ਸਕੂਨ (ਮਿੰਨੀ ਕਹਾਣੀ)

ਹਰਮਿੰਦਰ ਸਿੰਘ 'ਭੱਟ'   

Email: pressharminder@sahibsewa.com
Cell: +91 99140 62205
Address:
India
ਹਰਮਿੰਦਰ ਸਿੰਘ 'ਭੱਟ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਸਪਤਾਲ ਵਿਚ ਆਪਣੀ ਨੂੰਹ ਦਾ ਚੈੱਕਅਪ ਕਰਵਾਉਣ ਆਈ ਆਪਣੇ ਨੰਬਰ ਦੀ ਉਡੀਕ ਕਰ ਰਹੀ ਬੀਬੀ ਚਰਨੋਂ ਨੇ ਨੂੰਹ ਕੁਲਦੀਪ ਕੌਰ ਨੂੰ ਕੋਸਦਿਆਂ ਕਿਹਾ”ਲੜਕਾ ਤਾਂ ਆਪਣੇ ਦਾਦੇ ਪੜਦਾਦੇ ਦੇ ਵੰਸ਼ ਨੂੰ ਅੱਗੇ ਤੋਰਦਾ ਪਤਾ ਨਹੀਂ ਕਿਹੜੇ ਮਾੜੇ ਸਮੇਂ ਮੇਰੇ ਮੁੰਡੇ ਦਾ ਤੇਰੇ ਨਾਲ ਵਿਆਹ ਪੱਕਾ ਕਰ ਬੈਠੇ ਜੋ ਤੇਰੇ ਤਿੰਨ ਕੁੜੀਆਂ ਹੋਈਆਂ ਸਾਡਾ ਤਾਂ ਵੰਸ਼ ਹੀ ਖੜ•ਾ ਕੇ ਰੱਖ ਦਿੱਤਾ” ਰੋਜ਼ ਰੋਜ਼ ਸੱਸ ਦੀਆਂ ਤਾਨੇ• ਭਰੀਆਂ ਗੱਲਾਂ ਸੁਣ ਨੂੰਹ ਕੁਲਦੀਪ ਕੌਰ ਦੀਆਂ ਅੱਖਾਂ ਭਰ ਆਉਂਦੀਆਂ। ਇੰਨੇ ਨੂੰ ਡਾਕਟਰ ਦੇ ਕਮਰੇ ਦੇ ਬਾਹਰ ਖੜੀ ਨਰਸ ਨੇ ਆਵਾਜ਼ ਮਾਰੀ ”ਅਗਲਾ ਪੇਸੈਂਟ ਕੁਲਦੀਪ ਕੌਰ” ਸੱਸ ਤੇ ਨੂੰਹ ਉੱਠ ਕੇ ਡਾਕਟਰ ਦੇ ਕਮਰੇ ਵਿਚ ਚਲੀਆਂ ਗਈਆਂ। ਜਦੋਂ ਦੋਨੋਂ ਕਮਰੇ ਵਿਚ ਵੜੀਆਂ ਤਾਂ ਕੰਧਾਂ ਉੱਤੇ ਉੱਚ ਉਪਲਬਧੀਆਂ ਪ੍ਰਾਪਤ ਕਰ ਚੁੱਕੀਆਂ ਕੁੜੀਆਂ, ਔਰਤਾਂ ਦੀਆਂ ਫ਼ੋਟੋਆਂ ਤੇ ਉਨ•ਾਂ ਦੀ ਜੀਵਨੀ ਦੇ ਵੇਰਵੇ ਲਿਖੇ ਹੋਏ ਦੇਖੇ ਤੇ ਕੁਰਸੀ ਤੇ ਦੁੱਧ ਰੰਗੇ ਚਿੱਟੇ ਕੱਪੜਿਆਂ ਵਿਚ ਬੈਠੀ ਡਾਕਟਰ ਮੈਡਮ ਨੂੰ ਦੇਖ ਕੇ ਸੱਸ ਨੇ ਬੜੇ ਅਦਬ ਨਾਲ ਸਤਿ ਸ੍ਰੀ ਅਕਾਲ ਬੁਲਾਕੇ ਕਿਹਾ ”ਮੈਡਮ ਜੀ ਮੇਰੀ ਨੂੰਹ ਦੇ ਪਹਿਲਾਂ ਹੀ ਤਿੰਨ ਕੁੜੀਆਂ ਨੇ ਇਸ ਬਾਰੀ ਮੁੰਡਾ ਹੀ ਹੋਵੇ ਚੈੱਕ ਕਰ ਕੇ ਕੋਈ ਇਹੋ ਜਿਹੀ ਦਵਾਈ ਦੇਵੋ” ਸੱਸ ਦੀ ਆਵਾਜ਼ ਸੁਣ ਕੇ ਡਾਕਟਰ ਹੈਰਾਨ ਹੋ ਕੇ ਬੋਲੀ ”ਬੀਬੀ ਜੀ ਮੈਡੀਕਲ ਸਾਂਈਸ ਦੇ ਮੁਤਾਬਿਕ ਮੁੰਡਾ ਹੋਣਾ ਜਾਂ ਨਾ ਹੋਣ ਵਿਚ ਆਦਮੀ ਜਿੰਮੇਵਾਰ ਹੁੰਦਾ ਤੇ ਅੱਜ ਕੱਲ• ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਇੰਜ ਨਾ ਸੋਚੋ ਇੱਜ਼ਤ ਸਭ ਨੂੰ ਜਾਨੋਂ ਵੱਧ ਪਿਆਰੀ ਹੁੰਦੀ ਹੈ ਮੈਂ ਵੀ ਤਾਂ ਕਿਸੇ ਦੀ ਭੈਣ, ਧੀ ਤੇ ਪਤਨੀ ਹਾਂ ਤੇ ਤੁਸੀਂ ਮੇਰੇ ਕੋਲੋਂ ਦਵਾਈ ਲੈਣ ਲਈ ਇੱਕ ਘੰਟਾ ਬਾਹਰ ਬੈਠੇ ਰਹੇ, ਤੇ ਤੁਸੀਂ ਵੀ ਤਾਂ ਕਿਸੇ ਦੀ ਧੀ ਭੈਣ ਤੇ ਪਤਨੀ ਤੇ ਮਾਂ ਹੋ, ਸੱਚ ਜਾਨੋਂ ਸ਼ਾਇਦ ਥੋੜ•ੀਆਂ ਪੋਤੀਆਂ ਵੀ ਹੋਰ ਉੱਚੀਆਂ ਪਦਵੀਆਂ ਤੇ ਜਾ ਕੇ ਥੋੜੇ• ਪਰਿਵਾਰ ਦਾ ਨਾਮ ਰੌਸ਼ਨ ਕਰਨਗੀਆਂ” ਇਹ ਸੁਣ ਕੇ ਸੱਸ ਤਾਂ ਚੁੱਪ ਕਰ ਗਈ ਪਰ ਕੁਲਦੀਪ ਕੌਰ ਨੂੰ ਇੱਕ ਸਕੂਨ ਜਿਹਾ ਮਹਿਸੂਸ ਹੋਇਆ ਤੇ ਸੋਚਣ ਲੱਗੀ ਕਿ ਜੇਕਰ ਡਾਕਟਰ ਦਵਾਈ ਅਤੇ ਚੈੱਕਅਪ ਕਰਨ ਲੱਗਿਆ ਨਾਲ ਆਏ ਸਹੁਰੇ ਪਰਿਵਾਰ ਤੇ ਹੋਰ ਜੀਆਂ ਨੂੰ ਬਗੈਰ ਕਿਸੇ ਪੈਸੇ ਦੇ ਲਾਲਚ ਤੋਂ ਸਮਝਾਉਣ ਕਿ ਕੁੜੀਆਂ ਦੀ ਅਹਿਮੀਅਤ ਵੀ ਮੁੰਡਿਆਂ ਤੋਂ ਘੱਟ ਨਹੀਂ ਤਾਂ ਸ਼ਾਇਦ ਭਰੂਣ ਹੱਤਿਆਵਾਂ ਵਰਗੇ ਘਿਣਾਉਣੇ ਅਪਰਾਧ ਤੇ ਕਦੋਂ ਦੀ ਠੱਲ• ਪੈ ਸਕਦੀ ਸੀ।