ਗ਼ਜ਼ਲ (ਗ਼ਜ਼ਲ )

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਪਣਿਆਂ ਤਾਈਂ ਹਰ ਦਮ ਗਲੇ ਲਗਾਉਂਦਾ ਹਾਂ
ਵੇਖ ਪਰਾਇਆ ਫਿਰ ਵੀ ਮੈਂ ਮੁਸਕਾਉਂਦਾ ਹਾਂ।

ਜਿੱਤਾਂ ਰਹਿਣ ਹਮੇਸ਼ਾ ਮੇਰੇ ਅੰਗ ਸੰਗ ਹੀ
ਯਾਰਾਂ ਨੂੰ ਵੀ ਘੁੱਟ ਕਲੇਜੇ ਲਾਉਂਦਾ ਹਾਂ।

ਕੀਨਾ, ਸਾੜਾ, ਨਫਰਤ ਮੈਥੋਂ ਦੂਰ ਰਹੇ
ਤਾਂ ਹੀ ਰੁੱਸ ਗਏ ਮਿੱਤਰਾਂ ਤਾਈਂ ਮਨਾਉਂਦਾ ਹਾਂ।

ਪਿਆਰ ਮੁਹੱਬਤ ਬੜੇ ਸਮੁੰਦਰੋਂ ਡੂੰਘੇ ਨੇ
ਫਿਰ ਦਰਿਆਵਾਂ ਦੇ ਵਿਚ ਗੋਤੇ ਲਾਉਂਦਾ ਹਾਂ।

ਰੱਬ ਰਹੀਮ ਤੇ ਅੱਲਾ ਇਸ ਵਿਚ ਦਿਸਦੇ ਨੇ
ਬੰਦੇ ਅੱਗੇ ਤਾਹੀਂੈਉਂ ਸੀਸ ਝੁਕਾਉਂਦਾ ਹਾਂ।

ਮੈਂ ਨਹੀਂ ਬੱਸ ਤੂੰ ਹੀ ਤੂੰ ਦਾ ਸਾਜ਼ ਸੁਣੇ
ਭੁੱਲ ਜਾਂ ਆਪਾ ਜਦੋਂ ਵਜ਼ਦ ਵਿਚ ਆਉਂਦਾ ਹਾਂ।

' ਕਾਉਂਕੇ' ਨਾਲ ਵੀ ਤਾਹੀਉਂ ਮੇਰੀ ਬਣਦੀ ਹੈ
ਸਭ ਦੀ ਬੁੱਕਲ ਵਿਚ ਮੈਂ ਸੋਹਲੇ ਗਾਉਂਦਾ ਹਾਂ।