇਂ ਯਕੀਨ ਹੀ ਨਹੀਂ ਸੀ।ਉਹ ਨੰਨ੍ਹੀ ਜਾਨ ਦੇ ਕਤਲ ਲਈ ਤਿਆਰ ਨਹੀਂ ਸੀ, ਪਰ ਘਰ ਦੇ ਸਾਰੇ ਹੀ ਜੀਅ ਇਸ ਮੁਸੀਬਤ ਤੋਂ ਜਿੰਨੀ ਜਲਦੀ ਹੋ ਸਕੇ ਛੁਟਕਾਰਾ ਪਾ ਲੈਣਾ ਚਾਹੁੰਦੇ ਸਨ।ਕਿਸੇ ਦੇ ਕਹੇ ਕਹਾਏ ਤੇ ਜਾਂ ਕਹਿ ਲਵੋ ਕਿ ਕਾਨੂੰਨ ਦਾ ਡਰ ਦੇ ਕੇ ਘਰਦਿਆਂ ਨੂੰ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਆਪਣੀ ਗੱਲ ਤੋਂ ਟੱਸ ਤੋਂ ਮੱਸ ਹੋਣ ਲਈ ਤਿਆਰ ਨਹੀਂ ਸੀ।ਸੋਨੀ ਨੇ ਆਪਣੇ ਘਰ ਵਾਲੇ ਵਿਨੋਦ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ ਕੀਤੀ ਕਿ ਮੈਨੂੰ ਤਾਂ ਲਗਦਾ ਹੈ ਕਿ ਇਸ ਵਾਰੀ ਆਪਣੇ ਘਰ ਵਿੱਚ ਮੁੰਡਾ ਹੀ ਆ ਰਿਹਾ ਹੈ,ਮੇਰੀ ਰੂਹ ਨਹੀਂ ਮੰਨਦੀ ਕਿ ਅਸੀਂ ਕੋਈ ਅਜਿਹਾ ਕਦਮ ਚੁੱਕ ਲਈਏ ਕਿ ਬਾਅਦ ਵਿੱਚ ਪਛਤਾਉਣਾ ਪਵੇ।ਸੋਨੀ ਦੀ ਜ਼ਿਦ ਨੂੰ ਦੇਖਦੇ ਹੋਏ ਘਰਦਿਆਂ ਨੇ ਸਾਫ ਲਫ਼ਜਾਂ ਵਿੱਚ ਆਪਣਾ ਹੁਕਮ ਸੁਣਾ ਦਿੱਤਾ ਕਿ ਕੁੱਝ ਵੀ ਹੋ ਜਾਵੇ ਅਸੀਂ ਤੇਰੀ ਤਸੱਲੀ ਲਈ ਦੂਜੀ ਵਾਰੀ ਟੈਸਟ ਕਰਵਾ ਦੇਖਦੇ ਹਾਂ, ਜੇ ਫਿਰ ਵੀ ਇਹੀ ਨਤੀਜਾ ਹੋਇਆ ਤਾਂ ਸਾਡਾ ਫੈਸਲਾ ਅਟਲ ਹੈ।ਸੋਨੀ ਸੀਨੇ ਤੇ ਪੱਥਰ ਰੱਖ ਇਹ ਸੋਚਣ ਲਈ ਮਜਬੂਰ ਸੀ ਕਿ ਧੀਆਂ ਨੂੰ ਅੱਜ ਵੀ ਬੋਝ ਸਮਝ ਕੇ ਕਿਉਂ ਦੁਤਰਾਰਿਆ ਜਾ ਰਿਹਾ ਹੈ।ਉਸਦੀ ਜ਼ਿਦ ਨੂੰ ਦੇਖਦੇ ਹੋਏ ਉਸਨੂੰ ਕੁੱਝ ਕੂ ਦਿਨਾਂ ਲਈ ਪੇਕੇ ਛੱਡ ਦਿੱਤਾ ਗਿਆ ਤੇ ਉਸਦੀ ਮਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਧੀ ਨੂੰ ਸਮਝਾ ਲੈਣ।ਵਿਧਵਾ ਮਾਂ ਜੋ ਆਪ ਹੀ ਦੁੱਖਾਂ ਦੀ ਮਾਰੀ ਹੋਈ ਸੀ ਉਹ ਕੀ ਫੈਸਲਾ ਕਰ ਸਕਦੀ ਸੀ।ਸੋਨੀ ਤਾਂ ਪਹਿਲਾਂ ਹੀ ਸਹੁਰੇ ਘਰ ਵਿੱਚ ਆਪਣੀ ਜਾਈ ਖ਼ਾਤਰ ਬੜੀ ਮੁਸ਼ਕਲ ਨਾਲ ਆਪਣੀ ਜਗ੍ਹਾ ਬਣਾਉਣ ਦੇ ਕਾਬਲ ਹੋਈ ਸੀ।ਮਾਵਾਂ-ਧੀਆਂ ਦੁਚਿੱਤੀ ਵਿੱਚ ਫਸੀਆਂ ਕੁੱਝ ਵੀ ਸੋਚਣ ਸਮਝਣ ਤੋਂ ਅਸਮਰੱਥ ਸੀ।ਆਖ਼ਰ ਸੋਨੀ ਆਪਣੀ ਮਾਂ ਨੂੰ ਇਹ ਕਹਿ ਆਪਣੇ ਘਰ ਜਾਣ ਲਈ ਤਿਆਰ ਹੋਈ ਕਿ ਉਹ ਹਰ ਹੀਲੇ ਆਪਣੇ ਘਰ ਦਿਆਂ ਨੂੰ ਨਾ ਸਹੀ, ਆਪਣੇ ਜੀਵਨ ਸਾਥੀ ਨੂੰ ਮਨਾ ਹੀ ਲਵੇਗੀ।ਘਰ ਪਹੁੰਚ ਕੇ ਉਸਨੇ ਆਪਣੇ ਪਤੀ ਅੱਗੇ ਲੱਖਾਂ ਵਾਸਤੇ ਪਾਏ ਪਰ ਉਸ ਮਾਈ ਦੇ ਲਾਲ ਦੀ ਇਕ ਹੀ ਜ਼ਿਦ ਸੀ ਕਿ ਘਰ ਵਿੱਚ ਦੂਜਾ ਬੱਚਾ ਮੁੰਡਾ ਹੀ ਹੋਣਾ ਚਾਹੀਦਾ ਹੈ, ਕੁੜੀ ਨਹੀਂ।ਇਸ ਲਈ ਅਸੀ ਤੇਰੀ ਤਸੱਲੀ ਲਈ ਹੀ ਤਾਂ ਲਿੰਗ ਨਿਰਧਾਰਣ ਸੰਬੰਧੀ ਟੈਸਟਾਂ ਤੇ ਰੋਕ ਲੱਗੀ ਹੋਣ ਦੇ ਬਾਵਜੂਦ ਲੋਕ ਡਾਕਟਰ ਨਾਲ ਮਿਲ ਕੇ ਉਹ ਸਭ ਕੁੱਝ ਕਰ ਹੀ ਲੈਂਦੇ ਹਨ ਜੋ ਉਹ ਚਾਹੁੰਦੇ ਹਨ।ਹੁਣ ਸੋਨੀ ਨੇ ਘਰ ਵਿਚਲੇ ਕਲਹ ਕਲੇਸ਼ ਤੋਂ ਡਰਦੀ ਨੇ ਘਰ ਦਿਆਂ ਅੱਗੇ ਹਥਿਆਰ ਸੁੱਟ ਦਿੱਤੇ।ਪਤਾ ਨਹੀਂ ਕਿਵੇਂ ਤੇ ਕਿੱਥੇ ਲੈ ਜਾਕੇ ਘਰ ਦਿਆਂ ਨੇ ਸੋਨੀ ਦਾ ਟੈਸਟ ਹੀ ਨਹੀਂ ਕਰਾਇਆ ਸਗੋਂ ਕੁੜੀ ਦਾ ਪਤਾ ਲੱਗਣ ਤੇ ਇਸ ਤੋਂ ਛੁਟਕਾਰਾ ਪਾਉਣ ਦਾ ਜ਼ਰਿਆ ਲੱਭ ਹੀ ਲਿਆ।ਗਰਭਪਾਤ ਦਾ ਦਿਨ ਮਿੱਥ ਲਿਆ ਗਿਆ ਤੇ ਨੰਨ੍ਹੀ ਜਾਨ ਨੂੰ ਕੁੱਖ ਵਿੱਚ ਹੀ ਕਤਲ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।ਸੋਨੀ ਦੀ ਮਾਂ ਇਸ ਅਣਹੋਣੀ ਨੂੰ ਕਿਆਸਦਿਆਂ ਹੋਇਆਂ ਢਿੱਡ ਵਿੱਚ ਮੁੱਕੀਆਂ ਦੇ ਰਹੀ ਸੀ, ਪਰ ਕਿਸਮਤ ਦੀ ਮਾਰੀ ਬੇਬਸ ਮਾਂ ਕਰ ਹੀ ਕੀ ਸਕਦੀ ਸੀ। ਇਕ ਪਾਸੇ ਧੀ ਦੀ ਜ਼ਿੰਦਗੀ ਦਾ ਸਵਾਲ ਤੇ ਦੂਜੇ ਪਾਸੇ ਉਹ ਨੰਨ੍ਹੀਂ ਜਾਨ, ਜਿਸ ਨੇ ਅਜੇ ਦੁਨੀਆਂ ਦੇਖੀ ਵੀ ਨਹੀਂ ਸੀ, ਦਾ ਕੁੱਖ ਵਿੱਚ ਕਤਲ? ਮਨ ਵਿੱਚ ਆ ਰਹੇ ਬੁਰੇ-ਬੁਰੇ ਖਿਆਲਾਂ ਨੇ ਵਿਧਵਾ ਮਾਂ ਨੂੰ ਝੰਜੋੜ ਕੇ ਰੱਖ ਦਿੱਤਾ।ਉਸਦੀ ਅੰਤਰ-ਆਤਮਾ ਨੇ ਉਸਨੂੰ ਕੁੱਝ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਕਿ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ।ਰੱਬ ਦੀ ਮਰਜ਼ੀ ਕਿ ਗਰਭਪਾਤ ਤੋਂ ਪਹਿਲਾਂ ਸੋਨੀ ਸਾਵੀ ਨੂੰ ਨਾਨੀ ਮਾਂ ਕੋਲ ਛੱਡਣ ਦੇ ਬਹਾਨੇ ਪੇਕੇ ਆ ਗਈ ਕਿ ਜਿੰਨੇ ਦਿਨ ਉਹ ਹਸਪਤਾਲ ਵਿੱਚ ਰਹੇਗੀ, ਉਸਦੀ ਮਾਂ ਆਪਣੀ ਦੋਹਤੀ ਨੂੰ ਸੰਭਾਲ ਲਵੇਗੀ।ਜਦੋਂ ਸੋਨੀ ਪੇਕੇ ਘਰ ਆ ਕੇ ਮਾਂ ਨੂੰ ਮਿਲੀ ਤਾਂ ਉਹ ਮਾਂ ਦੇ ਗਲ ਲਗ ਕੇ ਧਾਂਹੀ ਰੋਂਦੀ ਹੋਈ ਨੇ ਸਾਰੀ ਵਿੱਥਿਆ ਬਿਆਨ ਕਰ ਦਿੱਤੀ ਕਿ ਮਾਂ ਮੈਂ ਹਾਰ ਗਈ।ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ।ਮੇਰੇ ਅੰਦਰ ਦੀ ਹਲਚਲ ਮੈਨੂੰ ਵਾਸਤੇ ਪਾਉਂਦੀ ਲਗਦੀ ਹੈ ਕਿ ਮਾਂ ਮੈਨੂੰ ਬਚਾ ਲੈ, ਪਰ ਮੇਰੀਆਂ ਭਾਵਨਾਵਾਂ ਦੀ ਕਿਸੇ ਨੂੰ ਪਰਵਾਹ ਨਹੀਂ।ਮੈਂ ਕੀ ਕਰਾਂ ਮਾਂ।ਮੈਨੂੰ ਕੁੱਝ ਸਮਝ ਨਹੀਂ ਲਗਦੀ।ਇਕ ਪਾਸੇ ਮੇਰਾ ਘਰ ਪਰਿਵਾਰ ਤੇ ਦੂਜੇ ਪਾਸੇ ਮੇਰੀਆਂ ਮਾਸੂਮ ਬੱਚੀਆਂ।ਜੇ ਮੈਂ ਘਰ ਦਿਆਂ ਨੂੰ ਖੁਸ਼ ਕਰਨ ਲਈ ਮੰਨ ਵੀ ਜਾਂਦੀ ਹਾਂ ਤੇ ਕੱਲ ਨੂੰ ਮੈਨੂੰ ਕੁੱਝ ਹੋ ਜਾਂਦਾ ਹੈ ਤਾਂ ਮੇਰੀ ਸਾਵੀ ਨੂੰ ਤਾਂ ਕਿਸੇ ਨੇ ਪੁੱਛਣਾ ਵੀ ਨਹੀਂ।ਮਾਂ ਕੋਈ ਹੱਲ ਲੱਭ ਮਾਂ,ਆਪਣੇ ਜਿਗਰ ਦੇ ਟੁਕੜੇ ਨੂੰ ਹੱਥੀਂ ਕਿਵੇਂ ਖਤਮ ਕਰਾਂ ਮਾਂ।ਮਾਂ-ਧੀ ਨੇ ਬੈਠ ਕੇ ਸਲਾਹ ਮਸ਼ਵਰਾ ਕੀਤਾ ਕਿ ਅਸੀਂ ਅਣਜੰਮੀ ਧੀ ਨਾਲ ਅਨਿਆਂ ਨਹੀਂ ਹੋਣ ਦਿਆਂਗੇ।ਕੁੱਝ ਵੀ ਹੋ ਜਾਵੇ ਇਹ ਬੱਚੀ ਦੁਨੀਆਂ ਵਿੱਚ ਜਰੂਰ ਆਵੇਗੀ।ਉਸਨੇ ਸੋਨੀ ਨੂੰ ਸਲਾਹ ਦਿੱਤੀ ਕਿ ਜੇ ਉਹ ਸੱਚ-ਮੁਚ ਹੀ ਆਪਣੀ ਬੱਚੀ ਨਾਲ ਨਿਆਂ ਕਰਨਾ ਚਾਹੁੰਦੀ ਹੈ ਤਾਂ ਰੱਬ ਦੇ ਆਸਰੇ ਆਪਣੀ ਗੱਲ ਤੇ ਅੜ ਜਾਵੇ, ਉਹ ਹਰ ਮੁਸ਼ਕਿਲ ਵਿੱਚ ਉਸਦੇ ਨਾਲ ਹੈ।ਸੋਨੀ ਪੜ੍ਹੀ ਲਿਖੀ ਤਾਂ ਸੀ ਹੀ ਤੇ ਉਹ ਵਿਆਹ ਤੋਂ ਪਹਿਲਾਂ ਕਿਸੇ ਸਕੂਲ ਵਿੱਚ ਨੌਕਰੀ ਵੀ ਕਰਦੀ ਸੀ।ਉਸਨੇ ਸੋਚਿਆ ਕਿ ਉਸਨੇ ਪਹਿਲੀ ਬੱਚੀ ਦੇ ਜਨਮ ਸਮੇਂ ਜੋ ਉਤਾਰ ਚੜ੍ਹਾਅ ਦੇਖੇ ਹਨ,ਉਨ੍ਹਾਂ ਨਾਲ ਨਿਬਟਣ ਲਈ ਉਸਨੇ ਘਰ ਦੇ ਹਰ ਮੈਂਬਰ ਨਾਲ ਸਮਝੋਤੇ ਕੀਤੇ ਤੇ ਆਪਣੇ ਅਰਮਾਨਾਂ ਦਾ ਗਲਾ ਘੁੱਟ ਲਿਆ, ਪਰ ਇਸ ਦੇ ਬਾਵਜੂਦ ਉਸਨੂੰ ਘਰ ਵਿੱਚ ਕਦੇ ਵੀ ਉਹ ਇਜ਼ਤ-ਮਾਣ ਨਾ ਮਿਲਿਆ ਜੋ ਮਿਲਣਾ ਚਾਹੀਦਾ ਸੀ।ਜੇ ਮੈਂ ਹੁਣ ਵੀ ਵਕਤ ਨਾਲ ਸਮਝੋਤਾ ਕਰਕੇ ਅਣਜੰਮੀ ਨਾਲ ਅਨਿਆਂ ਕਰਾਂਗੀ ਤਾਂ ਸਾਰੀ ਹੀ ਉਮਰ ਮੇਰੀ ਅੰਤਰ-ਆਤਮਾ ਮੈਨੂੰ ਕੌਸਦੀ ਰਹੇਗੀ।ਮੈਂ ਤਾਂ ਮਾਂ ਹਾਂ,ਮੈਂ ਡਾਇਣ ਕਿਵੇਂ ਬਣ ਜਾਵਾਂ।ਸਾਰੀ ਰਾਤ ਉਸ ਦੀ ਆਪਣੇ ਆਪ ਨਾਲ ਗੱਲਾਂ ਕਰਦਿਆਂ ਹੀ ਬੀਤ ਗਈ, ਪਰ ਉਸਨੇ ਨਵੀਂ ਸਵੇਰ ਹੋਣ ਤੱਕ ਇਕ ਉਹ ਫੈਸਲਾ ਕਰ ਲਿਆ ਸੀ ਜੋ ਉਸ ਲਈ ਇਕ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਸੀ।</span><br style="font-family: Verdana, Arial; font-size: 13px; text-align: left;" />
<br style="font-family: Verdana, Arial; font-size: 13px; text-align: left;" />
<span style="font-family: Verdana, Arial; font-size: 13px; text-align: left;">            ਦਿਨ ਚੜ੍ਹਣ ਸਾਰ ਜਦੋਂ ਸੋਨੀ ਦਾ ਪਤੀ ਉਸਨੂੰ ਲੈਣ ਆਇਆ ਤਾਂ ਸੋਨੀ ਨੇ ਆਪਣੀ ਮਾਂ ਅਤੇ ਪਤੀ ਨੂੰ ਕੋਲ ਬਿਠਾਇਆ ਤੇ ਕਿਹਾ ਕਿ ਮਾਂ ਅੱਜ ਮੈਂ ਜ਼ਿੰਦਗੀ ਦਾ ਉਹ ਅਹਿਮ ਕਦਮ ਚੁੱਕਣ ਜਾ ਰਹੀ ਹਾਂ, ਜੋ ਕਿਸੇ ਦੂਜੇ ਨੂੰ ਤਾਂ ਭਾਵੇਂ ਚੰਗਾ ਨਾ ਲੱਗੇ ਪਰ ਮੇਰੇ ਤੇ ਮੇਰੀਆਂ ਬੱਚੀਆਂ ਲਈ ਨਵੇਂ ਰਾਹ ਜਰੂਰ ਉਲੀਕੇਗਾ।ਮੈਂ ਆਪਣੀ ਬੱਚੀ ਦਾ ਕਤਲ ਨਹੀਂ ਹੋਣ ਦੇਵਾਂਗੀ।ਜੇ ਕਿਸੇ ਨੇ ਵੀ ਮੇਰੇ ਨਾਲ ਜ਼ੋਰ ਜਬਰ-ਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕਾਨੂੰਨ ਦਾ ਸਹਾਰਾ ਲਵਾਂਗੀ।ਇੰਨੀ ਗੱਲ ਸੁਣਦੇ ਹੀ ਉਸਦਾ ਪਤੀ ਅੱਗ-ਬਬੂਲਾ ਹੋ ਉਠਿਆ ਤੇ ਉਸਨੂੰ ਧਮਕੀਆਂ ਦੇਣ ਲੱਗ ਪਿਆ ਕਿ ਠੀਕ ਹੈ। ਇਹ ਫੈਸਲਾ ਤੇਰਾ ਇਕੱਲੀ ਦਾ ਹੈ ਤੇ ਤੂੰ ਹੀ ਭੁਗਤ। ਅੱਜ ਤੋਂ ਮੇਰੇ ਘਰ ਵਿੱਚ ਤੇਰੇ ਲਈ ਕੋਈ ਥਾਂ ਨਹੀਂ।ਸੋਨੀ ਦੀ ਮਾਂ ਨੇ ਦੋਹਾਂ ਜੀਆਂ ਦੀ ਗੱਲ ਵਿੱਚ ਕੋਈ ਦਖਲ ਨਾ ਦਿੱਤੀ ਤਾਂ ਕਿਉਂਕਿ ਵੀ ਤਾਂ ਗਰਭਪਾਤ ਦੇ ਵਿਰੁੱਧ ਸੀ।ਵਿਨੋਦ ਨੇ ਆਪਣੀ ਸੱਸ ਨੂੰ ਕਿਹਾ ਕਿ ਉਹ ਹੀ ਸੋਨੀ ਨੂੰ ਸਮਝਾਵੇ ਤਾਂ ਉਸਨੇ ਇਹ ਕਹਿ ਕੇ ਆਪਣੀ ਗੱਲ ਮੁਕਾ ਦਿੱਤੀ ਕਿ ਇਹ ਉਨ੍ਹਾਂ ਦੇ ਆਪਣੇ ਘਰ ਦੀ ਗੱਲ ਹੈ, ਮੈਂ ਵਿੱਚ ਦਖਲ ਕਿਉਂ ਦੇਵਾਂ।</span><br style="font-family: Verdana, Arial; font-size: 13px; text-align: left;" />
<br style="font-family: Verdana, Arial; font-size: 13px; text-align: left;" />
<span style="font-family: Verdana, Arial; font-size: 13px; text-align: left;">       ਸੋਨੀ ਆਪਣੀ ਗੱਲ ਤੇ ਅਟਲ ਸੀ। ਉਸਨੇ ਵੀ ਦੋ ਟੁੱਕ ਫੈਸਲਾ ਸੁਣਾ ਦਿੱਤਾ ਕਿ ਆਪਣੀ ਔਲਾਦ ਖਾਤਰ ਮੈਂ ਦੁਨੀਆਂ ਦੀ ਹਰ ਚੀਜ਼ ਨੂੰ ਠੋਕਰ ਮਾਰ ਸਕਦੀ ਹਾਂ।ਇਹ ਗੱਲ ਸੁਣਦੇ ਸਾਰ ਹੀ ਉਸਦਾ ਪਤੀ ਜਿਵੇਂ ਅਸਮਾਨੋ ਧਰਤ ਤੇ ਆ ਡਿਗਿਆ ਹੋਵੇ।ਉਸਨੇ ਪੈਂਤਰਾ ਬਦਲਿਆ ਤੇ ਸੋਨੀ ਨੂੰ ਹਲੀਮੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ,ਪਰ ਸੋਨੀ ਤਾਂ ਜਿਵੇਂ ਸ਼ੇਰਨੀ ਬਣ ਚੁੱਕੀ ਸੀ ਤੇ ਉਹ ਆਪਣੇ ਪਤੀ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ।ਆਖਰ ਉਸਦੇ ਪਤੀ ਨੇ ਉਸਨੂੰ ਆਖਿਆ ਕਿ ਠੀਕ ਹੈ, ਆਪਾਂ ਘਰ ਚਲਦੇ ਹਾਂ ਤੇ ਘਰਦਿਆਂ ਨਾਲ ਸਲਾਹ ਕਰ ਵੇਖਦੇ ਹਾਂ ਪਰ ਸੋਨੀ ਦਾ ਦੋ ਟੁੱਕ ਜਵਾਬ ਸੀ ਕਿ ਜ਼ਿੰਦਗੀ ਸਾਡੀ ਹੈ, ਬੱਚੇ ਸਾਡੇ ਹਨ, ਫਿਰ ਘਰ ਦਿਆਂ ਨਾਲ ਸਲਾਹ ਕਰਨ ਦਾ ਕੀ ਮਤਲਵ।ਮੈਨੂੰ ਘਰ ਦੇ ਕਿਸੇ ਵੀ ਮੈਂਬਰ ਤੇ ਕੋਈ ਯਕੀਨ ਨਹੀਂ।ਮੈਂ ਉਸ ਘਰ ਵਿੱਚ ਉਦੋਂ ਤੱਕ ਕਦਮ ਨਹੀਂ ਰੱਖਾਂਗੀ, ਜਦੋਂ ਤੱਕ ਮੇਰੀ ਬੱਚੀ ਇਸ ਦੁਨੀਆਂ ਵਿੱਚ ਨਹੀਂ ਆ ਜਾਂਦੀ।ਜੇ ਮੇਰਾ ਜੀਵਨ-ਸਾਥੀ ਵੀ ਮੇਰੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਤਾਂ ਵੀ ਕੋਈ ਗੱਲ ਨਹੀਂ।ਆਪਣੀ ਅੋਲਾਦ ਖਾਤਰ ਤਾਂ ਮੈਂ ਉਸਨੂੰ ਵੀ ਦਾਅ ਤੇ ਲਗਾ ਸਕਦੀ ਹਾਂ। ਇਹ ਗੱਲ ਸੁਣਦਿਆਂ ਹੀ ਸੋਨੀ ਦੇ ਪਤੀ ਨੇ ਇਕ ਵਾਰ ਫ਼ੇਰ ਆਪਣੀ ਸੱਸ ਵੱਲ ਵੇਖਿਆ ਤਾਂ ਉਸਨੇ ਵੀ ਇਹੀ ਆਖਿਆ ਕਿ ਮੇਰੀ ਬੱਚੀ ਜੋ ਕੁਝ ਵੀ ਆਖ ਰਹੀ ਹੈ, ਮੈਂ ਉਸਦੇ ਨਾਲ ਹਾਂ।ਜੇ ਉਸਦੇ ਨਾਲ ਜਾਂ ਉਸਦੀ ਅੋਲਾਦ ਨਾਲ ਕੋਈ ਵੀ ਬੇਇਨਸਾਫੀ ਹੋਈ ਤਾਂ ਉਹ ਕਾਨੂੰਨ ਦੀ ਸ਼ਰਨ ਲੈਣ ਤੋਂ ਵੀ ਪਿੱਛੇ ਨਹੀਂ ਹਟਣਗੀਆਂ।ਤੁਸੀਂ ਆਪਣਾ ਭਲਾ ਆਪ ਵਿਚਾਰ ਲਵੋ।ਕਾਨੂੰਨ ਦਾ ਨਾਂ ਸੁਣਦੇ ਹੀ ਜਿਵੇਂ ਸੋਨੀ ਦੀ ਅਕਲ ਠਿਕਾਣੇ ਆ ਗਈ ਹੋਵੇ।ਸੋਨੀ ਦਾ ਪਤੀ ਆਪਣੇ ਘਰ ਦਿਆਂ ਤੋਂ ਬਹੁਤ ਡਰਦਾ ਸੀ।ਜਦੋਂ ਵੀ ਉਹ ਘਰ ਵਿੱਚ ਹੁੰਦਾ ਤਾਂ ਹਰ ਫੈਸਲਾ ਉਸਦੀ ਮਾਂ ਦਾ ਹੀ ਹੁੰਦਾ ਸੀ ਤੇ ਉਹ ਚਾਹੁੰਦਾ ਹੋਇਆਂ ਵੀ ਆਪਣੀ ਮਾਂ ਦੇ ਵਿਰੁੱਧ ਨਾ ਜਾ ਸਕਦਾ, ਪਰ ਅੱਜ ਉਸਨੇ ਫੈਸਲਾ ਕਰ ਲਿਆ ਕਿ ਉਹ ਘਰ ਜਾਵੇਗਾ ਤੇ ਮਾਂ ਨੂੰ ਕਾਨੂੰਨ ਦਾ ਡਰ ਦੇ ਕੇ ਆਪਣਾ ਫੈਸਲਾ ਸੁਣਾ ਦੇਵੇਗਾ।ਜਦੋਂ ਉਹ ਇਕੱਲਾ ਹੀ ਘਰ ਪਹੁੰਚਿਆ ਤਾਂ ਮਾਂ ਨੇ ਉਸਨੂੰ ਨੂੰਹ ਬਾਰੇ ਪੁੱਛਿਆ ਤਾਂ ਉਸਨੇ ਸਾਰੀ ਹੀ ਗੱਲ ਆਪਣੀ ਮਾਂ ਨਾਲ ਕੀਤੀ।ਮਾਂ ਨੇ ਉਸਦੀ ਗੱਲ ਸੁਣੀ ਤੇ ਆਖਿਆ ਕਿ ਨਹੀਂ ਪੱਥਰ ਤੇ ਲਕੀਰ ਹੈ ਮੇਰਾ ਫੈਸਲਾ ਨਹੀਂ ਬਦਲ ਸਕਦਾ।ਵਿਨੋਦ ਨਿੰਮੋ-ਝੁਣਾ ਜਿਹਾ ਹੋ ਕੇ ਮਾਂ ਨੂੰ ਆਖਣ ਲੱਗਾ ਕਿ ਜੇ ਕੋਈ ਹਬੀ-ਨਭੀ ਹੋ ਗਈ ਤਾਂ ਜਿੰਮੇਵਾਰ ਕੌਣ ਹੋਵੇਗਾ।ਸੋਨੀ ਤੇ ਉਸਦੀ ਮਾਂ ਤਾਂ ਕਾਨੂੰਨ ਦਾ ਆਸਰਾ ਲੈਣ ਲਈ ਅਰਜੀ ਦੇਣ ਲੱਗੀਆਂ ਹਨ।ਵਿਨੋਦ ਦੀ ਮਾਂ ਇਕ ਦਮ ਹੀ ਆਪਣੀ ਗੱਲ ਤੋਂ ਪਲਟ ਕੇ ਆਖਣ ਲੱਗੀ ਕਿ ਜਨਾਨੀ ਤੇਰੀ ਹੈ ਤੇ ਹਰ ਗੱਲ ਦੀ ਜਿੰਮੇਵਾਰੀ ਵੀ ਤਾਂ ਤੇਰੀ ਹੀ ਹੋਵੇਗੀ।ਇਹ ਗੱਲ ਸੁਣਦਿਆਂ ਹੀ ਵਿਨੋਦ ਨੇ ਆਪਣੀ ਮਾਂ ਨੂੰ ਆਖ ਦਿੱਤਾ ਕਿ ਠੀਕ ਹੈ,ਜੇ ਮੁਸੀਬਤ ਵੇਲੇ ਮੇਰੀ ਮਾਂ ਮੇਰਾ ਸਾਥ ਦੇਣ ਲਈ ਤਿਆਰ ਨਹੀਂ ਤਾਂ ਮੈਂ ਆਪਣੀ ਪਤਨੀ ਦਾ ਸਾਥ ਜਰੂਰ ਦਿਆਂਗਾ,ਜੋ ਆਪਣੀ ਅੋਲਾਦ ਨੂੰ ਹਰ ਹੀਲੇ ਬਚਾਉਣ ਲਈ ਆਪਣਾ ਸਭ-ਕੁਝ ਦਾਅ ਤੇ ਲਾਉਣ ਲਈ ਤਿਆਰ ਹੈ।ਉਹ ਔਰਤ ਜੋ ਇਸ ਘਰ ਦੀ ਹਰ ਖੁਸ਼ੀ ਲਈ ਆਪਣੇ ਅਰਮਾਨਾਂ ਦਾ ਗਲਾ ਘੁੱਟਦੀ ਆ ਰਹੀ ਹੈ,ਪਰ ਕਿਸੇ ਨੇ ਕਦੇ ਵੀ ਉਸ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ,ਅੱਜ ਮੈਂ ਉਸ ਦੇ ਹਰ ਫੈਸਲੇ ਵਿੱਚ ਉਸਦਾ ਸਾਥ ਦਿਆਂਗਾ।ਮੈਂ ਕੋਈ ਅਜਿਹਾ ਕਦਮ ਨਹੀਂ ਚੁੱਕਾਂਗਾ,ਜਿਸ ਨਾਲ ਮੈਂ ਆਪਣੀਆਂ ਹੀ ਨਜ਼ਰਾਂ ਵਿੱਚੋਂ ਡਿਗ ਪਵਾਂ।ਇਹ ਬੱਚੀ ਵੀ ਦੁਨੀਆਂ ਵਿੱਚ ਜਰੂਰ ਆਵੇਗੀ।ਮਾਂ, ਡੁੱਲੇ ਬੇਰਾਂ ਦਾ ਅਜੇ ਕੁੱਝ ਨਹੀਂ ਵਿਗੜਿਆ।ਸਮਾਂ ਰਹਿੰਦੇ ਹੀ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਹਨ ਕਿ ਜ਼ਿੰਦਗੀ ਦਾ ਹਰ ਫੈਸਲਾ ਇਨਸਾਨ ਨੂੰ ਖੁਦ ਹੀ ਕਰਨਾ ਚਾਹੀਦਾ ਹੈ।ਸੋਨੀ ਦਾ ਫੈਸਲਾ ਹੀ ਮੇਰਾ ਫੈਸਲਾ ਹੈ।ਮੈਂ ਆਪਣੇ ਖੂਨ ਨੂੰ ਅਜਾਂਈ ਨਹੀਂ ਜਾਣ ਦਿਆਂਗਾ।ਮੇਰੀ ਬੱਚੀ ਇਸ ਦੁਨੀਆ ਵਿਚ ਜਰੂਰ ਆਵੇਗੀ ਮਾਂ ਜਰੂਰ ਆਵੇਗੀ।