ਨਾਂ ਛੇੜ ਦਿਲਾਂ ਦੀਆਂ ਤਾਰਾਂ ਨੂੰ।
ਸੀਨੇ ਚੁਭੀਆਂ ਤਲਵਾਰਾਂ ਨੂੰ।
ਇਸ ਦਿਲ ਦਾ ਮਹਿਰਮ ਕੋਈ ਨਹੀਂ,
ਕੀ ਕਰਨਾ ਏ ਦਿਲਦਾਰਾਂ ਨੂੰ।
ਜਿਨ੍ਹੇਂ ਵੇਖ ਕੇ ਕਦੀ ਬੁਲਾਇਆ ਨਹੀਂ,
ਕਿਦਾਂ ਸਿਦਕ ਪਵੇ ਉਦੇ ਯਾਰਾਂ ਨੂੰ।
ਜੇ ਤਰਸ ਪਿਆ ਤੇ ਤਰਸ ਕਰੀਂ,
ਕਦੇ ਮਿਲ ਜਾਵੀਂ ਦੁਰਕਾਰਾਂ ਨੂੰ।
ਤੇਰਾ ਕੰਮ ਹੈ ਰੋਗ ਮੁਕਾਵਣ ਦਾ,
ਤੂੰ ਹੀ ਪੁੱਛਦਾ ਨਹੀਂ ਹਾਲ ਬਿਮਾਰਾਂ ਨੂੰ।
'ਕੁਲਦੀਪ' ਤੇਰਾ ਜਦ ਮੁੱਕ ਜਾਵੇ,
ਬੱਸ ਯਾਦ ਰੱਖੀਂ ਗੁਨਹਗਾਰਾਂ ਨੂੰ।