ਦਸ ਬਾਲ ਪੁਸਤਕਾਂ ਰਿਲੀਜ਼
(ਖ਼ਬਰਸਾਰ)
ਭੀਖੀ -- ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਦਸ ਬਾਲ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।ਜਿੰਨ੍ਹਾਂ ਦੇ ਲੇਖਕ ਸਤਪਾਲ ਭੀਖੀ,ਨਰਿੰਦਰਪਾਲ ਕੌਰ,ਛੋਟੀਆਂ ਬੱਚੀਆਂ ਸੀਰਤਪਾਲ,ਰਜਣੀ ਰਾਣੀ ਤੇ ਮੋਨਿਕਾ ਹਨ।ਇਸ ਮੌਕੇ ਕਹਾਣੀਕਾਰ ਬਲਦੇਵ ਮਿਸਤਰੀ ਨੇ ਕਿਹਾ ਬੱਚਿਆਂ ਵਾਰੇ ਲਿਖਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਬਾਲ ਮਨਾਂ ਨੂੰ ਜਾਨਣ ਲਈ ਬਾਲ ਬਣਨਾਂ ਪੈਂਦਾ ਹੈ।ਉਨ੍ਹਾਂ ਕਿਹਾ ਸਤਪਾਲ ਭੀਖੀ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਉਹ ਛੋਟੇ ਬੱਚਿਆਂ ਨੂੰ ਕਿਤਾਬਾਂ ਨਾਲ਼ ਜੋੜਨ ਲਈ ਹਮੇਸ਼ਾ ਹੰਭਲਾ ਮਾਰਦੇ ਆ ਰਹੇ ਹਨ।ਇੰਜ਼.ਰਾਜਿੰਦਰ ਰੋਹੀ ਨੇ ਕਿਹਾ ਸਤਪਾਲ ਭੀਖੀ ਦੀ ਮਿਹਨਤ ਸਦਕਾਂ ਬਾਲਾਂ ਨੂੰ ਲਿਖਣ ਲਾ ਦਿੱਤਾ ਤੇ ਅੱਜ ਸੀਰਤਪਾਲ,ਰਜਣੀ ਰਾਣੀ ਤੇ ਮੋਨਿਕਾ ਦੀਆਂ ਪੁਸਤਕਾਂ ਸਾਡੇ ਵਿੱਚ ਹਨ।ਇਸ ਮੌਕੇ ਹੋਰਨਾਂ ਤੋ ਇਲਾਵਾ ਅਮਰੀਕ ਸਿੰਘ,ਰਾਜਿੰਦਰ ਜਾਫਰੀ,ਅਵਤਾਰ ਡਿਜੀਟਲ,ਰਾਮ ਅਕਲੀਆ,ਰਿੰਕੂ ਕੱਤਰੀ,ਇੰਜ਼.ਲੱਖਾ ਸਿੰਘ,ਭੁਪਿੰਦਰ ਫ਼ੌਜੀ,ਬਲਦੇਵ ਸਿੱਧੂ,ਹਰਵਿੰਦਰ ਭੀਖੀ,ਜੱਗਾ ਭੀਖੀ ਕੇਵਲ ਸਾਰਦਾ,ਪਰਮਜੀਤ ਪੱਮੀ,ਕਰਨ ਭੀਖੀ ਤੇ ਕਾ.ਧਰਮਪਾਲ ਨੀਟਾ ਆਦਿ ਨੇ ਵੀ ਸੰਬੋਧਨ ਕੀਤਾ।