ਪਿਆਰ ਵਿਹੂਣੇ ਘਰ ਵੀ ਜੇਲ੍ਹਾਂ ਲਗਦੇ ਨੇ ।
ਪਿਆਰ ਪਰੁਤੇ ਵਿਹੜੇ ਜੰਨਤ ਹੁੰਦੇ ਨੇ ।
ਇੱਕ ਉਡਾਰੀ ਅੰਬਰ ਦੇ ਲਾਉਣ ਲਈ ,
ਵਾਰ ਵਾਰ ਇਹ ਖੰਭ ਤੋਲਣੇ ਪੈਦੇ ਨੇ ।
ਬਦਲ ਜ਼ਮਾਨਾ ਜਾਂਦੈ ਬਦਲੇ ਰੰਗ ਜਦੋਂ ,
ਟਾਵੇਂ ਟਾਵੇਂ ਦੋਸਤ ਖੁਭੀ ਕੱਢਦੇ ਨੇ ।
ਜੈਤੇ ਨੇ ਵੀ ਸਿਰ ਲਾ ਕੇ ਸਿਰ ਚਾਇਆ ਸੀ ,
ਦਿਲ ਵਾਲੇ ਹੀ ਐਸੇ ਕਾਰਜ ਕਰਦੇ ਨੇ ।
ਸ਼ਬਦ ਪਿਆਰੇ ਵੀ ਤਾਂ ਹੈ ਇੱਕ ਬੰਧਨ ਹੀ ,
ਬੰਨ ਬਿਠਾਉਦੇ ਉਠ ਕੇ ਜਾਣ ਨ ਦਿੰਦੇ ਨੇ ।
ਭੋਰਾ ਕੌੜੇ ਬੋਲ ਪਿਆਰੇ ਮਿੱਤਰ ਦੇ ,
ਛਿਲਤਰ ਵਾਂਗੂੰ ਸਦ ਹੀ ਚੁਭਦੇ ਰਹਿੰਦੇ ਨੇ ।
'
"ਪ੍ਰੀਤ "ਜਿਨ੍ਹਾਂ ਨੇ ਚਾਲ ਸਮੇ ਦੀ ਜਾਣੀ ਨਾ ,
ਹਰ ਜਾਂਦੇ ਨੇ ਹੱਥ ਮਲਦੇ ਹੀ ਰਹਿੰਦੇ ਨੇ ।