ਸੁਣ ਮਿਤਰਾ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੁਣ ਹੋਰ ਦੇਰ ਨਾਂ ਕਰ ਮਿਤਰਾ
ਮੇਰੇ ਨਕਸ਼ ਦੇਖ  ਪਛਾਣ ਵੀ ਲੈ  ।
ਬੀਤੇ ਨੂੰ ਕੁਝ  ਯਾਦ ਤੂੰ ਕਰ 
ਮੈਂ ਕੌਣ ਹਾਂ ਮੈਨੂੰ ਜਾਣ ਵੀ ਲੈ ।
ਇੱਕ ਝੂਠ  ਮੈਂ ਚੁੱਕੀ ਫਿਰਦਾ ਹਾਂ, 
ਤੇਰਾ ਵੀ ਕੁਝ ਹਿੱਸਾ ਹੈ ,
ਨਾਂ ਮੂੰਹ ਮੋੜ ਹਕੀਕਤ ਤੋਂ ,
ਝੂਠ ਆਪਣੇ ਨੂੰ ਸਿੰਞਾਣ ਵੀ ਲੈ ।
ਵਕਤ ਨੂੰ ਦੋਸ਼ੀ ਨਾਂ ਕਹੀਏ ,
ਜਿੰਦਗੀ ਇੰਝ ਹੀ ਜਿਉਂਦੀ ਏ ,
ਨਾਂ ਰਖ ਉਹਲਾ ਕਿੰਝ ਕਟਦੀ ਏ ,
ਸਚ ਕੌੜੇ ਦਾ ਕੁਝ ਗਿਆਨ ਵੀ ਲੈ ।
ਕਿਉਂ ਭੀੜਾਂ  ਵਿੱਚ ਖਲੋਤਾ   ਏਂ ,
ਇੱਕ ਦੂਜੇ ਦੇ ਵੱਲ ਪਿੱਠਾਂ ਨੇਂ ,
ਦਿੰਨ ਰਹਿੰਦੇ ਭੀੜ  ਨੂੰ ਛਡ ਦੇ ਤੂੰ ,
ਕਿੰਝ ਰਾਹ ਲਭਣੇ ਤੂੰ  ਠਾਣ ਵੀ ਲੈ ।
ਆਪੇ  ਵਿਚ ਤੂੰ   ਵਸਦਾ   ਏਂ ,
ਜੋ ਤੂੰ ਸੋਚੇਂ  ਸਚ  ਕਹਿੰਦਾ ਏਂ ,  
ਕੌੜੀ ਮਿੱਠੀ ਉਮਰਾਂ ਦਾ  ,
ਮੇਰਾ ਤਾਂ ਕਦੀ ਬਿਆਨ ਵੀ ਲੈ |