ਬਲਜਿੰਦਰ ਸੰਘਾ ਦੀ ਪੁਸਤਕ ਲੋਕ ਅਰਪਨ (ਖ਼ਬਰਸਾਰ)


ਸਮਾਲਸਰ - ਸਾਹਿਤ ਸਭਾ ਭਲੂਰ (ਰਜਿ:) ਪੰਜਾਬ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪਿੰਡ ਢੁੱਡੀ ਦੇ ਜੰਮਪਲ ਉੱਘੇ ਸਾਹਿਤਕਾਰ  ਬਲਜਿੰਦਰ ਸੰਘਾ ਦੀ ਪੁਸਤਕ 'ਪੰਜਾਬੀ ਸਾਹਿਤ ਪਰਖ ਤੇ ਪੜਚੋਲ'ਲੋਕ ਅਰਪਨ ਕੀਤੀ ਗਈ। ਸਰਕਾਰੀ ਹਾਈ ਸਕੂਲ ਭਲੂਰ ਦੇ ਵਿਹੜੇ ਵਿੱਚ ਕਰਵਾਏ ਇਸ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਉੱਘੇ ਸਾਹਿਤਕਾਰ ਲਾਲ ਸਿੰਘ ਕਲਸੀ,ਮਾਸਟਰ ਬਿੱਕਰ ਸਿੰਘ ਹਾਂਗਕਾਂਗ,ਸਾਹਿਤਕਾਰ ਮਿੰਟੂ ਗੁਰੂਸਰੀਆ ,ਸਮਾਜ ਸੇਵੀ ਡਾ: ਰਾਜ ਦੁਲਾਰ ਸਿੰਘ,ਸਾਹਿਤਕਾਰ ਬਾਬੂ ਸਿੰਘ ਕਨੇਡੀਅਨ,ਪ੍ਰਿੰਸੀਪਲ ਸੁਖਦੇਵ ਸਿੰਘ ਬਿਰਾਜਮਾਨ ਹੋਏ। ਸਾਹਿਤਕਾਰ ਜਸਵੀਰ ਭਲੂਰੀਆ ਨੇ ਆਏ ਹੋਏ ਸਾਹਿਤਕਾਰਾਂ ਅਤੇ ਪਤਵੰਤਿਆਂ ਨੂੰ ਜੀ ਆਇਆ ਆਖਿਆ।ਉਪਰੰਤ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਪੰਜਾਬੀ ਸਾਹਿਤ ਨੂੰ ਪਰਖਣ ਦੀ ਬਹੁਤ ਜਰੂਰਤ ਹੈ ਅਤੇ ਅੱਜ ਲੋੜ ਹੈ ਪੰਜਾਬੀ ਸਾਹਿਤ ਨੂੰ ਪੜਨ ਵਾਲੇ ਪਾਠਕਾਂ ਦੀ ਗਿਣਤੀ ਨੂੰ ਵਧਾਇਆ ਜਾਵੇ।ਉਨਾ੍ਹ ਕਿਹਾ ਕਿ ਅੱਜ ਜਰੂਰਤ ਹੈ ਅਖੌਤੀ ਸੱਭਿਆਚਾਰ ਦੇ ਮੇਲਿਆਂ ਦੀ ਥਾਂ ਤੇ ਸ਼ਬਦਾਂ ਦੇ ਮੇਲੇ ਲਗਾਏ ਜਾਣ ਕਿਉਕਿ ਕਿਤਾਬਾਂ ਵਿੱਚ ਕਿਸੇ ਵੀ ਇਨਸਾਨ ਨੂੰ ਬਦਲਣ ਦੀ ਬਹੁਤ ਤਾਕਤ ਹੁੰਦੀ ਹੈ।ਉਨਾ੍ਹ ਨੇ ਬਲਜਿੰਦਰ ਸੰਘਾ ਨੂੰ ਮੁਬਾਰਕਬਾਦ ਦਿੰਦੇ ਹੋਏ  ਰਿਲੀਜ਼ ਹੋਈ ਪੁਸਤਕ ਨੂੰ ਵੱਧ ਤੋਂ ਵੱਧ ਪੜਨ ਵਾਸਤੇ ਕਿਹਾ ਤਾਂ ਜੋ ਸਾਨੂੰ ਆਪਣੇ ਸਾਹਿਤ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ।
ਇਸ ਮੌਕੇ ਤੇ ਇਕੱਤਰ ਸਾਹਿਤਕਾਰਾਂ ਨੇ ਜਿੱਥੇ ਉਕਤ ਪੁਸਤਕ ਤੇ ਵਿਚਾਰ ਚਰਚਾ ਕੀਤੀ ਉੱਥੇ ਹੀ ਸਾਰਿਆ ਨੇ ਆਪੋ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ।ਸਟੇਜ ਦੀ ਕਾਰਵਾਈ ਰਾਜਵੀਰ ਸਿੰਘ ਨੇ ਨਿਭਾਈ।ਧਰਮ ਪ੍ਰਵਾਨਾ,ਨਰੈਣ ਸਿੰਘ ਮਘੇੜਾ,ਰਜਿੰਦਰ ਜੱਸਲ ਕੋਟਕਪੂਰਾ,ਮਾਸਟਰ ਸ਼ਮਿੰਦਰ ਸਿੱਧੂ,ਸੂਬੇਦਾਰ ਪ੍ਰੀਤਮ ਸਿੰਘ ,ਸਾਧੂ ਰਾਮ ਲੰਗੇਆਣਾ,ਜੇ.ਈ.ਕੁਲਦੀਪ ਸਿੰਘ ਬਿਜਲੀ ਬੋਰਡ,ਕਾਮਰੇਡ ਗੀਟਨ ਸਿੰਘ,ਪ੍ਰੀਤ ਜੱਗੀ,ਰਾਜਵੀਰ ਭਲੂਰੀਆ,ਜਸਵੀਰ ਭਲੂਰੀਆ,ਪ੍ਰਧਾਨ ਬਲੌਰ ਸਿੰਘ ਬਾਜ਼,ਜਗਦੇਵ ਸਿੰਘ ,ਗੇਦਾ ਢਿੱਲੋਂ,ਈਸ਼ਰ ਵਿਰਕ,ਗੁਰਮੇਲ ਵਿਰਕ,ਸੀਰਾ ਜਟਾਣਾ,ਨਿਰਮਲ,ਜਗਦੀਸ਼ ਪ੍ਰੀਤਮ,ਰਾਜਿੰਦਰ ਨਾਗੀ,ਕੰਵਲਜੀਤ ਭੋਲਾ,ਰੰਮੀ ਗਿੱਲ ,ਬਲਵਿੰਦਰ ਫਿੱਡੇ, ਸੱਤਪਾਲ ਖੁੱਲਰ,ਗੁਰਜੰਟ ਕਲਸੀ,ਵਿਵੇਕ ਕੋਟ ਈਸੇਖਾਂ,ਲਵਪ੍ਰੀਤ ਵੱਡਾਘਰ,ਸਾਧੂ ਸਿੰਘ ਧੰਮੂ,ਸੱਤਪਾਲ ਕਿੰਗਰਾ,ਸੁਖਜਿੰਦਰ ਸਿੰਘ ਗਿੱਲ,ਨਿਰਮਲ ਜਟਾਣਾ ਖੇਤ ਵਾਲੇ,ਮੈਡਮ ਪ੍ਰਕਾਸ਼ ਕੌਰ,ਗੁਰਪ੍ਰੀਤ ਸ਼ਰਮਾ ਆਦਿ ਤੋਂ ਇਲਾਵਾ ਇਲਾਕੇ ਭਰ ਤੋਂ  ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ।