ਸਾਉਣ ਦਾ ਮਹੀਨਾ (ਗੀਤ )

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਉਣ ਦਾ ਮਹੀਨਾ ਤੂੰ ਨਾ ਆ ਿਆ
ਜਿਉਣ ਜੋਗਿਆ ਵੇ 
ਬਣ ਗ ੀ ਜਿੰਦ ਗਮਖਾਰ ਵੇ
ਕਦੋਂ ਆ ਕੇ ਲਵੇਂਗਾ ਤੂੰ ਸਾਰ ਵੇ।
ਛਾ ੀਆਂ ਘਨਘੋਰ ਨੇ ਘਟਾਵਾਂ ਚੜ੍ਹ ਆ ੀਆਂ ਵੇ
ਸ਼ੂਕ ਰਹੇ ਬੱਦਲਾਂ ਨੇ ਸੀਨੇ ਅੱਗਾਂ ਲਾ ੀਆਂ ਵੇ
ਛੇੜ ਛੇੜ ਜਾਣ ਕੇ ਹਵਾਵਾਂ ਮੈਨੂੰ ਪੁੱਛਦੀਆਂ
ਕਦੋਂ ਆਊ ਮੇਰਾ ਦਿਲਦਾਰ ਵੇ
ਸਾਊਣ ਦਾ ਮਹੀਨਾ,,,,,,,,,,

ਮੋਹਲੇਧਾਰ ਵਰ੍ਹਦਾ  ੇ ਮੀਂਹ ਜਦੋਂ ਚੰਨ ਮੇਰੇ
ਬਿਜਲੀ ਵੀ ਨਾਲ ਭੈੜੀ ਕੜਕੇ
ਯਾਦ ਤੇਰੀ ਸੀਨੇ ਵਿਚ ਪਲ ਪਲ ਸਾਂਭ ਰੱਖਾਂ
ਜ਼ੋਰ ਨਾਲ ਦਿਲ ਮੇਰਾ ਧੜਕੇ 
ਛਮ ਛਮ ਅੱਖੀਆਂ ਚੋਂ ਵਗਦਾ  ੇ ਨੀਰ ਮੇਰੇ
ਲੰਘੀ ਜਾਂਦੀ ਰੰਗਲੀ ਬਹਾਰ ਵੇ 
ਸਾਉਣ ਦਾ ਮਹੀਨਾ,,,,,,,,,,,,,,,

ਰਾਤ ਦਾ ਹਨ੍ਹੇਰਾ ਮੈਨੂੰ ਖਾਣ ਖਾਣ ਪੈਂਦਾ ਚੰਨਾ
ਲੱਗਦੀ ਨਾ ਜ਼ਰਾ ਭਰ ਅੱਖ ਵੇ 
ਸੋਚਾਂ ਵਿਚ ਡੁੱਬ ਗ ੀ ਅੱਲ੍ਹੜ ਜਵਾਨੀ ਮੇਰੀ
ਕਾਹਤੋਂ ਹੋ ੀ ਤੇਰੇ ਕੋਲੋਂ ਵੱਖ ਵੇ
ਚੰਨ ਤੇ ਚਕੋਰ ਵਾਂਗੂ ਹਰ ਵੇਲੇ ਦਿਲ ਵਿਚ
ਵੱਜਦੀ  ੇ ਬੱਸ ਤੇਰੀ ਤਾਰ ਵੇ 
ਸਾਉਣ ਦਾ ਮਹੀਨਾ,,,,,,,,,,,,,,,,,

ਪੀਂਘਾਂ ਝੂਟ ਕੁੜੀਆਂ ਨੂੰ ਤੀਆਂ ਵਿਚ ਵੇਖਦੀ ਹਾਂ
ਲੱਗਦਾ ਨਾ ਉਥੇ ਮੇਰਾ ਜੀਅ ਵੇ
ਪਲ ਪਲ ਰਹਿੰਦਾ  ੇ ਧਿਆਨ ਚੰਨਾ ਤੇਰੇ ਵੱਲ
ਤੀਆਂ ਵਿਚ ਦੱਸ ਮੇਰਾ ਕੀ ਵੇ
' ਕਾਉਂਕੇ' ਨੂੰ ਵੀ ਪੁੱਛਾਂ ਕਿਤੇ ਆ ਿਆ ਹੋਵੇ ਖਤ ਤੇਰਾ
ਕਰ ਗਿਉਂ ਝੂਠੇ  ਿਕਰਾਰ ਵੇ 
ਸਾਉਣ ਦਾ ਮਹੀਨਾ,,,,,,,,,,,,,,