ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੇ 80ਵਿਆਂ ਵਿਚ ਬੜਾ ਸੰਤਾਪ ਭੋਗਿਆ ਹੈ। ਇਸ ਬਾਰੇ ਬਹੁਤ ਸਾਰੇ ਲੋਕਾਂ ਨੇ ਲੰਮੀਆਂ ਚੌੜੀਆਂ ਕਹਾਣੀਆਂ ਲਿਖੀਆਂ ਅਤੇ ਫਿਲਮਾਂ ਵੀ ਬਣਾਈਆਂ ਪ੍ਰੰਤੂ ਉਨ•ਾਂ ਵਿਚੋਂ ਬਹੁਤੀਆਂ ਸੱਚਾਈ ਤੋਂ ਕੋਹਾਂ ਦੂਰ ਸਨ। ਹੁਣ ਪੰਜਾਬ ਦੀ ਤ੍ਰਾਸਦੀ ਬਾਰੇ ਇੱਥ ਨਾਵਲ ਤਨਖਾਹੀਏ ਪ੍ਰਕਾਸ਼ਤ ਹੋਇਆ ਹੈ ਜਿਹੜਾ ਅਜਿਹੇ ਵਿਅਕਤੀ ਨੇ ਲਿਖਿਆ ਹੈ ਜਿਸਨੇ ਇਹ ਸਾਰਾ ਕੁਝ ਆਪਣੇ ਅੱਖੀਂ ਵੇਖਿਆ ਹੈ। ਉਹ ਵਿਅਕਤੀ ਹੈ ਵਰਿੰਦਰ ਸਿੰਘ ਵਾਲੀਆ ਜਿਹੜਾ ਲੰਮਾਂ ਸਮਾਂ ਅੰਮ੍ਰਿਤਸਰ ਵਿਖੇ 'ਦਾ ਟ੍ਰਿਬਿਊਨ' ਅੰਗਰੇਜ਼ੀ ਦੇ ਅਖ਼ਬਾਰ ਦਾ ਪ੍ਰਤੀਨਿਧ ਰਿਹਾ ਹੈ। ਉਹ ਪੜਿ•ਆ ਤੇ ਗੁੜਿ•ਆ ਵੀ ਅੰਮ੍ਰਿਤਸਰ ਵਿਚ ਹੈ। ਉਸ ਨੂੰ ਸਿੱਖ ਇਤਿਹਾਸ ਦੀਆਂ ਘਟਨਾਵਾਂ ਬਾਰੇ ਵੀ ਪੂਰੀ ਜਾਣਕਾਰੀ ਹੈ, ਉਨ•ਾਂ ਘਟਨਾਵਾਂ ਨੇ ਇਸ ਨਾਵਲ ਨੂੰ ਸਾਰਥਿਕ ਬਣਾਉਣ ਵਿਚ ਮਦਦ ਕੀਤੀ ਹੈ। ਉਹ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਵੀ ਰਿਹਾ। ਅੰਮ੍ਰਿਤਸਰ ਜਿਸ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ , ਇਥੇ ਹੀ ਸਿੱਖ-ਨਿਰੰਕਾਰੀ ਖ਼ੂਨੀ ਝੜਪ ਹੋਈ ਸੀ। ਜਿਸ ਤੋਂ ਬਾਅਦ ਪੰਜਾਬ ਦੇ ਹਾਲਾਤ ਖ਼ਰਾਬ ਹੋਣ ਲੱਗੇ ਸਨ। ਅੰਮ੍ਰਿਤਸਰ ਦੇ ਨੇੜੇ ਤਰਨਤਾਰਨ ਦਮਦਮੀ ਟਕਸਾਲ ਦਾ ਮੁਖ ਦਫਤਰ ਹੈ, ਜਿਥੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣਾ ਸਿੱਖੀ ਦਾ ਪ੍ਰਚਾਰ ਕਰਦੇ ਸਨ। ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਦਾ ਦਫ਼ਤਰ ਵੀ ਅੰਮ੍ਰਿਤਸਰ ਵਿਖੇ ਤਬਦੀਲ ਹੋ ਗਿਆ ਸੀ, ਜਿਸ ਦੀ ਅਗਵਾਈ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਕਰ ਰਹੇ ਸਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਮੁੱਖ ਦਫਤਰ ਵੀ ਅੰਮ੍ਰਿਤਸਰ ਵਿਚ ਹੈ। ਸਿੱਖਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਮੁੱਖ ਦਫਤਰ ਅੰਮ੍ਰਿਤਸਰ ਵਿਚ ਹੋਣ ਕਰਕੇ ਸਿੱਖ ਮਸਲਿਆਂ ਦਾ ਕੇਂਦਰੀ ਧੁਰਾ ਅੰਮ੍ਰਿਤਸਰ ਹੀ ਸੀ। ਹਾਲਾਤ ਬਦ ਤੋਂ ਬਣਦੇ ਨਜ਼ਰ ਆ ਰਹੇ ਸਨ, ਜਦੋਂ ਪੰਜਾਬ ਦੇ ਕਾਲੇ ਦਿਨਾ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਮੇਜਰ ਜਨਰਲ ਸ਼ੁਬੇਗ ਸਿੰਘ ਨੇ ਆਪਣੇ ਸਹਿਯੋਗੀਆਂ ਦੇ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਡੇਰੇ ਲਾ ਲਏ ਸਨ। ਇਹ ਨਾਵਲ 'ਤਨਖ਼ਾਹੀਏ' ਵਰਿੰਦਰ ਸਿੰਘ ਵਾਲੀਆ ਦੇ ਪੱਤਰਕਾਰੀ ਦੇ ਲੰਮੇ ਤਜ਼ਰਬੇ ਤੋਂ ਬਾਅਦ ਲਿਖਿਆ ਗਿਆ ਹੈ, ਜਿਸ ਵਿਚ ਉਨ•ਾਂ ਪੰਜਾਬ ਦਾ ਸੰਤਾਪ ਕਿਉਂ, ਕਿਵੇਂ ਹੋਇਆ, ਇਸਦੇ ਕੌਣ ਜ਼ਿੰਮੇਵਾਰ ਸਨ, ਉਸ ਸਮੇਂ ਪੰਜਾਬ ਪੁਲਿਸ, ਸੀ.ਆਰ.ਪੀ.ਐਫ਼, ਫ਼ੌਜ, ਭਾਰਤੀ ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਅਤੇ ਪੰਜਾਬ ਤੇ ਭਾਰਤ ਦੇ ਨੇਤਾਵਾਂ ਦੀ ਕਾਰਗੁਜ਼ਾਰੀ ਨੂੰ ਬੜੀ ਬਾਰੀਕੀ ਅਤੇ ਬਾਖ਼ੂਬੀ ਨਾਲ ਹੂਬਹੂ ਪ੍ਰਸਤਤ ਕਰਕੇ ਲੋਕਾਂ ਲਈ ਇਹ ਫ਼ੈਸਲਾ ਕਰਨ ਲਈ ਰੱਖ ਦਿੱਤਾ ਹੈ ਕਿ ਇਸ ਤ੍ਰਾਸਦੀ ਦੇ ਜ਼ਿੰਮੇਵਾਰ ਕੌਣ ਹਨ? ਅਤੇ ਸਹੀ ਮਾਅਨਿਆਂ ਵਿਚ ਤਨਖ਼ਾਹੀਏ ਆਪਣੀ ਨੌਕਰੀ ਦੇ ਇਵਜ਼ ਵੱਜੋਂ ਤਨਖ਼ਾਹ ਲੈਣ ਵਾਲੇ ਪੁਲਿਸ ਮੁਲਾਜ਼ਮ, ਫ਼ੌਜੀ ਜਾਂ ਬਿਨਾ ਤਨਖ਼ਾਹ ਤੋਂ ਕੰਮ ਕਰਨ ਵਾਲੇ ਖਾੜਕੂ ਹਨ? ਉਨ•ਾਂ ਇਨ•ਾਂ ਸੰਸਥਾਵਾਂ ਦੀ ਕਾਰਵਾਈ ਤੇ ਵੀ ਸਵਾਲੀਆ ਚਿੰਨ• ਲਾ ਦਿੱਤਾ ਹੈ। ਫ਼ੈਸਲਾ ਪਾਠਕਾਂ ਤੇ ਛੱਡ ਦਿੱਤਾ ਹੈ ਕਿ ਤੁਸੀਂ ਹੀ ਦੱਸੋ ਕਿ ਤਨਖ਼ਾਹੀਏ ਇਨ•ਾਂ ਵਿਚੋਂ ਕੌਣ ਹਨ, ਪੁਲਿਸ, ਫ਼ੌਜ, ਖਾੜਕੂ, ਅਕਾਲੀ, ਕਾਂਗਰਸੀ, ਖ਼ੁਫ਼ੀਆ ਏਜੰਸੀਆਂ ਪੰਜਾਬ, ਕੇਂਦਰੀ, ਪਾਕਿਸਤਾਨੀ ਜਾਂ ਪਾਕਿਸਤਾਨ ਵਿਚ ਹਥਿਆਰਾਂ ਦੀ ਸਿਖਿਆ ਲੈ ਕੇ ਪੰਜਾਬ ਵਿਚ ਦਹਿਸ਼ਤ ਫ਼ੈਲਾਉਣ ਵਾਲੇ। ਉਸਨੇ ਇਸ ਨਾਵਲ ਵਿਚ ਮਨੁਖ਼ਤਾ ਦੇ ਹਰ ਵਰਗ ਉਪਰ ਭਾਵੇਂ ਉਹ ਕਿਸੇ ਵੀ ਸਮੁਦਾਏ ਦੇ ਹੋਣ, ਪੁਲਿਸ, ਫ਼ੌਜ ਅਤੇ ਕਥਿਤ ਖਾੜਕੂਆ ਵੱਲੋਂ ਕੀਤੇ ਜਾਂਦੇ ਤਸ਼ੱਦਦ ਦੀ ਬੜੀ ਹੀ ਗੰਭੀਰਤਾ ਨਾਲ ਲੂੰ ਕੰਡੇ ਖੜ•ੇ ਕਰਨ ਵਾਲੀ ਤਸਵੀਰ ਪੇਸ਼ ਕਰ ਦਿੱਤੀ ਹੈ ਜਿਵੇਂ ਕਿ ਵਰਿੰਦਰ ਸਿੰਘ ਵਾਲੀਆ ਨੇ ਸਾਰਾ ਕੁਝ ਆਪਣੀ ਅੱਖੀਂ ਵੇਖਿਆ ਹੋਵੇ। ਅਸਲ ਵਿਚ ਉਸਨੇ ਅੰਮ੍ਰਿਤਸਰ ਰਹਿੰਦਿਆਂ ਖਾੜਕੂਆਂ, ਪੁਲਿਸ, ਫ਼ੌਜ ਅਤੇ ਪਾਕਿਸਤਾਨੀ ਏਜੰਸੀਆਂ ਅਤੇ ਅਤਵਾਦੀ ਲਸ਼ਕਰੇ ਤੋਇਬਾ ਵਰਗੇ ਅਤਵਾਦੀ ਸੰਗਠਨਾ ਦੇ ਕਾਰਕੁਨਾਂ ਨੂੰ ਮਿਲਕੇ ਇਹ ਸਾਰੀ ਜਾਣਕਾਰੀ ਇਕੱਤਰ ਕੀਤੀ ਮਹਿਸੂਸ ਹੁੰਦੀ ਹੈ। ਉਨ•ਾਂ ਪਾਕਿਸਤਾਨ ਵਿਚ ਅਲੂਏਂ ਸਿੱਖ ਨੌਜਵਾਨਾ ਨੂੰ ਦਿੱਤੀ ਜਾਂਦੀ ਹਥਿਆਰਾਂ ਦੀ ਟ੍ਰੇਨਿੰਗ ਦੇ ਕੈਂਪਾਂ ਨੂੰ ਵੀ ਵੇਖਿਆ। ਇੱਕ ਕਿਸਮ ਨਾਲ ਹਰ ਘਟਨਾ ਨੂੰ ਉਸਨੇ ਦ੍ਰਿਸ਼ਟਾਂਤਿਕ ਰੂਪ ਵਿਚ ਪੇਸ਼ ਕੀਤਾ ਹੈ। ਭਾਰਤੀ ਅਤੇ ਪਾਕਿਸਤਾਨੀ ਖ਼ੁਫੀਆ ਏਜੰਸੀਆਂ ਅਤੇ ਸਿਆਸਤਦਾਨਾ ਨੂੰ ਮੁਖ ਤੌਰ ਤੇ ਸਾਰੇ ਹਾਲਾਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਸਿਆਸਤਦਾਨ ਅੱਗ ਦੀ ਹੋਲੀ ਖੇਡ ਰਹੇ ਸਨ, ਜਿਹੜੀ ਉਨ•ਾਂ ਦੀ ਆਦਤ ਹੁੰਦੀ ਹੈ। ਅਕਾਲੀ ਦਲ ਦੇ ਨੇਤਾ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੀ ਬੇਬਸ ਵਿਖਾਏ ਗਏ ਹਨ। ਉਨ•ਾਂ ਨੂੰ ਅਸਿਧੀਆਂ ਧਮਕੀਆਂ ਖਾੜਕੂ ਦੇ ਰਹੇ ਸਨ। ਇਹ ਲੀਡਰ ਅਤੇ ਜਥੇਦਾਰ ਆਪਣੇ ਫਰਜ ਨਿਭਾਉਣ ਵਿਚ ਵੀ ਅਸਫਲ ਰਹੇ। ਸਿੱਖ ਲੀਡਰਾਂ ਦੀ ਸੌੜੀ ਸੋਚ ਦਾ ਵੀ ਭਾਂਡਾ ਭੰਨਿਆਂ ਗਿਆ ਹੈ ਕਿ ਕਿਵੇਂ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਵੀ ਕਰਦੇ ਰਹੇ ਤੇ ਕੋਈ ਸਾਰਥਿਕ ਫੈਸਲਾ ਵੀ ਨਹੀਂ ਕਰਵਾ ਸਕੇ, ਮੁੱਢਲੇ ਤੌਰ ਤੇ ਇਹ ਲੀਡਰ ਖਾੜਕੂਆਂ ਤੋਂ ਡਰਦੇ ਹੋਏ ਉਨ•ਾਂ ਦੇ ਵਿਰੁਧ ਸਨ, ਤਾਂ ਜੋ ਉਨ•ਾਂ ਦੀਆਂ ਕੁਰਸੀਆਂ ਤੇ ਉਹ ਕਾਬਜ਼ ਨਾ ਹੋ ਜਾਣ। ਹਰਿਮੰਦਰ ਸਾਹਿਬ ਨੂੰ ਅਤਵਾਦੀਆਂ ਤੋਂ ਖਾਲੀ ਕਰਵਾਉਣ ਦੇ ਬਹਾਨੇ ਕੇਂਦਰ ਸਰਕਾਰ ਨੇ ਖ਼ੂਨ ਦੀ ਹੋਲੀ ਖੇਡ ਕੇ ਉਸਨੂੰ ਅਪਵਿਤਰ ਕੀਤਾ ਗਿਆ। ਸਿਆਸਤਦਾਨ ਅਜੇ ਵੀ ਹਰ ਚੋਣ ਵਿਚ ਸਾਕਾ ਨੀਲਾ ਤਾਰਾ ਦੇ ਨਾਂ ਤੇ ਵੋਟਰਾਂ ਦੇ ਜ਼ਜ਼ਬਾਤਾਂ ਨੂੰ ਭੜਕਾ ਕੇ ਵੋਟਾਂ ਵਟੋਰਦੇ ਹਨ। ਇਸ ਦੇ ਨਾਲ ਹੀ ਉਸਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਧਾਰਮਿਕ ਵਿਅਕਤੀ ਹੋਣ ਦਾ ਵੀ ਪ੍ਰਗਟਾਵਾ ਕੀਤਾ ਹੈ ਕਿਉਂਕਿ ਉਸਨੇ ਸੰਤ ਭਿੰਡਰਾਂਵਾਲੇ ਦੇ ਭਾਸ਼ਣ ਨੂੰ ਹੂਬਹੂ ਦਿੱਤਾ ਹੈ, ਜਿਸ ਵਿਚ ਉਹ ਸਾਰੇ ਧਰਮਾ ਦਾ ਇੱਕੋ ਜਿਹਾ ਸਤਿਕਾਰ ਕਰਨ ਦੀ ਗੱਲ ਕਰਦੇ ਸਨ। ਉਨ•ਾਂ ਇਹ ਵੀ ਸੰਤਾਂ ਦੇ ਮੂੰਹੋਂ ਕਹਾਇਆ ਹੈ ਕਿ ਉਨ•ਾਂ ਬਾਰੇ ਕੁਝ ਲੋਕ ਗ਼ਲਤ ਪ੍ਰਚਾਰ ਕਰ ਰਹੇ ਹਨ ਕਿ ਉਹ ਘੜੇ ਵਿਚੋਂ ਪਰਚੀ ਕੱਢਕੇ ਮਾਰਨ ਲਈ ਖਾੜਕੂਆਂ ਨੂੰ ਭੇਜਦੇ ਹਨ, ਇਹ ਬਿਲਕੁਲ ਗ਼ਲਤ ਹੈ, ਅਸੀਂ ਤਾਂ ਸਿਰਫ਼ ਜ਼ਬਰ ਤੇ ਜ਼ੁਲਮ ਦਾ ਜਵਾਬ ਦੇ ਰਹੇ ਹਾਂ ਜੋ ਸਾਡੇ ਨਾਲ ਜ਼ਿਆਦਤੀ ਕਰਦਾ ਹੈ। ਪ੍ਰੰਤੂ ਉਨ•ਾਂ ਇਸ ਗੱਲ ਤੇ ਸਵਾਲੀਆ ਨਿਸ਼ਾਨ ਲਾਇਆ ਕਿ ਕੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸ਼ੁਬੇਗ ਸਿੰਘ ਸਮੇਤ ਬਾਕੀ ਕਥਿਤ ਖਾੜਕੂਆਂ ਦਾ ਅਕਾਲ ਤਖ਼ਤ ਤੇ ਪਨਾਹ ਲੈਣਾ ਜਾਇਜ ਸੀ? ਜੇ ਉਹ ਇਥੇ ਪਨਾਹ ਨਾ ਲੈਂਦੇ ਤਾਂ ਹਰਿਮੰਦਰ ਸਾਹਿਬ ਵਿਚ ਖ਼ੂਨ ਖ਼ਰਾਬਾ ਟਾਲਿਆ ਜਾ ਸਕਦਾ ਸੀ। ਨਾਲ ਹੀ ਸ਼ੁਬੇਗ ਸਿੰਘ ਦਾ ਜ਼ਿਕਰ ਕਰਦਿਆਂ ਉਹ ਇਹ ਵੀ ਕਹਿੰਦਾ ਹੈ ਉਹ ਦੇਸ਼ ਭਗਤ ਸੀ ਕਿਉਂਕਿ ਉਸਨੇ ਦਾੜ•ੀ ਕੇਸ ਕਟਵਾ ਕੇ ਭਾਰਤ ਲਈ ਬੰਗਲਾ ਦੇਸ਼ ਦੀ ਮੁਕਤੀ ਬਾਹਨੀ ਨੂੰ ਟ੍ਰੇਨਿੰਗ ਦੇਣ ਲਈ ਭੇਸ ਬਦਲਿਆ ਸੀ। ਹਾਲਾਂ ਕਿ ਸ਼ੁਬੇਗ ਸਿੰਘ ਉਸ ਪਰਿਵਾਰ ਦਾ ਵਾਰਿਸ ਸੀ ਜਿਸ ਨੇ ਮੱਸੇ ਰੰਗੜ ਦੀਆਂ ਗ਼ਲਤ ਹਰਕਤਾਂ ਕਰਕੇ ਉਸਦਾ ਸਿਰ ਕਲਮ ਕੀਤਾ ਸੀ। ਪਹਿਲਾਂ ਉਸਨੇ ਪਾਕਿਸਤਾਨ ਦੇ ਵਿਰੁਧ ਮੁਕਤੀ ਬਾਹਨੀ ਨੂੰ ਟ੍ਰੇਨਿੰਗ ਦਿੱਤੀ ਫਿਰ ਭਾਰਤ ਦੇ ਵਿਰੁਧ ਖਾੜਕੂਆਂ ਨੂੰ ਟ੍ਰੇਨਿੰਗ ਦਿੱਤੀ। ਕਿਤਨੀ ਸਵੈ ਵਿਰੋਧੀ ਕਾਰਵਾਈ ਹੈ। ਨਾਵਲਕਾਰ ਅਨੁਸਾਰ ਸਿਰਦਾਰ ਕਪੂਰ ਸਿੰਘ ਵਿਦਵਾਨ ਸੀ ਇਸ ਲਈ ਉਸਨੇ ਨੇ ਵਿਚਾਰਾਂ ਦੀ ਅਤੇ ਜਨਰਲ ਸ਼ੁਬੇਗ ਸਿੰਘ ਨੇ ਹਥਿਆਰਾਂ ਦੀ ਲੜਾਈ ਲੜੀ ਹੈ। ਨਾਵਲ ਪੜ•ਨ ਤੋਂ ਪਤਾ ਲੱਗਦਾ ਹੈ ਕਿ ਮੇਜਰ ਜਨਰਲ ਸ਼ੁਬੇਗ ਸਿੰਘ ਦੀ ਤਰੱਕੀ ਵਿਚ ਉਸਦੇ ਫ਼ੌਜ ਵਿਚ ਵਿਰੋਧੀਆਂ ਨੇ ਰੁਕਾਵਟ ਹੀ ਨਹੀਂ ਪਾਈ ਸਗੋਂ ਝੂਠੇ ਇਲਜ਼ਾਮ ਲਾ ਕੇ ਫ਼ੌਜ ਵਿਚੋਂ ਕੱਢਵਾ ਦਿੱਤਾ ਗਿਆ ਸੀ, ਜਿਸ ਕਰਕੇ ਬਦਲੇ ਦੀ ਭਾਵਨਾ ਨਾਲ ਜਨਰਲ ਸ਼ੁਬੇਗ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਯਕੀਨ ਹੀ ਨਹੀਂ ਦਿਵਾ ਦਿੱਤਾ ਸੀ ਕਿ ਪਾਕਿਸਤਾਨ ਖਾੜਕੂਆਂ ਦੀ ਮਦਦ ਕਰੇਗਾ ਬਲਕਿ ਇੱਕ ਸੰਤ ਪੁਰਖ ਨੂੰ ਗੁਮਰਾਹ ਵੀ ਕੀਤਾ ਸੀ। ਉਹ ਉਸਨੇ ਜਨਰਲ ਅਮੀਰ ਅਬਦੁੱਲਾ ਖ਼ਾਨ ਨਿਆਜ਼ੀ ਦੇ ਹਵਾਲੇ ਨਾਲ ਕਿਹਾ ਸੀ ਪ੍ਰੰਤੂ ਨਾਲ ਹੀ ਨਾਵਲ ਵਿਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੇ ਅਧਿਕਾਰੀ ਇਹ ਕਹਿੰਦੇ ਵਿਖਾਏ ਗਏ ਹਨ ਕਿ ਖਾਲਿਸਤਾਨ ਦੇ ਨਕਸ਼ੇ ਵਿਚ ਲਾਹੌਰ ਵੀ ਸ਼ਾਮਲ ਹੈ। ਇਸ ਕਰਕੇ ਉਨ•ਾਂ ਪੰਜਾਬ ਵਿਚ ਦਹਿਸ਼ਤ ਫੈਲਾਉਣ ਅਤੇ ਹਿੰਸਕ ਕਾਰਵਾਈਆਂ ਕਰਨ ਲਈ ਤਾਂ ਮੁੰਡਿਆਂ ਨੂੰ ਵਰਤਿਆ ਪ੍ਰੰਤੂ ਫ਼ੌਜ ਦਾ ਮੁਕਾਬਲਾ ਕਰਨ ਲਈ ਦਖ਼ਲਅੰਦਾਜ਼ੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਨੇ ਪੰਜਾਬ ਵਿਚ ਆਪਣਾ ਮਕੜ ਜਾਲ ਵਿਛਾਇਆ ਹੋਇਆ ਸੀ, ਜਿਸ ਕਰਕੇ ਖਾੜਕੂ ਸਾਰੀਆਂ ਦਹਿਸ਼ਤ ਦੀਆਂ ਕਾਰਵਾਈਆਂ ਕਰ ਰਹੇ ਸਨ। ਉਨ•ਾਂ ਨੂੰ ਅਸਲਾ ਅਤੇ ਆਰਥਿਕ ਮਦਦ ਬਾਕਾਇਦਾ ਸਰਹੱਦ ਪਾਰ ਤੋਂ ਮਿਲ ਰਹੀ ਸੀ। ਇਸ ਮੰਤਵ ਲਈ ਭਾਰਤ ਦੇ ਸਰਹੱਦੀ ਲੋਕ ਵੀ ਦੇਸ਼ ਧਰੋਹੀ ਦਾ ਕੰਮ ਕਰ ਰਹੇ ਸਨ ਤੇ ਪਾਕਿਸਤਨੀ ਖ਼ੁਫੀਆ ਏਜੰਸੀ ਲਈ ਕੰਮ ਕਰ ਰਹੇ ਸਨ। ਜਨਰਲ ਸ਼ੁਬੇਗ ਸਿੰਘ ਨੇ ਇਹ ਆਪਦੀ ਮਾਂ ਨੂੰ ਦੱਸ ਦਿੱਤਾ ਸੀ ਕਿ ਪਾਕਿਸਤਾਨ ਨੇ ਸਾਡੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸਦਾ ਪਰਿਵਾਰ ਉਸ ਸਮੇਂ ਹਰਿਮੰਦਰ ਸਾਹਿਬ ਵਿਚ ਪਾਣੀ ਪਿਲਾਉਣ ਦੀ ਸੇਵਾ ਕਰਦਾ ਸੀ। ਉਨ•ਾਂ ਆਪਣੇ ਪਰਿਵਾਰ ਨੂੰ ਬਲਿਊ ਸਟਾਰ ਅਪ੍ਰੇਸ਼ਨ ਤੋਂ ਇੱਕ ਦਿਨ ਪਹਿਲਾਂ ਆਪਣੇ ਪਿੰਡ ਭੇਜ ਦਿੱਤਾ ਸੀ। ਬੰਗਲਾ ਦੇਸ਼ ਬਣਨ ਸਮੇਂ ਜਦੋਂ ਜਨਰਲ ਨਿਆਜ਼ੀ ਜੰਗੀ ਕੈਦੀ ਸਨ ਤਾਂ ਉਸਦੀ ਵੇਖ ਭਾਲ ਕਰਨ ਦੀ ਜ਼ਿੰਮੇਵਾਰੀ ਜਨਰਲ ਸ਼ੁਬੇਗ ਸਿੰਘ ਦੀ ਸੀ। ਇਸ ਮੌਕੇ ਉਨ•ਾਂ ਜਨਰਲ ਨਿਆਜ਼ੀ ਤੋਂ ਪੰਜਾਬ ਦੇ ਸਿੱਖ ਖਾੜਕੂਆਂ ਦੀ ਮਦਦ ਕਰਨ ਦਾ ਵਾਅਦਾ ਲੈ ਲਿਆ ਸੀ। ਬੰਗਲਾ ਦੇਸ਼ ਬਣਾਉਣਾ ਅਤੇ ਪੰਜਾਬ ਨੂੰ ਖਾਲਿਸਤਾਨ ਬਣਾਉਣਾ ਦੋਵੇਂ ਇੱਕੋ ਜਹੀਆਂ ਸਮੱਸਿਆਵਾਂ ਸਨ। ਜਨਰਲ ਸ਼ੁਬੇਗ ਸਿੰਘ ਨੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਇੱਕ ਦਿਨ ਪਹਿਲਾਂ ਖਾੜਕੂ ਬਾਜ ਸਿੰਘ ਨੂੰ ਪਾਕਿਸਤਾਨ ਜਾ ਕੇ ਜਨਰਲ ਨਿਆਜ਼ੀ ਨਾਲ ਤਾਲਮੇਲ ਕਰਨ ਲਈ ਭੇਜਿਆ ਸੀ। ਨਾਵਲ ਵਿਚ ਬੇਗੁਨਾਹਾਂ ਦੇ ਕਤਲਾਂ ਦੀਆਂ ਵਾਰਦਾਤਾਂ ਲਈ ਸਰਕਾਰ ਅਤੇ ਖਾੜਕੂ ਦੋਵੇਂ ਜ਼ਿੰਮੇਵਾਰ ਬਣਾਏ ਗਏ ਹਨ। ਵਰਿੰਦਰ ਸਿੰਘ ਵਾਲੀਆ ਨੇ ਇਸ ਨਾਵਲ ਵਿਚ ਆਪਣੇ ਪੱਤਰਕਾਰ ਭਾਈਚਾਰੇ ਨੂੰ ਵੀ ਨਹੀਂ ਬਖ਼ਸ਼ਿਆ, ਉਨ•ਾਂ ਦੇ ਗ਼ਲਤ ਕੰਮਾਂ ਦਾ ਵੀ ਪਰਦਾ ਫਾਸ਼ ਕੀਤਾ ਹੈ ਕਿ ਕੁਝ ਪੱਤਰਕਾਰ ਪੁਲਿਸ ਨੂੰ ਖਾੜਕੂਆਂ ਦੀਆਂ ਕਾਰਵਾਈਆਂ ਦੀਆਂ ਸੂਚਨਾਵਾਂ ਦੇਣ ਬਦਲੇ ਮੋਟੀਆਂ ਰਕਮਾਂ ਲੈਂਦੇ ਸਨ। ਖਾੜਕੂ ਵੀ ਉਨ•ਾਂ ਨੂੰ ਵੱਡੇ ਗੱਫ਼ੇ ਖ਼ਬਰਾਂ ਲਾਉਣ ਲਈ ਦਿੰਦੇ ਸਨ। ਪੁਲਿਸ ਦੀ ਸ਼ਹਿ ਉਪਰ ਕੁਝ ਅਸਰ ਰਸੂਖ ਵਾਲੇ ਅਖੌਤੀ ਧਾਰਮਿਕ ਵਿਅਕਤੀ ਧਰਮ ਦੇ ਮਖੌਟੇ ਪਾ ਕੇ ਲੋਕਾਂ ਨਾਲ ਅਸਭਿਅਕ ਵਿਵਹਾਰ ਕਰਨ ਦਾ ਜ਼ਿਕਰ ਵੀ ਕੀਤਾ ਗਿਆ, ਜਿਸ ਕਰਕੇ ਲੋਕਾਂ ਵਿਚ ਵਿਦਰੋਹ ਪੈਦਾ ਹੋ ਰਿਹਾ ਸੀ। ਪੁਲਿਸ ਦੀਆਂ ਖ਼ਾਮਖ਼ਾਹ ਦੀਆਂ ਜ਼ਿਆਦਤੀਆਂ ਅਤੇ ਗ਼ਰੀਬੀ ਵੀ ਖਾੜਕੂ ਬਣਾਉਂਦੀਆਂ ਰਹੀਆਂ ਹਨ। ਖਾੜਕੂਆਂ ਦੀ ਲੜਾਈ ਅਸਫਲ ਹੋਣ ਵਿਚ ਉਨ•ਾਂ ਦੇ ਵੱਖ-ਵੱਖ ਧੜਿਆਂ ਦੀ ਖ਼ਾਨਾਜੰਗੀ ਵੀ ਮੁਖ ਕਾਰਨ ਸੀ। ਆਪਸ ਵਿਚ ਹੀ ਉਹ ਇੱਕ ਦੂਜੇ ਨੂੰ ਮਾਰਦੇ ਸਨ। ਹਰਿਮੰਦਰ ਸਾਹਿਬ ਵਿਚ ਖਾੜਕੂਆਂ ਵੱਲੋਂ ਬਜ਼ੁਰਗਾਂ ਨਾਲ ਬੁਰਾ ਵਿਵਹਾਰ ਵੀ ਕੀਤਾ ਜਾਂਦਾ ਸੀ। ਉਨ•ਾਂ ਦੀਆਂ ਦਾੜ•ੀਆਂ ਖੋਲ• ਦਿੱਤੀਆਂ ਜਾਂਦੀਆਂ ਸਨ। ਪਾਕਿਸਤਾਨੀਆਂ ਵਿਚ ਅਜੇ ਤੱਕ ਵੀ ਗੁੱਸਾ ਹੈ ਕਿ ਸਿੱਖ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਵਿਚ ਸ਼ਾਮਲ ਕਿਉਂ ਨਹੀਂ ਹੋਏ? ਕਈ ਅਜਿਹੇ ਸਵਾਲ ਨਾਵਲ ਕਰ ਰਿਹਾ ਹੈ ਜਿਨ•ਾਂ ਦਾ ਅਜੇ ਤੱਕ ਕਾਰਨ ਨਹੀਂ ਲੱਭ ਸਕਿਆ, ਜਿਵੇਂ ਫ਼ੌਜ ਵਲੋਂ ਹਰਿਮੰਦਰ ਸਾਹਿਬ ਤੇ ਹਮਲਾ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਨ ਵਾਲੇ ਦਿਨ ਹੀ ਕਿਉਂ ਕੀਤਾ ਗਿਆ? ਇਸ ਅਪ੍ਰੇਸ਼ਨ ਨੂੰ ਅਮਲੀ ਰੂਪ ਦੇਣ ਲਈ ਕਿਸਨੇ ਉਕਸਾਇਆ? ਕੀ ਖ਼ਾੜਕੂਆਂ ਦੀ ਕਾਰਵਾਈ ਧਰਮ ਯੁੱਧ ਸੀ? ਧਰਮ ਯੁੱਧ ਵਿਚ ਤਾਂ ਨਿਹੱਥਿਆਂ, ਨਿਰਦੋਸ਼ਾਂ, ਔਰਤਾਂ, ਅਬਲਾ, ਨਿਤਾਣੇ ਤੇ ਬਜ਼ੁਰਗਾਂ ਤੇ ਵਾਰ ਕਰਨ ਦੀ ਸਖ਼ਤ ਮਨਾਹੀ ਹੁੰਦੀ ਹੈ। ਧਰਮ ਯੁੱਧ ਵਿਚ ਹਿੱਸਾ ਲੈਣ ਵਾਲੇ ਧਰਮ ਦਾ ਪੱਲਾ ਨਹੀਂ ਛੱਡਦੇ ਹੁੰਦੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨੂੰ ਭੰਗ ਨਹੀਂ ਕਰਦੇ ਹੁੰਦੇ। ਇਸ ਲਈ ਇਹ ਧਰਮ ਯੁੱਧ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਿਆ। ਹਾਂ ਇਹ ਖਾੜਕੂ ਬਿਨਾ ਤਨਖ਼ਾਹ ਕੰਮ ਕਰ ਰਹੇ ਸੀ ਪ੍ਰੰਤੂ ਲੁੱਟ, ਖੋਹ ਅਤੇ ਏਜੰਸੀਆਂ ਤੋਂ ਖ਼ਰਚਾ ਤਾਂ ਲੈ ਰਹੇ ਸੀ।
ਨਾਵਲ ਵਿਚ ਮੇਜਰ ਜਨਰਲ ਸ਼ੁਬੇਗ ਸਿੰਘ ਨੂੰ ਦੁਬਿਧਾ ਵਿਚ ਵੀ ਦਰਸਾਇਆ ਗਿਆ ਹੈ। ਉਹ ਆਪਣੇ ਮਨ ਵਿਚ ਸੋਚ ਰਿਹਾ ਹੈ ਕਿ ਸੱਚਾ ਸੁੱਚਾ ਸਿੱਖ ਫਸਾਦੀ ਨਹੀਂ ਹੋ ਸਕਦਾ। ਬਲਕਿ ਹਰ ਸਿੱਖ ਦਾ ਫ਼ਰਜ ਹੈ ਕਿ ਉਹ ਹਰ ਫਿਰਕੇ ਦੇ ਮਜ਼ਲੂਮਾਂ ਦੀ ਰਾਖੀ ਲਈ ਜ਼ਾਲਮਾਂ ਨਾਲ ਆਢਾ ਲਵੇ। ਉਸਦੇ ਮਨ ਵਿਚ ਕਸ਼ਮਕਸ਼ ਚਲ ਰਹੀ ਹੈ ਕਿ ਫ਼ੌਜ ਨਾਲ ਉਸਦੀ ਨਿੱਜੀ ਲੜਾਈ ਹੈ, ਕੀ ਇਸ ਲੜਾਈ ਨੂੰ ਸਿੱਖ ਪੰਥ ਦੀ ਲੜਾਈ ਬਣਾਉਣਾ ਚਾਹੀਦਾ ਹੈ ਜਾਂ ਨਹੀਂ? ਜਨਰਲ ਸ਼ੁਬੇਗ ਸਿੰਘ ਬੰਗਲਾ ਦੇਸ਼ ਦੀ ਜੰਗ ਦੇ ਹੀਰੋ ਨਾਲ ਸਰਕਾਰ ਵਲੋਂ ਕੀਤੇ ਗਏ ਵਿਵਹਾਰ ਤੋਂ ਅਤਿਅੰਤ ਦੁੱਖੀ ਸੀ ਕਿਉਂਕਿ ਪਹਿਲਾਂ ਉਸਨੂੰ ਵਾਰ ਹੀਰੋ ਹੋਣ ਕਰਕੇ ਸਰਕਾਰ ਨੇ ਰਾਸ਼ਟਰਪਤੀ ਦਾ 'ਅਤਿ ਵਿਸ਼ਿਸ਼ਟ ਸੇਵਾ ਮੈਡਲ' ਦਿੱਤਾ, ਫਿਰ ਨੌਕਰੀ ਵਿਚੋਂ ਕੱਢ ਦਿੱਤਾ ਗਿਆ। ਉਹ ਗੁੱਸੇ ਵਿਚ ਤਿਲਮਿਲਾ ਰਿਹਾ ਹੈ। ਅਖ਼ੀਰ ਉਹ ਫ਼ੈਸਲਾ ਕਰ ਲੈਂਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹਾਂ ਜੇ ਉਹ ਮੰਨ ਗਏ ਤਾਂ ਮੈਂ ਆਪਣਾ ਸਰਕਾਰ ਤੋਂ ਬਦਲਾ ਲੈਣ ਵਿਚ ਸਫਲ ਹੋ ਜਾਵਾਂਗਾ।
ਇਸ ਨਾਵਲ ਨੂੰ ਸਾਰੇ ਪੱਖਾਂ ਤੋਂ ਵਾਚਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਸਦੀ ਬੋਲੀ, ਸ਼ਬਦਾਵਲੀ, ਸ਼ੈਲੀ, ਦ੍ਰਿਸ਼ਟਾਂਤਿਕ ਪਹੁੰਚ, ਘਟਨਾਵਾਂ ਦੀ ਸਾਰਥਿਕਤਾ ਅਤੇ ਰੌਚਿਕਤਾ ਕਮਾਲ ਦੀ ਹੈ। ਇਉਂ ਲੱਗਦਾ ਹੈ ਕਿ ਇਸ ਨਾਵਲ ਰਾਹੀਂ ਪੰਜਾਬ ਦੀ ਤ੍ਰਾਸਦੀ ਦੀ ਸੱਚਾਈ ਸਾਮ•ਣੇ ਆ ਗਈ ਹੈ ਕਿਉਂਕਿ ਵਰਿੰਦਰ ਸਿੰਘ ਵਾਲੀਆ ਕੋਲੋਂ ਸਚਾਈ ਨੂੰ ਤਰੋੜ ਮਰੋੜ ਕੇ ਲਿਖਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਹ ਨਾਵਲ ਇਤਿਹਾਸ ਦਾ ਹਿੱਸਾ ਬਣ ਗਿਆ ਹੈ।