ਦੀਵਾ ਬਲਿਆ ਤੇ ਰੋਸ਼ਨੀ ਕਰਨ ਲੱਗਾ ।
ਅਧੂਰੇ ਸੁਪਨਿਆ ਚ,ਰੰਗ ਭਰਨ ਲੱਗਾ।
ਫੈਲੀ ਰੋਸ਼ਨੀ ਹੈ ਜਗਮਗਾ ਕੇ ,
ਫਿਰ ਹਨੇਰਾ ਵੀ ਵੇਖ ਕੇ ਡਰਨ ਲੱਗਾ।
ਇੱਧਰ ਆਸ ਮੇਰੀ,ਤੁਫਾਨ ਉਸ ਪਾਸੇ,
ਜਿੱਤ ਲਈ ਜਾਨ ਤਲੀ ਤੇ ਧਰਨ ਲੱਗਾ।
ਦੁਸਮਣ ਥਾਂ ਥਾਂ ਬਣ ਕੇ ਨਾਗ ਬੈਠੇ,
ਬਿਨਾ ਜੂਝਿਆ ਨਹੀ ਹੁਣ ਸਰਨ ਲੱਗਾ।
ਚੁੱਕ ਲਿਆ ਝੰਡਾ ਸੱਚ ਤੇ ਪਿਆਰ ਵਾਲਾ,
ਪਹਾੜ ਮੁਸ਼ਕਲਾ ਦਾ ਵੀ ਖਰਨ ਲੱਗਾ।
ਵੱਧ ਰਿਹਾ ਆਸਾ ਦਾ ਕਾਫਲਾ ਯਾਰੋ,
ਹੋਕੇ ਮਕਬੂਲ "ਦਲਜੀਤ" ਟੀਸੀ ਚੜਨ ਲੱਗਾ।
----------------------------------------------