ਅਧਿਆਪਕ ਉਸਨੂੰ ਕਹਿੰਦੇ ਨੇ
(ਕਵਿਤਾ)
ਦੀਵਾ ਬਣ ਕੇ ਚਾਨਣ ਵੰਡਦੇ
ਬੱਤੀਆਂ ਵਾਗੂੰ ਸਾਗਰ ਲੰਘਦੇ
ਤੱਤੀਆਂ ਵਾਵਾਂ ਤੋਂ ਬਚ ਕੇ
ਜੋ ਠੰਡੇ ਪਰਬਤ ਰਹਿੰਦੇ ਨੇ
ਅਧਿਆਪਕ ਉਸਨੂੰ ਕਹਿੰਦੇ ਨੇ …………
ਟੀਚਰ ਉਸਨੂੰ ਕਹਿੰਦੇ ਨੇ…………
ਹਾਸੇ ਵੰਡਦੇ ਖ਼ੁਸ਼ੀਆਂ ਵੰਡਦੇ
ਕਦੇ ਨਾ ਕਿਸੇ ਨੂੰ ਐਵੇਂ ਭੰਡਦੇ
ਏਕੇ ਦੀ ਜੋ ਅਵਾਜ਼ ਨੇ ਬਣਦੇ
ਰਲ ਮਿਲ ਸਦਾ ਹੀ ਰਹਿੰਦੇ ਨੇ
ਅਧਿਆਪਕ ਉਸਨੂੰ ਕਹਿੰਦੇ ਨੇ …
ਟੀਚਰ ਉਸਨੂੰ ਕਹਿੰਦੇ ਨੇ…….
ਗੁਰੁ ਦਾ ਰੁੱਤਬਾ ਬੜਾ ਹੀ ਉੱਚਾ
ਨਿਰਮਲ ਪਾਣੀ ਸੱਚਾ-ਸੁੱਚਾ
ਗਿਆਨ ਦੇ ਲੱਖਾਂ ਸਾਗਰ ਪੀ ਕੇ
ਫੇਰ ਵੀ ਪਿਆਸੇ ਰਹਿੰਦੇ ਨੇ
ਅਧਿਆਪਕ ਉਸਨੂੰ ਕਹਿੰਦੇ ਨੇ …
ਟੀਚਰ ਉਸਨੂੰ ਕਹਿੰਦੇ ਨੇ….
ਦੇਸ਼ ਦਾ ਜੋ ਭਵਿੱੱਖ ਸੰਵਾਰਨ
ਅੱਕਣ-ਥੱਕਣ ਕਦੇ ਨਾ ਹਾਰਨ
ਚਾਨਣ ਬਣ ਕੇ ਮੰਜ਼ਿਲਾਂ ਲੱਭਣ
ਪੌੜੀ ਬਣ ਕੇ ਰਹਿੰਦੇ ਨੇ
ਅਧਿਆਪਕ ਉਸਨੂੰ ਕਹਿੰਦੇ ਨੇ …
ਟੀਚਰ ਉਸਨੂੰ ਕਹਿੰਦੇ ਨੇ…
ਦੁੱਖ ਸੁੱਖ ਦੇ ਵੀ ਬਣਦੇ ਸਾਥੀ
ਕੋਈ ਨੀ ਝਿਜਕ ਬਣਨ ਬਰਾਤੀ
ਬਣਕੇ ਸੱਚੇ ਖੇੜੇ ਪਾਧੀ ਰਾਹੀ
ਖੁਸ਼ੀਆਂ ਲੱਭਦੇ ਰਹਿੰਦੇ ਨੇ
ਅਧਿਆਪਕ ਉਸਨੂੰ ਕਹਿੰਦੇ ਨੇ …
ਟੀਚਰ ਉਸਨੂੰ ਕਹਿੰਦੇ ਨੇ…