ਕਾਗਜ਼ ਤੇ ਜੋ ਉੱਕਰੇ ਇਹ ਚੰਦ ਅਲਫਾਜ਼ ਨੇ,
ਕੀ ਜਾਣੇ ਕੋਈ ਇਹਨਾ ਵਿਚ ਛੁਪੇ ਕਿੰਨੇ ਰਾਜ਼ ਨੇ.
ਖਾਲੀ -ਖਾਲੀ ਗੁੱਟ ਅੱਜ ਬਹੁਤ ਭਾਰਾ ਲੱਗਦਾ ,
ਸੁੰਨਾ ਕਿਓਂ ਤੇਰਾ ਗੁੱਟ ਸਵਾਲ ਸਾਰੇ ਜੱਗ ਦਾ .
ਖੁਦ ਨੂੰ ਮੈਂ ਘਰ ਅੰਦਰ ਬੰਦ ਅੱਜ ਕਰ ਲਿਆ,
ਓਹਨਾ ਦੇ ਸ਼ਾਮ ਤੱਕ ਆਉਣ ਦਾ ਹੌਸਲਾ ਜੇਹਾ ਧਰ ਲਿਆ.
ਚੜਿਆ ਜੋ ਦਿਨ ਨਹੀਂ ਪਤਾ ਸੀ ਕੇ ਏਨਾ ਵੀ ਰਵਾਊਗਾ,
ਆਪ ਤਾਂ ਕੀ ਆਉਣਾ ਭੈਣੇ ਮੇਸੈਜ ਵੀ ਨਾ ਆਊਗਾ.
ਪਤਾ ਨਹੀਂ ਸੀ ਅੱਜ ਦਿਨ ਰਾਤ ਬੈਠ ਰੋਣਾ ਸੀ ,
ਹੁੰਦੇ ਮਾਂ -ਬਾਪ ਜੇ ਜਿਉਂਦੇ, ਸਭ ਭੱਜੇ -ਭੱਜੇ ਆਉਣਾ ਸੀ.
ਲੱਗਦਾ ਏ ਛੋਟੇ ਨੂੰ ਵੀ ਮੇਰੀ ਯਾਦ ਆਉਣੋ ਹਟ ਗਈ,
ਇੰਝ ਜਾਪੇ ਓਹਦੀ ਜਿੰਦਗੀ ਵੀ ਡਾਲਰਾਂ ਚ ਵਟ ਗਈ.
ਕਾਲ ਤਾਂ ਕੀ ਅੱਜ ਓਹਨੇ ਮਿਸ ਕਾਲ ਵੀ ਨਾ ਕਰੀ ਏ,
ਬਹੁਤ ਬਿਜੀ ਆਂ ਬਾਈ, ਬੱਸ ਇੱਕੋ ਰੱਟ ਧਰੀ ਏ.
ਕਦੇ ਕਿਸੇ ਨਾ ਸਮਝ ਸਕਣਾ ਜੋ ਅੱਜ ਮੇਰੇ ਉੱਤੇ ਬੀਤਦਾ,
ਚੰਗਾ ਹੋਇਆ "ਗਿੱਲ " ਜੋ ਦਰਦ ਕਾਗਜ਼ ਤੇ ਝਰੀਟ ਤਾ .....!!