ਕੱਲੀ ਮਿਹਨਤ ਸਰੀਰ ਦੀ ਨਾ ਕੰਮ ਆਉਂਦੀ,
ਅੱਜ ਕੱਲ ਦਿਮਾਗ ਵੀ ਨਾਲ ਚਲਾਇਆ ਕਰ,
ਕੋਈ ਨਹੀਂ ਲਿਖਦਾ ਕਿਸੇ ਦੀ ਕਿਸਮਤ ਹੁਣ,
ਤੂੰ ਆਪਣੀਂ ਆਪ ਕਿਸਮਤ ਲਿਖਵਾਇਆ ਕਰ,
ਗਏ ਜਮਾਨੇ ਮਿੰਨਤਾਂ ਤਰਲੇ ਵਾਲੇ ਹੁਣ,
ਐਵੇਂ ਨਾ ਮਿੰਨਤਾਂ ਤਰਲੇ ਪਾਇਆ ਕਰ,
ਕਿੱਦਾਂ ਹੱਕ ਮਿਲਦਾ ਸਹੀ ਢੰਗ ਨਾਲ,
ਇਸ ਪਾਸੇ ਵੀ ਦਿਮਾਗ ਚਲਾਇਆ ਕਰ,
ਹਰ ਕੋਈ ਪਿੱਛੇ ਲਾ ਲੈਂਦਾ ਹੈ ਤੈਨੂੰ,
ਐਵੇ ਨਾ ਪਿੱਛੇ ਲੱਗ ਜਾਇਆ ਕਰ,
ਘੱਟ ਹੀ ਨੇ ਜੋ ਲੋਚਣ ਭਲਾ ਕਿਸੇ ਦਾ,
ਇਸ ਗੱਲ ਨੂੰ ਦਿਮਾਗ ਚ ਵਸਾਇਆ ਕਰ,