ਇਸ ਉਦਾਸ ਜੇਹੇ ਦਿਲ ਪਿਛੇ ਬੱਸ, ਨਿੱਕੀ ਜਿਹੀ ਗੱਲ ਏ ,
ਜਿੰਨ੍ਹਾ ਦੀ ਸੀ ਲੋੜ ਸਾਨੂੰ ਅੱਜ ਓਹ ਨਾ ਸਾਡੇ ਵੱਲ ਨੇ ,
ਕੁਝ ਕੁ ਤਾਂ ਰੱਬ ਨੂੰ ਪਿਆਰੇ ਗਏ ਨੇ ਹੋ ,
ਕੁਝ ਕੁ ਨੇ ਸਾਡੇ ਲਈ ਨੇ ਹੁਣ ਬੂਹੇ ਲਏ ਢੋਅ.
ਉਮੀਦ ਸੀ ਕੇ ਜਿੰਦਗੀ ਚ ਜੋ ਚਾਹਿਆ ਮਿਲ ਜਾਉਗਾ,
ਪਰ ਲੱਗਦਾ ਨਹੀਂ ਕੇ ਹੁਣ ਇਹ ਕਦੇ ਮੁੜ ਕੇ ਵੀ ਆਊਗਾ .
ਹੋਰ ਦੱਸੋ ਕਿੰਨੀ ਦੇਰ ਏਸ ਦਰਦ ਨੂੰ ਲੁਕੋਵਾ ਮੈਂ,
ਦਿਲ ਕਰਦਾ ਏ ਬੈਠ ਕੀਤੇ ਉਚੀ ਉਚੀ ਰੋਵਾਂ ਮੈਂ .
ਛੱਡ ਕੇ ਨਿਸ਼ਾ`ਨ`ਦੀਪ " ਜਾਵਾਂਗੇ ਏਸ ਜੱਗ ਤੇ,
ਹੋਣੀ ਕਮੀ ਮਹਿਸੂਸ "ਗਿੱਲ" ਜਦ ਚਲੇ ਗਏ ਰੱਬ ਤੇ.
ਜਾ ਕੇ ਸ਼ਮਸ਼ਾਨ ਤੁਸੀਂ ਪਰ"ਦੀਪ" ਜਗਾਉਣਾ ਏ,
ਫਿਰ ਤੁਸੀਂ ਜਿਨਾ ਚਾਹੇ ਰੋਣਾ ਅਸੀਂ ਮੁੜ ਕੇ ਨਾ ਆਉਣਾ ਏ