ਮੈਂ ਕਮਲੀ ਬਸ ਐਨਾਂ ਜਾਣਾ
ਕੁੱਲ ਦੁਨੀਆਂ ਹੈ ਉਲਝੀ ਤਾਣਾ
ਆਪਣੇ ਕੋਲ ਬਠਾ ਲੈ ਮੇਲਾ ਚਾਰ ਦਿਨਾਂ ਦਾ
ਹੱਸ ਲੈ, ਨੱਚ ਲੈ, ਗਾ ਲੈ ਮੇਲਾ ਚਾਰ ਦਿਨਾਂ ਦਾ
ਹਰਦਮ ਰੱਖੀਂ ਫ਼ਜ਼ਲ ਰਬਾਨੀ
ਵਾਰਾਂ ਸਾਈਂ ਘੋਲ ਜਵਾਨੀ
ਇਸ਼ਕ ਚੁਆਤੀ ਲਾ ਲੈ ਮੇਲਾ ਚਾਰ ਦਿਨਾਂ ਦਾ
ਹੱਸ ਲੈ, ਨੱਚ ਲੈ ...........
ਆਇਆ ਸੁਪਨਾ ਮੈਨੂੰ ਰਾਤੀ
ਸਿਰ ਮੇਰਾ ਸੀ ਤੇਰੀ ਛਾਤੀ
ਚਲ ਗੂੜੀ ਨੀਂਦ ਸਵਾ ਲੈ ਮੇਲਾ ਚਾਰ ਦਿਨਾਂ ਦਾ
ਹੱਸ ਲੈ, ਨੱਚ ਲੈ ...........
ਕੱਤਣਾ, ਕੱਡਣਾ, ਖੇਡਣਾ ਭੁੱਲੀ
ਕੋਡੀ ਹੋਈ ਜਿੰਦੜੀ ਅਮੁੱਲੀ
ਤਨ ਤੰਬੂਰ ਰਾਗ ਛੁਹਾ ਲੈ ਮੇਲਾ ਚਾਰ ਦਿਨਾਂ ਦਾ
ਹੱਸ ਲੈ, ਨੱਚ ਲੈ ........
ਆਖੋ ਮੰਦੀ ਤੇ ਜਾਂ ਫਿਰ ਚੰਗੀ
'ਬੋਪਾਰਾਏ ' ਮੈਂ ਪੇਰ੍ਮ 'ਚ ਰੰਗੀ
ਮੇਰੀ ਲੱਗੀ ਮਾਣ ਵਧਾ ਲੈ ਮੇਲਾ ਚਾਰ ਦਿਨਾਂ ਦਾ
ਹੱਸ ਲੈ, ਨੱਚ ਲੈ, ਗਾ ਲੈ ਮੇਲਾ ਚਾਰ ਦਿਨਾਂ ਦਾ