ਕੈਲਗਰੀ -- ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 1 ਅਗਸਤ 2015 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਭਾ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨਾਲ ਹਰਨੇਕ ‘ਬੱਧਨੀ’ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਜੱਸ ਚਾਹਲ ਨੇ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦੀ ਕਾਰਵਾਈ ਸ਼ੁਰੂ ਕੀਤੀ –
ਜਗਦੀਸ਼ ਸਿੰਘ ਚੋਹਕਾ ਹੋਰਾਂ ‘ਫ਼ੈਜ਼ ਅਹਿਮਦ ਫ਼ੈਜ’ ਦੇ ਜੀਵਨ ਬਾਰੇ ਬੜੀ ਰੋਚਕ ਜਾਨਕਾਰੀ ਸਾਂਝੀ ਕਰਦਿਆਂ ਦਸਿਆ ਕੀ ਫ਼ੈਜ਼ ਸਾਹਿਬ ਮਹਾਨ ਸ਼ਾਇਰ ਹੋਣ ਦੇ ਨਾਲ-ਨਾਲ ਇਕ ਇਨਕਲਾਬੀ, ਰਾਜਨੀਤਕ ਸੰਗਰਾਮੀਏ, ਅਧਿਆਪਕ, ਪੱਤਰਕਾਰ ਅਤੇ ਅਨੁਵਾਦਕ ਵੀ ਸਨ। ਉਹਨਾਂ ਦੀ ਜ਼ਿੰਦਾ-ਦਿਲ ਸ਼ਖ਼ਸੀਯਤ ਬਿਆਨ ਕਰਦੇ ਹੋਏ ਚੋਹਕਾ ਹੋਰਾਂ ਫ਼ੈਜ਼ ਦਾ ਕੁਝ ਸ਼ੇਰ ਵੀ ਸਾਂਝੇ ਕੀਤੇ
“ਯੂੰ ਹੀ ਹਮੇਸ਼ਾ ਖਿਲਾਏ ਹੈਂ ਹਮ ਨੇ ਆਗ ਮੇਂ ਫੂਲ
ਨਾ ਉਨ ਕੀ ਹਾਰ ਨਈ ਹੈ, ਨਾ ਅਪਨੀ ਜੀਤ ਨਈ”
ਹਰਨੇਕ ‘ਬੱਧਨੀ’ ਹੋਰਾਂ ਆਪਣੀ ਕਵਿਤਾ ਰਾਹੀਂ ਸਮਾਜਿਕ ਤੌਰ ਤੇ ਇਹ ਸਨੇਹਾ ਦਿੱਤਾ –
“ਆਪਣੇ ਚਿਹਰੇ ਤੇ ਸੱਜਰੀ ਸਵੇਰ ਵਰਗੀ ਮੁਸਕਾਨ ਰੱਖਣਾ,
ਆਪਣੀ ਮਹਫ਼ਿਲ ‘ਚ ਦੁਸ਼ਮਣਾ ਨੂੰ ਵੀ ਬਣਾਕੇ ਮਹਿਮਾਨ ਰੱਖਣਾ”
ਜਾਵੇਦ ਨਿਜ਼ਾਮੀ ਨੇ ਅਪਣੇ ਉਰਦੂ ਦੇ ਕੁਝ ਸ਼ੇ’ਰ ਸੁਣਾਕੇ ਵਾਹ-ਵਾਹ ਲੈ ਲਈ –
“ਤਿਲਾਵਤ ਕਾ ਜ਼ਮਾਨਾ ਹੈ ਨ ਸ਼ਰਾਫ਼ਤ ਕਾ ਜ਼ਮਾਨਾ ਹੈ
ਅਗਰ ਹੈ ਤੋ ਫ਼ਕਤ ਆਜ ਸ਼ਰਾਰਤ ਕਾ ਜ਼ਮਾਨਾ ਹੈ”
“ਮਿਲਤਾ ਨਹੀਂ ਸਿਲਾ ਵਫ਼ਾਉਂ ਕੇ ਬਾਵਜੂਦ
ਕਰਤੇ ਨਹੀਂ ਗਿਲਾ ਜ਼ਫ਼ਾਉਂ ਕੇ ਬਾਵਜੂਦ”
ਰਣਜੀਤ ਸਿੰਘ ਮਿਨਹਾਸ ਨੇ ਰਾਬ ਦੇ ਐਬ ਬਾਰੇ ਲਿਖੀ ਹਾਸ-ਕਵਿਤਾ ਨਾਲ ਰੰਗ ਬਨ੍ਹਿਆ –
“ਦੋ ਦੀ ਥਾਂ ਚਾਰ ਪੀ ਲਏ, ਸੀ ਮੁਖਤ ਦੀ ਦਾਰੂ,
ਮਾੜੇ ਮੇਰੇ ਸਰੀਰ ਤੇ, ਦਾਰੂ ਪੈ ਗਈ ਭਾਰੂ,
ਮਸਤੀ ਵਿੱਚ ਦਿਲ ਨੱਚਦਾ, ਜਿਓਂ ਸੌਣ ਚ ਮੋਰ,
ਤੂੰ ਚੀਜ਼ ਬੜੀ ਹੈ ਮਸਤ-ਮਸਤ, ਗਾਉਂਦੇ ਦੀ ਵਿਗੜੀ ਤੋਰ”।
ਡਾ. ਰਤਨ ਸਿੰਘ ਬਰਾੜ ਨੇ ਕਵਿਤਾ ਲੇਖਨ ਤੇ ਲਿਖੀ ਅਪਣੀ ਕਵਿਤਾ ਪੜ੍ਹਕੇ ਤਾੜੀਆਂ ਲੈ ਲਇਆਂ –
“ਸ਼ਬਦਾਂ ਦੇ ਢੇਰ ਵਿੱਚੋਂ, ਮੈਂ ਇਕ ਦਿਨ ਕਵਿਤਾ ਲੱਭਣ ਆਇਆ......
ਸ਼ਬਦਾਂ ਦੇ ਇਸ ਰੌਲੇ ਵਿੱਚੋਂ, ਮੈਂਨੂੰ ਇਕੋ ਸਮਝ ਇਹ ਆਈ
ਕਵਿਤਾ ਕਦੀ ਲਿਖੀ ਨਹੀਂ ਜਾਂਦੀ, ਕਵਿਤਾ ਕਦੀ ਕਹੀ ਨਹੀਂ ਜਾਂਦੀ
ਇਹ ਝਰਨੇ ਵਾਂਗੂੰ ਝਰਦੀ ਹੈ, ‘ਤੇ ਪਾਣੀ ਵਾਂਗੂੰ ਵਹਿਂਦੀ ਹੈ”।
ਮੋਹਤਰਮਾ ਅਮਤੁਲ ਖ਼ਾਨ ਨੇ ਅਪਣੀ ਉਰਦੂ ਨਜ਼ਮ ‘ਉਧਾਰ ਕਾ ਮੌਸਮ’ ਨਾਲ ਖ਼ੁਸ਼ ਕੀਤਾ –
ਛੂ ਕੇ ਦਿਲ ਕੋ ਬਾਰ-ਬਾਰ ਜੋ ਗੁਜ਼ਰੇ
ਪਾਂਵ ਮੇਂ ਛਾਲੋਂ ਕੇ ਖ਼ਾਰ ਕਾ ਮੌਸਮ”।
ਇਨ;. ਗੁਰਦਿਆਲ ਸਿੰਘ ਖੈਹਰਾ ਨੇ ‘ਨਰਿੰਦਰ ਮਾਨਵ’ ਦੀ ਇਕ ਸੁੰਦਰ ਰਚਨਾ ਨਾਲ ਬੁਲਾਰਿਆਂ ‘ਚ ਹਾਜ਼ਰੀ ਲਵਾਈ –
“ਅਸੀਂ ਤਾਂ ਹਰ ਕਦਮ ਤੇ ਹੰਢਾਇਆ ਦਰਦ ਹੈ ‘ਮਾਨਵ’,
ਤੁਸੀਂ ਉਤਸਵ ਮਨਾਉਂਦੇ ਹੋ ਕਦੇ ਕੋਈ, ਕਦੇ ਕੋਈ”
ਡਾ.. ਮਨਮੋਹਨ ਸਿੰਘ ਬਾਠ ਹੋਰਾਂ ਹਿੰਦੀ ਫਿਲਮੀ ਗਾਣਾ ਗਾਕੇ ਸਮਾਂ ਬਨ੍ਹਤਾ।
ਸ਼ਮਸ਼ੇਰ ਸਿੰਘ ਸੰਧੂ ਹੋਰਾਂ ਪ੍ਰੋ. ਮੋਹਨ ਸਿੰਘ ਔਜਲਾ ਦੇ ਵਿਛੋੜੇ ਦੀ ਗੱਲ ਕਰਦਿਆਂ ਉਹਨਾਂ ਦੀ ਇਹ ਗ਼ਜ਼ਲ ਸਾਂਝੀ ਕੀਤੀ – “
“ਪਰਦੇਸ ਵਿੱਚ ਜਦੋਂ ਵੀ ਘਰ ਦਾ ਖਿਆਲ ਆਇਆ,
ਜਿੰਦ ਪੀੜ ਨੇ ਨਪੀੜੀ ਨੈਣੀ ਉਛਾਲ ਆਇਆ”।
ਮੈਨੂੰ ਹਜਾਰ ਵੇਰੀ ਰੋ ਰੋ ਕੇ ਦਿਲ ਨੇ ਪੁਛਿਆ
ਸਾਂਝਾਂ ਦਾ ਆਲ੍ਹਣਾ ਤੂੰ ਕਿਸ ਨੂੰ ਸੰਭਾਲ ਆਇਆ।
ਉਪਰੰਤ ਉਹਨਾਂ ਆਪਣੀ ਇਹ ਗ਼ਜ਼ਲ ਸਾਂਝੀ ਕਰ ਵਾਹ-ਵਾਹ ਲਈ –
“ਵੇਖ ਯਾਰਾ ਆਪ ਘਰ ਦਾ, ਮੈਂ ਉਜਾੜਾ ਧਰ ਲਿਆ
ਘੁੱਗ ਵਸਦਾ ਜੋ ਸੀ ਵੇਹੜਾ, ਵੇਖ ਚੌਪਟ ਕਰ ਲਿਆ”।
ਰਾਤ ਦਿਨ ਜੋ ਵਾਂਗ ਬਿਝੜੇ ਜੋੜਿਆ ਕੱਖ ਕਾਣ ਸੀ
ਦਿਨ ਦਿਹਾੜੇ ਆਪ ਉਸ ਤੇ ਜਾਣੋ ਲੰਬੂ ਧਰ ਲਿਆ।
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਉਰਦੂ ਸ਼ਾਇਰਾਂ ਦੀਆਂ ਰੁਬੀਆਂ ਨਾਲ ਵਾਹ-ਵਾਹ ਲਈ –
“ਦਿਲ ਇਸ਼ਕ ਕਾ ਸੀਨੇ ਮੇਂ ਮਚਲਤਾ ਹੋਗਾ
ਔਰ ਹੁਸਨ ਭੀ ਸੌ ਰੰਗ ਬਦਲਤਾ ਹੋਗਾ।
ਨਿਗਾਹ ਉਨਕੀ ਉਠੀ ਹੋਗੀ ਜਬ ਸੂਏ ਫ਼ਲਕ
ਅੱਲਾਹ ਭੀ ਗਿਰ-ਗਿਰ ਕੇ ਸੰਭਲਤਾ ਹੋਗਾ”।
ਜਸਵੀਰ ਸਿੰਘ ਸਿਹੋਤਾ ਹੋਰਾਂ ਮਨੁੱਖਤਾ ਦੀ ਦੁਰਦਸ਼ਾ ਬਾਰੇ ਆਪਣੀ ਕਵਿਤਾ ਵਿੱਚ ਕੁਝ ਇਸ ਤਰਾਂ ਕਿਹਾ –
“ਮਨੁੱਖਤਾ ਦਾ ਘਾਣ ਨਹੀਂ ਸੀ ਹੋਣਾ, ਮਾਨਵਤਾ ਪੁਰ-ਜੋਰ ਹੋਣੀ ਸੀ,
ਜੱਸ ਚਾਹਲ