ਗਜ਼ਲ਼ (ਗ਼ਜ਼ਲ )

ਬਲਦੇਵ ਸਿੰਘ ਜਕੜੀਆ   

Email: dev.2006@hotmail.com
Address:
India
ਬਲਦੇਵ ਸਿੰਘ ਜਕੜੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਹੁਤ ਕੁਝ ਕਹਿ ਲਿਅਾ,ਕਿ ਹੁਣ ਮੈਂ ਚੁੱਪ ਹਾਂ ।
ਕੁਝ ਵੀ ਨਾ ਸਵਰਿਅਾ, ਕਿ ਹੁਣ ਮੈਂ ਚੁੱਪ ਹਾਂ ।

ਬਣਾ ਦੇਣਾ ਹੈ ਸਵਿਟਜਰਲੈਂਡ ਪੰਜਾਬ ਨੂੰ ,
ਜੁਮਲਾ ਹੀ ਬਣ ਗਿਅਾ ਕਿ ਹੁਣ ਮੈਂ ਚੁੱਪ ਹਾਂ ।

ਦਰਿਅਾਵਾਂ ਵਿੱਚ ਹੁਣ ਬੱਸਾਂ ਚੱਲ ਪੈਣੀਅਾਂ ,
ਿੲਹ ਮੈਂ ਕੀ ਸੁਣ ਲਿਅਾ, ਕਿ ਹੁਣ ਮੈਂ ਚੁੱਪ ਹਾਂ ।

ਮੇਰੇ ਵੀ ਮੁੰਹ ਵਿੱਚ ਿੲੱਕ ਜੁਬਾਨ ਹੈ ,
ਪਰ ਨਾ ਮੈਂ ਕੁਝ ਿਕਹਾ, ਿਕ ਹੁਣ ਮੈਂ ਚੁੱਪ ਹਾਂ ।

ਅਾ ਜਾਣੇ ਨੇ ਟਰੱਕ ਭਰ ਕੇ ਨੋਟ ਿਦੱਲੀਓ,
ਿੲਹ ਸਭ ਹੋ ਕੀ ਿਰਹਾ, ਿਕ ਮੈਂ ਹੁਣ ਚੁੱਪ ਹਾਂ ।