ਭਾਰਤ ਮਾਂ, ਭਾਰਤ ਮਾਂ,
ਤੂੰ ਏ ਸਭ ਦੀ ਪਿਆਰੀ ਮਾਂ।
ਵੱਸਣ ਤੇਰੇ ਜੰਗਲ ਬੇਲੇ,
ਹਰ ਇਕ ਸਾਖ਼ ਤੇ ਪੰਛੀ ਖੇਲੇ,
ਪਰਬਤ, ਨਦੀਆਂ, ਨਾਲ਼ੇ ਵੱਸਣ,
ਵੱਸਣ ਤੇਰੇ ਸ਼ਹਿਰ ਗਰਾਂ,
ਭਾਰਤ ਮਾਂ.................।
ਢਿੱਡੋਂ ਨਾ ਕੋਈ ਭੁੱਖਾ ਸੌਂਵੇ,
ਸਭ ਦੇ ਲਈ ਹੀ ਰੋਟੀ ਹੋਵੇ,
ਆਪੋ ਆਪਣਾ ਫਰਜ਼ ਨਿਭਾਕੇ,
ਉੱਚਾ ਕਰ ਦੇਣ ਤੇਰਾ ਨਾਂ।
ਭਾਰਤ ਮਾਂ.................।
ਮੁੱਕ ਜਾਵਣ ਧਰਮਾਂ ਦੇ ਝੇੜੇ,
ਖੁਸ਼ੀਆਂ ਖੇਡਣ ਸਭ ਦੇ ਵਿਹੜੇ,
ਤੇਰਾ ਮੇਰਾ ਛੱਡਕੇ ਸਾਰੇ,
ਰਲ਼ ਮਿਲ਼ ਬੈਠਣ ਇੱਕੋ ਥਾਂ,
ਭਾਰਤ ਮਾਂ.................।
ਹਰ ਇਕ ਤੈਨੂੰ ਪਿਆਰ ਕਰੇ ਮਾਂ,
ਦਿਲ ਵਿਚ ਵੀ ਸਤਿਕਾਰ ਕਰੇ ਮਾਂ।
ਆਨ-ਬਾਨ ਤੇ ਸ਼ਾਨ ਤੇਰੀ ਲਈ,
ਜਿੰਦੜੀ ਲਿਖ ਦੇ ਤੇਰੇ ਨਾਂ।
ਭਾਰਤ ਮਾਂ, ਭਾਰਤ ਮਾਂ,