ਫੋਰਮ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 4 ਜੁਲਾਈ 2015 ਦਿਨਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ।ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਭਾ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨਾਲ ਸੁਰਿੰਦਰ ਢਿੱਲੋਂਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ। ਇਸ ਉਪਰੰਤ ਜੱਸ ਚਾਹਲ ਨੇ ਸਟੇਜ ਸਕੱਤਰ ਦੀ ਜੁੱਮੇਵਾਰੀਨਿਭਾਂਦਿਆਂ ਅੱਜ ਦੀ ਸਭਾ ਦੀ ਕਾਰਵਾਈ ਸ਼ੁਰੂ ਕੀਤੀ –ਰਣਜੀਤ ਸਿੰਘ ਮਿਨਹਾਸ ਨੇ ‘ਕੈਨੇਡਾ ਡੇ’ ਤੇ ਲਿਖੀ ਆਪਣੀ ਹਾਸ-ਕਵਿਤਾ ਰਾਹੀਂ ਇਸ ਮੁਲਕ ਦੀ ਸ਼ਲਾਘਾ ਕੀਤੀ–

“ਸੋਹਣੇ ਦੇਸ਼ ਕਨੇਡਾ ਵਰਗਾ ਸ਼ਾਇਦ ਹੀ ਕੋਈ ਹੋਰ।
 ਨਾ ਕੋਈ  ਫਿਰਦੇ  ਪਸ਼ੂ ਅਵਾਰਾ, ਨਾ ਅਵਾਰਾ ਕੁੱਤੇ
 ਨਾ ਕੋਈ  ਇੱਥੇ ਬੰਦੇ  ਦਿਸਦੇ, ਫੁੱਟ-ਪਾਥ ਤੇ ਸੁੱਤੇ
 ਨੇਤਾ ਕਿਰਤੀ ਸੱਭ ਬਰਾਬਰ, ਨਾ ਤਕੜੇ ਦਾ ਜੋਰ, ਸੋਹਣੇ ਦੇਸ਼..........”

ਸ਼ਮਸ਼ੇਰ ਸਿੰਘ ਸੰਧੂ ਹੋਰਾਂ ਸਭ ਨੂੰ ‘ਕੈਨੇਡਾ ਡੇ’ ਦੀ ਵਧਾਈ ਦਿੰਦੇ ਹੋਏ ਕੈਨੇਡਾ ਡੇ ਦੀ ਸਥਾਪਨਾ ਬਾਰੇ ਰੋਚਕਜਾਣਕਾਰੀ ਸਾਂਝੀ ਕਰਨ ਉਪਰੰਤ ਆਪਣੀ ਇਕ ਗ਼ਜ਼ਲ ਪੇਸ਼ ਕੀਤੀ –

“ਕੂ ਕੂ ਕਰਦੀ ਕੋਇਲ ਜਾਪੇ ਤੇਰਾ ਗੀਤ ਸੁਣਾਵੇ
 ਤੇਰੇ ਪੈਣ ਭੁਲੇਖੇ ਮੈਨੂੰ  ਗੀਤ ਜਦੋਂ  ਕੁਈ ਗਾਵੇ।
 ਅਰਥ  ਵਿਹੂਣੇ  ਸ਼ਬਦਾਂ  ਦੀ ਮੈਂ  ਕਰਦਾਂ  ਜੋੜਾ ਜਾੜੀ
 ਆਪੇਹੀ ਬਣ ਜਾਵਣ ਗ਼ਜ਼ਲਾਂ ਜ਼ਿਕਰ ਤਿਰਾ ਜਦ ਆਵੇ।”

ਤਰਲੋਕ ਸਿੰਘ ਚੁੱਘ ਨੇ ਸ਼ਾਇਰ ‘ਖ਼ਾਮਖ਼ਾਹ’ ਹੈਦਰਾਬਾਦੀ ਦੇ ਕੁਝ ਸ਼ੇ’ਰ ਪੜ੍ਹੇ ਅਤੇ ਚੁਟਕੁਲੇ ਸੁਣਾਕੇ ਖ਼ੁਸ਼ ਕੀਤਾ –

“ਮੁਝੇ ਅਸ਼ਕੋਂ ਸੇ ਅਪਨਾ ਜ਼ਖ਼ਮੇ-ਦਿਲ ਧੋਨਾ ਨਹੀਂ ਆਤਾ
 ਮਿਲੇ ਲਮਹੇ ਜੋ  ਖ਼ੁਸ਼ਿਯੋਂ ਕੇ, ਉਨਹੇ ਖੋਨਾ  ਨਹੀਂ ਆਤਾ।
 ਮੈਂ ਅਪਨੇ ਗ਼ਮ ਭੁਲਾਨੇ ‘ਖ਼ਾਮਖ਼ਾਹ’ ਹੰਸਤਾ-ਹੰਸਾਤਾ ਹੂੰ
 ਮਗਰ ਸਬ  ਯੇ ਸਮਝਤੇ  ਹੈਂ, ਮੁਝੇ  ਰੋਨਾ  ਨਹੀਂ ਆਤਾ।”

ਬੀਬੀ ਹਰਚਰਨ ਕੌਰ ਬਾਸੀ ਹੋਰਾਂ ‘ਕੈਨੇਡਾ ਡੇ’ ਤੇ ਕਵਿਤਾ ਪੜ੍ਹੀ। ਉਪਰੰਤ ‘ਫਾਦਰਜ਼ ਡੇ’ ਤੇ ‘ਗੁਰਦੀਸ਼ ਕੌਰ’ ਦੀਇਹ ਕਵਿਤਾ ਸਾਂਝੀ ਕੀਤੀ –

“ਕਿਉਂ ਨਾ ਲੱਭਦਾ ਪਿਆਰ ਬਾਪੂ ਜੀ ਦੇ ਨਾਲ ਦਾ
 ਰਾਤਾਂ ਜਾਗ-ਜਾਗ ਬਾਪੂ ਨੇ ਵੀ ਕਟਿਆਂ
 ਹੱਦੋਂ ਵੱਧ ਸਖ਼ਤ ਕਮਾਈਆਂ ਬਾਪੂ ਨੇ ਹੀ ਕੀਤੀਆਂ
 ਦਿਨ-ਰਾਤ ਇਕ ਕੀਤਾ ਹਰ ਇਕ ਸਾਲ ਦਾ,
ਕਿਉਂ ਨਾ ਲੱਭਦਾ ਪਿਆਰ ਬਾਪੂ ਜੀ ਦੇ ਨਾਲ ਦਾ।”

ਜਰਨੈਲ ਸਿੰਘ ਤੱਗੜ ਹੋਰਾਂ ਨੌਜਵਾਨ ਪੀੜ੍ਹੀ ਦਾ ਕਾਲਾ ਪੱਖ ਵੇਖਕੇ ਚਿੰਤਾ ਦਰਸਾਈ -

“ਝੂਠ ਫਰੇਬ ਨਾਲ ਭਰੇ ਲੋਕ, ਮਰੀ ਜ਼ਮੀਰ ਪਰ ਜੀਂਦੇ ਲੋਕ।
 ਕੁੜੀਆਂ ਮੁੰਡੇ ਨਸ਼ੇ ਦੇ ਆਦੀ, ਕਰੀ ਜਾਂਦੇ ਘਰ ਦੀ ਬਰਬਾਦੀ।
 ਕੰਮਕਾਰ ਨੂੰ ਬੜੇ ਕੰਮਚੋਰ, ਮਰੀ ਜਮੀਰ ਪਰ ਜੀਂਦੇ ਲੋਕ।”
ਡਾ. ਮਨਮੋਹਨ ਸਿੰਘ ਬਾਠ ਹੋਰਾਂ ਹਿੰਦੀ ਫਿਲਮੀ ਗ਼ਜ਼ਲ ਪੂਰੀ ਤਰੱਨਮ ਵਿੱਚ ਗਾਕੇ ਸਮਾਂ ਬਨ੍ਹਤਾ।ਪੈਰੀ ਮਾਹਲ ਨੇ ਭਾਰਤ ਫੇਰੀ ਦੀਆਂ ਕੁਛ ਖੱਟੀਆਂ ਮਿਠੀਆਂ ਯਾਦਾਂ ਸਾਂਝਿਆਂ ਕਰਦੇ ਦੱਸਿਆ ਕਿ ਨਿਕੱਮੇਂ ਲੋਕਕਿਵੇਂ ਦੂਜਿਆਂ ਨੂੰ ਲੁੱਟਣ ਦੇ ਨਵੇਂ-ਨਵੇਂ ਤਰੀਕੇ ਇਸਤਮਾਲ ਕਰਦੇ ਹਨ, ਏਥੇ ਤਕ ਕਿ ਹਰਮੰਦਰ ਸਾਹਿਬ ਦੇਪਰਿਸਰ ਵਿੱਚ ਵੀ ਲੋਕਾਂ ਨੂੰ ਨਹੀਂ ਬਖ਼ਸ਼ਦੇ। ਇਮੀਗਰੇਸ਼ਨ ਸੈਮੀਨਾਰਸ ਵਿੱਚ ਦਿੱਤੀ ਜਾਂਦੀ ਗਲਤ ਜਾਣਕਾਰੀ ਦੀਵੀ ਚਰਚਾ ਕੀਤੀ।  

ਜਸਵੀਰ ਸਿੰਘ ਸੀਹੋਤਾ ਹੋਰਾਂ ਅਜੋਕੇ ਸਮਾਜਿਕ ਹਾਲਾਤ ਦਰਸਾਉਂਦੀ ਆਪਣੀ ਕਵਿਤਾ ਸਾਂਝੀ ਕੀਤੀ –

“ਬੰਦਾ  ਬੰਦੇ ਵਲ  ਹੱਥ ਵਧਾ  ਨਾ ਸਕਿਆ
 ਇਸ ਅਜੋਕੇ  ਸਮਾਜ ਦੀ  ਅਜੋਕੀ ਹਾਲਤ
 ਜਿੱਥੇ ਕਿੰਤੂ ਪਰੰਤੂ ਦੀ ਬਣ ਚੁੱਕੀ ਆਦਤ
 ਗੁੰਝਲਾ ਵਿੱਚ ਪਿਆ ਜਾਪਦਾ ਦੂਜੇ ਨੂੰ ਦੂਜਾ
 ਤੇ ਸਹਿਜ ਅਵਸਥਾ ਕੋਈ ਪਾ ਨਾ ਸਕਿਆ,
ਬੰਦਾ ਬੰਦੇ ਵਲ ਹੱਥ ਵਧਾ  ਨਾ ਸਕਿਆ।

ਬੀਬੀ ਹਰਜੀਤ ਵਿਰਦੀ ਹੋਰਾਂ ਨੇ ਅਪਣੇ ਬਾਰੇ ਕੁਝ ਜਾਣਕਾਰੀ ਦਿੰਦੇ ਹੋਏ ਸਭਾ ਵਿੱਚ ਹਾਜ਼ਰੀ ਲਵਾਈ।


ਪਾਕਿਸਤਾਨ ਦੀ ਫੇਰੀ ਤੋਂ ਵਾਪਸ ਆਏ ਕਰਾਰ ਬੁਖ਼ਾਰੀ ਨੇ ਅਪਣੀਆਂ ਦੋ ਉਰਦੂ ਗ਼ਜ਼ਲਾਂ ਪੇਸ਼ ਕੀਤੀਆਂ –

“ਕੋਈ  ਬਦਜ਼ਾਤ  ਜ਼ਾਤ  ਕਯਾ  ਜਾਨੇ
 ਕਿਤਨੀ ਗਹਰੀ ਹੈ ਬਾਤ ਕਯਾ ਜਾਨੇ।
 ਆਂਖ  ਬੋਲੇ   ਔਰ  ਲਬ   ਖ਼ਾਮੋਸ਼
 ਬੜ੍ਹਤੀ ਜਾਤੀ ਹੈ ਬਾਤ ਕਯਾ ਜਾਨੇ”

ਜਗਜੀਤ ਸਿੰਘ ਰਾਸ੍ਹੀ ਨੇ ਉਰਦੂ/ਹਿੰਦੀ ਸ਼ਾਇਰਾਂ ਦੇ ਕੁਝ ਸ਼ੇਅਰਾਂ ਨਾਲ ਹਾਜ਼ਰੀ ਲਵਾਈ –

“ਖੁਲੀ  ਜੋ  ਆਂਖ, ਵੋ  ਥਾ  ਨ  ਵੋ  ਜ਼ਮਾਨਾ  ਥਾ
 ਦਹਕਤੀ ਆਗ ਥੀ, ਤਨਹਾਈ ਥੀ, ਫ਼ਸਾਨਾ ਥਾ।
 ਗ਼ਮੋਂ  ਨੇ  ਬਾਂਟ  ਲਿਯਾ  ਮੁਝਕੋ  ਯੂੰ  ਆਪਸ ਮੇਂ
 ਜੈਸੇ  ਮੈਂ   ਕੋਈ   ਲੂਟਾ   ਹੁਆ   ਖ਼ਜ਼ਾਨਾ   ਥਾ”

ਹਰਨੇਕ ‘ਬੱਧਨੀ’ ਹੋਰਾਂ ਆਪਣੀ ਕਵਿਤਾ ‘ਕਲਮਾਂ ਦੇ ਵਾਰਸੋ’ ਰਾਹੀਂ ਲੇਖਕਾਂ ਨੂੰ ਸੁਚੇਤ ਕੀਤਾ –

“ਸੱਚ ਲਿਖਣ ਵਾਲਿਆਂ ਨਾਲ, ਹਾਕਮਾਂ ਦਾ ਵੈਰ ਹੁੰਦੈ
 ਹਾਕਮਾਂ ਨੇ  ਉਹਨਾਂ  ਤੇ  ਕਰਨਾ ਈ  ਕਹਿਰ  ਹੁੰਦੈ।
 ਹਰ ਕਹਿਰ ਨੂੰ ਸਹਿਣ ਲਈ ਪਹਿਲਾਂ ਹੀ ਠਾਣ ਰੱਖਿਓ
 ਕਲਮਾਂ  ਦੇ  ਵਾਰਸੋ!  ਕਲਮਾਂ  ਦਾ  ਮਾਣ  ਰੱਖਿਓ।”

ਜੱਸ ਚਾਹਲ ਨੇ ‘ਕੈਨੇਡਾ ਡੇ’ ਯਾਨੀ 1 ਜੁਲਾਈ ਬਾਰੇ ਰੋਚਕ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ 1 ਜੁਲਾਈਦਾ ਦਿਨ ਨਯੂਫਿਨਲੈਂਡ ਅਤੇ ਲੈਬਰੇਡੌਰ (Newfoundland and Labrador) ਸੂਬੇ ਵਿੱਚ ‘ਮੈਮੋਰਿਯਲ ਡੇ’ ਅਤੇਕੁਬੈਕ (Quebec) ਸੂਬੇ ਵਿੱਚ ‘ਮੂਵਿੰਗ ਡੇ’ ਵਜੋਂ ਵੀ ਮਨਾਯਾ ਜਾਂਦਾ ਹੈ। ਉਪਰੰਤ ਅਪਣੀ ਹਿੰਦੀ ਗ਼ਜ਼ਲ ਦੇ ਕੁਝਸ਼ੇਅਰ ਪੇਸ਼ ਕੀਤੇ –

“ਖ਼ਾਬ-ਓ-ਅਰਮਾਂ, ਦਿਲ, ਜਾਨ, ਜਿਗਰ ਦੇ ਕਰ ਇਸੇ ਕਮਾਯਾ ਹੈ
 ਖ਼ੁਦਗਰਜ਼  ਹੂੰ  ਮੈਂ, ਨ  ਬਾਂਟੂੰਗਾ, ਗ਼ਮ  ਹੀ  ਮੇਰਾ  ਸਰਮਾਯਾ  ਹੈ।”

ਇੰਨ: ਆਰ. ਐਸ. ਸੈਣੀ ਨੇ ਇਕ ਪੁਰਾਣਾ ਹਿੰਦੀ ਫਿਲਮੀ ਗਾਣਾ ਅਤੇ ਇਕ ਪੰਜਾਬੀ ਗ਼ਜ਼ਲ ਕੀ-ਬੋਰਡ ਤੇ ਗਾਕੇਰੌਣਕ ਲਾਈ।

ਇਕਰਮ ਪਾਸ਼ਾ ਨੇ ਆਪਣੇ ਉਰਦੂ ਦੇ ਕੁਝ ਸ਼ੇ’ਰ ਸਾਂਝੇ ਕੀਤੇ –

“ਹਾਲਾਤ ਤੋ ਹਮੇਸ਼ਾ  ਮੁਆਫ਼ਿਕ ਨਹੀਂ ਰਹੇ
 ਗ਼ੈਰੋਂ ਕੀ ਬਾਤ ਛੋੜਿਯੇ, ਅਪਨੇ ਨਹੀਂ ਰਹੇ।
 ਦਾਨਾਈ ਨੇ ਹਮੇਸ਼ਾ ਹੀ ਰੁਸਵਾ ਕਿਯਾ ਹਮੇਂ

ਜੱਸ ਚਾਹਲ