ਗ਼ਜ਼ਲ (ਗ਼ਜ਼ਲ )

ਭੁਪਿੰਦਰ ਸਿੰਘ ਬੋਪਾਰਾਏ    

Email: bhupinderboparai28.bb@gmail.com
Cell: +91 98550 91442
Address:
ਸੰਗਰੂਰ India
ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੀਵਨ ਵਿੱਚ ਹੋਣਾਂ ਹਰਦਮ ਵਿਸਤਾਰ ਜਰੂਰੀ ਐ 
ਹਰ ਹਾਲਤ ਅਧਿਆਪਕ ਦਾ ਸਤਿਕਾਰ ਜਰੂਰੀ ਐ

ਵਾਘੇ  ਦੇ  ਦੋਹਾਂ  ਪਾਸੀਂ  ਵੱਸਦੇ  ਰਹਿਣ ਪੰਜਾਬੀ 
ਸਾਂਝੀ  ਪਿਉ  ਦਾਦੇ  ਵਾਲੀ ਮਹਿਕਾਰ ਜਰੂਰੀ ਐ 

ਮੇਰੇ ਪਿੰਡ ਦੇ ਹਰ ਘਰ ਵਿੱਚ ਅਕਸਰ ਮੈਂ ਇਹ ਵੇਖਾਂ 
ਰੋਜ  ਸਵੇਰੇ  ਚਾਹ  ਅਤੇ  ਅਖਬਾਰ  ਜਰੂਰੀ ਐ

ਧਰਮਾਂ ਵਾਲੇ ਫਿਰਦੇ ਚੁੱਕੀ ਤਿਰ੍ਸੂਲਾਂ,  ਤਲਵਾਰਾਂ 
ਉਹਨਾਂ ਨੂੰ ਇਹ ਇਲਮ ਨਹੀਂ ਕਿ ਪਿਆਰ ਜਰੂਰੀ ਐ 

ਦਿੱਲ ਦੀ ਮਮਟੀ 'ਤੇ ਆਓ ਇੱਕ ਦੀਵਾ ਧਰ ਲਈਏ 
ਨੇਰੇਹ੍ ਮਿਟਾਵਣ  ਲਈ  ਇਹ  ਤਾਂ ਯਾਰ ਜਰੂਰੀ ਐ

ਝਲਕ ਸਦਾ ਤੂੰ ਤੱਕਣੀ ਜੇ ਮਾਂ ਦੇ ਚਿਹਰੇ ਵਰਗੀ 
ਵਿਹੜੇ ਦੇ ਵਿੱਚ ਬੇਟੀ ਦੀ ਕਿਲਕਾਰ ਜਰੂਰੀ ਐ

'ਬੋਪਾਰਾਏ '  ਤਦ  ਹੀ  ਲੋਕਾਂ  ਬਾਰੇ  ਸੋਚੇ  ਇਹ 
ਸਮੇ  ਸਮੇ  ਸਰਕਾਰਾਂ  ਨੂੰ  ਫਿਟਕਾਰ  ਜਰੂਰੀ ਐ